(Source: ECI/ABP News)
Virat Kohli Century: ਵਿਰਾਟ ਕੋਹਲੀ ਨੇ ਵਿਸ਼ਵ ਕੱਪ ‘ਚ ਰਚਿਆ ਇਤਿਹਾਸ, ਪੀਐਮ ਮੋਦੀ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀ ਵਧਾਈ, ਜਾਣੋ ਕੀ ਕਿਹਾ
IND vs NZ Semi-Final: ਵਿਰਾਟ ਕੋਹਲੀ ਨੇ ਸਚਿਨ ਤੇਂਦੁਲਕਰ ਦੇ 49 ਸੈਂਕੜਿਆਂ ਦਾ ਰਿਕਾਰਡ ਤੋੜ ਦਿੱਤਾ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਵਨਡੇ ਕ੍ਰਿਕਟ 'ਚ 50 ਸੈਂਕੜੇ ਪੂਰੇ ਕਰ ਲਏ ਹਨ। ਇਸ ਮੌਕੇ ਪੀਐਮ ਮੋਦੀ ਨੇ ਵਿਰਾਟ ਕੋਹਲੀ ਨੂੰ ਵਧਾਈ ਦਿੱਤੀ।
![Virat Kohli Century: ਵਿਰਾਟ ਕੋਹਲੀ ਨੇ ਵਿਸ਼ਵ ਕੱਪ ‘ਚ ਰਚਿਆ ਇਤਿਹਾਸ, ਪੀਐਮ ਮੋਦੀ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀ ਵਧਾਈ, ਜਾਣੋ ਕੀ ਕਿਹਾ virat-kohli-record-century-pm-modi-amit-shah-priyanka-gandhi-and-mallikarjun-kharge-says-congratulate-to-him Virat Kohli Century: ਵਿਰਾਟ ਕੋਹਲੀ ਨੇ ਵਿਸ਼ਵ ਕੱਪ ‘ਚ ਰਚਿਆ ਇਤਿਹਾਸ, ਪੀਐਮ ਮੋਦੀ ਸਮੇਤ ਇਨ੍ਹਾਂ ਆਗੂਆਂ ਨੇ ਦਿੱਤੀ ਵਧਾਈ, ਜਾਣੋ ਕੀ ਕਿਹਾ](https://feeds.abplive.com/onecms/images/uploaded-images/2023/11/15/8a761246eb27ba5a2173de1a0e61e04e1700062519684647_original.png?impolicy=abp_cdn&imwidth=1200&height=675)
Virat Kohli 50th Century: ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਖੇਡੇ ਜਾ ਰਹੇ ਵਿਸ਼ਵ ਕੱਪ 2023 ਦੇ ਸੈਮੀਫਾਈਨਲ 'ਚ ਵਿਰਾਟ ਕੋਹਲੀ ਨੇ ਇਤਿਹਾਸ ਰਚ ਦਿੱਤਾ ਹੈ। ਉਨ੍ਹਾਂ ਨੇ ਆਪਣੇ ਵਨਡੇ ਕਰੀਅਰ ਦਾ 50ਵਾਂ ਸੈਂਕੜਾ ਲਗਾਇਆ। ਇਸ ਦੇ ਨਾਲ ਹੀ ਉਹ ਹੁਣ ਵਨਡੇ 'ਚ ਸਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਵਾਲੇ ਖਿਡਾਰੀ ਬਣ ਗਏ ਹਨ। ਇਸ ਮਾਮਲੇ 'ਚ ਵਿਰਾਟ ਨੇ ਮਹਾਨ ਕ੍ਰਿਕਟਰ ਸਚਿਨ ਤੇਂਦੁਲਕਰ ਨੂੰ ਪਿੱਛੇ ਛੱਡ ਦਿੱਤਾ ਹੈ। ਸਚਿਨ ਨੇ 452 ਵਨਡੇ ਪਾਰੀਆਂ 'ਚ 49 ਸੈਂਕੜੇ ਲਗਾਏ ਸਨ।
ਵਿਰਾਟ ਨੂੰ 50 ਸੈਂਕੜੇ ਪੂਰੇ ਕਰਨ 'ਤੇ ਦੇਸ਼ ਦੇ ਕਈ ਰਾਜਨੇਤਾਵਾਂ ਨੇ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਅਤੇ ਪ੍ਰਿਅੰਕਾ ਗਾਂਧੀ ਨੇ ਇਸ ਨੂੰ ਸ਼ਾਨਦਾਰ ਦੱਸਿਆ।
ਪੀਐਮ ਮੋਦੀ ਨੇ ਦਿੱਤੀ ਵਧਾਈ
ਪ੍ਰਧਾਨ ਮੰਤਰੀ ਨੇ ਕਿਹਾ, "ਅੱਜ ਵਿਰਾਟ ਕੋਹਲੀ ਨੇ ਨਾ ਸਿਰਫ ਆਪਣਾ 50ਵਾਂ ਵਨਡੇ ਸੈਂਕੜਾ ਲਗਾਇਆ, ਸਗੋਂ ਉਨ੍ਹਾਂ ਨੇ ਪ੍ਰਤਿਭਾ ਅਤੇ ਲਗਨ ਦੀ ਭਾਵਨਾ ਨੂੰ ਵੀ ਦਰਸਾਇਆ। ਇਹ ਸ਼ਾਨਦਾਰ ਪ੍ਰਾਪਤੀ ਉਨ੍ਹਾਂ ਦੇ ਸਥਾਈ ਸਮਰਪਣ ਅਤੇ ਅਸਾਧਾਰਨ ਪ੍ਰਤਿਭਾ ਦਾ ਪ੍ਰਮਾਣ ਹੈ।" ਪੀਐਮ ਮੋਦੀ ਨੇ ਅੱਗੇ ਕਿਹਾ, "ਮੈਂ ਉਨ੍ਹਾਂ ਨੂੰ ਦਿਲੋਂ ਵਧਾਈ ਦਿੰਦਾ ਹਾਂ। ਉਹ ਆਉਣ ਵਾਲੀਆਂ ਪੀੜ੍ਹੀਆਂ ਲਈ ਮਿਆਰ ਕਾਇਮ ਕਰਦੇ ਰਹਿਣ।"
ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕਿਹਾ, "ਵਿਰਾਟ ਕੋਹਲੀ ਨੂੰ ਵਨਡੇ ਕ੍ਰਿਕਟ 'ਚ ਆਪਣਾ 50ਵਾਂ ਸੈਂਕੜਾ ਲਗਾਉਣ ਅਤੇ ਇਸ ਇਤਿਹਾਸਕ ਉਪਲੱਬਧੀ ਨੂੰ ਹਾਸਲ ਕਰਨ ਲਈ ਵਧਾਈ। ਇਹ ਤੁਹਾਡੀ ਸ਼ਾਨਦਾਰ ਖੇਡ, ਸਮਰਪਣ ਅਤੇ ਨਿਰੰਤਰਤਾ ਦਾ ਪ੍ਰਮਾਣ ਹੈ। ਤੁਸੀਂ ਆਪਣੀ ਖੇਡ ਨੂੰ ਨਵੇਂ ਪੱਧਰ 'ਤੇ ਲੈ ਜਾਓ।" ਦੇਸ਼ ਨੂੰ ਤੁਹਾਡੇ 'ਤੇ ਮਾਣ ਹੈ।"
Today, @imVkohli has not just scored his 50th ODI century but has also exemplified the spirit of excellence and perseverance that defines the best of sportsmanship.
— Narendra Modi (@narendramodi) November 15, 2023
This remarkable milestone is a testament to his enduring dedication and exceptional talent.
I extend heartfelt… pic.twitter.com/MZKuQsjgsR
50th ODI hundred 👏
— Amit Shah (@AmitShah) November 15, 2023
Kudos to @imVkohli for achieving the historic milestone of scoring his 50th century in ODI cricket. This is a testimony of your outstanding sportsman spirit, dedication and consistency. May you further elevate your game to a new level. The nation is proud of… pic.twitter.com/6v1YtDoKnh
ਇਹ ਵੀ ਪੜ੍ਹੋ: PM Kisan: ਲੋਕ ਸਭਾ ਚੋਣਾਂ ਤੋਂ ਪਹਿਲਾਂ ਕਿਸਾਨਾਂ ਨੂੰ ਮੋਦੀ ਸਰਕਾਰ ਦੇ ਸਕਦੀ ਵੱਡੀ ਸੌਗਾਤ, ਪੀਐਮ ਕਿਸਾਨ ਦੀ 16ਵੀਂ ਕਿਸ਼ਤ ਨੂੰ ਲੈੇਕੇ ਹੋ ਸਕਦਾ ਵੱਡਾ ਐਲਾਨ
ਪ੍ਰਿਅੰਕਾ ਗਾਂਧੀ ਨੇ ਟੀਮ ਇੰਡੀਆ ਨੂੰ ਦਿੱਤੀਆਂ ਵਧਾਈਆਂ
ਕਾਂਗਰਸ ਨੇਤਾ ਪ੍ਰਿਅੰਕਾ ਗਾਂਧੀ ਨੇ ਵੀ ਵਿਰਾਟ ਕੋਹਲੀ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਨੇ ਸੋਸ਼ਲ ਮੀਡੀਆ ਪਲੇਟਫਾਰਮ ਐਕਸ ‘ਤੇ ਵਧਾਈ ਦਿੰਦਿਆਂ ਹੋਇਆਂ ਲਿਖਿਆ, "ਵਿਰਾਟ ਕੋਹਲੀ ਨੂੰ ਇੱਕ ਰੋਜ਼ਾ ਅੰਤਰਰਾਸ਼ਟਰੀ ਕ੍ਰਿਕਟ ਵਿੱਚ 50 ਸੈਂਕੜੇ ਲਗਾ ਕੇ ਨਵਾਂ ਵਿਸ਼ਵ ਰਿਕਾਰਡ ਬਣਾਉਣ ਲਈ ਵਧਾਈ। ਉਨ੍ਹਾਂ ਨੇ ਇੱਕ ਵਾਰ ਫਿਰ ਮਾਸਟਰ ਬਲਾਸਟਰ ਸਚਿਨ ਤੇਂਦੁਲਕਰ ਦਾ ਰਿਕਾਰਡ ਤੋੜ ਕੇ ਇਹ ਉਪਲਬਧੀ ਭਾਰਤ ਦੇ ਨਾਮ ਕਰ ਦਿੱਤੀ ਹੈ। ਟੀਮ ਇੰਡੀਆ ਨੂੰ ਅੱਗੇ ਦੇ ਮੈਚਾਂ ਲਈ ਵੀ ਸ਼ੁਭਕਾਮਨਾਵਾਂ।''
एकदिवसीय अंतरराष्ट्रीय क्रिकेट में पचास शतक लगाकर नया विश्व कीर्तिमान रचने पर विराट कोहली को बधाई - उन्होंने मास्टर ब्लास्टर सचिन तेंदुलकर के रिकॉर्ड को ध्वस्त करके एक बार फिर यह उपलब्धि भारत के नाम की है।
— Priyanka Gandhi Vadra (@priyankagandhi) November 15, 2023
टीम INDIA को भी आगे के मैचों के लिये शुभकामनाएं।#ViratKohli
ਮਲਿਕਾਰਜੁਨ ਖੜਗੇ ਨੇ ਸਖ਼ਤ ਮਿਹਨਤ ਦਾ ਦੱਸਿਆ ਸਬੂਤ
ਕਾਂਗਰਸ ਪ੍ਰਧਾਨ ਮਲਿਕਾਰਜੁਨ ਖੜਗੇ ਨੇ ਵੀ ਕੋਹਲੀ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਐਕਸ 'ਤੇ ਕਿਹਾ, "ਵਨਡੇ ਕ੍ਰਿਕਟ ਵਿੱਚ 50 ਸੈਂਕੜੇ ਪੂਰੇ ਕਰਕੇ ਭਾਰਤ ਨੂੰ ਮਾਣ ਦਿਵਾਉਣ ਲਈ ਵਿਰਾਟ ਕੋਹਲੀ ਦਾ ਧੰਨਵਾਦ। ਇਹ ਤੁਹਾਡੀ ਮਿਹਨਤ ਅਤੇ ਪ੍ਰਤਿਭਾ ਦਾ ਪ੍ਰਮਾਣ ਹੈ।"
ਭਾਰਤ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ ਹੋਇਆਂ ਬਣਾਈਆਂ 397 ਦੌੜਾਂ
Thank you @imVkohli for making India proud by completing 50 Centuries in ODI Cricket, a testimony to your hard work and talent.
— Mallikarjun Kharge (@kharge) November 15, 2023
Your remarkable record shall inspire young aspiring cricketers and has brought widespread happiness to the admirers of the game.
Many congratulations… pic.twitter.com/LNW6x4nJrC
ਵਿਸ਼ਵ ਕੱਪ 2023 ਦਾ ਪਹਿਲਾ ਸੈਮੀਫਾਈਨਲ ਭਾਰਤ ਅਤੇ ਨਿਊਜ਼ੀਲੈਂਡ ਵਿਚਾਲੇ ਵਾਨਖੇੜੇ, ਮੁੰਬਈ ਵਿਖੇ ਖੇਡਿਆ ਜਾ ਰਿਹਾ ਹੈ। ਭਾਰਤ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਵਿਰਾਟ ਅਤੇ ਸ਼੍ਰੇਅਸ ਅਈਅਰ ਦੇ ਸੈਂਕੜੇ ਦੀ ਬਦੌਲਤ 50 ਓਵਰਾਂ ਵਿੱਚ 397 ਦੌੜਾਂ ਬਣਾਈਆਂ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)