ਰਾਫ਼ੇਲ ਡੀਲ 'ਤੇ ਮੁੜ ਘਿਰੀ ਮੋਦੀ ਸਰਕਾਰ, ਫ਼੍ਰੈਂਚ ਵੈੱਬਸਾਈਟ ਦੇ ਇੰਕਸ਼ਾਫ਼ ਮਗਰੋਂ ਕਾਂਗਰਸ ਬੋਲੀ, 'ਸੱਚ ਸਾਹਮਣੇ ਆ ਗਿਆ'
ਫ਼ਰਾਂਸ ਦੀ ਇੱਕ ਨਿਊਜ਼ ਵੈੱਬਸਾਈਟ ‘ਮੀਡੀਆ ਪਾਰਟ’ ਵੱਲੋਂ ਕੀਤੇ ਗਏ ਇੰਕਸ਼ਾਫ਼ ਤੋਂ ਬਾਅਦ ਇੱਕ ਵਾਰ ਫਿਰ ਰਾਫ਼ੇਲ ਦਾ ਜਿੰਨ ਬੋਤਲ ’ਚੋਂ ਬਾਹਰ ਆ ਗਿਆ ਹੈ। ਕਾਂਗਰਸ ਨੇ ਇਸ ਇੰਕਸ਼ਾਫ਼ ਉੱਤੇ ਮੋਦੀ ਸਰਕਾਰ ਉੱਤੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਸੌਦੇ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ।
ਨਵੀਂ ਦਿੱਲੀ: ਫ਼ਰਾਂਸ ਦੀ ਇੱਕ ਨਿਊਜ਼ ਵੈੱਬਸਾਈਟ ‘ਮੀਡੀਆ ਪਾਰਟ’ ਵੱਲੋਂ ਕੀਤੇ ਗਏ ਇੰਕਸ਼ਾਫ਼ ਤੋਂ ਬਾਅਦ ਇੱਕ ਵਾਰ ਫਿਰ ਰਾਫ਼ੇਲ ਦਾ ਜਿੰਨ ਬੋਤਲ ’ਚੋਂ ਬਾਹਰ ਆ ਗਿਆ ਹੈ। ਕਾਂਗਰਸ ਨੇ ਇਸ ਇੰਕਸ਼ਾਫ਼ ਉੱਤੇ ਮੋਦੀ ਸਰਕਾਰ ਉੱਤੇ ਇੱਕ ਵਾਰ ਫਿਰ ਹਮਲਾ ਬੋਲਿਆ ਹੈ। ਕਾਂਗਰਸ ਦੇ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਇਸ ਸੌਦੇ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ।
ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਕਹਿੰਦੇ ਸਨ ਕਿ ਇਹ ਡੀਲ ਸਰਕਾਰ ਤੋਂ ਸਰਕਾਰ ਵਿਚਾਲੇ ਹੈ, ਤਾਂ ਫਿਰ ਉਸ ਵਿੱਚ ਹੁਣ ਵਿਚੋਲਾ ਕਿੱਥੋਂ ਆ ਗਿਆ। ਇਸ ਦੇ ਨਾਲ ਹੀ ਸੁਰਜੇਵਾਲਾ ਨੇ ਕਿਹਾ ਕਿ ਸਰਕਾਰ CAG, ਪ੍ਰਧਾਨ ਮੰਤਰੀ, ਰੱਖਿਆ ਮੰਤਰੀ, ਸੰਸਦ, ਭਾਜਪਾ ਵਿੱਚੋਂ ਕੋਈ ਵੀ ਨਹੀਂ ਦੱਸ ਰਿਹਾ ਕਿ ਰਾਫ਼ੇਲ ਜਹਾਜ਼ ਦੀ ਕੀਮਤ ਕੀ ਹੈ?
ਰਣਦੀਪ ਸੁਰਜੇਵਾਲਾ ਨੇ ਕਿਹਾ ਕਿ 60 ਹਜ਼ਾਰ ਕਰੋੜ ਰੁਪਏ ਦੇ ਰਾਫ਼ੇਲ ਨਾਲ ਜੁੜੇ ਰੱਖਿਆ ਸੌਦੇ ਨਾਲ ਸਬੰਧਤ ਮਾਮਲੇ ਦੀ ਸੱਚਾਈ ਹੁਣ ਸਾਹਮਣੇ ਆ ਗਈ ਹੈ। ਇਹ ਅਸੀਂ ਨਹੀਂ, ਸਗੋਂ ਫ਼ਰਾਂਸ ਦੀ ਇੱਕ ਏਜੰਸੀ ਨੇ ਇੰਕਸ਼ਾਫ਼ ਕੀਤਾ ਹੈ। ਕਮਿਸ਼ਨਖੋਰੀ ਤੇ ਵਿਚੋਲੇ ਦੀ ਇੱਕ ਕਹਾਣੀ ਸਾਹਮਣੇ ਆਈ ਹੈ। 60 ਹਜ਼ਾਰ ਕਰੋੜ ਰੁਪਏ ਦੇ ਰਾਫ਼ੇਲ ਜੰਗੀ ਹਵਾਈ ਜਹਾਜ਼ ਖ਼ਰੀਦਣ ਦਾ ਐਲਾਨ ਕੀਤਾ ਗਿਆ, ਨਾ ਕੋਈ ਟੈਂਡਰ ਨਾ ਕੋਈ ਸੂਚਨਾ ਜਿਵੇਂ ਕੇਲੇ ਤੇ ਸੇਬ ਖ਼ਰੀਦਣੇ ਹੋਣ।
ਸੁਰਜੇਵਾਲਾ ਨੇ ਕਿਹਾ ਕਿ ਇਸ ਨੂੰ Gift to Clients ਦਾ ਨਾਂ ਦੇ ਦਿੱਤਾ ਗਿਆ। ਜੇ ਇਹ ਮਾਡਲ ਬਣਾਉਣ ਦੇ ਪੈਸੇ ਸਨ, ਤਾਂ ਇਹ ਨਾਂ ਕਿਉਂ ਦਿੱਤਾ ਗਿਆ। ਇਸ ਲਈ ਕਿਉਂ ਇਹ ਲੁਕਵੇਂ ਲੈਣ-ਦੇਣ ਦਾ ਹਿੱਸਾ ਸੀ। ਜਿਸ ਕੰਪਨੀ ਨੂੰ ਇਹ ਪੈਸੇ ਦਿੱਤੇ ਗਏ, ਉਹ ਮਾਡਲ ਬਣਾਉਂਦੀ ਹੀ ਨਹੀਂ ਹੈ।
ਫ਼ਰਾਂਸ ਦੀ ਇੱਕ ਏਜੰਸੀ ਨੇ ਜਦੋਂ ਆਡਿਟ ਕੀਤਾ, ਤਾਂ ਉਸ ਨੇ ਪਾਇਆ ਕਿ ਰਾਫ਼ੇਲ ਵਿੱਚ 11 ਲੱਖ ਯੂਰੋ ਇੱਕ ਵਿਚੋਲੇ ਨੂੰ ਦਿੱਤੇ ਗਏ। ਫ਼ਰਾਂਸ ਦੀ ਭ੍ਰਿਸ਼ਟਾਚਾਰ ਵਿਰੋਧੀ ਕੰਪਨੀ ਨੇ ਇਹ ਇੰਕਸ਼ਾਫ਼ ਕੀਤਾ। ਸੁਰਜੇਵਾਲਾ ਨੇ ਕਿਹਾ ਕਿ ਇੰਝ ਕੀ ਹੁਣ ਪੂਰੇ ਸੌਦੇ ਉੱਤੇ ਸੁਆਲ ਖੜ੍ਹਾ ਨਹੀਂ ਹੋ ਗਿਆ ਹੈ? ਕੀ ਇਸ ਦੀ ਜਾਂਚ ਨਹੀਂ ਹੋਣੀ ਚਾਹੀਦੀ ਤੇ ਕੀ ਹੁਣ ਪ੍ਰਧਾਨ ਮੰਤਰੀ ਇਸ ਦਾ ਜਵਾਬ ਦੇਣਗੇ?
ਫ਼ਰਾਂਸ ਦੀ ਨਿਊਜ਼ ਵੈੱਬਸਾਈਟ ‘ਮੀਡੀਆ ਪਾਰਟ’ ਨੇ ਰਾਫ਼ੇਲ ਪੇਪਰਜ਼ ਨਾਂਅ ਦੇ ਲੇਖ ਪ੍ਰਕਾਸ਼ਿਤ ਕੀਤੇ ਹਨ। ਉਸ ਰਿਪੋਰਟ ’ਚ ਇਹੋ ਦਾਅਵਾ ਕੀਤਾ ਗਿਆ ਹੈ ਕਿ ਇਸ ਸੌਦੇ ’ਚ ਭ੍ਰਿਸ਼ਟਾਚਾਰ ਹੋਇਆ ਹੈ। ਰਿਪੋਰਟ ਮੁਤਾਬਕ ਰਾਫ਼ੇਲ ਜੰਗੀ ਹਵਾਈ ਜਹਾਜ਼ ਸੌਦੇ ਵਿੱਚ ਗੜਬੜੀ ਦਾ ਸਭ ਤੋਂ ਪਹਿਲਾਂ ਪਤਾ ਫ਼ਰਾਂਸ ਦੀ ਭ੍ਰਿਸ਼ਟਾਚਾਰ ਵਿਰੋਧੀ ਏਜੰਸੀ AFA ਨੂੰ 2016 ’ਚ ਹੋਏ ਇਸ ਸੌਦੇ ਉੱਤੇ ਦਸਤਖ਼ਤ ਤੋਂ ਬਾਅਦ ਲੱਗਾ।
AFA ਨੂੰ ਪਤਾ ਲੱਗਾ ਕਿਹਾ ਕਿ ਰਾਫ਼ੇਲ ਬਣਾਉਣ ਵਾਲੀ ਕੰਪਨੀ ‘ਦਸੌ ਏਵੀਏਸ਼ਨ’ (Dasault Aviation) ਨੇ ਇੱਕ ਵਿਚੋਲੇ ਨੂੰ 10 ਲੱਖ ਯੂਰੋ ਦੇਣ ਬਾਰੇ ਸਹਿਮਤੀ ਪ੍ਰਗਟਾਈ ਸੀ। ਇਹ ਹਥਿਆਰ ਦਲਾਲ ਇਸ ਵੇਲੇ ਇੱਕ ਹੋਰ ਹਥਿਆਰ ਸੌਦੇ ਵਿੱਚ ਗੜਬੜੀ ਲਈ ਮੁਲਜ਼ਮ ਹੈ। ਭਾਵੇਂ AFA ਨੇ ਇਸ ਮਾਮਲੇ ਨੂੰ ਸਰਕਾਰੀ ਵਕੀਲ ਹਵਾਲੇ ਨਹੀਂ ਕੀਤਾ।