VIDEO- ਮਹਾਰਾਸ਼ਟਰ ਦੇ ਡਿਪਟੀ ਸਪੀਕਰ ਨੇ ਸਕੱਤਰੇਤ ਦੀ ਤੀਜੀ ਮੰਜ਼ਿਲ ਤੋਂ ਮਾਰੀ ਛਾਲ
ਮਹਾਰਾਸ਼ਟਰ ਤੋਂ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ, ਜਿੱਥੇ ਡਿਪਟੀ ਸਪੀਕਰ ਨਰਹਰੀ ਝੀਰਵਾਲ ਨੇ ਸਕੱਤਰੇਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਸਕੱਤਰੇਤ 'ਚ ਲੱਗੇ ਜਾਲ ਕਾਰਨ ਉਸ ਦੀ ਜਾਨ ਬਚ ਗਈ।
Maharashtra News: ਮਹਾਰਾਸ਼ਟਰ ਤੋਂ ਹੈਰਾਨ ਕਰਨ ਵਾਲੀ ਖਬਰ ਆ ਰਹੀ ਹੈ, ਜਿੱਥੇ ਡਿਪਟੀ ਸਪੀਕਰ ਨਰਹਰੀ ਝੀਰਵਾਲ ਨੇ ਸਕੱਤਰੇਤ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ। ਹਾਲਾਂਕਿ ਸਕੱਤਰੇਤ 'ਚ ਲੱਗੇ ਜਾਲ ਕਾਰਨ ਉਸ ਦੀ ਜਾਨ ਬਚ ਗਈ।
ਮਿਲੀ ਜਾਣਕਾਰੀ ਮੁਤਾਬਕ ਅਜੀਤ ਪਵਾਰ ਧੜੇ ਦੇ ਵਿਧਾਇਕ ਅਤੇ ਮਹਾਰਾਸ਼ਟਰ ਵਿਧਾਨ ਸਭਾ ਦੇ ਡਿਪਟੀ ਸਪੀਕਰ ਨਰਹਰੀ ਝਰੀਵਾਲ ਨੇ ਸ਼ੁੱਕਰਵਾਰ ਨੂੰ ਇਥੇ ਸੂਬਾਈ ਸਕੱਤਰੇਤ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ, ਹਾਲਾਂਕਿ ਹੇਠਾਂ ਜਾਲ ਲਾਇਆ ਹੋਣ ਕਾਰਨ ਸੁਰੱਖਿਅਤ ਬਚ ਗਏ।
ਜਾਣਕਾਰੀ ਮਿਲ ਰਹੀ ਹੈ ਕਿ ਉਨ੍ਹਾਂ ਕਥਿਤ ਤੌਰ ਉਤੇ ਸੂਬਾ ਸਰਕਾਰ ਦੇ ਇਸ ਹੈਡ ਕੁਆਰਟਰ ਦੀ ਤੀਜੀ ਮੰਜ਼ਲ ਤੋਂ ਛਾਲ ਮਾਰ ਦਿੱਤੀ। ਦੱਸਣਯੋਗ ਹੈ ਕਿ ਝਰੀਵਾਲ ਸੂਬੇ ਦੀ ਅਨੁਸੂਚਿਤ ਕਬੀਲਿਆਂ (ਐੱਸਟੀ) ਸਬੰਧੀ ਕੋਟੇ ਵਿਚ ਖ਼ਾਨਾਬਦੋਸ਼ ‘ਧਨਗਰ’ ਭਾਈਚਾਰੇ ਨੂੰ ਰਾਖਵਾਂਕਰਨ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਗ਼ੌਰਤਲਬ ਹੈ ਕਿ ਧਨਗਰ ਭਾਈਚਾਰੇ ਨੂੰ ਇਸ ਵੇਲੇ ਓਬੀਸੀ ਕੋਟੇ ਵਿਚ ਰਾਖਵਾਂਕਰਨ ਮਿਲਿਆ ਹੋਇਆ ਹੈ, ਪਰ ਉਹ ਐੱਸਟੀ ਕੋਟੇ ਵਿਚੋਂ ਰਾਖਵਾਂਕਰਨ ਮੰਗ ਰਹੇ ਹਨ।
ਮੀਡੀਆ ਰਿਪੋਰਟਾਂ ਮੁਤਾਬਕ ਝੀਰਵਾਲ ਧਨਗਰ ਭਾਈਚਾਰੇ ਨੂੰ ਐਸਟੀ ਕੋਟੇ ਵਿੱਚ ਸ਼ਾਮਲ ਕਰਨ ਦਾ ਵਿਰੋਧ ਕਰ ਰਹੇ ਹਨ। ਨਰਹਰੀ ਝੀਰਵਾਲ ਐਨਸੀਪੀ ਦੇ ਵਿਧਾਇਕ ਹਨ। ਇਹ ਘਟਨਾ ਸ਼ੁੱਕਰਵਾਰ ਨੂੰ ਵਾਪਰੀ, ਜਦੋਂ ਝੀਰਵਾਲ ਨੇ ਐਸਟੀ ਕੋਟੇ ਵਿੱਚ ਧਨਗਰ ਭਾਈਚਾਰੇ ਨੂੰ ਰਾਖਵਾਂਕਰਨ ਦੇਣ ਦੇ ਵਿਰੋਧ ਵਿੱਚ ਮੰਤਰਾਲੇ ਦੀ ਤੀਜੀ ਮੰਜ਼ਿਲ ਤੋਂ ਛਾਲ ਮਾਰ ਦਿੱਤੀ।
ਦੱਸਣਯੋਗ ਹੈ ਕਿ ਝਰੀਵਾਲ ਸੂਬੇ ਦੀ ਅਨੁਸੂਚਿਤ ਕਬੀਲਿਆਂ (ਐੱਸਟੀ) ਸਬੰਧੀ ਕੋਟੇ ਵਿਚ ਖ਼ਾਨਾਬਦੋਸ਼ ‘ਧਨਗਰ’ ਭਾਈਚਾਰੇ ਨੂੰ ਰਾਖਵਾਂਕਰਨ ਦਿੱਤੇ ਜਾਣ ਦਾ ਵਿਰੋਧ ਕਰ ਰਹੇ ਹਨ। ਗ਼ੌਰਤਲਬ ਹੈ ਕਿ ਧਨਗਰ ਭਾਈਚਾਰੇ ਨੂੰ ਇਸ ਵੇਲੇ ਓਬੀਸੀ ਕੋਟੇ ਵਿਚ ਰਾਖਵਾਂਕਰਨ ਮਿਲਿਆ ਹੋਇਆ ਹੈ, ਪਰ ਉਹ ਐੱਸਟੀ ਕੋਟੇ ਵਿਚੋਂ ਰਾਖਵਾਂਕਰਨ ਮੰਗ ਰਹੇ ਹਨ।
ਨੋਟ : ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਪੜ੍ਹ ਸਕਦੇ ਹੋ ।