ਦੂਜੇ ਵਿਸ਼ਵ ਯੁੱਧ ਦੌਰਾਨ ਲਾਪਤਾ ਹੋਏ ਆਪਣੇ 400 ਸੈਨੀਕਾਂ ਦੇ ਅਵਸ਼ੇਸ਼ਾਂ ਨੂੰ ਗੁਜਾਰਾਤ 'ਚ ਲੱਭੇਗਾ ਅਮਰੀਕਾ
ਅਮਰੀਕਾ ਦੇ ਰੱਖਿਆ ਵਿਭਾਗ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਲਾਪਤਾ ਹੋਏ ਆਪਣੇ 400 ਤੋਂ ਵੱਧ ਸੈਨਿਕਾਂ ਦੇ ਅਵਸ਼ੇਸ਼ ਲੱਭਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ
ਅਹਿਮਦਾਬਾਦ: ਅਮਰੀਕਾ ਦੇ ਰੱਖਿਆ ਵਿਭਾਗ ਨੇ ਦੂਜੇ ਵਿਸ਼ਵ ਯੁੱਧ ਦੌਰਾਨ ਭਾਰਤ ਵਿਚ ਲਾਪਤਾ ਹੋਏ ਆਪਣੇ 400 ਤੋਂ ਵੱਧ ਸੈਨਿਕਾਂ ਦੇ ਅਵਸ਼ੇਸ਼ ਲੱਭਣ ਲਈ ਕੋਸ਼ਿਸ਼ਾਂ ਤੇਜ਼ ਕਰ ਦਿੱਤੀਆਂ ਹਨ, ਜਿਸ ਲਈ ਇਸਨੇ ਗਾਂਧੀਨਗਰ ਵਿਚ ਨੈਸ਼ਨਲ ਫੋਰੈਂਸਿਕ ਸਾਇੰਸ ਯੂਨੀਵਰਸਿਟੀ (ਐਨਐਫਐਸਯੂ) ਨਾਲ ਹੱਥ ਮਿਲਾਇਆ ਹੈ।
ਇਹ ਵੀ ਪੜ੍ਹੋ: ਵਿਦੇਸ਼ ਜਾਣ ਲਈ ਨਹੀਂ ਵੀਜ਼ੇ ਦਾ ਝੰਜਟ! ਇਨ੍ਹਾਂ 34 ਮੁਲਕਾਂ 'ਚ ਮਿਲਦਾ ਈ-ਵੀਜ਼ਾ ਤੇ ‘ਵੀਜ਼ਾ ਆਨ ਅਰਾਈਵਲ’
ਐਨਐਫਐਸਯੂ ਦੇ ਮਾਹਰ, ਡੀਪੀਏਏ ਦੀ ਮਦਦ ਕਰਨਗੇ, ਜੋ ਕਿ ਇੱਕ ਹੋਰ ਸੰਗਠਨ ਹੈ ਜੋ ਯੂਐਸ ਦੇ ਰੱਖਿਆ ਵਿਭਾਗ ਦੇ ਅਧੀਨ ਕੰਮ ਕਰਦਾ ਹੈ।ਡੀਪੀਏਏ ਇਕ ਸੰਗਠਨ ਹੈ ਜੋ ਲੜਾਈ ਦੌਰਾਨ ਗੁੰਮ ਹੋਏ ਅਤੇ ਫੜੇ ਗਏ ਫੌਜੀਆਂ ਦੇ ਲੇਖੇ ਜੋਖੇ ਨੂੰ ਕਾਇਮ ਰੱਖਦੀ ਹੈ।ਐਨਐਫਐਸਯੂ ਵਿੱਚ ਡੀਪੀਏਏ ਦੇ ਮਿਸ਼ਨ ਪ੍ਰੋਜੈਕਟ ਮੈਨੇਜਰ, ਡਾ. ਗਾਰਗੀ ਜੌਨੀ ਨੇ ਕਿਹਾ, "ਅਮਰੀਕਾ ਦੇ ਲਾਪਤਾ ਸੈਨੀਕਾਂ ਦੇ ਕੰਕਾਲਾਂ ਅਤੇ ਅਵਸ਼ੇਸ਼ਾਂ ਨੂੰ ਲੱਭਣ ਵਿੱਚ ਹਰ ਸੰਭਵ ਮਦਦ ਕੀਤੀ ਜਾਏਗੀ।"
ਅਵਸ਼ੇਸ਼ਾਂ ਨੂੰ ਵਾਪਸ ਲਿਆਉਣ ਦੀ ਕੋਸ਼ਿਸ਼
ਡਾ. ਗਾਰਗੀ ਨੇ ਦੱਸਿਆ ਕਿ ਏਜੰਸੀ ਦੀਆਂ ਟੀਮਾਂ ਅਮਰੀਕਾ ਦੇ ਪਿਛਲੇ ਸੰਘਰਸ਼ਾਂ ਦੌਰਾਨ ਗੁੰਮ ਹੋਏ ਸੈਨਿਕਾਂ ਦੇ ਅਵਸ਼ੇਸ਼ਾਂ ਦਾ ਪਤਾ ਲਗਾਉਣ ਅਤੇ ਉਨ੍ਹਾਂ ਨੂੰ ਵਾਪਸ ਲਿਆਉਣਗੀਆਂ, ਜਿਨ੍ਹਾਂ ਵਿੱਚ ਦੂਜੇ ਵਿਸ਼ਵ ਯੁੱਧ, ਕੋਰੀਅਨ ਯੁੱਧ, ਵੀਅਤਨਾਮ ਦੀ ਜੰਗ, ਸ਼ੀਤ ਯੁੱਧ, ਅਤੇ ਇਰਾਕ ਅਤੇ ਫਾਂਰਸ ਦੀ ਖਾੜੀ ਜੰਗਾਂ ਸ਼ਾਮਲ ਹਨ।
ਇਹ ਵੀ ਪੜ੍ਹੋ:ਖੁਸ਼ਖ਼ਬਰੀ! ਹੁਣ ਭਾਰਤੀ ਨੌਜਵਾਨ ਅਸਾਨੀ ਨਾਲ ਜਾ ਸਕਣਗੇ ਬ੍ਰਿਟੇਨ, ਦੋਵਾਂ ਦੇਸ਼ਾਂ ਵਿਚਾਲੇ ਅਹਿਮ ਸਮਝੌਤਾ
ਉਸਨੇ ਕਿਹਾ, '81, 800 ਅਮਰੀਕੀ ਸੈਨਿਕ ਦੂਜੇ ਵਿਸ਼ਵ ਯੁੱਧ, ਕੋਰੀਆ ਦੀ ਜੰਗ, ਵੀਅਤਨਾਮ ਦੀ ਜੰਗ ਅਤੇ ਸ਼ੀਤ ਯੁੱਧ ਦੌਰਾਨ ਲਾਪਤਾ ਹੋਏ ਹਨ। ਜਿਨ੍ਹਾਂ ਵਿਚੋਂ 400 ਭਾਰਤ ਵਿਚ ਲਾਪਤਾ ਹੋ ਗਏ। ਡਾ. ਗਾਰਗੀ ਨੇ ਕਿਹਾ ਕਿ ਐਨ.ਐੱਫ.ਐੱਸ.ਯੂ. ਵਿਗਿਆਨਕ ਅਤੇ ਲੌਜਿਸਟਿਕ ਤੌਰ ਤੇ ਆਪਣੇ ਮਿਸ਼ਨ ਵਿਚ ਡੀ.ਪੀ.ਏ.ਏ. ਨੂੰ ਹਰ ਸੰਭਵ ਸਹਾਇਤਾ ਪ੍ਰਦਾਨ ਕਰੇਗੀ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :