ਪੜਚੋਲ ਕਰੋ
Advertisement
Uttarakhand News : UPCL ਨੂੰ ਨਾਮ ਬਦਲ -ਬਦਲ ਕੇ ਕੰਪਨੀ ਨੇ ਲਗਾਇਆ ਕਰੋੜਾਂ ਦਾ ਚੂਨਾ , ਦੇਖਦੇ ਰਹਿ ਗਏ ਅਧਿਕਾਰੀ
Scam In UPCL: ਉਤਰਾਖੰਡ ਪਾਵਰ ਕਾਰਪੋਰੇਸ਼ਨ (UPCL) ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਹੈ। ਅਸਲ ਵਿੱਚ ਰਾਜ 'ਚ ਬਚੀ ਹੋਈ ਬਿਜਲੀ ਨੂੰ ਬਾਜ਼ਾਰ 'ਚ ਵੇਚਣ ਦਾ ਐਗਰੀਮੈਂਟ ਜਿਸ ਕੰਪਨੀ ਨਾਲ ਕੀਤਾ ਗਿਆ ਸੀ, ਉਸ ਕੰਪਨੀ ਨੇ
Scam In UPCL: ਉਤਰਾਖੰਡ ਪਾਵਰ ਕਾਰਪੋਰੇਸ਼ਨ (UPCL) ਦੇ ਅਧਿਕਾਰੀਆਂ ਦੀ ਲਾਪਰਵਾਹੀ ਕਾਰਨ ਵਿਭਾਗ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗਿਆ ਹੈ। ਅਸਲ ਵਿੱਚ ਰਾਜ 'ਚ ਬਚੀ ਹੋਈ ਬਿਜਲੀ ਨੂੰ ਬਾਜ਼ਾਰ 'ਚ ਵੇਚਣ ਦਾ ਐਗਰੀਮੈਂਟ ਜਿਸ ਕੰਪਨੀ ਨਾਲ ਕੀਤਾ ਗਿਆ ਸੀ, ਉਸ ਕੰਪਨੀ ਨੇ ਬਾਜ਼ਾਰ 'ਚ ਬਿਜਲੀ ਵੇਚ ਕੇ ਕਰੋੜਾਂ ਰੁਪਏ ਤਾਂ ਕਮਾ ਲਏ ਪਰ ਨਿਗਮ ਨੂੰ ਪੈਸੇ ਵਾਪਸ ਨਹੀਂ ਕੀਤੇ।
ਨਾਂ ਬਦਲ ਕੇ ਦੁਬਾਰਾ ਵੀ ਕਰਵਾ ਲਿਆ ਐਗਰੀਮੈਂਟ
ਦਰਅਸਲ, ਯੂਪੀਸੀਐਲ ਨੂੰ ਰੋਜ਼ਾਨਾ ਜੋ ਬਿਜਲੀ ਮਿਲਦੀ ਹੈ, ਉਹ ਕਈ ਗੁਣਾ ਬਚ ਜਾਂਦੀ ਹੈ। ਬਾਕੀ ਬਿਜਲੀ ਬਾਜ਼ਾਰ ਵਿੱਚ ਵੇਚੀ ਜਾਂਦੀ ਹੈ। ਇਸ ਦੇ ਕਾਰਨ ਸਾਲ 2017 ਵਿੱਚ ਮੈਸਰਜ਼ ਮਿੱਤਲ ਪ੍ਰੋਸੈਸਰ ਕੰਪਨੀ ਨੇ UPCL ਨਾਲ ਸਮਝੌਤਾ ਕੀਤਾ ਸੀ। ਬਿਜਲੀ ਵੇਚਣ ਤੋਂ ਬਾਅਦ ਮਿਲਣ ਵਾਲੀ ਰਕਮ ਵਿੱਚੋਂ ਹਰ ਮਹੀਨੇ ਉਸ ਦਾ ਕਮਿਸ਼ਨ ਕੱਟ ਕੇ ਬਾਕੀ ਰਕਮ ਯੂਪੀਸੀਐਲ ਦੇ ਖਾਤੇ ਵਿੱਚ ਜਮ੍ਹਾਂ ਕਰਵਾਉਣੀ ਸੀ ਪਰ ਦਸੰਬਰ 2020 ਤੱਕ ਕੰਪਨੀ ਨੇ 71 ਕਰੋੜ 52 ਲੱਖ ਰੁਪਏ ਜਮ੍ਹਾ ਨਹੀਂ ਕਰਵਾਏ। ਹੁਣ ਅਧਿਕਾਰੀਆਂ ਦੀ ਲਾਪ੍ਰਵਾਹੀ ਦੇਖੋ, ਉਸੇ ਕੰਪਨੀ ਨੇ ਆਪਣਾ ਨਾਂ ਬਦਲ ਕੇ ਕ੍ਰੀਏਟ ਐਨਰਜੀ ਕਰ ਲਿਆ ਅਤੇ ਦੁਬਾਰਾ ਨਵੇਂ ਨਾਂ ਨਾਲ ਐਗਰੀਮੈਂਟ ਕਰਵਾ ਲਿਆ। ਇੰਨਾ ਹੀ ਨਹੀਂ ਯੂ.ਪੀ.ਸੀ.ਐੱਲ. ਦੀ ਬਿਜਲੀ ਦੁਬਾਰਾ ਬਾਜ਼ਾਰ 'ਚ ਵੇਚੀ ਗਈ ਪਰ ਪੈਸੇ ਜਮ੍ਹਾ ਨਹੀਂ ਕਰਵਾਏ ਗਏ।
ਦਰਜ ਕਰਵਾਈ ਗਈ ਐਫ.ਆਈ.ਆਰ
ਦਰਜ ਕਰਵਾਈ ਗਈ ਐਫ.ਆਈ.ਆਰ
ਅਜਿਹੇ 'ਚ UPCL ਨੂੰ ਕਰੋੜਾਂ ਰੁਪਏ ਦਾ ਨੁਕਸਾਨ ਹੋਇਆ ਹੈ। ਹਾਲਾਂਕਿ, ਯੂਪੀਸੀਐਲ ਦੇ ਐਮਡੀ ਅਨਿਲ ਕੁਮਾਰ ਯਾਦਵ ਦਾ ਕਹਿਣਾ ਹੈ ਕਿ ਸਿਰਫ 25 ਕਰੋੜ ਰੁਪਏ ਦੀ ਵਸੂਲੀ ਹੋਣੀ ਬਾਕੀ ਹੈ। ਉਸ ਨੇ ਦੱਸਿਆ ਕਿ ਮੁਲਜ਼ਮਾਂ ਕੋਲੋਂ ਕਾਫੀ ਰਕਮ ਲੈ ਲਈ ਗਈ ਹੈ। ਐਮਡੀ ਨੇ ਦੱਸਿਆ ਕਿ ਕੰਪਨੀ ਖ਼ਿਲਾਫ਼ ਐਫਆਈਆਰ ਦਰਜ ਕੀਤੀ ਗਈ ਹੈ। ਕੰਪਨੀ ਨੂੰ ਵੀ ਬਲੈਕਲਿਸਟ ਕੀਤਾ ਗਿਆ ਹੈ।
12 ਮੁਲਾਜ਼ਮਾਂ 'ਤੇ ਕੀਤੀ ਗਈ ਚਾਰਜਸ਼ੀਟ
ਐਮਡੀ ਯੂਪੀਸੀਐਲ ਨੇ ਦੱਸਿਆ ਕਿ ਇਸ ਮਾਮਲੇ ਵਿੱਚ ਪੰਜ ਐਫਆਈਆਰ ਦਰਜ ਕੀਤੀਆਂ ਗਈਆਂ ਹਨ। ਅਦਾਲਤ ਵਿੱਚ ਕੇਸ ਵੀ ਦਾਇਰ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਵਿਭਾਗ ਦੇ 10 ਤੋਂ 12 ਮੁਲਾਜ਼ਮਾਂ ਨੂੰ ਵੀ ਚਾਰਜਸ਼ੀਟ ਕੀਤਾ ਗਿਆ ਹੈ। ਉਨ੍ਹਾਂ ਖਿਲਾਫ ਵੀ ਅਗਲੇਰੀ ਕਾਰਵਾਈ ਕੀਤੀ ਜਾ ਰਹੀ ਹੈ।
ਜਨਤਾ ਦੀ ਜੇਬ 'ਤੇ ਅਸਰ
ਕੁੱਲ ਮਿਲਾ ਕੇ ਇਹ ਯੂਪੀਸੀਐਲ ਦੇ ਤਤਕਾਲੀ ਅਧਿਕਾਰੀਆਂ ਦੀ ਲਾਪਰਵਾਹੀ ਦਾ ਨਤੀਜਾ ਹੈ। ਇੱਕ ਪਾਸੇ ਜਨਤਾ ਮਹਿੰਗੀ ਬਿਜਲੀ ਦੀ ਮਾਰ ਝੱਲ ਰਹੀ ਹੈ, ਦੂਜੇ ਪਾਸੇ ਮਹਿਕਮੇ ਨੇ ਆਪਣੇ ਹੀ ਕਰੋੜਾਂ ਰੁਪਏ ਨਹੀਂ ਲਏ। ਅਜਿਹੇ 'ਚ ਭਾਵੇਂ ਹੁਣ ਕਾਰਵਾਈ ਅਤੇ ਜਾਂਚ ਦਾ ਮਾਮਲਾ ਚੱਲ ਰਿਹਾ ਹੈ ਪਰ ਬਿਜਲੀ ਮਹਿੰਗੀ ਹੋਣ ਕਾਰਨ ਇਸ ਲਾਪ੍ਰਵਾਹੀ ਦਾ ਸਿੱਧਾ ਅਸਰ ਆਮ ਜਨਤਾ ਦੀ ਜੇਬ 'ਤੇ ਪਿਆ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਲਾਈਫਸਟਾਈਲ
ਵਿਸ਼ਵ
ਪੰਜਾਬ
ਪੰਜਾਬ
Advertisement