ਪੜਚੋਲ ਕਰੋ
(Source: ECI/ABP News)
ਹੁਣ ਅਸ਼ਲੀਲ ਵੀਡੀਓ ਵਾਲੇ ਗਰੁੱਪ 'ਚ ਸ਼ਾਮਲ ਹੋਣਾ ਵੀ ਵੱਡਾ ਅਪਰਾਧ, ਹੋਵੇਗੀ ਸਖ਼ਤ ਕਾਰਵਾਈ
ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਸ਼ਲ ਮੀਡੀਆ 'ਤੇ ਅਸ਼ਲੀਲ ਤਸਵੀਰਾਂ ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਆਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਅਸ਼ਲੀਲ ਕੰਟੈਂਟ ਸ਼ੇਅਰ ਕਰਨ ਵਾਲੇ ਗਰੁੱਪ ਵਿੱਚ ਸ਼ਾਮਲ ਸਾਰੇ ਲੋਕ ਇਸ ਜੁਰਮ ਵਿੱਚ ਸ਼ਾਮਲ ਹਨ।
![ਹੁਣ ਅਸ਼ਲੀਲ ਵੀਡੀਓ ਵਾਲੇ ਗਰੁੱਪ 'ਚ ਸ਼ਾਮਲ ਹੋਣਾ ਵੀ ਵੱਡਾ ਅਪਰਾਧ, ਹੋਵੇਗੀ ਸਖ਼ਤ ਕਾਰਵਾਈ Now joining a group with pornographic videos would be a bigger crime, strict action will be taken ਹੁਣ ਅਸ਼ਲੀਲ ਵੀਡੀਓ ਵਾਲੇ ਗਰੁੱਪ 'ਚ ਸ਼ਾਮਲ ਹੋਣਾ ਵੀ ਵੱਡਾ ਅਪਰਾਧ, ਹੋਵੇਗੀ ਸਖ਼ਤ ਕਾਰਵਾਈ](https://static.abplive.com/wp-content/uploads/sites/5/2020/03/31180454/mobile.jpg?impolicy=abp_cdn&imwidth=1200&height=675)
ਸੰਕੇਤਕ ਤਸਵੀਰ
ਚੰਡੀਗੜ੍ਹ: ਕਿਸੇ ਵੀ ਚੀਜ਼ ਦੀ ਦੁਰਵਰਤੋਂ ਕਿਸੇ ਦੀ ਜਾਨ ਦੀ ਦੁਸ਼ਮਣ ਵੀ ਬਣ ਸਕਦੀ ਹੈ, ਫਿਰ ਉਹ ਭਾਵੇਂ ਬਹੁਤਿਆਂ ਫਾਇਦਿਆਂ ਵਾਲਾ ਸੋਸ਼ਲ ਮੀਡੀਆ ਹੀ ਕਿਉਂ ਨਾ ਹੋਵੇ। ਪੰਜਾਬ ਤੇ ਹਰਿਆਣਾ ਹਾਈਕੋਰਟ ਨੇ ਸੋਸ਼ਲ ਮੀਡੀਆ 'ਤੇ ਅਸ਼ਲੀਲ ਤਸਵੀਰਾਂ ਨੂੰ ਕੰਟਰੋਲ ਕਰਨ ਲਈ ਮਹੱਤਵਪੂਰਨ ਆਦੇਸ਼ ਦਿੱਤਾ ਹੈ। ਅਦਾਲਤ ਨੇ ਕਿਹਾ ਹੈ ਕਿ ਅਸ਼ਲੀਲ ਕੰਟੈਂਟ ਸ਼ੇਅਰ ਕਰਨ ਵਾਲੇ ਗਰੁੱਪ ਵਿੱਚ ਸ਼ਾਮਲ ਸਾਰੇ ਲੋਕ ਇਸ ਜੁਰਮ ਵਿੱਚ ਸ਼ਾਮਲ ਹਨ।
ਇੱਕ ਨਾਬਾਲਿਗ ਲੜਕੀ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਜਸਵਿੰਦਰ ਸਿੰਘ ਦੀ ਜ਼ਮਾਨਤ ਪਟੀਸ਼ਨ 'ਤੇ ਆਪਣੇ ਫ਼ੈਸਲੇ ਵਿੱਚ ਜਸਟਿਸ ਸੁਵੀਰ ਸਹਿਗਲ ਨੇ ਕਿਹਾ ਕਿ ਪੀੜਤਾ ਦੀ ਇਤਰਾਜ਼ਯੋਗ ਵੀਡੀਓ ਅਪਲੋਡ ਕਰਨ ਵਾਲੇ ਗਰੁੱਪ ਵਿੱਚ ਪਟੀਸ਼ਨਰ ਦੀ ਹਾਜ਼ਰੀ ਉਸ ਦੇ ਜੁਰਮ ਵਿੱਚ ਸ਼ਾਮਲ ਹੋਣ ਨੂੰ ਸਾਬਤ ਕਰਦੀ ਹੈ।
ਰੋਪੜ ਥਾਣੇ 'ਚ ਪੀੜਤ ਦੇ ਬਿਆਨ 'ਤੇ ਦਰਜ ਕੀਤੀ ਗਈ ਐਫਆਈਆਰ 'ਚ ਕਿਹਾ ਗਿਆ ਹੈ ਕਿ 13 ਸਾਲਾ ਪੀੜਤ ਜਦੋਂ ਇਕ ਔਰਤ ਦੇ ਘਰ ਟਿਊਸ਼ਨ ਪੜ੍ਹਨ ਜਾਂਦੀ ਸੀ ਤਾਂ ਉਸ ਨੂੰ ਸ਼ਰਾਬ ਤੇ ਸਿਗਰੇਟ ਪੀਣ ਤੇ ਨਸ਼ੇ ਦੇ ਟੀਕੇ ਲੈਣ ਲਈ ਮਜਬੂਰ ਕੀਤਾ ਗਿਆ।
ਔਰਤ ਨੇ ਉਸ ਦੀ ਅਸ਼ਲੀਲ ਵੀਡੀਓ ਬਣਾਈ ਤੇ ਉਸ ਨੂੰ ਬਲੈਕਮੇਲ ਕਰਕੇ ਪੈਸੇ ਤੇ ਗਹਿਣਿਆਂ ਦੀ ਮੰਗ ਕਰਨ ਲੱਗੀ। ਦੋਸ਼ੀ ਔਰਤ ਨੇ ਨਾਬਾਲਿਗ ਦੀ ਵੀਡੀਓ ਸੋਸ਼ਲ ਮੀਡੀਆ ਗਰੁੱਪ 'ਤੇ ਅਪਲੋਡ ਕੀਤੀ, ਜਿਸ ਵਿੱਚ ਜਸਵਿੰਦਰ ਸਿੰਘ ਵੀ ਸ਼ਾਮਲ ਹੈ।
ਜਸਵਿੰਦਰ ਸਿੰਘ ਨੂੰ ਅਗਾਊਂ ਜ਼ਮਾਨਤ ਦਾ ਲਾਭ ਦੇਣ ਤੋਂ ਇਨਕਾਰ ਕਰਦਿਆਂ ਜਸਟਿਸ ਸੁਵੀਰ ਸਹਿਗਲ ਨੇ ਕਿਹਾ ਕਿ ਮੁਲਜ਼ਮ ਦੇ ਵਤੀਰੇ ਕਾਰਨ ਪੀੜਤ ਲੜਕੀ ਨੂੰ ਲੰਮੇ ਸਮੇਂ ਤੋਂ ਮਾਨਸਿਕ ਤਣਾਅ ਝੱਲਣਾ ਪੈ ਰਿਹਾ ਹੈ। ਦੋਸ਼ੀ ਪੀੜਤਾ ਨੂੰ ਧਮਕੀਆਂ ਦਿੰਦੀ ਸੀ, ਜਿਸ ਨਾਲ ਉਹ ਇੰਨਾ ਡਰ ਗਈ ਕਿ ਉਸ ਨੇ ਤਿੰਨ ਸਾਲਾਂ ਤੋਂ ਮਾਂ-ਪਿਓ ਨੂੰ ਵੀ ਆਪਣਾ ਦਰਦ ਜ਼ਾਹਰ ਨਹੀਂ ਕੀਤਾ। ਪਟੀਸ਼ਨਰ ਇੱਕ ਯੋਨ ਅਪਰਾਧੀ ਹੈ। ਇਸ ਕਰਕੇ ਲੜਕੀ ਦੀ ਜ਼ਿੰਦਗੀ ਤਬਾਹ ਹੋ ਗਈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਅੰਮ੍ਰਿਤਸਰ
ਅੰਮ੍ਰਿਤਸਰ
ਤਕਨਾਲੌਜੀ
ਪੰਜਾਬ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)