Zika Virus: ਕੋਰੋਨਾ ਮਗਰੋਂ ਜ਼ੀਕਾ ਵਾਇਰਸ ਦਾ ਅਟੈਕ! ਭਾਰਤ 'ਚ ਅਲਰਟ ਜਾਰੀ, ਦਿਲ, ਦਿਮਾਗ, ਜਿਗਰ, ਗੁਰਦੇ ਤੇ ਅੱਖਾਂ ਨੂੰ ਬਣਾਉਂਦਾ ਨਿਸ਼ਾਨਾ
ਕੋਰੋਨਾ ਵਾਇਰਸ ਦੇ ਅਟੈਕ ਮਗਰੋਂ ਹੁਣ ਜ਼ੀਕਾ ਵਾਇਰਸ ਨੇ ਖੌਫ ਪੈਦਾ ਕਰ ਦਿੱਤਾ ਹੈ। ਜ਼ੀਕਾ ਵਾਇਰਸ ਦੇ ਕੇਸਾਂ ਨੂੰ ਵੇਖਦਿਆਂ ਭਾਰਤ ਦੇ ਸਿਹਤ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ
Zika Virus: ਕੋਰੋਨਾ ਵਾਇਰਸ ਦੇ ਅਟੈਕ ਮਗਰੋਂ ਹੁਣ ਜ਼ੀਕਾ ਵਾਇਰਸ ਨੇ ਖੌਫ ਪੈਦਾ ਕਰ ਦਿੱਤਾ ਹੈ। ਜ਼ੀਕਾ ਵਾਇਰਸ ਦੇ ਕੇਸਾਂ ਨੂੰ ਵੇਖਦਿਆਂ ਭਾਰਤ ਦੇ ਸਿਹਤ ਅਧਿਕਾਰੀਆਂ ਦੀ ਚਿੰਤਾ ਵਧ ਗਈ ਹੈ। ਜ਼ੀਕਾ ਵਾਇਰਸ ਇੱਕ ਫਲੇਵੀਵਾਇਰਸ ਹੈ ਜੋ ਮੁੱਖ ਤੌਰ 'ਤੇ ਸੰਕਰਮਿਤ ਏਡੀਜ਼ ਮੱਛਰ ਖਾਸਕਰ ਏਡੀਜ਼ ਏਜੀਪਟੀ ਤੇ ਏਡੀਜ਼ ਐਲਬੋਪਿਕਟਸ ਦੇ ਕੱਟਣ ਨਾਲ ਫੈਲਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਮੱਛਰ ਦਿਨ ਵੇਲੇ ਸਰਗਰਮ ਰਹਿੰਦੇ ਹਨ, ਜਿਸ ਨਾਲ ਮਨੁੱਖਾਂ ਵਿੱਚ ਲਾਗ ਦਾ ਖ਼ਤਰਾ ਵੱਧ ਜਾਂਦਾ ਹੈ।
ਮੱਛਰ ਦੇ ਕੱਟਣ ਤੋਂ ਇਲਾਵਾ, ਜ਼ੀਕਾ ਵਾਇਰਸ ਜਿਨਸੀ ਸੰਪਰਕ, ਖੂਨ ਚੜ੍ਹਾਉਣ ਤੇ ਗਰਭ ਅਵਸਥਾ ਜਾਂ ਜਣੇਪੇ ਦੌਰਾਨ ਮਾਂ ਤੋਂ ਬੱਚੇ ਤੱਕ ਫੈਲ ਸਕਦਾ ਹੈ। ਦੇਸ਼ ਵਿੱਚ ਇਸ ਦੇ ਕੇਸ ਵੱਧ ਰਹੇ ਹਨ। ਇਸ ਲਈ ਸਰਕਾਰ ਨੇ ਵੀ ਅਲਰਟ ਜਾਰੀ ਕੀਤਾ ਹੈ। ਅਸੀਂ ਤੁਹਾਨੂੰ ਦੱਸਾਂਗੇ ਕਿ ਵਾਇਰਸ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਕਿਵੇਂ ਵਿਵਹਾਰ ਕਰਦਾ ਹੈ ਤੇ ਲਾਗ ਲੱਗਣ ਤੋਂ ਬਾਅਦ ਕਿਸੇ ਵਿਅਕਤੀ ਦੇ ਅੰਗਾਂ ਉਪਰ ਕੀ ਅਸਰ ਪੈਂਦਾ ਹੈ।
ਵਾਇਰਸ ਸਰੀਰ 'ਚ ਕਿਵੇਂ ਦਾਖਲ ਹੁੰਦਾ?
ਜ਼ੀਕਾ ਵਾਇਰਸ ਆਮ ਤੌਰ 'ਤੇ ਇੱਕ ਸੰਕਰਮਿਤ ਏਡੀਜ਼ ਮੱਛਰ ਦੇ ਕੱਟਣ ਦੁਆਰਾ ਮਨੁੱਖੀ ਸਰੀਰ ਵਿੱਚ ਦਾਖਲ ਹੁੰਦਾ ਹੈ। ਇਹ ਤੇਜ਼ੀ ਨਾਲ ਖੂਨ ਦੇ ਪ੍ਰਵਾਹ ਵਿੱਚ ਦਾਖਲ ਹੁੰਦਾ ਹੈ ਤੇ ਵਧਣਾ ਸ਼ੁਰੂ ਹੋ ਜਾਂਦਾ ਹੈ। ਇੱਕ ਵਾਰ ਸਰੀਰ ਅੰਦਰ ਜਾਣ 'ਤੇ ਜ਼ੀਕਾ ਵਾਇਰਸ ਵੱਖ-ਵੱਖ ਸੈੱਲਾਂ ਨੂੰ ਨਿਸ਼ਾਨਾ ਬਣਾਉਂਦਾ ਹੈ, ਜਿਸ ਵਿੱਚ ਇਮਿਊਨ ਤੇ ਪਲੇਸੈਂਟਲ ਸੈੱਲ ਸ਼ਾਮਲ ਹਨ। ਇਹ ਖੂਨ ਦੇ ਪ੍ਰਵਾਹ ਵਿੱਚ ਵਾਇਰਲ ਕਣਾਂ ਵਿੱਚ ਤੇਜ਼ੀ ਨਾਲ ਵਾਧਾ ਕਰਦਾ ਹੈ।
ਇਸ ਦੌਰਾਨ ਇਮਿਊਨ ਸਿਸਟਮ ਜ਼ੀਕਾ ਵਾਇਰਸ ਦਾ ਪਤਾ ਲਾਉਂਦਾ ਹੈ ਤੇ ਲਾਗ ਨਾਲ ਲੜਨ ਲਈ ਹਮਲਾ ਸ਼ੁਰੂ ਕਰਦਾ ਹੈ। ਇਮਿਊਨ ਸੈੱਲ ਵਾਇਰਸ ਨੂੰ ਬੇਅਸਰ ਕਰਨ ਤੇ ਇਸ ਨੂੰ ਸਰੀਰ ਤੋਂ ਹਟਾਉਣ ਦੀ ਕੋਸ਼ਿਸ਼ ਕਰਦੇ ਹਨ। ਹਾਲਾਂਕਿ ਵਾਇਰਸ ਦੀ ਗੁੰਝਲਦਾਰਤਾ ਕਈ ਵਾਰ ਇਮਿਊਨ ਸੁਰੱਖਿਆ ਤੋਂ ਬਚ ਸਕਦੇ ਹਨ। ਨਤੀਜੇ ਵਜੋਂ ਲੰਬੇ ਸਮੇਂ ਤੱਕ ਲਾਗ ਰਹਿ ਜਾਂਦੀ ਹੈ।
ਜ਼ੀਕਾ ਵਾਇਰਸ ਦੀ ਲਾਗ ਦੇ ਲੱਛਣ
ਸੰਕਰਮਿਤ ਲੋਕਾਂ ਵਿੱਚ ਜ਼ੀਕਾ ਵਾਇਰਸ ਦੇ ਇਹ ਲੱਛਣ ਦਿਖਾਈ ਦੇ ਸਕਦੇ ਹਨ ਜਿਵੇਂ ਕਿ:
- ਸਰੀਰ ਦਰਦ ਦੇ ਨਾਲ ਬੁਖਾਰ
- ਚਮੜੀ ਦੇ ਧੱਫੜ
- ਜੋੜਾਂ ਦਾ ਦਰਦ
- ਲਾਲ ਅੱਖਾਂ
ਸਰੀਰ ਦੇ ਵੱਖ-ਵੱਖ ਹਿੱਸਿਆਂ 'ਤੇ ਜ਼ੀਕਾ ਵਾਇਰਸ ਦਾ ਪ੍ਰਭਾਵ
ਜ਼ੀਕਾ ਵਾਇਰਸ ਮੁੱਖ ਤੌਰ 'ਤੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ। ਇਹ ਸਿਹਤ 'ਤੇ ਨੁਕਸਾਨਦੇਹ ਪ੍ਰਭਾਵ ਪਾਉਂਦਾ ਹੈ। ਇੱਕ ਵਾਰ ਸਰੀਰ ਦੇ ਅੰਦਰ ਦਾਖਲ ਹੋਣ ਮਗਰੋਂ ਇਹ ਹਮਲਾਵਰ ਰੂਪ ਵਿੱਚ ਕਈ ਅੰਗਾਂ 'ਤੇ ਨਿਸ਼ਾਨਾ ਬਣਾ ਸਕਦਾ ਹੈ। ਇਸ ਨਾਲ ਗੰਭੀਰ ਤੇ ਕਈ ਵਾਰ ਜਾਨਲੇਵਾ ਸਮੱਸਿਆਵਾਂ ਪੈਦਾ ਹੋ ਸਕਦੀਆਂ ਹਨ। ਯਾਦ ਰਹੇ ਇਹ ਜਾਣਨਾ ਕਿ ਜ਼ੀਕਾ ਵਾਇਰਸ ਕਿਹੜੇ ਅੰਗਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਪ੍ਰਭਾਵਸ਼ਾਲੀ ਰੋਕਥਾਮ ਤੇ ਇਲਾਜ ਯੋਜਨਾਵਾਂ ਬਣਾਉਣ ਦੀ ਕੁੰਜੀ ਹੈ।
1. ਦਿਮਾਗ
ਜ਼ੀਕਾ ਵਾਇਰਸ ਦੇ ਸਭ ਤੋਂ ਚਿੰਤਾਜਨਕ ਪ੍ਰਭਾਵਾਂ ਵਿੱਚੋਂ ਇੱਕ ਦਿਮਾਗ 'ਤੇ ਪ੍ਰਭਾਵ ਹੈ। ਖਾਸ ਕਰਕੇ ਅਣਜੰਮੇ ਬੱਚਿਆਂ ਵਿੱਚ ਇਸ ਦਾ ਗੰਭੀਰ ਪ੍ਰਭਾਵ ਦਿੱਸਦਾ ਹੈ। ਜਦੋਂ ਗਰਭਵਤੀ ਔਰਤਾਂ ਵਾਇਰਸ ਦਾ ਸੰਕਰਮਣ ਹੁੰਦੀਆਂ ਹਨ ਤਾਂ ਉਨ੍ਹਾਂ ਦੇ ਬੱਚਿਆਂ ਨੂੰ ਮਾਈਕ੍ਰੋਸੇਫਲੀ ਹੋਣ ਦਾ ਖ਼ਤਰਾ ਹੋ ਜਾਂਦਾ ਹੈ। ਇਹ ਅਜਿਹੀ ਸਥਿਤੀ ਹੁੰਦੀ ਹੈ ਜਿਸ ਵਿੱਚ ਬੱਚੇ ਦਾ ਸਿਰ ਆਮ ਨਾਲੋਂ ਛੋਟਾ ਹੁੰਦਾ ਹੈ। ਇਸ ਨਾਲ ਦਿਮਾਗ ਨੂੰ ਨੁਕਸਾਨ ਹੋ ਸਕਦਾ ਹੈ। ਜ਼ੀਕਾ ਵਾਇਰਸ ਪਲੈਸੈਂਟਾ ਨੂੰ ਪਾਰ ਕਰ ਸਕਦਾ ਹੈ ਤੇ ਬੱਚੇ ਦੇ ਵਿਕਾਸਸ਼ੀਲ ਦਿਮਾਗ ਨੂੰ ਸਿੱਧੇ ਤੌਰ 'ਤੇ ਨੁਕਸਾਨ ਪਹੁੰਚਾ ਸਕਦਾ ਹੈ। ਇਸ ਨਾਲ ਵਿਕਾਸ ਸਬੰਧੀ ਵੱਡੀਆਂ ਸਮੱਸਿਆਵਾਂ ਹੋ ਸਕਦੀਆਂ ਹਨ।
2. ਅੱਖਾਂ
ਜ਼ੀਕਾ ਵਾਇਰਸ ਸਿਰਫ਼ ਦਿਮਾਗ ਨੂੰ ਹੀ ਨਿਸ਼ਾਨਾ ਨਹੀਂ ਬਣਾਉਂਦਾ ਸਗੋਂ ਇਹ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਇਹ ਯੂਵੇਟਿਸ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਅੱਖ ਦੇ ਅੰਦਰ ਸੋਜ, ਦਰਦ, ਲਾਲੀ ਤੇ ਨਜ਼ਰ ਦੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਹ ਸਥਿਤੀ ਸੰਕਰਮਿਤ ਲੋਕਾਂ ਦੇ ਰੋਜ਼ਾਨਾ ਜੀਵਨ ਨੂੰ ਗੰਭੀਰ ਪ੍ਰਭਾਵਿਤ ਕਰ ਸਕਦੀ ਹੈ।
3. ਦਿਲ
ਜ਼ੀਕਾ ਵਾਇਰਸ ਨਾਲ ਦਿਲ ਵੀ ਪ੍ਰਭਾਵਿਤ ਹੋ ਸਕਦਾ ਹੈ। ਇਸ ਨਾਲ ਮਾਇਓਕਾਰਡਾਈਟਿਸ ਹੋ ਸਕਦਾ ਹੈ। ਇਸ ਨਾਲ ਦਿਲ ਦੀਆਂ ਮਾਸਪੇਸ਼ੀਆਂ ਦੀ ਸੋਜ ਹੋ ਸਕਦੀ ਹੈ। ਇਹ ਸਥਿਤੀ ਦਿਲ ਨੂੰ ਕਮਜ਼ੋਰ ਕਰ ਸਕਦੀ ਹੈ। ਇਸ ਨਾਲ ਛਾਤੀ ਵਿੱਚ ਦਰਦ, ਥਕਾਵਟ ਤੇ ਸਾਹ ਫੁਲ ਸਕਦਾ ਹੈ। ਗੰਭੀਰ ਮਾਮਲਿਆਂ ਵਿੱਚ ਮਾਇਓਕਾਰਡਾਈਟਿਸ ਦਿਲ ਦੀ ਅਸਫਲਤਾ ਦਾ ਕਾਰਨ ਬਣ ਸਕਦਾ ਹੈ।
4. ਜਿਗਰ
ਜ਼ੀਕਾ ਵਾਇਰਸ ਜਿਗਰ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਕੁਝ ਮਾਮਲਿਆਂ ਵਿੱਚ ਸਾਹਮਣੇ ਆਇਆ ਹੈ ਕਿ ਇਹ ਹੈਪੇਟਾਈਟਸ ਦਾ ਕਾਰਨ ਬਣ ਸਕਦਾ ਹੈ। ਇਸ ਨਾਲ ਜਿਗਰ ਦੀ ਸੋਜ ਹੋ ਸਕਦੀ ਹੈ। ਹਾਲਾਂਕਿ ਸਹੀ ਕਾਰਨਾਂ ਦੀ ਅਜੇ ਖੋਜ ਕੀਤੀ ਜਾ ਰਹੀ ਹੈ। ਜ਼ੀਕਾ ਵਾਇਰਸ ਦੇ ਮਰੀਜ਼ਾਂ ਵਿੱਚ ਜਿਗਰ ਦੀਆਂ ਸਮੱਸਿਆਵਾਂ ਸਰੀਰ 'ਤੇ ਬਿਮਾਰੀ ਦੇ ਦੂਰਗਾਮੀ ਪ੍ਰਭਾਵਾਂ ਨੂੰ ਦਰਸਾਉਂਦੀਆਂ ਹਨ।
5. ਗੁਰਦੇ
ਦਿਮਾਗ, ਅੱਖਾਂ, ਦਿਲ ਤੇ ਜਿਗਰ ਨੂੰ ਪ੍ਰਭਾਵਿਤ ਕਰਨ ਤੋਂ ਇਲਾਵਾ, ਜ਼ੀਕਾ ਵਾਇਰਸ ਗੁਰਦਿਆਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ। ਕੁਝ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਗੁਰਦੇ ਦੇ ਕੰਮ ਨੂੰ ਕਮਜ਼ੋਰ ਕਰ ਸਕਦਾ ਹੈ। ਇਸ ਨਾਲ ਗੁਰਦਿਆਂ ਲਈ ਖੂਨ ਤੋਂ ਰਹਿੰਦ-ਖੂੰਹਦ ਨੂੰ ਫਿਲਟਰ ਕਰਨਾ ਔਖਾ ਹੋ ਜਾਂਦਾ ਹੈ। ਇਹ ਜ਼ੀਕਾ ਵਾਇਰਸ ਸਰੀਰ ਵਿੱਚ ਹੋਣ ਵਾਲੇ ਵਿਆਪਕ ਨੁਕਸਾਨ ਨੂੰ ਰੇਖਾਂਕਿਤ ਕਰਦਾ ਹੈ।
Check out below Health Tools-
Calculate Your Body Mass Index ( BMI )