ਪੜਚੋਲ ਕਰੋ

ਗੁਰੂਗ੍ਰਾਮ 'ਚ ਮਜ਼ਾਕ-ਮਜ਼ਾਕ 'ਚ ਗਈ ਪਤਨੀ ਦੀ ਜਾਨ: ਕੰਧ 'ਤੇ ਚੜ੍ਹ ਕੇ ਬੋਲੀ- ਮੈਨੂੰ ਬਚਾਵੇਂਗਾ, ਚੌਥੀ ਮੰਜ਼ਿਲ ਤੋਂ ਲਟਕੀ, ਪਤੀ ਨੇ 2 ਮਿੰਟ ਫੜਿਆ, ਫਿਰ ਫਿਸਲਿਆ ਹੱਥ...

ਕਈ ਵਾਰ ਛੋਟੇ ਜਿਹੇ ਮਜ਼ਾਕ ਦੀ ਵੀ ਭਾਰੀ ਕੀਮਤ ਚੁਕਾਉਣੀ ਪੈਂਦੀ ਹੈ। ਅਜਿਹਾ ਹੀ ਕੁੱਝ ਹੋਇਆ ਗੁਰੂਗ੍ਰਾਮ ਦੇ ਵਿੱਚ ਜਦੋਂ ਮਜ਼ਾਕ-ਮਜ਼ਾਕ ਚ ਪਤਨੀ ਕੰਧ ਉੱਤੇ ਚੜ੍ਹ ਗਈ ਅਤੇ ਆਪਣੇ ਪਤੀ ਨੂੰ ਕਹਿੰਦੀ ਜੇ ਮੈਂ ਡਿੱਗ ਗਈ ਤਾਂ ਤੁਸੀਂ ਮੈਨੂੰ ਬਚਾਅ ਲਓਗੇ....

ਹਰਿਆਣਾ ਦੇ ਗੁਰੁਗ੍ਰਾਮ 'ਚ ਪਤੀ-ਪਤਨੀ ਵਿਚਾਲੇ ਹੋ ਰਹੇ ਇੱਕ ਮਜ਼ਾਕ ਦੌਰਾਨ ਪਤਨੀ ਦੀ ਚੌਥੀ ਮੰਜ਼ਿਲ ਤੋਂ ਡਿੱਗਣ ਨਾਲ ਮੌਤ ਹੋ ਗਈ। ਪਤਨੀ ਛੱਤ ਦੀ ਕੰਧ 'ਤੇ ਚੜ੍ਹ ਕੇ ਬੈਠ ਗਈ ਸੀ। ਉਸਨੇ ਮਜ਼ਾਕੀਆ ਢੰਗ ਵਿੱਚ ਪਤੀ ਨੂੰ ਪੁੱਛਿਆ, "ਜੇ ਮੈਂ ਡਿੱਗ ਗਈ ਤਾਂ ਕੀ ਤੁਸੀਂ ਮੈਨੂੰ ਬਚਾਓਗੇ?" ਪਤੀ ਨੇ ਉਸਨੂੰ ਕਹਿਣ ਲੱਗਾ ਕਿ ਜੇ ਉਹ ਨਹੀਂ ਉਤਰੀ ਤਾਂ ਉਹ ਖਾਣਾ ਨਹੀਂ ਖਾਏਗਾ।

ਇਹ ਸੁਣ ਕੇ ਜਿਵੇਂ ਹੀ ਪਤਨੀ ਥੱਲੇ ਉਤਰਣ ਲੱਗੀ ਤਾਂ ਉਸ ਦਾ ਸੰਤੁਲਨ ਬਿਗੜ ਗਿਆ ਅਤੇ ਉਹ ਚੌਥੀ ਮੰਜ਼ਿਲ ਤੋਂ ਲਟਕ ਗਈ। ਪਤੀ ਨੇ ਉਸਨੂੰ ਬਚਾਉਣ ਲਈ ਆਪਣੀਆਂ ਬਾਂਹਾਂ ਨਾਲ ਫੜ ਲਿਆ। 2 ਮਿੰਟ ਤੱਕ ਪੂਰੀ ਕੋਸ਼ਿਸ਼ ਕੀਤੀ ਕਿ ਉਹ ਨਾ ਡਿੱਗੇ ਅਤੇ ਉਸਨੂੰ ਫੜ ਕੇ ਰੱਖੇ। ਆਖ਼ਿਰਕਾਰ ਉਹ ਪਤੀ ਦੇ ਹੱਥੋਂ ਫਿਸਲ ਗਈ ਅਤੇ ਚੌਥੀ ਮੰਜ਼ਿਲ ਤੋਂ ਥੱਲੇ ਡਿੱਗ ਪਈ। ਉਸਨੂੰ ਹਸਪਤਾਲ ਲਿਜਾਇਆ ਗਿਆ, ਪਰ ਉੱਥੇ ਉਸਦੀ ਮੌਤ ਹੋ ਗਈ।

ਦੁਰਯੋਧਨ ਰਾਓ ਮੂਲ ਰੂਪ ਵਿੱਚ ਓਡੀਸ਼ਾ ਦੇ ਗੰਜਮ ਜ਼ਿਲ੍ਹੇ ਦੇ ਰਹਿਣ ਵਾਲੇ ਹਨ। ਲਗਭਗ ਢਾਈ ਸਾਲ ਪਹਿਲਾਂ ਉਸਦਾ ਵਿਆਹ ਉੱਥੇ ਦੀ ਲੜਕੀ ਪਾਰਵਤੀ (22) ਨਾਲ ਹੋਈ ਸੀ। ਦੁਰਯੋਧਨ ਇੱਕ ਨਿੱਜੀ ਕੰਪਨੀ 'ਚ ਸੋਸ਼ਲ ਮੀਡੀਆ ਕੰਟੈਂਟ ਮਾਡਰੇਟਰ ਵਜੋਂ ਕੰਮ ਕਰਦੇ ਹਨ, ਜਦਕਿ ਪਾਰਵਤੀ ਇੱਕ ਕਾਲ ਸੈਂਟਰ 'ਚ ਏਗਜ਼ੀਕਿਊਟਿਵ ਸੀ। ਦੋਵੇਂ ਗੁਰੁਗ੍ਰਾਮ ਦੇ DLF ਫੇਜ਼-3 ਵਿੱਚ 2BHK ਫਲੈਟ ਵਿੱਚ ਰਹਿ ਰਹੇ ਸਨ।

ਦੁਰਯੋਧਨ ਨੇ ਦੱਸਿਆ ਕਿ 15 ਜੁਲਾਈ ਦੀ ਸ਼ਾਮ ਨੂੰ ਮੈਂ ਅਤੇ ਮੇਰੀ ਪਤਨੀ ਪਾਰਵਤੀ ਛੱਤ 'ਤੇ ਕੁਝ ਪਲ ਆਰਾਮ ਨਾਲ ਬਿਤਾਉਣ ਲਈ ਗਏ ਸੀ। ਉਸ ਵੇਲੇ ਮੌਸਮ ਵੀ ਸੁਹਾਵਣਾ ਸੀ। ਅਸੀਂ ਆਪਸ 'ਚ ਹਾਸਾ-ਮਜ਼ਾਕ ਕਰ ਰਹੇ ਸੀ। ਅਚਾਨਕ ਪਾਰਵਤੀ ਛਤ ਦੀ ਕੰਧ 'ਤੇ ਚੜ੍ਹ ਗਈ ਅਤੇ ਕੰਧ ਦੇ ਕਿਨਾਰੇ ਦੋਵੇਂ ਪੈਰ ਲਟਕਾ ਕੇ ਬੈਠ ਗਈ। ਫਿਰ ਪਾਰਵਤੀ ਨੇ ਮਜ਼ਾਕ 'ਚ ਮੈਨੂੰ ਪੁੱਛਿਆ, “ਜੇ ਮੈਂ ਥੱਲੇ ਡਿੱਗ ਪਈ ਤਾਂ ਕੀ ਤੂੰ ਮੈਨੂੰ ਬਚਾ ਲਏਂਗਾ?” ਮੈਂ ਤੁਰੰਤ ਉਸ ਨੂੰ ਹੇਠਾਂ ਉਤਰਣ ਲਈ ਕਿਹਾ ਅਤੇ ਆਪਣੀ ਵੱਲ ਖਿੱਚਣ ਲਈ ਅੱਗੇ ਵਧਿਆ। ਪਤੀ ਨੇ ਕਸਮ ਦਿੱਤੀ ਕਿ ਜੇਕਰ ਉਹ ਹੇਠਾਂ ਨਾ ਉਤਰੀ ਤਾਂ ਉਹ ਖਾਣਾ ਨਹੀਂ ਖਾਏਗਾ। ਇਹ ਸੁਣ ਕੇ ਉਹ ਹੇਠਾਂ ਉਤਰਣ ਦੀ ਕੋਸ਼ਿਸ਼ ਕਰਨ ਲੱਗੀ। ਤਦੋਂ ਹੀ ਉਸ ਦਾ ਸੰਤੁਲਨ ਖਰਾਬ ਹੋ ਗਿਆ। ਮੈਂ ਤੁਰੰਤ ਉਸ ਨੂੰ ਫੜ ਲਿਆ ਅਤੇ ਉਹ ਮੇਰੀਆਂ ਬਾਹਾਂ ਵਿਚ ਲਟਕ ਗਈ। ਅਸੀਂ ਦੋਵੇਂ ਮਦਦ ਲਈ ਚੀਕਾਂ ਮਾਰਨ ਲੱਗੇ, ਪਰ ਉਸ ਵੇਲੇ ਆਸ-ਪਾਸ ਕੋਈ ਵੀ ਨਹੀਂ ਸੀ। ਮੈਂ ਲਗਾਤਾਰ 2 ਮਿੰਟ ਤੱਕ ਪਾਰਵਤੀ ਨੂੰ ਮਜ਼ਬੂਤੀ ਨਾਲ ਫੜਿਆ ਰੱਖਿਆ। ਪਰ ਮੇਰੀਆਂ ਬਾਹਾਂ ਥੱਕਣ ਲੱਗੀਆਂ ਤੇ ਘਬਰਾਹਟ 'ਚ ਪਸੀਨਾ ਆਉਣ ਲੱਗ ਪਿਆ।

ਉਹ ਕਹਿੰਦੇ ਨੇ ਕਿ ਛੱਤ ਨਾਲ ਟਕਰਾਉਣ ਕਰਕੇ ਮੇਰੇ ਹੱਥਾਂ ਅਤੇ ਛਾਤੀ 'ਤੇ ਨਿਸ਼ਾਨ ਪੈ ਗਏ। ਸਾਰੀ ਕੋਸ਼ਿਸ਼ਾਂ ਦੇ ਬਾਵਜੂਦ ਪਾਰਵਤੀ ਹੱਥੋਂ ਛੁਟ ਗਈ। ਉਹ ਚੌਥੀ ਮੰਜ਼ਿਲ ਤੋਂ ਹੇਠਾਂ ਜ਼ਮੀਨ 'ਤੇ ਡਿੱਗ ਪਈ। ਮੈਂ ਤੁਰੰਤ ਹੇਠਾਂ ਵਲ ਦੌੜਿਆ ਅਤੇ ਪਾਰਵਤੀ ਨੂੰ ਸੰਭਾਲਿਆ। ਤੁਰੰਤ ਉਸ ਨੂੰ ਹਸਪਤਾਲ ਲੈ ਗਏ। ਰਸਤੇ 'ਚ ਉਹ ਦਰਦ ਨਾਲ ਚੀਖ ਰਹੀ ਸੀ। ਮੈਂ ਉਸ ਨੂੰ ਹੌਸਲਾ ਦਿੱਤਾ ਕਿ ਸਭ ਠੀਕ ਹੋ ਜਾਵੇਗਾ। ਹਸਪਤਾਲ ਪਹੁੰਚਣ ਤੋਂ ਲਗਭਗ ਅੱਧਾ ਘੰਟਾ ਬਾਅਦ ਪਾਰਵਤੀ ਨੇ ਦਮ ਤੋੜ ਦਿੱਤਾ। ਹੇਠਾਂ ਡਿੱਗਣ ਕਰਕੇ ਉਸ ਨੂੰ ਗੰਭੀਰ ਸੱਟਾਂ ਲੱਗੀਆਂ ਸਨ।

DLF ਫੇਜ਼ 3 ਥਾਣੇ ਦੇ ਜਾਂਚ ਅਧਿਕਾਰੀ ਰਜਤ ਰਾਵ ਨੇ ਦੱਸਿਆ ਕਿ ਇਹ ਇੱਕ ਦਰਦਨਾਕ ਹਾਦਸਾ ਹੈ, ਜਿਸ ਵਿੱਚ ਕਿਸੇ ਦੀ ਵੀ ਕੋਈ ਗਲਤੀ ਸਾਹਮਣੇ ਨਹੀਂ ਆਈ। ਪਾਰਵਤੀ ਦੇ ਪਰਿਵਾਰ ਨੂੰ ਵੀ ਕਿਸੇ ਤਰ੍ਹਾਂ ਦੀ ਗੜਬੜ ਦਾ ਸ਼ੱਕ ਨਹੀਂ ਹੈ। ਦੁਰਯੋਧਨ ਦੇ ਹੱਥਾਂ ਅਤੇ ਛਾਤੀ 'ਤੇ ਲੱਗੀਆਂ ਚੋਟਾਂ ਇਹ ਸਾਬਤ ਕਰਦੀਆਂ ਹਨ ਕਿ ਉਸਨੇ ਆਪਣੀ ਪਤਨੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਸੀ। ਪੋਸਟਮਾਰਟਮ ਤੋਂ ਬਾਅਦ ਪਾਰਵਤੀ ਦੀ ਲਾਸ਼ ਉਸਦੇ ਪਰਿਵਾਰ ਨੂੰ ਸੌਂਪ ਦਿੱਤੀ ਗਈ। ਇਸ ਹਾਦਸੇ ਵਿੱਚ ਕਿਸੇ ਵੀ ਕਿਸਮ ਦੀ ਅਪਰਾਧਕ ਗਤੀਵਿਧੀ ਦਾ ਕੋਈ ਸਬੂਤ ਨਹੀਂ ਮਿਲਿਆ।

ਟਾਪ ਹੈਡਲਾਈਨ

ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
ਚੋਣਾਂ ਤੋਂ ਪਹਿਲਾਂ ਪੰਜਾਬ ਦੀ ਸਿਆਸਤ 'ਚ ਵੱਡੀ ਹਲਚਲ, PM ਦੇ ਕਰੀਬੀ ਨੂੰ ਸੌਂਪੀ ਵੱਡੀ ਜ਼ਿੰਮੇਵਾਰੀ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਵੱਡਾ ਪ੍ਰਸ਼ਾਸਨਿਕ ਫੇਰਬਦਲ, 9 IPS ਅਫਸਰਾਂ ਦੇ ਅਚਾਨਕ ਤਬਾਦਲੇ; ਦੇਖੋ ਕਿਸ ਨੂੰ ਕਿੱਥੇ ਦੀ ਮਿਲੀ ਜ਼ਿੰਮੇਵਾਰੀ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ
ਤੇਜ਼ ਰਫਤਾਰ ਦਾ ਕਹਿਰ, ਸੰਸਦ ਦੇ ਪੁੱਤਰ ਨੇ ਕਾਰ ਨਾਲ ਮਹਿਲਾ ਨੂੰ ਦਰੜਿਆ, ਹੋਈ ਮੌਤ; ਮੱਚਿਆ ਚੀਕ ਚੀਹਾੜਾ

ਵੀਡੀਓਜ਼

Punjab Band | Bandi Singh ਬੰਦੀ ਸਿੰਘਾਂ ਨਾਲ ਧੱਕਾ ਕਿਉਂ?' ਪ੍ਰੋ. ਬਲਜਿੰਦਰ ਸਿੰਘ ਨੇ ਸਰਕਾਰ ਨੂੰ ਘੇਰਿਆ
Punjab Band | Rajpura ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ ਦਾ ਸੱਦਾ, ਰਾਜਪੁਰਾ ’ਚ ਬਾਜ਼ਾਰ ਬੰਦ
Punjab Band | Rajpura | Ground report ਪੰਜਾਬ ਬੰਦ ਦਾ ਵੱਡਾ ਅਸਰ! ਲੋਕ ਬੇਹਾਲ, ਵੇਖੋ ਗਰਾਊਂਡ ਰਿਪੋਰਟ
Punjab Bandh News: ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪੰਜਾਬ ਬੰਦ, ਜਾਣੋ ਤਾਜ਼ਾ ਹਾਲਾਤ | Abp Sanjha
Punjab Band Barnala | Protest ਬੰਦੀ ਸਿੰਘਾਂ ਦੀ ਰਿਹਾਈ ਲਈ ਪੰਜਾਬ ਬੰਦ, ਬਾਜ਼ਾਰਾਂ 'ਚ ਦਿਖਿਆ ਵੱਡਾ ਅਸਰ!

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
ਕੀ ਰੱਖੜੀ 'ਤੇ ਕਿਸਾਨਾਂ ਨੂੰ ਮਿਲਣਗੇ 4,000 ਰੁਪਏ ? ਜਾਣੋ PM ਕਿਸਾਨ ਯੋਜਨਾ ਦਾ ਸੱਚ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
Inheritance Boom : 10 ਸਾਲਾਂ 'ਚ ਭਾਰਤੀ ਔਰਤਾਂ ਬਣਨਗੀਆਂ 73 ਲੱਖ ਕਰੋੜ ਰੁਪਏ ਦੀਆਂ ਮਾਲਕਣਾਂ ! ਵਿਰਾਸਤ 'ਚ ਮਿਲੇਗੀ ਜਾਇਦਾਦ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
JIO Recharge Benefits : ਰੀਚਾਰਜ ਦੀਆਂ ਵਧਦੀਆਂ ਕੀਮਤਾਂ ਤੋਂ ਮਿਲੇਗੀ ਰਾਹਤ Jio Prime ਨਾਲ 1 ਸਾਲ ਲਈ ਕੀਮਤ ਲੌਕ
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
BSF ਜਵਾਨ ਦੀ ਪੱਛਮੀ ਬੰਗਾਲ 'ਚ ਦਿਲ ਦਾ ਦੌਰਾ ਪੈਣ ਕਾਰਨ ਸ਼ਹਾਦਤ ,ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ 
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Petrol Diesel Update : ਪੈਟਰੋਲ-ਡੀਜ਼ਲ ਹੁਣ ਸਸਤਾ ਨਹੀਂ, ਮਹਿੰਗਾ ਹੋ ਸਕਦਾ ਹੈ ! ਕਾਰਨ ਸਮਝੋ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
Punjab News : ਰੱਖੜੀ ਲੈ ਕੇ ਪੇਕੇ ਜਾ ਰਹੀ ਭੈਣ ਤੇ ਜੀਜੇ ਨਾਲ ਵਾਪਰਿਆ ਹਾਦਸਾ , ਦੋਵਾਂ ਦੀ ਮੌਤ
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
School Holiday : 2 ਦਿਨ ਬੰਦ ਰਹਿਣਗੇ ਸਕੂਲ, ਦਫ਼ਤਰਾਂ ਤੇ ਬੈਂਕਾਂ 'ਚ ਵੀ ਹੋਵੇਗੀ ਛੁੱਟੀ ,ਪੜ੍ਹੋ ਪੂਰੀ ਡਿਟੇਲ  
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
ਵੱਡੀ ਖ਼ਬਰ! ਚੰਡੀਗੜ੍ਹ 'ਚ BJP ਦਫਤਰ ਨੂੰ ਬੰਬ ਨਾਲ ਉਡਾਉਣ ਦੀ ਧਮਕੀ, ਕਿਹਾ- 21 ਅਗਸਤ ਪੰਜਾਬ ਬੰਦ ਰੱਖੋ, ਖੁੱਲ੍ਹੇ ਸ਼ਹਿਰਾਂ 'ਚ ਹੋਣਗੇ ਬਲਾਸਟ
Embed widget