Weather Forecast: ਭਿਆਨਕ ਠੰਡ ਨਾਲ ਕੰਬ ਉੱਠੇਗਾ ਪੰਜਾਬ-ਹਿਮਾਚਲ, ਛਾਇਆ ਧੁੰਦ ਦਾ ਪਰਛਾਵਾਂ, ਜਾਣੋ ਮੌਸਮ ਦੀ ਤਾਜ਼ਾ ਅਪਡੇਟ
Weather Forecast: ਦੇਸ਼ ਦੇ ਉੱਤਰੀ ਰਾਜਾਂ ਵਿੱਚ ਹੌਲੀ-ਹੌਲੀ ਧੁੰਦ ਦੀ ਚਾਦਰ ਫੈਲਦੀ ਜਾ ਰਹੀ ਹੈ। ਜਿਸਦੇ ਚੱਲਦੇ ਠੰਢ ਵੀ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ ਜਿੱਥੇ ਕਈ ਥਾਵਾਂ ਤੇ ਜ਼ਿਆਦਾਤਰ ਘਰਾਂ ਵਿੱਚ ਸਵੇਰੇ-ਸ਼ਾਮ ਏ.ਸੀ ਅਤੇ ਪੱਖੇ ਚੱਲਦੇ
Weather Forecast: ਦੇਸ਼ ਦੇ ਉੱਤਰੀ ਰਾਜਾਂ ਵਿੱਚ ਹੌਲੀ-ਹੌਲੀ ਧੁੰਦ ਦੀ ਚਾਦਰ ਫੈਲਦੀ ਜਾ ਰਹੀ ਹੈ। ਜਿਸਦੇ ਚੱਲਦੇ ਠੰਢ ਵੀ ਮਹਿਸੂਸ ਕੀਤੀ ਜਾ ਰਹੀ ਹੈ। ਹਾਲਾਂਕਿ ਜਿੱਥੇ ਕਈ ਥਾਵਾਂ ਤੇ ਜ਼ਿਆਦਾਤਰ ਘਰਾਂ ਵਿੱਚ ਸਵੇਰੇ-ਸ਼ਾਮ ਏ.ਸੀ ਅਤੇ ਪੱਖੇ ਚੱਲਦੇ ਸੀ ਉਹ ਵੀ ਹੁਣ ਬੰਦ ਰਹਿੰਦੇ ਹਨ। ਦੱਸ ਦੇਈਏ ਕਿ ਇਸ ਵਾਰ ਕੜਾਕੇ ਦੀ ਠੰਡ ਦਸਤਕ ਦੇਣ ਵਾਲੀ ਹੈ। ਯੂਪੀ ਬਿਹਾਰ ਸਮੇਤ ਉੱਤਰੀ ਭਾਰਤ ਵਿੱਚ ਸਰਦੀ ਕਦੋਂ ਸ਼ੁਰੂ ਹੋਵੇਗੀ? ਆਓ ਜਾਣਦੇ ਹਾਂ ਮੌਸਮ ਵਿਭਾਗ ਦੀ ਤਾਜ਼ਾ ਅਪਡੇਟ ਕੀ ਹੈ?
ਭਾਰਤੀ ਮੌਸਮ ਵਿਭਾਗ (IMD) ਦੇ ਅਨੁਸਾਰ, ਸ਼ਨੀਵਾਰ ਨੂੰ ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਸੰਘਣੀ ਤੋਂ ਬਹੁਤ ਸੰਘਣੀ ਧੁੰਦ ਦੇਖੀ ਗਈ। ਧੁੰਦ ਕਾਰਨ ਪੰਜਾਬ ਦੇ ਅੰਮ੍ਰਿਤਸਰ, ਹਿਮਾਚਲ ਪ੍ਰਦੇਸ਼ ਅਤੇ ਛੱਤੀਸਗੜ੍ਹ ਦੇ ਬਿਲਾਸਪੁਰ ਵਿੱਚ ਵਿਜ਼ੀਬਿਲਟੀ 50 ਮੀਟਰ ਰਹੀ। ਦਿੱਲੀ NCR ਦੇ ਕੁਝ ਹਿੱਸਿਆਂ 'ਚ ਧੁੰਦ ਦੀ ਚਾਦਰ ਦੇਖੀ ਗਈ, ਜਿਸ ਕਾਰਨ ਠੰਡ ਤੇਜ਼ੀ ਨਾਲ ਵਧ ਰਹੀ ਹੈ।
ਦਿੱਲੀ NCR 'ਚ ਕਿਹੋ ਜਿਹਾ ਰਹੇਗਾ ਮੌਸਮ?
ਆਈਐਮਡੀ ਨੇ ਕਿਹਾ ਕਿ ਦਿੱਲੀ ਐਨਸੀਆਰ ਵਿੱਚ ਸਵੇਰੇ ਅਤੇ ਸ਼ਾਮ ਨੂੰ ਧੁੰਦ ਛਾਈ ਰਹੀ ਅਤੇ 12 ਨਵੰਬਰ ਤੱਕ ਸਥਿਤੀ ਇਹੀ ਰਹਿਣ ਦੀ ਸੰਭਾਵਨਾ ਹੈ। ਪਾਰਾ 'ਚ ਮਾਮੂਲੀ ਗਿਰਾਵਟ ਦਰਜ ਕੀਤੀ ਗਈ। ਦਿੱਲੀ ਵਿੱਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ਕ੍ਰਮਵਾਰ 30-32 ਡਿਗਰੀ ਸੈਲਸੀਅਸ ਅਤੇ 15-20 ਡਿਗਰੀ ਸੈਲਸੀਅਸ ਦੇ ਵਿਚਕਾਰ ਰਿਹਾ। ਦਿਨ ਵੇਲੇ ਅਸਮਾਨ ਸਾਫ਼ ਰਿਹਾ। ਸਫਦਰਜੰਗ ਹਵਾਈ ਅੱਡੇ 'ਤੇ ਸਭ ਤੋਂ ਵੱਧ ਧੁੰਦ ਸੀ।
Dense fog conditions very likely to prevail in night/morning hours in isolated pockets of Northwest Punjab on 10th & 11th November.#imdweatherupdate #visibilityalert #fogalert #densefog #verydensefog #punjab @AAI_Official @DGCAIndia @RailMinIndia @NHAI_Official @moesgoi… pic.twitter.com/Y9bp82m82Q
— India Meteorological Department (@Indiametdept) November 9, 2024
ਇਨ੍ਹਾਂ ਸੂਬਿਆਂ 'ਚ ਕਦੋਂ ਪਵੇਗੀ ਕੜਾਕੇ ਦੀ ਠੰਡ?
ਮੌਸਮ ਵਿਭਾਗ ਨੇ ਦੱਸਿਆ ਕਿ ਅੱਜ ਪੱਛਮੀ ਉੱਤਰ ਪ੍ਰਦੇਸ਼ ਵਿੱਚ ਸਭ ਤੋਂ ਘੱਟ ਤਾਪਮਾਨ 13.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਤਰ ਪ੍ਰਦੇਸ਼, ਬਿਹਾਰ, ਝਾਰਖੰਡ, ਰਾਜਸਥਾਨ, ਜੰਮੂ-ਕਸ਼ਮੀਰ, ਲੱਦਾਖ, ਪੰਜਾਬ, ਹਰਿਆਣਾ, ਉੱਤਰਾਖੰਡ, ਗੁਜਰਾਤ ਵਿੱਚ ਘੱਟੋ-ਘੱਟ ਪਾਰਾ ਆਮ ਨਾਲੋਂ 3-5 ਡਿਗਰੀ ਸੈਲਸੀਅਸ ਅਤੇ ਆਂਧਰਾ ਪ੍ਰਦੇਸ਼, ਕੇਰਲ, ਉੜੀਸਾ ਵਿੱਚ ਆਮ ਨਾਲੋਂ 2-3 ਡਿਗਰੀ ਸੈਲਸੀਅਸ ਵੱਧ ਰਿਹਾ। ਅਗਲੇ 4-5 ਦਿਨਾਂ ਦੌਰਾਨ ਪੱਛਮੀ ਹਿਮਾਲੀਅਨ ਖੇਤਰ ਵਿੱਚ ਘੱਟੋ-ਘੱਟ ਤਾਪਮਾਨ ਵਿੱਚ 2-3 ਡਿਗਰੀ ਸੈਲਸੀਅਸ ਦੀ ਗਿਰਾਵਟ ਆਉਣ ਦੀ ਸੰਭਾਵਨਾ ਹੈ, ਜਿਸ ਕਾਰਨ 15 ਨਵੰਬਰ ਤੋਂ ਠੰਡ ਵਧਣ ਦੀ ਸੰਭਾਵਨਾ ਹੈ।