ਪੜਚੋਲ ਕਰੋ

Punjab Breaking News LIVE: ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ, ਪੰਜਾਬ ਤੇ ਹਿਮਾਚਲ 'ਚ ਬਾਰਸ਼ ਦਾ ਅਲਰਟ, ਭਰਤ ਇੰਦਰ ਚਾਹਲ ਦੀ ਜਮਾਨਤ 'ਤੇ ਹਾਈ ਕੋਰਟ 'ਚ ਸੁਣਵਾਈ

Punjab Breaking News LIVE 07 August, 2023: ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ, ਪੰਜਾਬ ਤੇ ਹਿਮਾਚਲ 'ਚ ਬਾਰਸ਼ ਦਾ ਅਲਰਟ, ਭਰਤ ਇੰਦਰ ਚਾਹਲ ਦੀ ਜਮਾਨਤ 'ਤੇ ਹਾਈ ਕੋਰਟ 'ਚ ਸੁਣਵਾਈ

LIVE

Key Events
Punjab Breaking News LIVE: ਰਾਹੁਲ ਗਾਂਧੀ ਦੀ ਸੰਸਦ ਮੈਂਬਰਸ਼ਿਪ ਬਹਾਲ, ਪੰਜਾਬ ਤੇ ਹਿਮਾਚਲ 'ਚ ਬਾਰਸ਼ ਦਾ ਅਲਰਟ, ਭਰਤ ਇੰਦਰ ਚਾਹਲ ਦੀ ਜਮਾਨਤ 'ਤੇ ਹਾਈ ਕੋਰਟ 'ਚ ਸੁਣਵਾਈ

Background

Punjab Breaking News LIVE 07 August, 2023: ਵਿਜੀਲੈਂਸ ਵੱਲੋਂ ਆਮਦਨ ਤੋਂ ਵੱਧ ਜਾਇਦਾਦ ਬਣਾਉਣ ਦੇ ਮਾਮਲੇ ਵਿੱਚ ਨਾਮਜ਼ਦ ਕੀਤੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਾਬਕਾ ਮੀਡੀਆ ਸਲਾਹਕਾਰ ਭਰਤ ਇੰਦਰ ਸਿੰਘ ਚਾਹਲ ਦੇ ਮਾਮਲੇ ਵਿੱਚ ਅੱਜ ਹਾਈ ਕੋਰਟ ਵਿੱਚ ਸੁਣਵਾਈ ਹੋਵੇਗੀ। ਵਿਜੀਲੈਂਸ ਦੀ ਕਾਰਵਾਈ ਦੌਰਾਨ ਗ੍ਰਿਫ਼ਤਾਰੀ ਤੋਂ ਬਚਣ ਲਈ ਭਰਤ ਇੰਦਰ ਸਿੰਘ ਚਾਹਲ ਨੇ ਹਾਈ ਕੋਰਟ ਵਿੱਚ ਅਗਾਊਂ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ। ਜਿਸ 'ਤੇ ਅੱਜ ਸੁਣਵਾਈ ਹੋਵੇਗੀ। ਆਮਦਨ ਤੋਂ 305% ਵੱਧ ਜਾਇਦਾਦ ਬਣਾਉਣ ਵਾਲੇ ਕੈਪਟਨ ਦੇ ਸਾਬਕਾ ਸਲਾਹਕਾਰ ਦੀ ਪਟੀਸ਼ਨ 'ਤੇ ਅੱਜ ਸੁਣਵਾਈ

ਪੰਜਾਬ ਤੇ ਹਿਮਾਚਲ ਵਿੱਚ ਅਲਰਟ, ਕਈ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ

Weather Update: ਦੇਸ਼ ਦੇ ਕਈ ਇਲਾਕਿਆਂ 'ਚ ਭਾਰੀ ਮੀਂਹ ਪੈ ਰਿਹਾ ਹੈ। ਮੌਸਮ ਵਿਭਾਗ (IMD) ਮੁਤਾਬਕ ਪੰਜਾਬ, ਚੰਡੀਗੜ੍ਹ , ਹਰਿਆਣਾ, ਹਿਮਾਚਲ, ਰਾਜਧਾਨੀ ਦਿੱਲੀ ਅਤੇ NCR ਖੇਤਰਾਂ ਵਿੱਚ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਇਸ ਦੇ ਨਾਲ ਹੀ IMD ਨੇ ਹਿਮਾਚਲ 'ਚ ਭਾਰੀ ਬਾਰਿਸ਼ ਲਈ ਯੈਲੋ ਅਲਰਟ ਜਾਰੀ ਕੀਤਾ ਹੈ। ਇਸ ਦੇ ਨਾਲ ਹੀ ਬਿਹਾਰ ਦੇ ਕਈ ਜ਼ਿਲ੍ਹਿਆਂ ਵਿੱਚ ਭਾਰੀ ਮੀਂਹ ਦੀ ਚਿਤਾਵਨੀ ਵੀ ਜਾਰੀ ਕੀਤੀ ਗਈ ਹੈ। ਪੰਜਾਬ ਤੇ ਹਿਮਾਚਲ ਵਿੱਚ ਅਲਰਟ, ਕਈ ਜ਼ਿਲ੍ਹਿਆਂ 'ਚ ਪਵੇਗਾ ਭਾਰੀ ਮੀਂਹ

ਥਾਣੇਦਾਰ ਹੀ ਬਣਿਆ ਲੁਟੇਰਾ! ਕਾਰੋਬਾਰੀ ਤੋਂ ਕਰੋੜ ਰੁਪਏ ਲੁੱਟੇ, ਪਰਚਾ ਦਰਜ ਹੋਣ ਮਗਰੋਂ ਫਰਾਰ

Chandigarh News: ਚੰਡੀਗੜ੍ਹ ਪੁਲਿਸ ਵੱਲੋਂ ਆਪਣੇ ਹੀ ਵਿਭਾਗ ਦੇ ਇੱਕ ਸਬ ਇੰਸਪੈਕਟਰ (ਐਸਆਈ) ਤੇ ਉਸ ਦੇ ਤਿੰਨ ਸਾਥੀਆਂ ਖ਼ਿਲਾਫ਼ ਬਠਿੰਡਾ ਦੇ ਇੱਕ ਕਾਰੋਬਾਰੀ ਨੂੰ ਡਰਾ-ਧਮਕਾ ਕੇ ਉਸ ਕੋਲੋਂ ਇੱਕ ਕਰੋੜ ਰੁਪਏ ਲੁੱਟਣ ਦੇ ਦੋਸ਼ ਹੇਠ ਕੇਸ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਐਸਆਈ ਨਵੀਨ ਫੋਗਾਟ, ਸਰਵੇਸ਼ ਵਾਸੀ ਬਠਿੰਡਾ, ਜਤਿੰਦਰ ਤੇ ਅੰਕਿਤ ਗਿੱਲ ਵਾਸੀ ਮੁਹਾਲੀ ਵਜੋਂ ਹੋਈ ਹੈ। ਐਸਆਈ ਨਵੀਨ ਫੋਗਾਟ ਚੰਡੀਗੜ੍ਹ ਦੇ ਥਾਣਾ ਸੈਕਟਰ-39 ਵਿੱਚ ਬਤੌਰ ਵਧੀਕ ਐਸਐਚਓ ਤਾਇਨਾਤ ਹੈ।  ਥਾਣੇਦਾਰ ਹੀ ਬਣਿਆ ਲੁਟੇਰਾ! ਕਾਰੋਬਾਰੀ ਤੋਂ ਕਰੋੜ ਰੁਪਏ ਲੁੱਟੇ, ਪਰਚਾ ਦਰਜ ਹੋਣ ਮਗਰੋਂ ਫਰਾਰ

Delhi ਦਾ ਸਿਹਤ ਮਾਡਲ ਪੰਜਾਬ 'ਤੇ ਪੈ ਗਿਆ ਭਾਰੀ, ਹਸਪਤਾਲਾਂ 'ਚ ਨਾਲ ਡਾਕਟਰ ਤੇ ਨਾ ਹੀ ਦਵਾਈਆਂ : ਕਾਂਗਰਸ 

Partap Bajwa: ਪੰਜਾਬ ਦੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਆਮ ਆਦਮੀ ਪਾਰਟੀ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੇ ਸਿਹਤ ਸੇਵਾਵਾਂ ਪ੍ਰਤੀ ਲਾਪਰਵਾਹੀ ਅਤੇ ਸੁਸਤ ਰਵੱਈਏ ਦਾ ਗੰਭੀਰ ਨੋਟਿਸ ਲੈਂਦਿਆਂ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰੀ ਹਸਪਤਾਲਾਂ ਵਿੱਚ ਮਰੀਜ਼ਾ ਨੂੰ ਜ਼ਰੂਰੀ ਅਤੇ ਜੀਵਨ ਰੱਖਿਅਕ ਦਵਾਈਆਂ ਮੁਹੱਈਆ ਕਰਵਾਉਣ ਵਿੱਚ ਬੁਰੀ ਤਰਾਂ ਅਸਫਲ ਰਹੀ ਹੈ। ਸੀਨੀਅਰ ਕਾਂਗਰਸੀ ਆਗੂ ਨੇ ਇੱਕ ਖ਼ਬਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਸੂਬੇ ਦੇ ਸਰਕਾਰੀ ਹਸਪਤਾਲਾਂ ਵਿੱਚ ਪਿਛਲੇ ਕੁਝ ਹਫ਼ਤਿਆਂ ਤੋਂ ਹੈਪੇਟਾਈਟਸ ਸੀ ਦੇ ਇਲਾਜ ਲਈ ਲੋੜੀਂਦੀਆਂ ਦਵਾਈਆਂ ਸਮੇਤ ਜ਼ਰੂਰੀ ਦਵਾਈਆਂ ਖ਼ਤਮ ਹੋ ਗਈਆਂ ਹਨ। ਇਹ ਦਵਾਈਆਂ ਸਰਕਾਰੀ ਹਸਪਤਾਲਾਂ ਵਿੱਚ ਮੁਫ਼ਤ ਦਿੱਤੀਆਂ ਜਾਂਦੀਆਂ ਹਨ। Delhi ਦਾ ਸਿਹਤ ਮਾਡਲ ਪੰਜਾਬ 'ਤੇ ਪੈ ਗਿਆ ਭਾਰੀ, ਹਸਪਤਾਲਾਂ 'ਚ ਨਾਲ ਡਾਕਟਰ ਤੇ ਨਾ ਹੀ ਦਵਾਈਆਂ: ਕਾਂਗਰਸ

Rahul Gandhi 'ਤੇ ਅੱਜ ਸਭ ਦੀਆਂ ਨਜ਼ਰਾਂ, ਲੋਕ ਸਭਾ 'ਚ ਹੋ ਸਕਦੀ ਐਂਟਰੀ ? ਆਹ ਚਿੱਠੀ ਬਣ ਸਕਦੀ ਰੇੜਕਾ

13th Day Of Monsoon Session : ਸੋਮਵਾਰ ਨੂੰ ਸੰਸਦ ਦੇ ਮਾਨਸੂਨ ਸੈਸ਼ਨ ਦਾ 13ਵਾਂ ਦਿਨ ਹੈ। ਅੱਜ ਸਾਰਿਆਂ ਦੀਆਂ ਨਜ਼ਰਾਂ ਇਸ ਗੱਲ 'ਤੇ ਟਿਕੀਆਂ ਹੋਈਆਂ ਹਨ ਕਿ ਰਾਹੁਲ ਗਾਂਧੀ ਦੀ ਲੋਕ ਸਭਾ ਮੈਂਬਰਸ਼ਿਪ ਬਹਾਲ ਹੋਵੇਗੀ ਜਾਂ ਨਹੀਂ। ਲੋਕ ਸਭਾ ਸਕੱਤਰੇਤ ਦੇ ਸੂਤਰਾਂ ਨੇ ਦੱਸਿਆ ਕਿ ਸੁਪਰੀਮ ਕੋਰਟ ਦਾ ਫੈਸਲਾ ਪੜ੍ਹਿਆ ਜਾ ਰਿਹਾ ਹੈ ਅਤੇ ਇਸ 'ਤੇ ਅੰਤਿਮ ਫੈਸਲਾ ਲੋਕ ਸਭਾ ਸਪੀਕਰ ਓਮ ਬਿਰਲਾ ਕਰਨਗੇ। ਬਿਰਲਾ 6 ਅਗਸਤ (ਐਤਵਾਰ) ਨੂੰ ਦੇਹਰਾਦੂਨ 'ਚ ਸਨ। Rahul Gandhi 'ਤੇ ਅੱਜ ਸਭ ਦੀਆਂ ਨਜ਼ਰਾਂ, ਲੋਕ ਸਭਾ 'ਚ ਹੋ ਸਕਦੀ ਐਂਟਰੀ ? ਆਹ ਚਿੱਠੀ ਬਣ ਸਕਦੀ ਰੇੜਕਾ

16:03 PM (IST)  •  07 Aug 2023

Sunil Jakhar: 'ਆਪ' 'ਤੇ ਖੂਬ ਭੜਕੇ ਜਾਖੜ, ਕਿਹਾ, ਸੋਚੀ-ਸਮਝੀ ਸਾਜ਼ਿਸ਼ ਤਹਿਤ ਗਵਰਨਰ ਨਾਲ ਪੇਚ ਫਸਾਏ ਜਾ ਰਹੇ..

ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਨੇ ਅੰਮ੍ਰਿਤਸਰ ਪਹੁੰਚ ਕੇ ਆਮ ਆਦਮੀ ਪਾਰਟੀ 'ਤੇ ਨਿਸ਼ਾਨਾ ਸਾਧਿਆ ਹੈ। ਸੁਨੀਲ ਜਾਖੜ ਨੇ ਮੁੱਖ ਮੰਤਰੀ ਭਗਵੰਤ ਮਾਨ 'ਤੇ ਇਲਜ਼ਾਮ ਲਾਇਆ ਕਿ ਇੱਕ ਸੋਚੀ-ਸਮਝੀ ਸਾਜ਼ਿਸ਼ ਤਹਿਤ ਪੰਜਾਬ ਦੇ ਗਵਰਨਰ ਤੇ ਦਿੱਲੀ ਵਿੱਚ ਪੇਚ ਫਸਾਏ ਜਾ ਰਹੇ ਹਨ। ਉਨ੍ਹਾਂ ਮੁੱਖ ਮੰਤਰੀ ਭਗਵੰਤ ਮਾਨ ਨੂੰ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਨਾਲ ਮੀਟਿੰਗ ਕਰਕੇ ਸਮੱਸਿਆਵਾਂ ਹੱਲ ਕਰਨ ਦੀ ਸਲਾਹ ਵੀ ਦਿੱਤੀ। ਜਾਖੜ ਨੇ ਕਿਹਾ ਕਿ ਉਹ ਮੁੱਖ ਮੰਤਰੀ ਹਨ ਤੇ ਉਨ੍ਹਾਂ ਨੂੰ ਸੋਚ ਕੇ ਕਦਮ ਚੁੱਕਣੇ ਚਾਹੀਦੇ ਹਨ।

15:44 PM (IST)  •  07 Aug 2023

Jalandhar News: ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਦਾ ਟਰਾਇਲ ਸ਼ੁਰੂ

ਅੰਤਰਰਾਸ਼ਟਰੀ ਕਬੱਡੀ ਖਿਡਾਰੀ ਸੰਦੀਪ ਨੰਗਲ ਅੰਬੀਆ ਕਤਲ ਕੇਸ ਦਾ ਟਰਾਇਲ ਸ਼ੁਰੂ ਹੋ ਗਿਆ ਹੈ। ਅੱਜ ਜਲੰਧਰ ਦੀ ਅਦਾਲਤ ਵਿੱਚ ਭਾਰੀ ਸੁਰੱਖਿਆ ਦਰਮਿਆਨ ਹਰਿਆਣਾ ਤੇ ਪੰਜਾਬ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦ ਖ਼ਤਰਨਾਕ ਗੈਂਗਸਟਰਾਂ ਨੂੰ ਅਦਾਲਤ ਵਿੱਚ ਲਿਜਾ ਕੇ ਉਨ੍ਹਾਂ ਨੂੰ ਨਿੱਜੀ ਤੌਰ ’ਤੇ ਜੱਜ ਦੇ ਸਾਹਮਣੇ ਪੇਸ਼ ਕੀਤਾ ਗਿਆ। ਪੁਲਿਸ ਨੇ ਸੰਦੀਪ ਨੰਗਲ ਅੰਬੀਆ ਦੇ ਕਤਲ ਦੀ ਜਾਂਚ ਤੋਂ ਬਾਅਦ ਅਦਾਲਤ ਵਿੱਚ ਚਾਰਜਸ਼ੀਟ ਪੇਸ਼ ਕਰ ਦਿੱਤੀ ਸੀ, ਜਿਸ ਦਾ ਹੁਣ ਟਰਾਇਲ ਸ਼ੁਰੂ ਹੋ ਗਿਆ ਹੈ।

15:40 PM (IST)  •  07 Aug 2023

Nuh Violence: ਹੁਣ ਨੂਹ 'ਚ ਨਹੀਂ ਚੱਲੇਗਾ CM ਖੱਟਰ ਦਾ ਬੁਲਡੋਜ਼ਰ

ਹਰਿਆਣਾ ਦੇ ਨੂਹ 'ਚ 31 ਜੁਲਾਈ ਨੂੰ ਹੋਈ ਹਿੰਸਾ ਤੋਂ ਬਾਅਦ ਸਰਕਾਰ ਵੱਲੋਂ ਨਾਜਾਇਜ਼ ਉਸਾਰੀਆਂ 'ਤੇ ਲਗਾਤਾਰ ਬੁਲਡੋਜ਼ਰ ਚਲਾਏ ਜਾ ਰਹੇ ਹਨ ਪਰ ਹੁਣ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਰੋਕ ਦਿੱਤੀ ਗਈ ਹੈ। ਦਰਅਸਲ, ਨੂਹ ਵਿੱਚ ਲਗਾਤਾਰ ਹਿੰਸਾ ਵਿੱਚ ਸ਼ਾਮਲ ਦੋਸ਼ੀਆਂ ਦੀਆਂ ਇਮਾਰਤਾਂ ਅਤੇ ਦੁਕਾਨਾਂ ਨੂੰ ਸਰਕਾਰ ਵੱਲੋਂ ਢਾਹਿਆ ਜਾ ਰਿਹਾ ਸੀ। ਹੁਣ ਹਾਈ ਕੋਰਟ ਦੇ ਹੁਕਮਾਂ ਤੋਂ ਬਾਅਦ ਢਾਹੁਣ ਦੀ ਮੁਹਿੰਮ ਨੂੰ ਰੋਕ ਦਿੱਤਾ ਗਿਆ ਹੈ। ਡੀਸੀ ਨੇ ਸਬੰਧਤ ਅਧਿਕਾਰੀਆਂ ਨੂੰ ਨਾਜਾਇਜ਼ ਉਸਾਰੀਆਂ ’ਤੇ ਕਾਰਵਾਈ ਰੋਕਣ ਦੇ ਹੁਕਮ ਦਿੱਤੇ ਹਨ।

15:28 PM (IST)  •  07 Aug 2023

Delhi Ordinance Bill: ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਦਿੱਲੀ ਆਰਡੀਨੈਂਸ ਨਾਲ ਸਬੰਧਤ ਬਿੱਲ ਕੀਤਾ ਪੇਸ਼

ਸੰਸਦ ਦੇ ਮਾਨਸੂਨ ਸੈਸ਼ਨ ਦੌਰਾਨ ਸੋਮਵਾਰ (7 ਅਗਸਤ) ਨੂੰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਰਾਜ ਸਭਾ ਵਿੱਚ ਦਿੱਲੀ ਆਰਡੀਨੈਂਸ ਨਾਲ ਸਬੰਧਤ ਇੱਕ ਬਿੱਲ ਪੇਸ਼ ਕੀਤਾ। ਕਾਂਗਰਸ ਨੇ ਇਸ ਨੂੰ ਗੈਰ-ਸੰਵਿਧਾਨਕ ਕਰਾਰ ਦਿੱਤਾ ਹੈ। ਇਸ ਬਿੱਲ ਦਾ ਨਾਂ 'ਗਵਰਨਮੈਂਟ ਆਫ ਨੈਸ਼ਨਲ ਕੈਪੀਟਲ ਟੈਰੀਟਰੀ ਆਫ ਦਿੱਲੀ (ਸੋਧ) ਬਿੱਲ, 2023' ਹੈ, ਜਿਸ ਨੂੰ ਵੀਰਵਾਰ (3 ਅਗਸਤ) ਨੂੰ ਲੋਕ ਸਭਾ 'ਚ ਪਾਸ ਕਰ ਦਿੱਤਾ ਗਿਆ ਹੈ।

15:03 PM (IST)  •  07 Aug 2023

Sangrur News: ਹੜ੍ਹਾਂ ਮਗਰੋਂ ਲੋਕਾਂ ਦੀਆਂ ਵਧੀਆਂ ਹੋਰ ਮੁਸ਼ਕਲਾਂ! ਧਰਤੀ ਹੇਠੋਂ ਨਿਕਲਣ ਲੱਗਾ ਗੰਦਾ ਪਾਣੀ, ਟਿਊਬਵੈੱਲ ਹੋ ਰਹੇ ਖਰਾਬ

ਬੇਸ਼ੱਕ ਹੜ੍ਹ ਦਾ ਪਾਣੀ ਲਹਿ ਗਿਆ ਹੈ ਪਰ ਲੋਕਾਂ ਦੀ ਸਮੱਸਿਆ ਅਜੇ ਖਤਮ ਨਹੀਂ ਹੋਈ। ਕਿਸਾਨਾਂ ਦੇ ਖੇਤਾਂ 'ਚ ਪਾਣੀ ਘਟ ਗਿਆ ਹੈ ਪਰ ਹੁਣ ਤੱਕ ਲੱਖਾਂ ਦਾ ਨੁਕਸਾਨ ਹੋ ਚੁੱਕਾ ਹੈ। ਹੜ੍ਹ ਦੇ ਪਾਣੀ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਕਰ ਦਿੱਤੀਆਂ ਹਨ। ਹੁਣ ਕਈ ਕਿਸਾਨਾਂ ਦੇ ਖੇਤਾਂ 'ਚ ਲੱਗੇ ਟਿਊਬਵੈੱਲ ਵੀ ਖਰਾਬ ਹੋ ਗਏ ਹਨ। ਟਿਊਬਵੈੱਲਾਂ ਵਿੱਚੋਂ ਗੰਦਾ ਪਾਣੀ ਆ ਰਿਹਾ ਹੈ। ਖੇਤਾਂ ਦੇ ਨਾਲ-ਨਾਲ ਘਰਾਂ ਦੀਆਂ ਮੋਟਰਾਂ 'ਚ ਵੀ ਸਾਫ਼ ਪਾਣੀ ਨਹੀਂ ਆ ਰਿਹਾ।

Load More
New Update
Advertisement
Advertisement
Advertisement

ਟਾਪ ਹੈਡਲਾਈਨ

Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Advertisement
ABP Premium

ਵੀਡੀਓਜ਼

ਘਨੌਰ ਦੇ ਪਿੰਡ ਖਾਨਪੁਰ ਰੇਲੂ ਵਿੱਚ ਦਹਿਸ਼ਤ, ਘਰ ਦੀ ਛੱਤ ਤੇ ਆਇਆ ਤੇਂਦੁਆਵੱਡੀ ਖ਼ਬਰ: ਰਾਜਪੁਰਾ 'ਚ ਹਥਿਆਰਾਂ ਦੀ ਖੇਪ ਬਰਾਮਦਪੰਜਾਬ ਦੇ ਤਹਿਸੀਲਦਾਰਾਂ ਦੀ ਹੜਤਾਲ ਖ਼ਤਮ, ਹੁਣ ਸੋਮਵਾਰ ਤੋਂ ਰਜਿਸਟਰੀਆਂ ਦਾ ਕੰਮ ਹੋਵੇਗਾ ਸ਼ੁਰੂPatiala Rajindera Hospital : ਹੜਤਾਲ ਤੇ ਬੈਠੇ ਸਿਹਤ ਮੰਤਰੀ ਡਾ.ਬਲਬੀਰ ਸਿੰਘ, ਜੰਮ ਕੇ ਕੀਤੀ ਨਾਅਰੇਬਾਜ਼ੀ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
Punjab News: CM ਮਾਨ ਨੂੰ ਆਈ ਵਿਰੋਧੀਆਂ ਦੀ ਯਾਦ ! ਕਿਹਾ- ਕਿੱਧਰ ਗਏ ਬਾਜਵਾ ਤੇ ਜਾਖੜ, ਕਦੇ ਬੋਲੇ ਹੀ ਨਹੀਂ....
CM Bhagwant Mann: 90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
90 ਫ਼ੀਸਦੀ ਘਰਾਂ ਦਾ ਜ਼ੀਰੋ ਬਿੱਲ...ਲੋਕਾਂ ਨੂੰ ਸਹੂਲਤ ਦਿੱਤੀ ਤੇ ਬਿਜਲੀ ਬੋਰਡ ਦਾ ਖਜ਼ਾਨਾ ਵੀ ਫੁੱਲ...
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Punjab News: ਪੰਥ ਦੇ ਨਾਮ ’ਤੇ ਵੋਟਾਂ ਮੰਗਣ ਵਾਲਿਆਂ ਨੇ ਸੰਸਦ 'ਚ ਕਦੇ ਨਹੀਂ ਕੀਤੀ ਪੰਜਾਬ ਦੀ ਗੱਲ, CM ਮਾਨ ਨੇ ਘੇਰੇ 'ਪੰਥਕ ਲੀਡਰ'
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
Harchand Singh Longowal: ਸੰਤ ਲੌਂਗੋਵਾਲ ਦੀ ਬਰਸੀ ਤੈਅ ਕਰੇਗੀ 'ਅਕਾਲੀਆਂ' ਦਾ ਭਵਿੱਖ ! ਸੰਗਰੂਰ ਤੇ ਬਰਨਾਲਾ 'ਚ ਸਰਕਾਰੀ ਛੁੱਟੀ ਦਾ ਐਲਾਨ
ਮਹਿੰਦਰਾ ਨੇ ਘਟਾਈ XUV700 ਦੀ ਕੀਮਤ, ਸਸਤੇ 'ਚ ਸ਼ਾਨਦਾਰ ਗੱਡੀ ਖਰੀਦਣ ਦਾ ਮੌਕਾ
ਮਹਿੰਦਰਾ ਨੇ ਘਟਾਈ XUV700 ਦੀ ਕੀਮਤ, ਸਸਤੇ 'ਚ ਸ਼ਾਨਦਾਰ ਗੱਡੀ ਖਰੀਦਣ ਦਾ ਮੌਕਾ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧਣ ਦੀ ਮਿਲੇਗੀ ਖੁਸ਼ਖਬਰੀ? 8ਵੇਂ ਪੇਅ ਕਮਿਸ਼ਨ ਬਾਰੇ ਤਾਜ਼ਾ ਅਪਡੇਟ
8th Pay Commission: ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਵਧਣ ਦੀ ਮਿਲੇਗੀ ਖੁਸ਼ਖਬਰੀ? 8ਵੇਂ ਪੇਅ ਕਮਿਸ਼ਨ ਬਾਰੇ ਤਾਜ਼ਾ ਅਪਡੇਟ
ਕਿੰਨੀ ਹੁੰਦੀ ਹੈ Pan Card ਦੀ Validity ? ਜੇ ਨਹੀਂ ਹੈ ਇਲਮ ਤਾਂ ਜਾਣੋ
ਕਿੰਨੀ ਹੁੰਦੀ ਹੈ Pan Card ਦੀ Validity ? ਜੇ ਨਹੀਂ ਹੈ ਇਲਮ ਤਾਂ ਜਾਣੋ
Bandi Singh: 40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ 'ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ 'ਤੇ ਪੈਸੇ ਇਕੱਠੇ ?
Bandi Singh: 40 ਸਾਲ ਹੋ ਗਏ ਖਾਲਿਸਤਾਨ ਦੇ ਨਾਂਅ 'ਤੇ ਸਿਮਰਨਜੀਤ ਮਾਨ ਨੇ ਲੋਕਾਂ ਦੇ ਪੁੱਤ ਮਰਵਾਏ, ਬੰਦੀ ਸਿੰਘ ਨੇ ਦੱਸਿਆ, ਕਿਵੇਂ ਕਰਦੇ ਨੇ ਸਿੱਖਾਂ ਦੇ ਨਾਂਅ 'ਤੇ ਪੈਸੇ ਇਕੱਠੇ ?
Embed widget