Punjab Municipal Election 2021: ਨਗਰ ਨਿਗਮ ਤੇ ਨਗਰ ਪੰਚਾਇਤ ਚੋਣਾਂ ਦੀ ਤਿਆਰੀ, ਕੀਤੇ ਗਏ ਇਹ ਪ੍ਰਬੰਧ
14 ਫਰਵਰੀ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਹੋਰ ਸਮਾਨ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਗਈਆਂ ਹਨ।
ਮੋਹਾਲੀ/ਜਲੰਧਰ: 14 ਫਰਵਰੀ ਨੂੰ ਪੰਜਾਬ 'ਚ ਹੋਣ ਜਾ ਰਹੀਆਂ ਨਗਰ ਨਿਗਮ ਅਤੇ ਨਗਰ ਪੰਚਾਇਤ ਚੋਣਾਂ ਲਈ ਅੱਜ ਪੋਲਿੰਗ ਪਾਰਟੀਆਂ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ਅਤੇ ਹੋਰ ਸਮਾਨ ਨਾਲ ਆਪਣੇ ਆਪਣੇ ਪੋਲਿੰਗ ਸਟੇਸ਼ਨਾਂ 'ਤੇ ਗਈਆਂ ਹਨ। ਮੋਹਾਲੀ 'ਚ ਹੋਣ ਜਾ ਰਹੀਆਂ ਮੋਹਾਲੀ ਨਗਰ ਨਿਗਮ ਦੀਆਂ ਚੋਣਾਂ ਵਾਸਤੇ ਸੋਹਾਣਾ ਖੇਲ ਸਟੇਡੀਅਮ 'ਚ ਪੋਲਿੰਗ ਸਟਾਫ ਨੂੰ EVM ਅਤੇ ਹੋਰ ਚੋਣ ਸਾਮਗਰੀ ਦਿੱਤੀ ਗਈ।
ਇਸ ਦੇ ਨਾਲ ਹੀ ਜਲੰਧਰ ਦੇ 110 ਵਾਰਡਾਂ ਲਈ 65 ਥਾਵਾਂ 'ਤੇ ਬਣਾਏ ਗਏ 126 ਪੋਲਿੰਗ ਸਟੇਸ਼ਨਾਂ ਵਾਸਤੇ 336 ਪੋਲਿੰਗ ਮਸ਼ੀਨਾਂ ਸਣੇ ਸਟਾਫ ਇਨ੍ਹਾਂ ਪੋਲਿੰਗ ਸਟੇਸ਼ਨਾਂ 'ਤੇ ਭੇਜ ਦਿੱਤਾ ਗਿਆ ਹੈ। ਪੋਲਿੰਗ ਸਟਾਫ ਨੂੰ ਕੋਰੋਨਾ ਤੋਂ ਬਚਾਅ ਲਈ ਸੈਨੀਟਾਈਜ਼ਰ ਅਤੇ ਬੁਖਾਰ ਜਾਂਚ ਕਰਨਲਈ ਡਿਜਿਟਲ ਥਰਮਾਮੀਟਰ ਵੀ ਦਿੱਤੇ ਗਏ। ਪੰਜਾਬ 'ਚ 8 ਨਗਰ ਨਿਗਮ ਅਤੇ 109 ਨਗਰ ਪੰਚਾਇਤਾਂ ਅਤੇ ਨਗਰ ਕਾਉਂਸਿਲ ਦੀਆਂ ਚੋਣਾਂ 14 ਫਰਵਰੀ ਨੂੰ ਹੋਣ ਜਾ ਰਹੀਆਂ ਹਨ।
ਇਸ 'ਚ 15305 ਉਮੀਦਵਾਰ ਮੈਦਾਨ 'ਚ ਹਨ। ਕੁਲ 2302 ਵਾਰਡਸ ਵਾਸਤੇ ਚੋਣ ਹੋ ਰਹੀ ਹੈ। ਇਸ 'ਚ ਕਾਂਗਰਸ ਦੇ 1652, ਸ਼੍ਰੋਮਣੀ ਅਕਾਲੀ ਦਲ ਦੇ 1526, ਆਮ ਆਦਮੀ ਪਾਰਟੀ ਦੇ 1155, ਬੀਜੇਪੀ ਦੇ 670, ਬਹੁਜਨ ਸਮਾਜ ਪਾਰਟੀ ਦੇ 102 ਅਤੇ ਪੰਜਾਬ ਡੇਮੋਕ੍ਰੇਟਿਕ ਪਾਰਟੀ ਦੇ 7 ਉਮੀਦਵਾਰ ਮੈਦਾਨ 'ਚ ਹਨ। ਸਭ ਤੋਂ ਵੱਧ 10193 ਉਮੀਦਵਾਰ ਬਤੌਰ ਆਜ਼ਾਦ ਉਮੀਦਵਾਰ ਚੋਣ ਮੈਦਾਨ 'ਚ ਹਨ। 14 ਫਰਵਰੀ ਨੂੰ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਵੋਟਿੰਗ ਹੋਵੇਗੀ ਅਤੇ ਇਸ ਦੇ ਰਿਜ਼ਲਟ 17 ਫਰਵਰੀ ਨੂੰ ਆਉਣਗੇI