ਪੜਚੋਲ ਕਰੋ
(Source: ECI/ABP News)
ਪੀਐਮ ਮੋਦੀ ਨੇ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭੇਜੀ ਕੇਂਦਰੀ ਮਾਹਰਾਂ ਦੀ ਟੀਮ, ਕੋਰੋਨਾ ਨਾਲ ਮੌਤਾਂ ਦੀ ਵੱਧ ਰਹੀ ਗਿਣਤੀ 'ਤੇ ਜਤਾਇਆ ਫਿਕਰ
ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਜਨਤਕ ਸਿਹਤ ਮਾਹਰਾਂ ਦੀਆਂ ਕੇਂਦਰੀ ਟੀਮਾਂ ਨੂੰ ਮਹਾਰਾਸ਼ਟਰ, ਪੰਜਾਬ ਅਤੇ ਛੱਤੀਸਗੜ ਭੇਜਿਆ ਜਾਵੇ ਕਿਉਂਕਿ ਇੱਥੇ ਮੌਤ ਦੀ ਅਸਾਧਾਰਣ ਗਿਣਤੀ ਦੱਸੀ ਜਾ ਰਹੀ ਹੈ।
![ਪੀਐਮ ਮੋਦੀ ਨੇ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭੇਜੀ ਕੇਂਦਰੀ ਮਾਹਰਾਂ ਦੀ ਟੀਮ, ਕੋਰੋਨਾ ਨਾਲ ਮੌਤਾਂ ਦੀ ਵੱਧ ਰਹੀ ਗਿਣਤੀ 'ਤੇ ਜਤਾਇਆ ਫਿਕਰ PM Modi directs central teams to visit Punjab, Chhattisgarh because of disproportionate number of COVID-19 deaths reported there ਪੀਐਮ ਮੋਦੀ ਨੇ ਪੰਜਾਬ ਸਣੇ ਇਨ੍ਹਾਂ ਸੂਬਿਆਂ 'ਚ ਭੇਜੀ ਕੇਂਦਰੀ ਮਾਹਰਾਂ ਦੀ ਟੀਮ, ਕੋਰੋਨਾ ਨਾਲ ਮੌਤਾਂ ਦੀ ਵੱਧ ਰਹੀ ਗਿਣਤੀ 'ਤੇ ਜਤਾਇਆ ਫਿਕਰ](https://feeds.abplive.com/onecms/images/uploaded-images/2021/04/04/bbaacfe1938532d5914464f4ba052044_original.jpg?impolicy=abp_cdn&imwidth=1200&height=675)
modi
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰਧਾਨਗੀ 'ਚ ਅੱਜ ਕੋਰੋਨਵਾਇਰਸ ਮਾਮਲਿਆਂ 'ਚ ਭਾਰੀ ਵਾਧੇ ਅਤੇ ਵੈਕਸੀਨੇਸ਼ਨ ਪ੍ਰੋਗਰਾਮ ਦੀ ਸਮੀਖਿਆ ਕਰਨ ਲਈ ਹਾਈ ਲੈਵਲ ਮੀਟਿੰਗ ਕੀਤੀ ਗਈ। ਮੀਟਿੰਗ ਦੌਰਾਨ ਪ੍ਰਧਾਨ ਮੰਤਰੀ ਨੇ ਹਦਾਇਤ ਕੀਤੀ ਕਿ ਜਨਤਕ ਸਿਹਤ ਮਾਹਰਾਂ ਦੀਆਂ ਕੇਂਦਰੀ ਟੀਮਾਂ ਨੂੰ ਮਹਾਰਾਸ਼ਟਰ, ਪੰਜਾਬ ਅਤੇ ਛੱਤੀਸਗੜ ਭੇਜਿਆ ਜਾਵੇ ਕਿਉਂਕਿ ਇੱਥੇ ਮੌਤ ਦੀ ਅਸਾਧਾਰਣ ਗਿਣਤੀ ਦੱਸੀ ਜਾ ਰਹੀ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਐਕਟਿਵ ਕੇਸਾਂ ਦੀ ਭਾਲ ਅਤੇ ਕੰਟੇਨਮੈਂਟ ਜ਼ੋਨਾਂ ਦੇ ਪ੍ਰਬੰਧਨ 'ਚ ਕਮਿਊਨਿਟੀ ਵਲੰਟੀਅਰਾਂ ਦੀ ਸ਼ਮੂਲੀਅਤ ਤੋਂ ਇਲਾਵਾ ਉਪਾਵਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੀ ਜ਼ਰੂਰਤ 'ਤੇ ਵੀ ਚਾਨਣਾ ਪਾਇਆ।
ਭਾਰਤ 'ਚ ਐਤਵਾਰ ਕੋਰੋਨਾ ਵਾਇਰਸ ਇਨਫੈਕਸ਼ਨ ਦੇ 93,249 ਮਾਮਲੇ ਸਾਹਮਣੇ ਆਏ ਹਨ। ਜੋ ਇਸ ਸਾਲ ਇਕ ਦਿਨ 'ਚ ਆਏ ਕੋਵਿਡ-19 ਦੇ ਸਭ ਤੋਂ ਵੱਧ ਮਾਮਲੇ ਹਨ। ਇਸ ਦੇ ਨਾਲ ਹੀ ਦੇਸ਼ 'ਚ ਇਨਫੈਕਸ਼ਨ ਦੇ ਕੁੱਲ ਮਾਮਲਿਆਂ ਦੀ ਸੰਖਿਆਂ ਵਧ ਕੇ 1,24,85,509 ਹੋ ਗਈ ਹੈ।
ਕੇਂਦਰੀ ਸਿਹਤ ਮੰਤਰਾਲੇ ਦੇ ਸਵੇਰੇ ਅੱਠ ਵਜੇ ਤਕ ਜਾਰੀ ਅੰਕੜਿਆਂ ਦੇ ਮੁਤਾਬਕ 18 ਸਤੰਬਰ ਤੋਂ ਬਾਅਦ ਤੋਂ ਕੋਰੋਨਾ ਵਾਇਰਸ ਇਨਫੈਕਸ਼ਨ ਦੇ ਇਕ ਦਿਨ 'ਚ ਸਾਹਮਣੇ ਆਏ ਇਹ ਸਭ ਤੋਂ ਵੱਧ ਮਾਮਲੇ ਹਨ। 18 ਸਤੰਬਰ ਨੂੰ ਕੋਵਿਡ-19 ਦੇ 93,337 ਮਾਮਲੇ ਆਏ ਸਨ। ਅੰਕੜਿਆਂ ਦੇ ਮੁਤਾਬਕ ਐਤਵਾਰ ਮਹਾਮਾਰੀ ਨਾਲ 513 ਹੋਰ ਲੋਕਾਂ ਦੀ ਜਾਨ ਜਾਣ ਨਾਲ ਮ੍ਰਿਤਕਾਂ ਦੀ ਸੰਖਿਆ ਵਧ ਕੇ 1,64,623 ਹੋ ਗਈ।
ਦੇਸ਼ ਭਰ ਵਿੱਚ ਐਕਟਿਵ ਕੇਸਾਂ ਦੇ ਮਾਮਲੇ 6,58,909 ਤੱਕ ਪਹੁੰਚ ਚੁੱਕੇ ਹਨ ਜੋ ਦੇਸ਼ ਦੇ ਕੁੱਲ ਕੇਸਾਂ ਦਾ 5.32 ਫੀਸਦ ਬਣਦਾ ਹੈ। ਪਿਛਲੇ 24 ਘੰਟੇ ਵਿੱਚ 44,213 ਐਕਟਿਵ ਕੇਸਾਂ ਦਾ ਵਾਧਾ ਹੋਇਆ ਹੈ ਜੋ ਕਿ ਬੇਹੱਦ ਹੈਰਾਨ ਪ੍ਰੇਸ਼ਾਨ ਕਰਨ ਵਾਲਾ ਅੰਕੜਾ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/ ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://apps.apple.com/in/app/ abp-live-news/id811114904
https://apps.apple.com/in/app/
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਧਰਮ
ਦੇਸ਼
ਪੰਜਾਬ
ਕਾਰੋਬਾਰ
Advertisement
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)