(Source: ECI/ABP News)
ਕਿਸਾਨ ਪਰੇਡ 'ਚ ਸ਼ਾਮਲ ਹੋਣ ਲਈ ਨੌਜਵਾਨਾਂ ਦਾ ਕਾਫਲਾ ਪੈਦਲ ਸ਼ੰਭੂ ਬਾਰਡਰ ਤੋਂ ਦਿੱਲੀ ਰਵਾਨਾ
ਨੌਜਵਾਨ ਆਗੂ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਝੰਡੇ ਹੇਠਾਂ ਪੰਜਾਬ ਦੇ ਸ਼ਹਿਰਾਂ ਤੋਂ ਨੌਜਵਾਨ ਦਿੱਲੀ ਜਾ ਰਹੇ ਹਨ।
![ਕਿਸਾਨ ਪਰੇਡ 'ਚ ਸ਼ਾਮਲ ਹੋਣ ਲਈ ਨੌਜਵਾਨਾਂ ਦਾ ਕਾਫਲਾ ਪੈਦਲ ਸ਼ੰਭੂ ਬਾਰਡਰ ਤੋਂ ਦਿੱਲੀ ਰਵਾਨਾ Youngsters going to Delhi from Shambhu Border by walking for support farmers protest ਕਿਸਾਨ ਪਰੇਡ 'ਚ ਸ਼ਾਮਲ ਹੋਣ ਲਈ ਨੌਜਵਾਨਾਂ ਦਾ ਕਾਫਲਾ ਪੈਦਲ ਸ਼ੰਭੂ ਬਾਰਡਰ ਤੋਂ ਦਿੱਲੀ ਰਵਾਨਾ](https://static.abplive.com/wp-content/uploads/sites/5/2021/01/24160244/farmers-Protest.jpg?impolicy=abp_cdn&imwidth=1200&height=675)
ਰਾਜਪੁਰਾ: 26 ਜਨਵਰੀ ਨੂੰ ਗਣਤੰਤਰ ਦਿਵਸ 'ਤੇ ਦਿੱਲੀ ਵਿਖੇ ਰੱਖੀ ਕਿਸਾਨਾਂ ਵੱਲੋਂ ਪਰੇਡ ਵਿੱਚ ਸ਼ਾਮਲ ਹੋਣ ਲਈ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਤੋਂ ਨੌਜਵਾਨਾਂ ਦਾ ਕਾਫਲਾ ਅੱਜ ਸ਼ੰਭੂ ਬਾਰਡਰ ਤੋਂ ਦਿੱਲੀ ਲਈ ਪੈਦਲ ਰਵਾਨਾ ਹੋਏ।
ਇਸ ਨੌਜਵਾਨਾਂ ਦੇ ਕਾਫਲੇ ਦਾ ਸਵਾਗਤ ਗੁਰਦੁਆਰਾ ਮੰਜੀ ਸਾਹਿਬ ਅੰਬਾਲਾ ਵਿਖੇ SGPC ਮੈਂਬਰ ਹਰਪਾਲ ਸਿੰਘ ਦੀ ਕਮੇਟੀ ਵੱਲੋਂ ਕੀਤਾ ਗਿਆ। ਨੌਜਵਾਨ ਆਗੂ ਜਸਵਿੰਦਰ ਸਿੰਘ ਜੱਸੀ ਨੇ ਦੱਸਿਆ ਕਿ ਅੱਜ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸਾਨੀ ਝੰਡੇ ਹੇਠਾਂ ਪੰਜਾਬ ਦੇ ਸ਼ਹਿਰਾਂ ਤੋਂ ਨੌਜਵਾਨ ਦਿੱਲੀ ਜਾ ਰਹੇ ਹਨ।
ਉਨ੍ਹਾਂ ਕਿਹਾ ਕਿ ਅੱਜ ਗੁਰਦੁਆਰਾ ਅੰਬਾਲਾ ਤੋਂ ਮੰਜੀ ਸਾਹਿਬ ਤੋਂ ਰਵਾਨਾ ਹੋਏ ਹਾਂ ਅਤੇ 25 ਜਨਵਰੀ ਮੰਜੀ ਸਾਹਿਬ ਕਰਨਾਲ ਤੋਂ ਸੋਨੀਪਤ ਅਤੇ ਜਨਵਰੀ ਸੋਨੀਪਤ ਸਿੰਘੂ ਬਾਰਡਰ ਸਵੇਰੇ ਪਹੁੰਚਾਂਗੇ। ਉਨ੍ਹਾਂ ਕਿਹਾ ਕਿ ਕਿਸਾਨ ਅੰਦੋਲਨ ਵਿਚ ਕਈ ਨੌਜਵਾਨ ਬਜ਼ੁਰਗਾਂ ਦੀ ਸ਼ਹਾਦਤ ਹੋ ਗਈ ਹੈ ਜਿਸ ਦੇ ਕਰਕੇ ਸਾਡਾ ਵੀ ਉੱਥੇ ਪਹੁੰਚਣਾ ਬਹੁਤ ਜ਼ਰੂਰੀ ਹੈ।
ਉਨ੍ਹਾਂ ਕਿਹਾ ਕਿ ਅੱਜ 200 ਦੇ ਕਰੀਬ ਨੌਜਵਾਨ ਇੱਥੋਂ ਚੱਲ ਕੇ ਦਿੱਲੀ ਲਈ ਰਵਾਨਾ ਹੋਣਗੇ ਅਤੇ ਰਸਤੇ ਤੋਂ ਵੱਖ ਵੱਖ ਸ਼ਹਿਰਾਂ ਤੋਂ ਕਰੀਬ 500 ਨੌਜਵਾਨ ਦਿੱਲੀ ਪਰੇਡ ਵਿਚ ਸ਼ਾਮਲ ਹੋਣਗੇ।
ਨਵਜੋਤ ਕੌਰ ਸਿੱਧੂ ਨੇ ਕਿਹਾ ਕਿ ਨੌਜਵਾਨਾਂ ਨੇ ਆਪਣਾ ਜਨੂੰਨ ਦਿਖਾਇਆ ਹੈ ਕਿ ਅਸੀਂ ਪੈਦਲ ਚੱਲ ਕੇ ਕਿਸਾਨ ਅੰਦੋਲਨ ਦਾ ਸਮਰਥਨ ਕਰਾਂਗੇ ਅਤੇ ਦਿੱਲੀ ਪਰੇਡ ਵਿਚ ਸ਼ਾਮਲ ਹੋਵਾਂਗੇ। ਉਨ੍ਹਾਂ ਕਿਹਾ ਕਿ ਨੌਜਵਾਨ ਸ਼ਾਂਤਮਈ ਤਰੀਕੇ ਨਾਲ ਦਿੱਲੀ ਵਿਖੇ 100 ਕਿੱਲੋਮੀਟਰ ਦੀ ਪਰੇਡ ਵਿੱਚ ਸ਼ਾਮਲ ਹੋ ਰਹੇ ਹਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)