ਪੜਚੋਲ ਕਰੋ
Advertisement
ਮੁੰਬਈ 'ਚ ਹਾਈ ਪ੍ਰੋਫਾਈਲ ਸੈਕਸ ਰੈਕੇਟ ਦਾ ਪਰਦਾਫਾਸ਼, ਤਿੰਨ ਐਕਟਰਸ ਨੂੰ ਬਚਾਇਆ ਗਿਆ
ਮੁੰਬਈ ਪੁਲਿਸ ਨੇ ਤਿੰਨ ਸਟਾਰ ਉਪਨਗਰ ਹੋਟਲ ਤੋਂ ਚਲ ਰਹੇ 'ਹਾਈ ਪ੍ਰੋਫਾਈਲ ਗਲੈਮਰ ਸੈਕਸ ਰੈਕੇਟ' ਦਾ ਪਰਦਾਫਾਸ਼ ਕੀਤਾ ਅਤੇ ਇੱਕ ਨਾਬਾਲਿਗ ਸਣੇ ਤਿੰਨ ਮਹਿਲਾ ਜੂਨੀਅਰ ਕਲਾਕਾਰਾਂ ਨੂੰ ਬਚਾਇਆ।
ਮੁੰਬਈ: ਸਥਾਨਕ ਪੁਲਿਸ ਨੇ ਤਿੰਨ ਸਟਾਰ ਉਪਨਗਰ ਹੋਟਲ ਤੋਂ ਚਲ ਰਹੇ 'ਹਾਈ ਪ੍ਰੋਫਾਈਲ ਗਲੈਮਰ ਸੈਕਸ ਰੈਕੇਟ' ਦਾ ਪਰਦਾਫਾਸ਼ ਕੀਤਾ ਅਤੇ ਇੱਕ ਨਾਬਾਲਿਗ ਸਣੇ ਤਿੰਨ ਮਹਿਲਾ ਜੂਨੀਅਰ ਕਲਾਕਾਰਾਂ ਨੂੰ ਬਚਾਇਆ। ਇਸ ਹਫਤੇ ਵਾਪਰੀ ਇਹ ਦੂਜੀ ਘਟਨਾ ਹੈ। ਐਸਐਸਬੀ ਦੇ ਇੰਸਪੈਕਟਰ ਸੰਦੇਸ਼ ਰੇਵਲੇ ਨੇ ਕਿਹਾ, “ਅਸੀਂ ਪ੍ਰਿਆ ਸ਼ਰਮਾ 29 ਸਾਲਾ ਨਾਮੀ ਔਰਤ ਨੂੰ ਗ੍ਰਿਫ਼ਤਾਰ ਕੀਤਾ ਹੈ, ਜੋ ਇੱਕ ਰੈਕੇਟ ਦਾ ਸੰਚਾਲਨ ਕਰਦੀ ਸੀ ਅਤੇ ਇੱਕ ਲੱਖ ਰੁਪਏ ਦੀ ਲਾਗਤ ਨਾਲ ਲੜਕੀਆਂ ਦੀ ਸਪਲਾਈ ਕਰ ਰਹੀ ਸੀ। ਤਿੰਨ ਹੋਰ ਵਿਅਕਤੀ ਸ਼ਾਮਲ - ਆਵੇਸ਼, ਵਿਨੈ ਅਤੇ ਕੁਲਦੀਪ ਫਰਾਰ ਹਨ, ਜਿਨ੍ਹਾਂ ਦੀ ਭਾਲ ਜਾਰੀ ਹੈ, ਤਿੰਨੋਂ ਹੀ ਦਿੱਲੀ ਦੇ ਹਨ।”
ਪੁਲਿਸ ਮੁਤਾਬਕ ਸ਼ਰਮਾ ਕਾਂਦੀਵਲੀ ਪਹਿਲਾਂ ਵਿਨਾਇਕ ਵਕੈਸ਼ਨ ਐਂਡ ਹਾਲੀਡੇਜ਼ ਨਾਂ ਦੀ ਇੱਕ ਟਰੈਵਲ ਏਜੰਸੀ ਚਲਾਉਂਦੀ ਹੈ ਅਤੇ ਇਸਦੀ ਆੜ 'ਚ ਉਹ ਅਜਿਹੀਆਂ ਕਈ ਹੋਰ ਅਨੈਤਿਕ ਗਤੀਵਿਧੀਆਂ 'ਚ ਸ਼ਾਮਲ ਹੈ। ਬਚਾਏ ਗਏ ਲੋਕਾਂ 'ਚ ਦੋ ਜੂਨੀਅਰ ਕਲਾਕਾਰ ਹਨ, ਜਿਨ੍ਹਾਂ ਚੋਂ ਇੱਕ ਨੇ ਟੀਵੀ ਸ਼ੋਅ 'ਸਾਵਧਾਨ ਇੰਡੀਆ' 'ਚ ਕੰਮ ਕੀਤਾ ਹੈ, ਜਦਕਿ ਇੱਕ ਨਾਬਾਲਗ ਕੁੜੀ ਨੇ ਵੈੱਬ ਸੀਰੀਜ਼ 'ਚ ਕੰਮ ਕੀਤਾ ਹੈ ਅਤੇ ਮਰਾਠੀ ਟੈਲੀਵਿਜ਼ਨ-ਸੀਰੀਅਲ 'ਚ ਮਾਮੂਲੀ ਭੂਮਿਕਾ ਵੀ ਨਿਭਾਈ ਹੈ।
ਇਹ ਦੂਜਾ ਰੈਕੇਟ ਹੈ ਜਿਸ ਨੂੰ ਪਿਛਲੇ ਦੋ ਦਿਨਾਂ 'ਚ ਐਸਐਸਬੀ ਨੇ ਪਰਦਾਫਾਸ਼ ਕੀਤਾ ਹੈ, ਜੋ ਗਲੈਮਰ ਇੰਡਸਟਰੀ ਦੀ ਚਮਕ ਦੀ ਸੱਚਾਈ ਦਿਖਾਉਂਦਾ ਹੈ। ਇਸ ਤੋਂ ਪਹਿਲਾਂ ਬੁੱਧਵਾਰ ਨੂੰ ਐਸਐਸਬੀ ਨੇ 32 ਸਾਲਾ ਬਾਲੀਵੁੱਡ ਦੇ ਕਾਸਟਿੰਗ ਡਾਇਰੈਕਟਰ ਨਵੀਨਕੁਮਾਰ ਪੀ ਆਰਿਆ ਨੂੰ ਸੈਕਸ ਰੈਕੇਟ ਚਲਾਉਣ ਦੇ ਦੋਸ਼ 'ਚ ਗ੍ਰਿਫ਼ਤਾਰ ਕੀਤਾ ਸੀ ਅਤੇ ਦੋ ਜੂਨੀਅਰ ਅਦਾਕਾਰਾਂ ਨੂੰ ਬਚਾਇਆ ਸੀ।
ਉਮੀਦ ਕੀਤੀ ਜਾ ਰਹੀ ਹੈ ਕਿ ਇਸ ਰੈਕੇਟ 'ਚ ਫ਼ਿਲਮ, ਗਲੈਮਰ ਅਤੇ ਕਾਰਪੋਰੇਟ ਜਗਤ ਦੀਆਂ ਮਸ਼ਹੂਰ ਹਸਤੀਆਂ ਦੇ ਨਾਲ-ਨਾਲ ਮੁੰਬਈ, ਨਵੀਂ ਦਿੱਲੀ ਅਤੇ ਕੋਲਕਾਤਾ ਦੇ ਉੱਚ ਪ੍ਰੋਫਾਈਲ ਗਾਹਕ ਸ਼ਾਮਲ ਹੋ ਸਕਦੇ ਹਨ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਪੰਜਾਬ
ਪੰਜਾਬ
ਲੁਧਿਆਣਾ
ਕਾਰੋਬਾਰ
Advertisement