Wrestlers Protest : ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਪਹਿਲਵਾਨਾਂ ਦਾ ਕੈਂਡਲ ਮਾਰਚ, ਬਜਰੰਗ ਪੂਨੀਆ ਬੋਲੇ - ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ ,ਓਦੋਂ ਤੱਕ …
Wrestlers Candle March : ਪਹਿਲਵਾਨਾਂ ਨੇ ਮੰਗਲਵਾਰ (23 ਮਈ) ਨੂੰ ਭਾਰਤੀ ਕੁਸ਼ਤੀ ਮਹਾਸੰਘ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ (Brij Bhushan Sharan Singh) ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ ਕੈਂਡਲ ਮਾਰਚ ਕੱਢਿਆ। ਇਹ ਕੈਂਡਲ ਮਾਰਚ ਜੰਤਰ-
"ਚੈਂਪੀਅਨ ਸੜਕ 'ਤੇ ਕਿਉਂ ਹੈ?"
ਉਨ੍ਹਾਂ ਕਿਹਾ ਕਿ ਭਾਰਤ ਨੂੰ ਪਿਆਰ ਕਰਨ ਵਾਲੇ ਸਾਰੇ ਧਰਮਾਂ ਅਤੇ ਜਾਤਾਂ ਦੇ ਲੋਕਾਂ ਨੂੰ ਸਰਕਾਰ ਤੋਂ ਇਹ ਸਵਾਲ ਪੁੱਛਣਾ ਚਾਹੀਦਾ ਹੈ ਕਿ ਸਾਡੇ ਚੈਂਪੀਅਨ 1 ਮਹੀਨੇ ਤੋਂ ਸੜਕਾਂ 'ਤੇ ਕਿਉਂ ਹਨ? ਉਨ੍ਹਾਂ ਦਾ ਸਥਾਨ ਸੜਕ ਨਹੀਂ ਸਗੋਂ ਅਖਾੜਾ ਹੈ। ਪਹਿਲਵਾਨ ਸਾਕਸ਼ੀ ਮਲਿਕ ਨੇ ਕਿਹਾ ਕਿ ਇਹ ਦੇਸ਼ ਦੀਆਂ ਧੀਆਂ ਦੀ ਲੜਾਈ ਹੈ ,ਜਿਸ ਵਿੱਚ ਤੁਹਾਨੂੰ ਸਾਰਿਆਂ ਨੂੰ ਸਾਡਾ ਸਾਥ ਦੇਣਾ ਹੋਵੇਗਾ ਤਾਂ ਜੋ ਸਾਨੂੰ ਇਨਸਾਫ਼ ਮਿਲ ਸਕੇ। ਹਜ਼ਾਰਾਂ ਲੋਕਾਂ ਨੇ ਜੰਤਰ-ਮੰਤਰ ਤੋਂ ਇੰਡੀਆ ਗੇਟ ਤੱਕ ਇਨਸਾਫ਼ ਲਈ ਮਾਰਚ ਸ਼ੁਰੂ ਕੀਤਾ। ਅੱਜ ਸਾਡੇ ਅੰਦੋਲਨ ਨੂੰ ਇੱਕ ਮਹੀਨਾ ਪੂਰਾ ਹੋ ਗਿਆ ਹੈ ਪਰ ਅਜੇ ਤੱਕ ਸਾਨੂੰ ਇਨਸਾਫ਼ ਮਿਲਣ ਦੀ ਕੋਈ ਉਮੀਦ ਨਜ਼ਰ ਨਹੀਂ ਆ ਰਹੀ।
"ਸੁਣਵਾਈ ਨਹੀਂ ਹੋ ਰਹੀ "
ਪਹਿਲਵਾਨਾਂ ਦੇ ਪ੍ਰਦਰਸ਼ਨ 'ਚ ਪਹੁੰਚੇ ਸਾਬਕਾ ਗਵਰਨਰ ਸਤਿਆਪਾਲ ਮਲਿਕ ਨੇ 'ਏਬੀਪੀ ਨਿਊਜ਼' ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਦੀ ਸੁਣਵਾਈ ਨਹੀਂ ਹੋ ਰਹੀ ਹੈ। ਜੇਕਰ ਸਰਕਾਰ ਸਹੀ ਹੁੰਦੀ ਤਾਂ ਬ੍ਰਿਜ ਭੂਸ਼ਣ ਸਿੰਘ ਜੇਲ੍ਹ ਵਿੱਚ ਹੁੰਦਾ। ਦੇਸ਼ ਦੇ ਕਈ ਪਹਿਲਵਾਨ ,ਬ੍ਰਿਜ ਭੂਸ਼ਣ ਸ਼ਰਨ ਸਿੰਘ ਦੀ ਗ੍ਰਿਫਤਾਰੀ ਦੀ ਮੰਗ ਨੂੰ ਲੈ ਕੇ 23 ਅਪ੍ਰੈਲ ਤੋਂ ਜੰਤਰ-ਮੰਤਰ 'ਤੇ ਪ੍ਰਦਰਸ਼ਨ ਕਰ ਰਹੇ ਹਨ। ਬ੍ਰਿਜ ਭੂਸ਼ਣ ਸਿੰਘ 'ਤੇ ਇਕ ਨਾਬਾਲਗ ਸਮੇਤ ਛੇ ਮਹਿਲਾ ਪਹਿਲਵਾਨਾਂ ਦਾ ਜਿਨਸੀ ਸ਼ੋਸ਼ਣ ਕਰਨ ਦਾ ਆਰੋਪ ਹੈ। ਦਿੱਲੀ ਪੁਲਿਸ ਨੇ ਪਿਛਲੇ ਮਹੀਨੇ ਭਾਰਤੀ ਜਨਤਾ ਪਾਰਟੀ ਦੇ ਸੰਸਦ ਮੈਂਬਰ ਖਿਲਾਫ ਦੋ ਐਫਆਈਆਰ ਦਰਜ ਕੀਤੀਆਂ ਸਨ।