Weather Update: ਦਿੱਲੀ 'ਚ ਜਲਦ ਆਉਣ ਵਾਲਾ ਮਾਨਸੂਨ, ਇਨ੍ਹਾਂ ਸੂਬਿਆਂ 'ਚ ਭਾਰੀ ਮੀਂਹ ਦਾ ਅਲਰਟ, ਜਾਣੋ ਦੇਸ਼ ਭਰ ਦੇ ਮੌਸਮ ਦਾ ਹਾਲ
ਖਣ-ਪੱਛਮੀ ਮਾਨਸੂਨ ਅੱਜ ਯਾਨੀ 26 ਜੂਨ ਤੋਂ ਇੱਕ ਵਾਰ ਫਿਰ ਸਰਗਰਮ ਹੋਵੇਗਾ ਤੇ ਗੁਜਰਾਤ, ਮੱਧ ਪ੍ਰਦੇਸ਼ ਤੇ ਬਿਹਾਰ ਦੇ ਬਾਕੀ ਹਿੱਸਿਆਂ ਨੂੰ ਕਵਰ ਕਰਨ ਦੇ ਨਾਲ-ਨਾਲ ਉੱਤਰ-ਪੱਛਮੀ ਭਾਰਤ ਵਿੱਚ ਪਹੁੰਚੇਗਾ।
ਨਵੀਂ ਦਿੱਲੀ: ਦੱਖਣ-ਪੱਛਮੀ ਮਾਨਸੂਨ ਅੱਜ ਯਾਨੀ 26 ਜੂਨ ਤੋਂ ਇੱਕ ਵਾਰ ਫਿਰ ਸਰਗਰਮ ਹੋਵੇਗਾ ਤੇ ਗੁਜਰਾਤ, ਮੱਧ ਪ੍ਰਦੇਸ਼ ਤੇ ਬਿਹਾਰ ਦੇ ਬਾਕੀ ਹਿੱਸਿਆਂ ਨੂੰ ਕਵਰ ਕਰਨ ਦੇ ਨਾਲ-ਨਾਲ ਉੱਤਰ-ਪੱਛਮੀ ਭਾਰਤ ਵਿੱਚ ਪਹੁੰਚੇਗਾ। ਮੌਸਮ ਵਿਭਾਗ ਮੁਤਾਬਕ 30 ਜੂਨ ਤੋਂ 6 ਜੁਲਾਈ ਤੱਕ ਮਾਨਸੂਨ ਦੇਸ਼ ਦੇ ਸਾਰੇ ਹਿੱਸਿਆਂ ਨੂੰ ਕਵਰ ਕਰ ਸਕਦਾ ਹੈ।
ਮੌਸਮ ਵਿਭਾਗ ਮੁਤਾਬਕ 27 ਜੂਨ ਨੂੰ ਰਾਸ਼ਟਰੀ ਰਾਜਧਾਨੀ 'ਚ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ, ਜਦਕਿ 28 ਜੂਨ ਤੋਂ ਲਗਾਤਾਰ ਚਾਰ ਦਿਨ ਮੀਂਹ ਪੈਣ ਦੀ ਸੰਭਾਵਨਾ ਹੈ। ਇਸ ਦੌਰਾਨ ਘੱਟੋ-ਘੱਟ ਤਾਪਮਾਨ 27 ਡਿਗਰੀ ਸੈਲਸੀਅਸ ਤੇ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਦੇ ਆਸ-ਪਾਸ ਰਹਿਣ ਦਾ ਅਨੁਮਾਨ ਹੈ।
1 ਜੁਲਾਈ ਨੂੰ ਦਿੱਲੀ ਦਾ ਘੱਟੋ-ਘੱਟ ਤਾਪਮਾਨ 24 ਡਿਗਰੀ ਸੈਲਸੀਅਸ ਅਤੇ ਵੱਧ ਤੋਂ ਵੱਧ ਤਾਪਮਾਨ 31 ਡਿਗਰੀ ਸੈਲਸੀਅਸ ਤੱਕ ਡਿੱਗ ਸਕਦਾ ਹੈ। ਮੌਸਮ ਵਿਭਾਗ ਮੁਤਾਬਕ 6 ਜੁਲਾਈ ਤੱਕ ਮਾਨਸੂਨ ਪੂਰੇ ਦੇਸ਼ ਨੂੰ ਆਪਣੀ ਲਪੇਟ 'ਚ ਲੈ ਲਵੇਗਾ। ਯੂਪੀ ਨੂੰ ਕਵਰ ਕਰਨ ਦੇ ਨਾਲ ਮਾਨਸੂਨ ਦਾ ਅਗਲਾ ਸਟਾਪ ਦਿੱਲੀ ਹੈ। ਮਾਨਸੂਨ 27 ਤੋਂ 30 ਜੂਨ ਦਰਮਿਆਨ ਰਾਸ਼ਟਰੀ ਰਾਜਧਾਨੀ ਦਿੱਲੀ ਪਹੁੰਚ ਸਕਦਾ ਹੈ।
ਇਨ੍ਹਾਂ ਰਾਜਾਂ 'ਚ ਭਾਰੀ ਮੀਂਹ ਦਾ ਅਲਰਟ
ਅਗਲੇ 5 ਦਿਨਾਂ ਦੌਰਾਨ ਤੱਟਵਰਤੀ ਕਰਨਾਟਕ, ਕੋਂਕਣ ਗੋਆ, ਕੇਰਲਾ, ਮਹੇ ਅਤੇ ਲਕਸ਼ਿਆ ਟਾਪੂ ਵਿੱਚ ਗਰਜ ਨਾਲ ਭਾਰੀ ਮੀਂਹ ਪੈਣ ਦੀ ਸੰਭਾਵਨਾ ਹੈ। ਅੰਤਰਿਕ ਕਰਨਾਟਕ, ਮੱਧ ਮਹਾਰਾਸ਼ਟਰ ਅਤੇ ਮਰਾਠਵਾੜ 'ਚ ਠੀਕ - ਠਾਕ ਬਾਰਿਸ਼ ਭਾਵ ਗੁਜਰਾਤ, ਤੇਲੰਗਾਨਾ, ਆਂਧਰਾ ਪ੍ਰਦੇਸ਼, ਯਮਨ ਅਤੇ ਤਾਮਿਲਨਾਡੂ, ਪੁਡੂਚੇਰੀ ਅਤੇ ਕਰਾਈਕਲ ਵਿੱਚ ਹਲਕੀ ਬਾਰਸ਼ ਦੀ ਸੰਭਾਵਨਾ ਹੈ।
ਅਗਲੇ ਪੰਜ ਦਿਨਾਂ ਦੌਰਾਨ ਗੰਗਾ ਨਦੀ ਦੇ ਨਾਲ ਲੱਗਦੇ ਬਿਹਾਰ, ਝਾਰਖੰਡ, ਪੱਛਮੀ ਬੰਗਾਲ ਦੇ ਖੇਤਰਾਂ ਵਿੱਚ ਭਾਰੀ ਮੀਂਹ ਅਤੇ ਗਰਜ ਨਾਲ ਮੀਂਹ ਪੈਣ ਦੀ ਸੰਭਾਵਨਾ ਹੈ। ਓਡੀਸ਼ਾ ਵਿੱਚ 26, 28 ਅਤੇ 29 ਜੂਨ ਨੂੰ ਵੱਖ-ਵੱਖ ਥਾਵਾਂ 'ਤੇ, ਵਿਹਾਰ ਵਿੱਚ 26-29 ਜੂਨ ਅਤੇ ਝਾਰਖੰਡ ਵਿੱਚ 28-29 ਜੂਨ ਨੂੰ ਭਾਰੀ ਮੀਂਹ ਦੀ ਚੇਤਾਵਨੀ ਹੈ।
ਇਸ ਦੇ ਨਾਲ ਹੀ ਮੌਸਮ ਵਿਭਾਗ ਨੇ ਉੱਤਰ ਪ੍ਰਦੇਸ਼ ਦੇ 25 ਪੂਰਬੀ ਜ਼ਿਲ੍ਹਿਆਂ ਵਿੱਚ ਗਰਜ ਅਤੇ ਬਿਜਲੀ ਡਿੱਗਣ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ 'ਚ ਕੁਸ਼ੀਨਗਰ, ਮਹਾਰਾਜਗੰਜ, ਦੇਵਰੀਆ, ਗੋਰਖਪੁਰ, ਬਲੀਆ, ਮਊ, ਗਾਜ਼ੀਪੁਰ, ਚੰਦੌਲੀ, ਸੋਨਭੱਦਰ, ਮਿਰਜ਼ਾਪੁਰ, ਵਾਰਾਣਸੀ, ਪ੍ਰਯਾਗਰਾਜ, ਜੌਨਪੁਰ, ਆਜ਼ਮਗੜ੍ਹ, ਸੰਤ ਕਬੀਰ ਨਗਰ, ਅੰਬੇਡਕਰ ਨਗਰ, ਬਸਤੀ, ਅਯੁੱਧਿਆ, ਗੋਂਡਾ, ਬਾਰਾਬੰਕੀ, ਲਖੀਮਪੁਰ, ਖੇੜੀ ਸ਼ਾਮਲ ਹਨ।