Budget 2020: ਸਰਕਾਰ ਨੇ ਨਵੇਂ ਟੈਕਸ ਸਲੈਬ 'ਚ ਟੈਕਸ ਛੂਟ ਨੂੰ ਕੀਤਾ ਖ਼ਤਮ, ਜਾਣੋ ਹੁਣ ਕਿੰਨਾ ਦੇਣਾ ਪਏਗਾ ਟੈਕਸ
ਟੈਕਸ ਬਾਰੇ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸਾਂ ਦਾ ਭੁਗਤਾਨ ਕਰਨਾ ਪੁਰਾਣੀ ਅਤੇ ਨਵੀਂ ਪ੍ਰਣਾਲੀ ਨੂੰ ਜਾਰੀ ਰੱਖੀਆ ਜਾਵੇਗਾ। ਟੈਕਸ ਭਰਨ ਵਾਲਿਆਂ ਲਈ ਟੈਕਸ ਭਰਨ ਦੀ ਸਹੂਲਤ ਵਿਕਲਪਿਕ ਹੋਵੇਗੀ।
ਨਵੀਂ ਦਿੱਲੀ: ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਆਮ ਟੈਕਸਪੇਅਰਸ ਨੂੰ ਬੇਹਦ ਵੱਡੀ ਰਾਹਤ ਦਿੱਤੀ ਹੈ। ਉਨ੍ਹਾਂ ਟੈਕਸਪੇਅਰਸ ਨੂੰ ਟੈਕਸ 'ਚ ਭਾਰੀ ਛੂਟ ਦਿੱਤੀ ਹੈ। ਹੁਣ 5 ਲੱਖ ਰੁਪਏ ਤੋਂ 7.5 ਲੱਖ ਰੁਪਏ ਦੀ ਆਮਦਨੀ ਵਾਲਿਆਂ ਨੂੰ 20 ਫੀਸਦੀ ਦੀ ਥਾਂ 10 ਫੀਸਦੀ ਟੈਕਸ ਦੇਣਾ ਪਵੇਗਾ। 7.5 ਲੱਖ ਤੋਂ 10 ਲੱਖ ਦੀ ਆਮਦਨੀ ਵਾਲਿਆਂ ਨੂੰ 20% ਦੀ ਥਾਂ 15% ਦੀ ਦਰ ਨਾਲ ਟੈਕਸ ਦੇਣਾ ਹੋਵੇਗਾ।
10 ਲੱਖ ਤੋਂ ਲੈ ਕੇ 12.5 ਲੱਖ ਰੁਪਏ ਤੱਕ ਦੀ ਆਮਦਨ ਵਾਲਿਆਂ ਦਾ ਟੈਕਸ 30 ਫੀਸਦ ਤੋਂ ਘਟਾ ਕੇ 20 ਫੀਸਦੀ ਕਰ ਦਿੱਤਾ ਗਿਆ ਹੈ। 12.5 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਤੱਕ ਦੀ ਇਨਕਮ ਵਾਲਿਆਂ ਨੂੰ 25 ਫੀਸਦ ਦੀ ਦਰ ਨਾਲ ਟੈਕਸ ਦੇਣਾ ਹੋਵੇਗਾ।
ਜਦਕਿ, ਨਵੇਂ ਟੈਕਸ ਸਲੈਬ 'ਚ ਜੋ ਬਦਲਾਅ ਕੀਤੇ ਗਏ ਹਨ ਉਹ ਭਾਰੀ ਸ਼ਰਤਾਂ ਦੇ ਨਾਲ ਹਨ। ਨਵੇਂ ਟੈਕਸ ਸਲੈਬ ਦੇ ਨਾਲ ਤੁਹਾਨੂੰ ਨਿਵੇਸ਼ 'ਤੇ ਟੈਕਸ ਦੀ ਛੂਟ ਦੇ ਲਾਭ ਨੂੰ ਛੱਡਣਾ ਪਏਗਾ। ਜੇ ਤੁਸੀਂ ਟੈਕਸ 'ਤੇ ਨਿਵੇਸ਼ ਦੀ ਛੂਟ ਲੈਂਦੇ ਹੋ, ਤਾਂ ਟੈਕਸ ਦੀ ਪੁਰਾਣੀ ਦਰ 'ਤੇ ਟੈਕਸ ਦੇਣਾ ਪਏਗਾ।
ਟੈਕਸ ਬਾਰੇ ਬਜਟ 'ਚ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ, ਟੈਕਸਾਂ ਦਾ ਭੁਗਤਾਨ ਕਰਨਾ ਪੁਰਾਣੀ ਅਤੇ ਨਵੀਂ ਪ੍ਰਣਾਲੀ ਨੂੰ ਜਾਰੀ ਰੱਖੀਆ ਜਾਵੇਗਾ। ਟੈਕਸ ਭਰਨ ਵਾਲਿਆਂ ਲਈ ਟੈਕਸ ਭਰਨ ਦੀ ਸਹੂਲਤ ਵਿਕਲਪਿਕ ਹੋਵੇਗੀ। ਨਵਾਂ ਇਨਕਮ ਟੈਕਸ ਸਲੈਬ ਵਿਕਲਪਿਕ ਹੋਵੇਗਾ, ਜਿਸਦਾ ਮਤਲਬ ਹੈ ਕਿ ਤੁਸੀਂ ਪੁਰਾਣੀ ਪ੍ਰਣਾਲੀ ਤੋਂ ਟੈਕਸ ਵੀ ਅਦਾ ਕਰ ਸਕਦੇ ਹੋ। ਸ਼ਰਤ ਇਹ ਹੈ ਕਿ ਜੇ ਤੁਸੀਂ ਕਟੌਤੀ ਦਾ ਲਾਭ ਨਹੀਂ ਚਾਹੁੰਦੇ ਤਾਂ ਨਵੀਂ ਪ੍ਰਣਾਲੀ 'ਚ ਆਓ, ਜੋ ਕਟੌਤੀ ਚਾਹੁੰਦੇ ਹੋ ਤਾਂ ਪੁਰਾਣੀ ਯੋਜਨਾ 'ਚ ਰਹਿ ਸਕਦੇ ਹੋ।
ਖਜ਼ਾਨਾ ਮੰਤਰੀ ਨਿਰਮਲਾ ਸੀਤਾਰਮਨ ਕਰੀਬ ਢਾਈ ਘੰਟੇ ਤੋਂ ਵੱਧ ਸਮਾਂ ਬਜਟ ਭਾਸ਼ਣ ਪੜਦੇ ਰਹੇ, ਜਿਸ 'ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਅਤੇ ਰਾਜਸਭਾ ਸਾਂਸਦ ਸੰਜੈ ਸਿੰਘ ਨੇ ਟਵੀਟ ਕਰਕੇ ਕਿਹਾ ਹੈ, "ਖਜ਼ਾਨਾ ਮੰਤਰੀ ਢਾਈ ਘੰਟੇ ਹੋ ਗਏ ਦਿੱਲੀ 'ਤੇ ਤਾਂ ਕੁੱਝ ਬੋਲੋ।" ਦਸ ਦਈਏ ਕਿ ਦਿੱਲੀ 'ਚ 8 ਫਰਵਰੀ ਨੂੰ ਵਿਧਾਨ ਸਭਾ ਚੋਣਾਂ ਦੇ ਲਈ ਵੋਟਿੰਗ ਹੋਵੇਗੀ।
वित्त मंत्री जी ढाई घंटे हो गया दिल्ली पर कुछ तो बोलो
— Sanjay Singh AAP (@SanjayAzadSln) February 1, 2020
ਨਵੇਂ ਟੈਕਸ ਸਲੈਬ 'ਚ ਕਿੰਨੀ ਬਚਤ ਹੋਏਗੀ:-
- 10 ਲੱਖ ਰੁਪਏ ਤੱਕ ਦੀ ਆਮਦਨੀ ਵਾਲੇ ਲੋਕਾਂ ਨੂੰ 1 ਲੱਖ ਰੁਪਏ ਤੱਕ ਦਾ ਟੈਕਸ ਦੇਣਾ ਪੈਂਦਾ ਸੀ, ਜੋ ਘੱਟ ਕੇ 62, 500 ਰੁਪਏ ਹੋ ਜਾਵੇਗਾ।
- 12.5 ਲੱਖ ਰੁਪਏ ਤੱਕ ਦੀ ਕਮਾਈ ਕਰਨ ਵਾਲਿਆਂ ਨੂੰ 1.75 ਲੱਖ ਰੁਪਏ ਦਾ ਟੈਕਸ ਦੇਣਾ ਪੈਂਦਾ ਸੀ, ਜੋ ਘਟ ਕੇ 1 ਲੱਖ 12 ਹਜ਼ਾਰ 500 ਰੁਪਏ ਹੋ ਜਾਵੇਗਾ।
- 15 ਲੱਖ ਰੁਪਏ ਤੱਕ ਦੀ ਆਮਦਨੀ ਵਾਲੇ ਲੋਕਾਂ ਨੂੰ ਢਾਈ ਲੱਖ ਰੁਪਏ ਦਾ ਟੈਕਸ ਦੇਣਾ ਪੈਂਦਾ ਸੀ, ਜੋ ਹੁਣ ਘਟ ਕੇ 1.75 ਲੱਖ ਰੁਪਏ ਹੋ ਜਾਵੇਗਾ।