ਪੜਚੋਲ ਕਰੋ
Advertisement
ਦੇਸ਼ ‘ਚ ਛੋਟੀ ਦੀਵਾਲੀ ਦੀ ਰੌਣਕਾਂ, ਯੂਪੀ ‘ਚ ਜਗਮਗਾਉਣਗੇ 5.51 ਲੱਖ ਦੀਵੇ
ਦੇਸ਼ ਭਰ ‘ਚ ਅੱਜ ਛੋਟੀ ਦੀਵਾਲੀ ਮਨਾਈ ਜਾ ਰਹੀ ਹੈ। ਇਸ ਦਿਨ ਨੂੰ ਨਰਕ ਚਤੁਰਦਾਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਯਮਰਾਜ ਅਤੇ ਧਰਮਰਾਜ ਚਿੱਤਰਗੁਪਤ ਦੀ ਪੂਜਾ ਕਰਦੇ ਹਨ। ਇਸ ਦੇ ਨਾਲ ਹੀ ਅੱਜ ਅਯੁੱਧਿਆ ‘ਚ ਦੀਪੋਤਸਵ ਦਾ ਆਯੋਜਨ ਕੀਤਾ ਗਿਆ।
ਅਯੁੱਧਿਆ: ਦੇਸ਼ ਭਰ ‘ਚ ਅੱਜ ਛੋਟੀ ਦੀਵਾਲੀ ਮਨਾਈ ਜਾ ਰਹੀ ਹੈ। ਇਸ ਦਿਨ ਨੂੰ ਨਰਕ ਚਤੁਰਦਾਸ਼ੀ ਵੀ ਕਿਹਾ ਜਾਂਦਾ ਹੈ। ਇਸ ਦਿਨ ਲੋਕ ਯਮਰਾਜ ਅਤੇ ਧਰਮਰਾਜ ਚਿੱਤਰਗੁਪਤ ਦੀ ਪੂਜਾ ਕਰਦੇ ਹਨ। ਇਸ ਦੇ ਨਾਲ ਹੀ ਅੱਜ ਅਯੁੱਧਿਆ ‘ਚ ਦੀਪੋਤਸਵ ਦਾ ਆਯੋਜਨ ਕੀਤਾ ਗਿਆ। ਹੈ ਜਿਸ ‘ਚ ਉੱਤਰ ਪ੍ਰਦੇਸ਼ ਸਰਕਾਰ ਗਿਨੀਜ਼ ਬੁੱਕ ਆਫ਼ ਰਿਕਾਰਡ ‘ਚ ਆਪਣਾ ਨਾਂ ਦਰਜ ਕਰਨ ਲਈ 5.51 ਲੱਖ ਦੀਵੇ ਜਗਾਵੇਗੀ।
ਮੁੱਖ ਮੰਤਰੀ ਯੋਗੀ ਆਦਿਤੀਨਾਥ ਵੀ ਇਸ ਸਮਾਗਮ ‘ਚ ਸ਼ਿਰਕਤ ਕਰਨਗੇ। ਇਸ ਦੇ ਨਾਲ ਹੀ ਰਾਜਪਾਲ ਆਨੰਦੀ ਬੈਨ ਪਟੇਲ ਵੀ ਅਯੁੱਧਿਆ ਦੇ ਇਸ ਸਮਾਮਗ ‘ਚ ਹਿੱਸਾ ਲਵੇਗੀ। ਇਸ ਵਾਰ ਦੀਪੋਤਸਵ ‘ਚ ਫਿਜ਼ੀ ਦੀ ਡਿਪਟੀ ਚੈਅਰਮੈਨ ਇਸ ਮੌਕੇ ਦੀ ਖਾਸ ਮਹਿਮਾਨ ਹੋਵੇਗੀ।
ਜਾਣੋ ਕੀ ਹੈ ਦੀਪੋਤਸਵ ਦਾ ਮਿੰਟ ਟੂ ਮਿੰਟ ਦਾ ਪ੍ਰੋਗਰਾਮ?
- ਸਵੇਰੇ 10 ਵਜੇ ਵਿਸ਼ਾਲ ਸ਼ੋਭਾ ਯਾਤਰਾ ਸਾਕੇਤ ਕਾਲਜ ਤੋਂ ਅਰੰਭ ਹੋ ਕੇ ਅਯੁੱਧਿਆ ਦੇ ਮੁੱਖ ਮਾਰਗਾਂ ਰਾਹੀਂ ਹੁੰਦੀ ਹੋਈ ਰਾਮਕਥਾ ਪਾਰਕ ਵਿਖੇ ਸਮਾਪਤ ਹੋਵੇਗੀ। ਇਹ ਸ਼ੋਭਾ ਯਾਤਰਾ ਰਾਮ ਦੇ ਅਯੁੱਧਿਆ ਪਹੁੰਚਣ ਨੂੰ ਦਰਸਾਉਂਦੀ ਹੈ।
- ਦੁਪਹਿਰ 3.35 ਤੋਂ ਦੁਪਹਿਰ 3.45 ਦੇ ਵਿਚਕਾਰ ਯੂਪੀ ਦੇ ਰਾਜਪਾਲ ਅਨੰਦੀਬੇਨ ਪਟੇਲ, ਸੀਐਮ ਯੋਗੀ, ਉਪ ਮੁੱਖ ਮੰਤਰੀ ਰਾਮਕਥਾ ਪਾਰਕ ਦਾ ਦੌਰਾ ਕਰਨਗੇ। - 3.45 ਤੋਂ ਸ਼ਾਮ 4 ਵਜੇ ਤਕ ਸੀਐੱਮ ਯੋਗੀ ਸ਼ੋਭਾ ਯਾਤਰਾ ਵੇਖਣਗੇ।
- ਸ਼ਾਮ 4 ਵਜੇ ਤੋਂ 4.15 ਵਜੇ ਤੱਕ ਰਾਮ-ਸੀਤਾ ਦਾ ਹੈਲੀਕਾਪਟਰ ਰਾਮਕਥਾ ਪਾਰਕ ਪਹੁੰਚੇਗਾ ਅਤੇ ਭਰਤ ਮਿਲਾਪ ਹੋਵੇਗਾ।
- 4.15 ਵਜੇ ਤੋਂ ਸ਼ਾਮ 4.40 ਵਜੇ ਤੱਕ ਰਾਮਕਥਾ ਪਾਰਕ ਵਿਖੇ ਰਾਮ-ਸੀਤਾ ਦੀ ਪੂਜਾ-ਵੰਦਨ / ਆਰਤੀ ਹੋਵੇਗੀ ਅਤੇ ਸ਼੍ਰੀ ਰਾਮ ਦੀ ਸ਼ਾਹੀ ਤਾਜਪੋਸ਼ੀ ਹੋਵੇਗੀ।
- ਸ਼ਾਮ 4.40 ਤੋਂ ਸ਼ਾਮ 6 ਵਜੇ ਤੱਕ ਰਾਮਕਥਾ ਪਾਰਕ 'ਚ ਨਵੇਂ ਪ੍ਰਾਜੈਕਟਾਂ ਦਾ ਨੀਂਹ ਪੱਥਰ ਰੱਖੀਆ ਜਾਵੇਗਾ ਅਤੇ ਮਹਿਮਾਨਾਂ ਦਾ ਸੰਬੋਧਨ ਕੀਤਾ ਜਾਵੇਗਾ।
- ਸ਼ਾਮ 6 ਤੋਂ 6.30 ਵਜੇ ਵਿਸ਼ੇਸ਼ ਮਹਿਮਾਨਾਂ ਦੀ ਜਗ੍ਹਾ ਰਾਮਕਥਾ ਪਾਰਕ ਤੋਂ ਰਵਾਨਗੀ। - ਸ਼ਾਮ 6.30 ਤੋਂ 7 ਵਜੇ ਦੇ ਵਿਚਕਾਰ ਨਵੇਂ ਘਾਟ 'ਤੇ ਜਾਪ ਕਰਨ ਦੇ ਨਾਲ ਸਰਯੂ ਜੀ ਦੀ ਆਰਤੀ ਹੋਵੇਗੀ।
- ਸ਼ਾਮ 7 ਵਜੇ ਤੋਂ 7.30 ਵਜੇ ਤੱਕ ਸਾਰੇ ਘਾਟਾਂ ਅਤੇ ਸਮੁੱਚੇ ਅਯੁੱਧਿਆ ਵਿੱਚ 5.51 ਲੱਖ ਦੀਵੇ ਜਗਾਏ ਜਾਣਗੇ। ਇਸ ਵਿੱਚ 4 ਲੱਖ ਦੀਪ ਰਾਮ ਪੈੜੀ 'ਤੇ ਜਗਾਕੇ ਗਿੰਨੀਜ਼ ਵਰਲਡ ਰਿਕਾਰਡ ਬਣਾਇਆ ਜਾਵੇਗਾ। ਜਦੋਂ ਕਿ ਸ਼ਹਿਰ ਦੇ ਖੇਤਰ ਵਿੱਚ 1.50 ਲੱਖ ਦੀਵੇ ਜਗਾਏ ਜਾਣਗੇ।
- ਸ਼ਾਮ 7.30 ਤੋਂ 8 ਵਜੇ ਦੇ ਵਿਚਕਾਰ ਰਾਮ ਪੈੜੀ 'ਤੇ ਪ੍ਰੋਜੈਕਸ਼ਨ ਮੈਪਿੰਗ ਸ਼ੋਅ ਰਾਹੀਂ ਰਾਮਕਥਾ ਦਾ ਪ੍ਰਦਰਸ਼ਨ ਕੀਤਾ ਜਾਵੇਗਾ।
- ਇੱਥੇ 8 ਤੋਂ 8.15 ਵਜੇ ਤੱਕ ਆਤਿਸ਼ਬਾਜ਼ੀ ਹੋਵੇਗੀ।
- ਰਾਤ 8.30 ਵਜੇ ਤੋਂ 10 ਵਜੇ ਤੱਕ ਭਾਰਤ, ਨੇਪਾਲ, ਸ਼੍ਰੀਲੰਕਾ, ਇੰਡੋਨੇਸ਼ੀਆ ਅਤੇ ਫਿਲੀਪੀਨਜ਼ ਦੀ ਰਾਮਲੀਲਾ ਦਾ ਪ੍ਰਦਰਸ਼ਨ ਹੋਵੇਗਾ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਕ੍ਰਿਕਟ
Advertisement