![ABP Premium](https://cdn.abplive.com/imagebank/Premium-ad-Icon.png)
PM ਮੋਦੀ ਦੁਨੀਆ ਦੇ ਪਸੰਦੀਦਾ ਭਾਰਤੀ ਬਣੇ
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਵਿੱਚ ਸਭ ਤੋਂ ਵੱਧ ਸੁਰਖੀਆਂ ਇਕੱਠੀਆਂ ਕਰਨ ਵਾਲੇ ਪ੍ਰਸ਼ੰਸਕਾਂ ਦੀ ਸੂਚੀ ਵਿੱਚ ਪਹਿਲੇ ਭਾਰਤੀ ਵਿਅਕਤੀ ਹਨ। ਉਨ੍ਹਾਂ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ।
![PM ਮੋਦੀ ਦੁਨੀਆ ਦੇ ਪਸੰਦੀਦਾ ਭਾਰਤੀ ਬਣੇ World's Most Admired Men 2021: PM Modi beats Biden, Putin & trounces Imran Khan in survey PM ਮੋਦੀ ਦੁਨੀਆ ਦੇ ਪਸੰਦੀਦਾ ਭਾਰਤੀ ਬਣੇ](https://feeds.abplive.com/onecms/images/uploaded-images/2021/12/14/7fc954362d798d61549868cffb1d707c_original.png?impolicy=abp_cdn&imwidth=1200&height=675)
ਨਵੀਂ ਦਿੱਲ਼ੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੁਨੀਆ ਵਿੱਚ ਸਭ ਤੋਂ ਵੱਧ ਸੁਰਖੀਆਂ ਇਕੱਠੀਆਂ ਕਰਨ ਵਾਲੇ ਪ੍ਰਸ਼ੰਸਕਾਂ ਦੀ ਸੂਚੀ ਵਿੱਚ ਪਹਿਲੇ ਭਾਰਤੀ ਵਿਅਕਤੀ ਹਨ। ਉਨ੍ਹਾਂ ਤੋਂ ਬਾਅਦ ਬਾਲੀਵੁੱਡ ਅਭਿਨੇਤਾ ਅਮਿਤਾਭ ਬੱਚਨ ਇਸ ਸੂਚੀ 'ਚ ਦੂਜੇ ਨੰਬਰ 'ਤੇ ਹਨ, ਜਦਕਿ ਭਾਰਤੀ ਔਰਤਾਂ 'ਚ ਦੀਪਿਕਾ ਪਾਦੂਕੋਣ ਪਹਿਲੇ ਸਥਾਨ 'ਤੇ ਹੈ।
ਯੂਕੇ-ਅਧਾਰਤ ਇੰਟਰਨੈਟ ਮਾਰਕੀਟ ਰਿਸਰਚ ਅਤੇ ਡੇਟਾ ਵਿਸ਼ਲੇਸ਼ਣ ਫਰਮ YouGov ਦੁਆਰਾ ਜਾਰੀ ਕੀਤੀ ਦੁਨੀਆ ਦੀਆਂ ਚੋਟੀ ਦੀਆਂ 20 ਸਭ ਤੋਂ ਪ੍ਰਸ਼ੰਸਾਯੋਗ ਔਰਤਾਂ ਤੇ ਪੁਰਸ਼ਾਂ ਦੀ ਇਸ ਸਾਲ ਦੀ ਸੂਚੀ ਵਿੱਚ ਉਨ੍ਹਾਂ ਨੂੰ ਦਰਜਾ ਦਿੱਤਾ ਗਿਆ ਹੈ। ਇੰਟਰਨੈੱਟ ਅਤੇ ਡਾਟਾ ਮਾਰਕੀਟਿੰਗ ਫਰਮ YouGov ਨੇ ਆਨਲਾਈਨ ਵੋਟਿੰਗ ਦੇ ਆਧਾਰ 'ਤੇ ਇਹ ਸੂਚੀ ਜਾਰੀ ਕੀਤੀ ਹੈ।
ਪਿਛਲੇ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਿਲ ਗੇਟਸ ਦੁਨੀਆ ਦੇ ਸਭ ਤੋਂ ਪਸੰਦੀਦਾ ਪੁਰਸ਼ਾਂ 'ਚ ਪਹਿਲੇ ਸਥਾਨ 'ਤੇ ਹਨ। ਉਥੇ ਹੀ ਔਰਤਾਂ 'ਚ ਅਮਰੀਕਾ ਦੇ ਰਾਸ਼ਟਰਪਤੀ ਬਰਾਕ ਓਬਾਮਾ ਦੀ ਪਤਨੀ ਮਿਸ਼ੇਲ ਓਬਾਮਾ ਪਹਿਲੇ ਨੰਬਰ 'ਤੇ ਹੈ। ਉਸ ਨੇ ਹਾਲੀਵੁੱਡ ਅਦਾਕਾਰਾ ਐਂਜਲੀਨਾ ਜੋਲੀ ਨੂੰ ਪਿੱਛੇ ਛੱਡਦੇ ਹੋਏ ਇਹ ਦਰਜਾਬੰਦੀ ਹਾਸਲ ਕੀਤੀ ਹੈ।
ਬਾਲੀਵੁੱਡ ਦੇ ਪੁਰਸ਼ ਕਲਾਕਾਰਾਂ ਦੀ ਸੂਚੀ ਵਿੱਚ ਅਮਿਤਾਭ ਬੱਚਨ ਦਾ ਨਾਮ ਸਭ ਤੋਂ ਉੱਪਰ ਹੈ। YouGov ਨੇ ਇਸ ਸੂਚੀ ਵਿੱਚ ਉਨ੍ਹਾਂ ਨੂੰ 12ਵਾਂ ਸਥਾਨ ਦਿੱਤਾ ਹੈ। ਇਸ ਸੂਚੀ 'ਚ ਕਿੰਗ ਖਾਨ ਯਾਨੀ ਸ਼ਾਹਰੁਖ ਖਾਨ 16ਵੇਂ ਸਥਾਨ 'ਤੇ ਹਨ। ਸ਼ਾਹਰੁਖ ਅਤੇ ਅਮਿਤਾਭ ਬੱਚਨ ਤੋਂ ਬਾਅਦ ਸਲਮਾਨ ਖਾਨ ਵੀ ਇਸ ਲਿਸਟ 'ਚ ਆਪਣੀ ਜਗ੍ਹਾ ਬਣਾਉਣ 'ਚ ਕਾਮਯਾਬ ਰਹੇ ਹਨ। YouGov ਦੀ ਸੂਚੀ ਵਿੱਚ ਉਹ 18ਵੇਂ ਸਥਾਨ 'ਤੇ ਹੈ।
ਦੂਜੇ ਪਾਸੇ ਜੇਕਰ YouGov ਦੀਆਂ 20 ਸਭ ਤੋਂ ਪ੍ਰਸ਼ੰਸਾਯੋਗ ਅਭਿਨੇਤਰੀਆਂ ਦੀ ਗੱਲ ਕਰੀਏ ਤਾਂ ਬੱਚਨ ਪਰਿਵਾਰ ਦੀ ਨੂੰਹ ਐਸ਼ਵਰਿਆ ਰਾਏ, ਪ੍ਰਿਯੰਕਾ ਚੋਪੜਾ, ਦੀਪਿਕਾ ਪਾਦੁਕੋਣ ਅਤੇ ਸੁਸ਼ਮਿਤਾ ਸੇਨ ਦਾ ਨਾਂ ਵੀ ਇਸ ਸੂਚੀ 'ਚ ਸ਼ਾਮਲ ਹੈ।
World's Most Admired Men 2021 (1-10)
— YouGov (@YouGov) December 14, 2021
1. Barack Obama 🇺🇸
2. Bill Gates 🇺🇸
3. Xi Jinping 🇨🇳
4. Cristiano Ronaldo 🇵🇹
5. Jackie Chan 🇨🇳
6. Elon Musk 🇿🇦
7. Lionel Messi 🇦🇷
8. Narendra Modi 🇮🇳
9. Vladimir Putin 🇷🇺
10. Jack Ma 🇨🇳https://t.co/oBV8X1gh6E pic.twitter.com/IedkTP2d7c
ਦੁਨੀਆ ਦੇ 20 ਸਭ ਤੋਂ ਪਸੰਦੀਦਾ ਆਦਮੀ
ਨਾਮ ਪ੍ਰਸ਼ੰਸਾ ਪ੍ਰਤੀਸ਼ਤ ਰੈਂਕ
ਬਿਲ ਗੇਟਸ 9.6 1
ਬਰਾਕ ਓਬਾਮਾ 9.2 2
ਜੈਕੀ ਚੈਨ 5.7 3
ਸ਼ੀ ਜਿਨਪਿੰਗ 5.1 4
ਜੈਕ ਮਾ 4.9 5
ਨਰਿੰਦਰ ਮੋਦੀ 4.0 6
ਕ੍ਰਿਸਟੀਆਨੋ ਰੋਨਾਲਡੋ 4.3 7
ਦਲਾਈਲਾਮਾ 4.2 8
ਲਿਓਨੇਲ ਮੇਸੀ 3.8 9
ਵਲਾਦੀਮੀਰ ਪੁਤਿਨ 3.7 10
ਇਹ ਵੀ ਪੜ੍ਹੋ: ਕੀਨੀਆ 'ਚ ਭਿਆਨਕ ਸੋਕਾ! ਦਿਲ ਦਹਿਲਾਉਣ ਵਾਲੀਆਂ ਤਸਵੀਰਾਂ ਆਈਆਂ ਸਾਹਮਣੇ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)