ਪੜਚੋਲ ਕਰੋ
(Source: ECI/ABP News)
ਕਿਸਮਤ ਜਾਂ ਕਾਬਲੀਅਤ! ਦਵਾਈ ਦੀਆਂ ਪੁੜੀਆਂ ਬਣਾਉਂਦੇ-ਬਣਾਉਂਦੇ ਵੇਖਿਆ ਵੱਡਾ ਸੁਫਨਾ, ਹੁਣ ਬਣ ਰਹੇ 7ਵੀਂ ਵਾਰ ਮੁੱਖ ਮੰਤਰੀ
ਨਿਤੀਸ਼ ਕੁਮਾਰ ਬਿਹਾਰ ਦੀ ਸਿਆਸਤ ’ਚ ਲਗਪਗ ਚਾਰ ਦਹਾਕਿਆਂ ਤੋਂ ਸਰਗਰਮ ਹਨ। ਪਿਛਲੇ 15 ਸਾਲਾਂ ਤੋਂ ਉਹ ਬਿਹਾਰ ਦੇ ਮੁੱਖ ਮੰਤਰੀ ਹਨ। ਉਨ੍ਹਾਂ ਦਾ ਅਕਸ ਚੰਗਾ ਸ਼ਾਸਨ ਦੇਣ ਵਾਲੇ ਆਗੂ ਦਾ ਰਿਹਾ ਹੈ, ਇਸੇ ਲਈ ਉਨ੍ਹਾਂ ਨੂੰ ਮੀਡੀਆ ’ਚ ‘ਸੁਸ਼ਾਸਨ ਬਾਬੂ’ ਵੀ ਆਖਿਆ ਜਾਂਦਾ ਹੈ ਪਰ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਨੂੰ ‘ਪਲਟੂ ਰਾਮ’ ਵੀ ਆਖਦੇ ਹਨ।
![ਕਿਸਮਤ ਜਾਂ ਕਾਬਲੀਅਤ! ਦਵਾਈ ਦੀਆਂ ਪੁੜੀਆਂ ਬਣਾਉਂਦੇ-ਬਣਾਉਂਦੇ ਵੇਖਿਆ ਵੱਡਾ ਸੁਫਨਾ, ਹੁਣ ਬਣ ਰਹੇ 7ਵੀਂ ਵਾਰ ਮੁੱਖ ਮੰਤਰੀ Luck or talent! It was a big dream of Nitish kumar, now becoming the 7th Chief Minister ਕਿਸਮਤ ਜਾਂ ਕਾਬਲੀਅਤ! ਦਵਾਈ ਦੀਆਂ ਪੁੜੀਆਂ ਬਣਾਉਂਦੇ-ਬਣਾਉਂਦੇ ਵੇਖਿਆ ਵੱਡਾ ਸੁਫਨਾ, ਹੁਣ ਬਣ ਰਹੇ 7ਵੀਂ ਵਾਰ ਮੁੱਖ ਮੰਤਰੀ](https://static.abplive.com/wp-content/uploads/sites/5/2020/11/10185727/nitish-kumar.jpg?impolicy=abp_cdn&imwidth=1200&height=675)
ਚੰਡੀਗੜ੍ਹ: ਨਿਤੀਸ਼ ਕੁਮਾਰ ਬਿਹਾਰ ਦੀ ਸਿਆਸਤ ’ਚ ਲਗਪਗ ਚਾਰ ਦਹਾਕਿਆਂ ਤੋਂ ਸਰਗਰਮ ਹਨ। ਪਿਛਲੇ 15 ਸਾਲਾਂ ਤੋਂ ਉਹ ਬਿਹਾਰ ਦੇ ਮੁੱਖ ਮੰਤਰੀ ਹਨ। ਉਨ੍ਹਾਂ ਦਾ ਅਕਸ ਚੰਗਾ ਸ਼ਾਸਨ ਦੇਣ ਵਾਲੇ ਆਗੂ ਦਾ ਰਿਹਾ ਹੈ, ਇਸੇ ਲਈ ਉਨ੍ਹਾਂ ਨੂੰ ਮੀਡੀਆ ’ਚ ‘ਸੁਸ਼ਾਸਨ ਬਾਬੂ’ ਵੀ ਆਖਿਆ ਜਾਂਦਾ ਹੈ ਪਰ ਵਿਰੋਧੀ ਧਿਰ ਦੇ ਆਗੂ ਉਨ੍ਹਾਂ ਨੂੰ ‘ਪਲਟੂ ਰਾਮ’ ਵੀ ਆਖਦੇ ਹਨ। ਹੁਣ ਉਹ 7ਵੀਂ ਵਾਰ ਮੁੱਖ ਮੰਤਰੀ ਬਣਨ ਜਾ ਰਹੇ ਹਨ।
ਮੰਨਿਆ ਜਾਂਦਾ ਹੈ ਕਿ ਨਿਤੀਸ਼ ਕੁਮਾਰ ਬਚਪਨ ਵਿੱਚ ਦਵਾਈ ਦੀਆਂ ਪੁੜੀਆਂ ਬਣਾਉਂਦੇ-ਬਣਾਉਂਦੇ ਹੀ ਵੱਡੀ ਉਡਾਰੀ ਮਾਰਨ ਦੇ ਸੁਫਨੇ ਵੇਖਣ ਲੱਗੇ ਸੀ। ਜਾਣਦੇ ਹਾਂ ਸਾਰੀ ਕਹਾਣੀ:
ਦਰਅਸਲ ਵਿਵਾਦਾਂ ਤੇ ਤਾਰੀਫ਼ਾਂ ਤੋਂ ਲਾਂਭੇ ਹੋ ਕੇ ਨਿਤੀਸ਼ ਨੇ ਭਾਰਤੀ ਸਿਆਸਤ ਵਿੱਚ ਆਪਣਾ ਵੱਖਰਾ ਮੁਕਾਮ ਬਣਾਇਆ ਹੈ। ਇਸੇ ਲਈ ਹੁਣ ਉਨ੍ਹਾਂ ਦੀ ਇੱਕ ਵਿਲੱਖਣ ਪਛਾਣ ਹੈ। ਇੱਕ ਵੇਲਾ ਅਜਿਹਾ ਵੀ ਸੀ, ਜਦੋਂ ਨਿਤੀਸ਼ ਕੁਮਾਰ ਦੇ ਨਾਂ ਦੀ ਚਰਚਾ ‘ਨਰਿੰਦਰ ਮੋਦੀ ਦੇ ਵਿਕਲਪ’ ਵਜੋਂ ਵੀ ਹੁੰਦੀ ਸੀ। ਐਤਕੀਂ ਲਗਪਗ ਸਾਰੇ ਹੀ ਚੋਣ ਸਰਵੇਖਣਾਂ ਵਿੱਚ ਉਨ੍ਹਾਂ ਦੇ ਗੱਠਜੋੜ ਦਾ ਹਾਰ ਦੇ ਆਸਾਰ ਦੱਸੇ ਗਏ ਸਨ ਪਰ ਬਾਜ਼ੀ ਪਲਟ ਗਈ। ਨਿਤੀਸ਼ ਕੁਮਾਰ ਦੀ ਆਪਣੀ ਪਾਰਟੀ ਦੀਆਂ ਸੀਟਾਂ ਘਟ ਜ਼ਰੂਰ ਗਈਆਂ ਪਰ ਉਨ੍ਹਾਂ ਦੇ ਕੱਦ-ਬੁੱਤ ਦਾ ਹੋਰ ਕੋਈ ਆਗੂ ਮੌਜੂਦ ਨਾ ਹੋਣ ਕਾਰਣ ਮੁੱਖ ਮੰਤਰੀ ਦੇ ਅਹੁਦੇ ਲਈ ਸਭਨਾਂ ਨੂੰ ਉਨ੍ਹਾਂ ਦੇ ਨਾਂ ਉੱਤੇ ਹੀ ਸਹਿਮਤ ਹੋਣਾ ਪਿਆ।
ਹਿਮਾਚਲ 'ਚ ਵਿੱਛੀ ਬਰਫ ਦੀ ਚਾਦਰ, ਕਿਸਾਨਾਂ ਦੇ ਖਿੜ੍ਹੇ ਚਿਹਰੇ, ਸੈਲਾਨੀਆਂ ਨੇ ਖਿੱਚੀ ਤਿਆਰੀ
ਨੀਤੀਸ਼ ਕੁਮਾਰ ਦਾ ਜਨਮ 1 ਮਾਰਚ, 1951 ਨੂੰ ਬਿਹਾਰ ਦੇ ਬਖ਼ਤਿਆਰਪੁਰ ’ਚ ਹੋਇਆ ਸੀ। ਉਨ੍ਹਾਂ ਦੀ ਮਾਂ ਦਾ ਨਾਂ ਪਰਮੇਸ਼ਵਰੀ ਦੇਵੀ ਤੇ ਪਿਤਾ ਰਾਮ ਲਖਨ ਸਿੰਘ ਇੱਕ ਆਯੁਰਵੈਦਿਕ ਵੈਦ ਸਨ। ਤਦ ਨਿਤੀਸ਼ ਆਪਣੇ ਪਿਤਾ ਲਈ ਦਵਾਈਆਂ ਦੀਆਂ ਪੁੜੀਆਂ ਬਣਾਉਂਦੇ ਸਨ। ਉਨ੍ਹਾਂ 1972 ’ਚ ਮਕੈਨੀਕਲ ਇੰਜਨੀਅਰਿੰਗ ਕਰਕੇ ਬਿਹਾਰ ਦੇ ਬਿਜਲੀ ਬੋਰਡ ਵਿੱਚ ਨੌਕਰੀ ਕਰ ਲਿਆ ਸੀ ਪਰ ਉਨ੍ਹਾਂ ਦਾ ਉੱਥੇ ਚਿੱਤ ਨਹੀਂ ਲੱਗਿਆ ਤੇ ਉਹ ਸਿਆਸਤ ’ਚ ਆ ਗਏ। ਮੰਨਿਆ ਜਾਂਦਾ ਹੈ ਕਿ ਨਿਤੀਸ਼ ਕੁਮਾਰ ਦਵਾਈ ਦੀਆਂ ਪੁੜੀਆਂ ਬਣਾਉਂਦੇ-ਬਣਾਉਂਦੇ ਹੀ ਵੱਡੀ ਉਡਾਰੀ ਮਾਰਨ ਦੇ ਸੁਫਨੇ ਵੇਖਣ ਲੱਗੇ ਸੀ।
ਕੁਦਰਤ ਦਾ ਕ੍ਰਿਸ਼ਮਾ! ਸੁਪਰੀਮ ਕੋਰਟ, ਗ੍ਰੀਨ ਟ੍ਰਿਬਿਊਨਲ, ਕੇਂਦਰ ਤੇ ਸੂਬਿਆਂ ਦੀਆਂ ਸਰਕਾਰਾਂ ਜੋ ਮਹੀਨਿਆਂ ਤੱਕ ਨਹੀਂ ਕਰ ਸਕੀਆਂ, ਕੁਦਰਤ ਨੇ ਮਿੰਟਾਂ 'ਚ ਕਰ ਵਿਖਾਇਆ
ਦਰਅਸਲ, ਨਿਤੀਸ਼ ਕੁਮਾਰ ਦੇ ਪਿਤਾ ਵੈਦ ਹੋਣ ਦੇ ਨਾਲ-ਨਾਲ ਕਾਂਗਰਸੀ ਆਗੂ ਵੀ ਸਨ ਤੇ ਬਿਹਾਰ ਦੇ ਪ੍ਰਮੁੱਖ ਆਗੂ ਅਨੁਗ੍ਰਹਿ ਨਾਰਾਇਣ ਸਿੰਘ ਦੇ ਬਹੁਤ ਨੇੜੇ ਸਨ। ਨਿਤੀਸ਼ ਕੁਮਾਰ ਦਾ ਵਿਆਹ 22 ਫ਼ਰਵਰੀ, 1973 ਨੂੰ ਮੰਜੂ ਕੁਮਾਰ ਸਿਨ੍ਹਾ ਨਾਲ ਹੋਇਆ ਸੀ। ਉਨ੍ਹਾਂ ਦਾ ਪੁੱਤਰ ਨਿਸ਼ਾਂਤ ਕੁਮਾਰ ਇੱਕ ਇੰਜਨੀਅਰ ਹੈ। ਸਾਲ 2007 ’ਚ ਉਨ੍ਹਾਂ ਦੀ ਪਤਨੀ ਦਾ ਦੇਹਾਂਤ ਹੋ ਗਿਆ ਸੀ। ਅਟਲ ਬਿਹਾਰੀ ਵਾਜਪੇਈ ਦੀ ਸਰਕਾਰ ਵਿੱਚ ਨਿਤਿਸ਼ ਕੁਮਾਰ ਦੇਸ਼ ਦੇ ਰੇਲ ਮੰਤਰੀ ਵੀ ਰਹੇ ਸਨ।
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਪੰਜਾਬ
ਟ੍ਰੈਂਡਿੰਗ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)