ਪੜਚੋਲ ਕਰੋ

ਸੀਐਮ ਚੰਨੀ ਵਲੋਂ ਵਪਾਰੀਆਂ ਵਿਰੁੱਧ ਵੈਟ ਦੇ 40,000 ਕੇਸਾਂ ਨੂੰ ਖਤਮ ਕਰਨ ਦਾ ਐਲਾਨ, 6 ਮਹੀਨਿਆਂ 'ਚ ਸ਼ੁਰੂ ਹੋਵੇਗਾ ਹਲਵਾਰਾ ਹਵਾਈ ਅੱਡਾ 

ਪ੍ਰੋਗ੍ਰੈਸਿਵ ਇਨਵੈਸਟਰ ਸਮਿਟ ਪੰਜਾਬ ਲੁਧਿਆਣਾ 'ਚ ਅੱਜ ਮੁੱਲਾਂਪੁਰ ਦਾਖਾ ਨੇੜੇ ਕਿੰਗਜ਼ ਵਿਲਾ ਪੈਲੇਸ 'ਚ ਕਰਵਾਇਆ ਗਿਆ। ਮੁੱਖ ਮੰਤਰੀ ਨੇ ਚੋਟੀ ਦੀਆਂ ਕੰਪਨੀਆਂ ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਪਾਏ ਅਥਾਹ ਯੋਗਦਾਨ `ਤੇ ਚਾਨਣਾ ਪਾਇਆ।

ਲੁਧਿਆਣਾ: ਪ੍ਰੋਗ੍ਰੈਸਿਵ ਇਨਵੈਸਟਰ ਸਮਿਟ ਪੰਜਾਬ ਲੁਧਿਆਣਾ 'ਚ ਅੱਜ ਮੁੱਲਾਂਪੁਰ ਦਾਖਾ ਨੇੜੇ ਕਿੰਗਜ਼ ਵਿਲਾ ਪੈਲੇਸ 'ਚ ਕਰਵਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਨੇ ਦੇਸ਼ ਦੀਆਂ ਚੋਟੀ ਦੀਆਂ ਕੰਪਨੀਆਂ ਵੱਲੋਂ ਸੂਬੇ ਦੇ ਉਦਯੋਗਿਕ ਵਿਕਾਸ ਵਿੱਚ ਪਾਏ ਅਥਾਹ ਯੋਗਦਾਨ `ਤੇ ਚਾਨਣਾ ਪਾਇਆ। ਚੰਨੀ ਨੇ ਕਿਹਾ ਕਿ ਇਹ ਸਭ ਕੁਝ ਸੂਬੇ ਵਿੱਚ ਸੁਖਾਵੇਂ ਮਾਹੌਲ ਤੋਂ ਬਿਨਾਂ ਸੰਭਵ ਨਹੀਂ ਸੀ। ਪੰਜਾਬ ਦੇ ਸੀਐਮ ਚੰਨੀ ਨੇ ਸੂਬੇ ਦੇ ਵਪਾਰ ਅਤੇ ਉਦਯੋਗ ਨੂੰ ਰਾਹਤ ਦਿੰਦਿਆਂ ਸੂਬੇ ਭਰ ਦੇ ਵਪਾਰੀਆਂ ਤੇ ਸਨਅਤਕਾਰਾਂ ਵਿਰੁੱਧ ਵਿੱਤੀ ਸਾਲ 2014-15, 2015-16 ਅਤੇ 2016-17 ਨਾਲ ਸਬੰਧਤ ਕੁੱਲ 48,000 ਕੇਸਾਂ ਵਿੱਚੋਂ ਵੈਟ ਦੇ 40,000 ਬਕਾਇਆ ਕੇਸਾਂ ਨੂੰ ਰੱਦ ਕਰਨ ਦਾ ਐਲਾਨ ਕੀਤਾ ਹੈ। ਨਾਲ ਹੀ ਉਨ੍ਹਾਂ ਐਲਾਨ ਕੀਤਾ ਕਿ ਹਲਵਾਰਾ ਹਵਾਈ ਅੱਡਾ ਛੇ ਮਹੀਨਿਆਂ ਵਿੱਚ ਸ਼ੁਰੂ ਹੋਵੇਗਾ। 15 ਨਵੰਬਰ ਨੂੰ ਇਸ ਦਾ ਨੀਂਹ ਪੱਥਰ ਰੱਖਿਆ ਜਾਵੇਗਾ। 

ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਨਪ੍ਰੀਤ ਬਾਦਲ ਨੇ ਕਿਹਾ ਕਿ ਪੰਜਾਬ 'ਚ ਚੰਗਾ ਨਿਵੇਸ਼ ਹੋਇਆ ਹੈ ਅਤੇ ਨਵੇਂ ਪੰਜਾਬ ਦੀ ਕਲਪਨਾ ਦਾ ਸੁਪਨਾ ਸਾਕਾਰ ਹੋ ਰਿਹਾ ਹੈ। ਉਥੇ ਹੀ ਉਨ੍ਹਾਂ ਕਿਹਾ ਕਿ ਸਾਡਾ ਟੀਚਾ ਜੋ ਪੁਰਾਣੀ ਇੰਡਸਟਰੀ ਹੈ ਉਸ ਨੂੰ ਵੱਧ ਤੋਂ ਵੱਧ ਸਹੂਲਤਾਂ ਦੇਣੀਆਂ ਹਨ ਤਾਂ ਕਿ ਉਨ੍ਹਾਂ ਨੂੰ ਵੇਖ ਕੇ ਨਵੀਂ ਇੰਡਸਟਰੀ ਆਵੇ। ਉਨ੍ਹਾਂ ਕਿਹਾ ਕਿ ਚਰਨਜੀਤ ਚੰਨੀ ਦਾ ਜਨਮ ਆਜ਼ਾਦੀ ਤੋਂ ਬਾਅਦ ਹੋਇਆ ਹੈ ਇਸ ਕਰਕੇ ਉਨ੍ਹਾਂ ਕੋਲ ਫਰੈੱਸ਼ ਆਈਡੀਆ ਹਨ। ਉਨ੍ਹਾਂ ਕਿਹਾ ਕਿ ਹੁਣ ਤੱਕ ਪੰਜਾਬ ਦੇ ਜਿੰਨੇ ਮੁੱਖਮੰਤਰੀ ਰਹੇ ਉਹ ਆਜ਼ਾਦੀ ਤੋਂ ਪਹਿਲਾਂ ਦੇ ਜਨਮੇ ਸਨ ਜਿਨ੍ਹਾਂ 'ਚ ਭਾਵੇਂ ਕੈਪਟਨ ਅਮਰਿੰਦਰ ਹੋਣ ਜਾਂ ਪ੍ਰਕਾਸ਼ ਸਿੰਘ ਬਾਦਲ ਜਾਂ ਫਿਰ ਬੀਬੀ ਭੱਠਲ। ਪਰ ਚੰਨੀ ਆਜ਼ਾਦ ਹਿੰਦੁਸਤਾਨ ਦੀ ਜੋੜੀ ਨੇ ਇਸ ਕਰਕੇ ਉਨ੍ਹਾਂ ਦੀ ਸੋਚ ਵੀ ਆਜ਼ਾਦ ਹੈ। 

ਕਿਹੜੀਆਂ ਕੰਪਨੀਆਂ ਨੇ ਕੀਤਾ ਨਿਵੇਸ਼ :

ਉਦਯੋਗੀਕਰਨ ਨੂੰ ਹੁਲਾਰਾ ਦੇਣ ਲਈ ਨਿਵੇਸ਼ ਪੰਜਾਬ ਦੀਆਂ ਪਹਿਲਕਦਮੀਆਂ ਬਾਰੇ ਆਪਣੇ ਵਿਚਾਰ ਸਾਂਝੇ ਕਰਦਿਆਂ, ਟਰਾਈਡੈਂਟ ਗਰੁੱਪ ਦੇ ਚੇਅਰਮੈਨ ਰਜਿੰਦਰ ਗੁਪਤਾ ਨੇ ਕਿਹਾ ਕਿ ਇੱਕ ਪੰਜਾਬ ਸਰਕਾਰ ਦੀਆਂ ਉਦਾਰਵਾਦੀ ਨੀਤੀਆਂ ਦੇ ਨਾਲ ਉਨ੍ਹਾਂ ਦੇ ਉਦਯੋਗ ਨੇ ਬੇਮਿਸਾਲ ਤਰੱਕੀ ਕੀਤੀ ਹੈ। ਇਸ ਇਤਿਹਾਸਕ ਮੌਕੇ `ਤੇ ਉਨ੍ਹਾਂ ਨੇ ਆਪਣੇ ਕਾਰੋਬਾਰ ਵਿੱਚ 2000 ਕਰੋੜ ਰੁਪਏ ਦੇ ਵਿਸਥਾਰ ਦਾ ਐਲਾਨ ਕੀਤਾ ਹੈ। ਇਸ ਦੌਰਾਨ ਚੇਅਰਮੈਨ ਅਤੇ ਐਮਡੀ, ਐਚਯੂਐਲ ਸੰਜੀਵ ਮਹਿਤਾ ਨੇ 1200 ਕਰੋੜ ਰੁਪਏ ਦੇ ਨਿਵੇਸ਼ ਦਾ ਐਲਾਨ ਕੀਤਾ ਅਤੇ ਅਮਿੱਟੀ ਯੂਨੀਵਰਸਿਟੀ ਦੇ ਚਾਂਸਲਰ ਡਾ. ਅਤੁਲ ਚੌਹਾਨ ਨੇ ਉਚੇਰੀ ਸਿੱਖਿਆ ਦੇ ਖੇਤਰ ਵਿਚ ਅਗਲੇ ਦੋ ਸਾਲਾਂ ਵਿਚ 300 ਕਰੋੜ ਰੁਪਏ ਨਿਵੇਸ਼ ਕਰਨ ਦਾ ਐਲਾਨ ਕੀਤਾ। ਇਸ ਤੋਂ ਇਲਾਵਾ ਮਹਿੰਦਰਾ ਗਰੁੱਪ ਦੇ ਚੇਅਰਮੈਨ ਆਨੰਦ ਜੀ ਮਹਿੰਦਰਾ ਨੇ ਐਲਾਨ ਕੀਤਾ ਕਿ ਸੂਬੇ ਵਿਚ ਛੇਤੀ ਹੀ ਤੀਜੀ ਟਰੈਕਟਰ ਫੈਕਟਰੀ ਲਾਈ ਜਾਵੇਗੀ ਅਤੇ ਪਠਾਨਕੋਟ ਨੇੜੇ ਹੋਟਲ ਪ੍ਰਾਜੈਕਟ ਵਿਕਸਤ ਕੀਤਾ ਜਾਵੇਗਾ।
 
ਕਿਹੜੀ ਕੰਪਨੀਆਂ ਦੇ ਆਏ ਨੁਮਾਇੰਦੇ: 
 
ਉਦਯੋਗਪਤੀਆਂ ਵਿੱਚ ਵਾਈਸ ਚੇਅਰਮੈਨ ਅਤੇ ਐਮਡੀ ਜੇਕੇ ਪੇਪਰ ਲਿਮਟਿਡ ਹਰਸ਼ ਪਤੀ ਸਿੰਘਾਨੀਆ, ਸਨ ਫਾਰਮਾਸਿਊਟੀਕਲ ਇੰਡਸਟਰੀਜ਼ ਲਿਮਟਿਡ ਦੇ ਸੰਸਥਾਪਕ ਅਤੇ ਐਮਡੀ ਦਿਲੀਪ ਸਾਂਘਵੀ, ਐਮਡੀ ਅਤੇ ਸੀਈਓ ਇਨਵੈਸਟ ਇੰਡੀਆ ਦੀਪਕ ਬਾਗਲਾ, ਐਮਡੀ ਯਾਨਮਾਰ ਇੰਡੀਆ ਕਾਜੁਨੋਰੀ ਅਜਿਕੀ, ਚੇਅਰਮੈਨ ਯੂਰਪ ਹਿੰਦੂਜਾ ਗਰੁੱਪ ਪ੍ਰਕਾਸ਼ ਪੀ ਹਿੰਦੂਜਾ, ਵਧੀਕ ਸਕੱਤਰ ਡੀਪੀਆਈਆਈਟੀ ਸ੍ਰੀਮਤੀ ਸੁਮਿਤਾ ਦਾਵਰਾ, ਚੇਅਰਮੈਨ ਅਤੇ ਐਮਡੀ ਆਈਟੀਸੀ ਸੰਜੀਵ ਪੁਰੀ, ਭਾਰਤ ਵਿੱਚ ਜਾਪਾਨ ਦੀ ਰਾਜਦੂਤ ਸਤੋਸ਼ੀ ਸੁਜ਼ੂਕੀ, ਚੇਅਰਮੈਨ ਆਦਿਤਿਆ ਬਿਰਲਾ ਗਰੁੱਪ ਕੁਮਾਰ ਮੰਗਲਮ ਬਿਰਲਾ ਅਤੇ ਕਾਰਜਕਾਰੀ ਚੇਅਰਮੈਨ ਆਰਸੇਲਰ ਮਿੱਤਲ ਲਕਸ਼ਮੀ ਐਨ. ਮਿੱਤਲ ਨੇ ਰਾਜ ਭਰ ਵਿੱਚ ਵੱਖ-ਵੱਖ ਉਦਯੋਗਿਕ ਉੱਦਮਾਂ ਵਿੱਚ ਆਪਣੀਆਂ ਭਾਈਵਾਲੀਆਂ ਬਾਰੇ ਤਜਰਬੇ ਅਤੇ ਜਾਣਕਾਰੀਆਂ ਸਾਂਝੀਆਂ ਕੀਤੀਆਂ।
 
ਸਨਅਤਕਾਰਾਂ ਨੇ ਕਿਹਾ ਪੁਰਾਣੀ ਇੰਡਸਟਰੀ ਨੂੰ ਦੇਵੇ ਤਰਜੀਹ: 
 
ਇਸ ਦੌਰਾਨ ਸਾਡੀ ਟੀਮ ਵੱਲੋਂ ਜਦੋਂ ਸਨਅਤਕਾਰਾਂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਕਿਹਾ ਕਿ ਸਰਕਾਰ ਨੂੰ ਪਹਿਲਾਂ ਪੁਰਾਣੀ ਇੰਡਸਟਰੀ ਨੂੰ ਤਰਜੀਹ ਦੇਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਲਈ ਤੁਹਾਡੀ ਵੱਡੇ ਐਲਾਨ ਕੀਤੇ ਉਹ ਲਿਮਿਟਿਡ ਇੰਡਸਟਰੀ ਲਈ ਹੈ ਜਦਕਿ ਅਜਿਹੇ ਐਲਾਨ ਧਰਮ ਨਾਲ ਇੰਡਸਟਰੀ ਵਿੱਚ ਇਕਸਾਰਤਾ ਨੂੰ ਢਾਹ ਲੱਗੇਗੀ। ਉੱਥੇ ਹੀ ਦੂਜੇ ਪਾਸੇ ਸਨਅਤਕਾਰਾਂ ਨੇ ਵੀ ਕਿਹਾ ਕਿ ਜੋ ਜ਼ਿਆਦਾਤਰ ਨਿਵੇਸ਼ ਹੋਏ ਹਨ। ਉਨ੍ਹਾਂ 'ਚ ਪੁਰਾਣੀ ਇੰਡਸਟਰੀਆਂ ਵੱਲੋਂ ਵੀ ਆਪਣੇ ਕਾਰੋਬਾਰਾਂ 'ਚ ਵਾਧਾ ਕੀਤਾ ਗਿਆ ਹੈ ਜਦਕਿ ਨਵੇਂ ਨਿਵੇਸ਼ਕਾਂ ਦੀ ਤਾਦਾਦ ਕਾਫੀ ਘੱਟ ਹੈ। ਉੱਥੇ ਹੀ ਸਨਅਤਕਾਰਾਂ ਨੇ ਕਿਹਾ ਕਿ ਸਰਕਾਰ ਸਨਅਤਕਾਰਾਂ ਲਈ ਚੰਗਾ ਮਾਹੌਲ ਸਿਰਜਣ ਦੀ ਕੋਸ਼ਿਸ਼ ਤਾਂ ਕਰ ਰਹੀ ਹੈ ਪਰ ਜੇਕਰ ਇਹ ਸਭ ਵਿੱਚ ਜ਼ਮੀਨੀ ਪੱਧਰ 'ਤੇ ਹੋਵੇਗਾ ਤਾਂ ਚੰਗਾ ਲੱਗੇਗਾ
ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਪੰਜਾਬ ਜ਼ਿਲ੍ਹਾ ਪ੍ਰੀਸ਼ਦ ਚੋਣਾਂ 'ਚ 'AAP' ਦੀ ਵੱਡੀ ਜਿੱਤ! ਜਾਣੋ ਕਿੱਥੇ ਮਿਲੀਆਂ ਕਿੰਨੀਆਂ ਸੀਟਾਂ?
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
ਲੁਧਿਆਣਾ 'ਚ ਜਿੱਤ ਦਾ ਜਸ਼ਨ ਖੂਨੀ ਝੜਪ 'ਚ ਬਦਲਿਆ, AAP ਅਤੇ ਕਾਂਗਰਸ ਵਿਚਾਲੇ ਹੋਈ ਗੋਲੀਬਾਰੀ; 4 ਤੋਂ ਵੱਧ ਜ਼ਖ਼ਮੀ
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
KGF 2 ਦੇ ਨਿਰਦੇਸ਼ਕ 'ਤੇ ਟੁੱਟਿਆ ਦੁੱਖਾਂ ਦਾ ਪਹਾੜ, 4 ਸਾਲਾਂ ਪੁੱਤਰ ਦੀ ਲਿਫਟ ਹਾਦਸੇ 'ਚ ਮੌਤ; ਇੰਝ ਵਾਪਰਿਆ ਦਰਦਨਾਕ ਹਾਦਸਾ...
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
ਵਿਦੇਸ਼ ਤੋਂ ਆਈ ਖ਼ਬਰ ਨੇ ਮਚਾਇਆ ਚੀਕ-ਚੀਹਾੜਾ, 3 ਪੰਜਾਬੀਆਂ ਦੀ ਹੋਈ ਮੌਤ
School Holiday: ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
ਸੂਬੇ 'ਚ ਸਰਕਾਰੀ ਅਤੇ ਨਿੱਜੀ ਸਕੂਲਾਂ ਨੂੰ ਰਹਿਣਗੀਆਂ 12 ਦਿਨਾਂ ਦੀਆਂ ਛੁੱਟੀਆਂ, 20 ਦਸੰਬਰ ਤੋਂ ਸਕੂਲ ਬੰਦ...
Neha Kakkar: ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਮਸ਼ਹੂਰ ਗਾਇਕਾ ਨੇਹਾ ਕੱਕੜ ਨੇ ਪਾਰ ਕੀਤੀਆਂ ਹੱਦਾਂ, ਨਵੇਂ ਗਾਣੇ 'ਚ ਡਾਂਸ ਸਟੈਪਸ ਵੇਖ ਭੜਕੇ ਲੋਕ; ਬੋਲੇ ਅਸ਼@ਲੀਲ...
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਪੰਜਾਬ 'ਚ ਕਿਸਾਨਾਂ ਦਾ DC ਦਫਤਰਾਂ ਅੱਗੇ ਧਰਨਾ, ਬਿਜਲੀ ਸੰਸ਼ੋਧਨ ਰੱਦ ਕਰਨ ਦੀ ਮੰਗ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
ਅੰਮ੍ਰਿਤਪਾਲ ਸਿੰਘ ਨੂੰ ਲੱਗਿਆ ਵੱਡਾ ਝਟਕਾ, ਪਟੀਸ਼ਨ 'ਤੇ ਸੁਣਾਇਆ ਆਹ ਫੈਸਲਾ
Embed widget