ਭਾਰਤੀਆਂ ਨੂੰ ਬ੍ਰਿਟੇਨ 'ਚ ਨਹੀਂ ਹੋਣਾ ਪਵੇਗਾ ਕੁਆਰੰਟੀਨ, ਭਾਰਤ ਦੇ ਐਕਸ਼ਨ ਤੋਂ ਬਾਅਦ ਬਦਲਿਆ ਫੈਸਲਾ
11 ਅਕਤੂਬਤਰ ਤੋਂ ਭਾਰਤੀ ਨਾਗਰਿਕਾਂ ਨੂੰ ਬ੍ਰਿਟੇਨ 'ਚ ਕੁਆਰੰਟੀਨ ਨਹੀਂ ਹੋਣਾ ਪਵੇਗਾ। ਜਿਨ੍ਹਾਂ ਨੇ ਕੋਵੀਸ਼ੀਲਡ ਜਾਂ ਫਿਰ ਬ੍ਰਿਟੇਨ ਤੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਹੋਣ ਉਹ ਹੁਣ ਕੁਆਰੰਟੀਨ ਨਹੀਂ ਹੋਣਗੇ।
11 ਅਕਤੂਬਤਰ ਤੋਂ ਭਾਰਤੀ ਨਾਗਰਿਕਾਂ ਨੂੰ ਬ੍ਰਿਟੇਨ 'ਚ ਕੁਆਰੰਟੀਨ ਨਹੀਂ ਹੋਣਾ ਪਵੇਗਾ। ਜਿਨ੍ਹਾਂ ਨੇ ਕੋਵੀਸ਼ੀਲਡ ਜਾਂ ਫਿਰ ਬ੍ਰਿਟੇਨ ਤੋਂ ਮਾਨਤਾ ਪ੍ਰਾਪਤ ਵੈਕਸੀਨ ਦੀਆਂ ਦੋਵੇਂ ਡੋਜ਼ ਲਈਆਂ ਹੋਣ ਉਹ ਹੁਣ ਕੁਆਰੰਟੀਨ ਨਹੀਂ ਹੋਣਗੇ। ਭਾਰਤ ਦੇ ਐਕਸ਼ਨ ਤੋਂ ਬਾਅਦ ਬ੍ਰਿਟੇਨ ਨੂੰ ਨਿਯਮ ਬਦਲਣੇ ਪਏ ਸਨ। ਭਾਰਤ 'ਚ ਬ੍ਰਿਟਿਸ਼ ਹਾਈ ਕਮੀਸ਼ਨ ਅਲੈਕਸ ਏਲੀਸ ਨੇ ਇਸਦੀ ਜਾਣਕਾਰੀ ਦਿੱਤੀ। ਭਾਰਤੀ ਨਾਗਰਿਕਾਂ ਨੂੰ 11 ਅਕਤੂਬਰ ਤੋਂ ਬ੍ਰਿਟੇਨ 'ਚ ਬਿਨ੍ਹਾਂ 10 ਦਿਨ ਕੁਆਰੰਟੀਨ ਤੋਂ ਐਂਟਰੀ ਮਿਲੇਗੀ।
ਇਸ ਤੋਂ ਪਹਿਲਾਂ ਬ੍ਰਿਟੇਨ ਸਰਕਾਰ ਨੇ ਕਿਹਾ ਸੀ ਕਿ ਜੋ ਲੋਕ ਭਾਰਤ ਤੋਂ ਬ੍ਰਿਟੇਨ ਜਾ ਰਹੇ ਹਨ ਉਨ੍ਹਾਂ ਨੂੰ ਕੋਰੋਨਾ ਵੈਕਸੀਨ ਦੀਆਂ ਦੋਵੇਂ ਡੋਜ਼ ਲਏ ਹੋਣ 'ਤੇ ਵੀ 10 ਦਿਨ ਕੁਆਰੰਟੀਨ ਰਹਿਣਾ ਪਵੇਗਾ ਅਤੇ ਕੋਰੋਨਾ ਟੈਸਟ ਵੀ ਕਰਵਾਉਣਾ ਪਵੇਗਾ। ਇਸ ਫੈਸਲੇ ਬਾਅਦ ਭਾਰਤ ਨੇ ਆਲੋਚਨਾ ਕੀਤੀ ਸੀ ਤੇ ਭਾਰਤ ਨੇ ਵੀ ਜਵਾਬ 'ਚ ਬ੍ਰਿਟੇਨ ਤੋਂ ਆਉਣ ਵਾਲੇ ਲੋਕਾਂ ਲਈ 10 ਦਿਨ ਕੁਆਰੰਟੀਨ ਅਤੇ ਕੋਰੋਨਾ ਟੈਸਟ ਲਾਜ਼ਮੀ ਕਰ ਦਿੱਤਾ ਸੀ। ਸਰਕਾਰ ਨੇ 1 ਅਕਤੂਬਰ ਨੂੰ ਇਹ ਹੁਕਮ ਜਾਰੀ ਕੀਤਾ ਸੀ। ਇਸ ਤੋਂ ਇਲਾਵਾ ਯੂਕੇ ਦੇ ਲੋਕਾਂ ਨੂੰ ਆਰਟੀਪੀਸੀਆਰ ਟੈਸਟ ਕਰਵਾਉਣਾ ਜ਼ਰੂਰੀ ਕੀਤਾ ਗਿਆ ਸੀ।
ਹੁਕਮ ਮੁਤਾਬਕ ਯਾਤਰੀਆਂ ਨੂੰ ਵੈਕਸੀਨ ਦੇ ਡੋਜ਼ ਲੱਗੇ ਹੋਣ ਦੇ ਬਾਅਦ ਵੀ ਕੋਰੋਨਾ ਟੈਸਟ ਕਰਵਾਉਣਾ ਹੀ ਪਵੇਗਾ। ਯਾਤਰੀਆਂ ਨੂੰ ਯਾਤਰਾ ਦੇ ਸ਼ੁਰੂ 'ਚ 72 ਘੰਟੇ ਪਹਿਲਾਂ ਤੱਕ ਅਤੇ ਜਾਣ ਦੇ 8 ਦਿਨ ਬਾਅਦ ਆਰਟੀਪੀਸੀਆਰ ਟੈਸਟ ਕਰਵਾਉਣਾ ਜ਼ਰੂਰੀ ਕੀਤਾ ਗਿਆ ਸੀ। ਇਹ ਹੁਕਮ 4 ਅਕਤੂਬਰ ਨੂੰ ਲਾਗੂ ਕੀਤਾ ਗਿਆ ਸੀ। ਬ੍ਰਿਟੇਨ ਨੇ ਕੋਵੀਸ਼ੀਲਡ ਨੂੰ ਮਾਨਤਾ ਤਾਂ ਦੇ ਦਿੱਤੀ ਸੀ, ਪਰ ਭਾਰਤੀਆਂ ਲਈ ਕੁਝ ਸ਼ਰਤਾਂ ਨੂੰਜੋੜ ਦਿੱਤਾ ਸੀ। ਇਸ 'ਤੇ ਭਾਰਤ ਨੇ ਨਾਰਜ਼ਗੀ ਜਤਾਈ ਸੀ।
https://apps.apple.com/in/app/