ਪੜਚੋਲ ਕਰੋ
ਖ਼ਾਲੀ ਖਜ਼ਾਨੇ 'ਚੋਂ ਕਿਸ ਨੂੰ ਵੰਡੀਆਂ ਜਾ ਰਹੀਆਂ ਮਲਾਈਆਂ? ਕੈਪਟਨ ਦੇ ਕਰੀਬੀ ਅਫਸਰ ਦੀ ਤਨਖਾਹ ਸੁਣ ਕੇ ਉੱਡ ਜਾਣਗੇ ਹੋਸ਼
ਸਾਬਕਾ ਮੁੱਖ ਸਕੱਤਰ ਤੇ ਕੈਪਟਨ ਅਮਰਿੰਦਰ ਦੇ ਖਾਸ ਮੰਨੇ ਜਾਂਦੇ ਕਰਨ ਅਵਤਾਰ ਸਿੰਘ ਨੂੰ ਹੁਣ ਜਿਸ ਮਲਾਈਦਾਰ ਅਹੁਦੇ 'ਤੇ ਬਿਠਾਇਆ ਗਿਆ ਹੈ, ਉੱਥੇ ਕਰਨ ਅਵਤਾਰ ਸਿੰਘ ਦੀ ਤਨਖਾਹ ਤੇ ਸਹੂਲਤਾਂ ਹਾਈਕੋਰਟ ਦੇ ਜੱਜ ਦੇ ਬਰਾਬਰ ਦੀਆਂ ਦੱਸੀਆਂ ਜਾ ਰਹੀਆਂ ਹਨ।
ਪਵਨਪ੍ਰੀਤ ਕੌਰ ਦੀ ਰਿਪੋਰਟ
ਚੰਡੀਗੜ੍ਹ: ਕੈਪਟਨ ਦੀ ਅਫਸਰਸ਼ਾਹੀ ਨਾਲ ਨੇੜਤਾ ਆਮ ਤੌਰ 'ਤੇ ਚਰਚਾ 'ਚ ਰਹੀ ਹੈ। ਪਿਛਲੇ ਦਿਨੀਂ ਮਸਲਾ ਕਰਨ ਅਵਤਾਰ ਸਿੰਘ ਬਨਾਮ ਕੈਬਨਿਟ ਮੰਤਰੀ ਉਭਰਿਆ ਸੀ ਤਾਂ ਕਈ ਤਰ੍ਹਾਂ ਦੇ ਪੱਖ ਉਭਰ ਕੇ ਸਾਹਮਣੇ ਆਏ। ਇਸ ਰੇੜਕੇ ਤੋਂ ਬਾਅਦ ਸਾਬਕਾ ਮੁੱਖ ਸਕੱਤਰ ਤੇ ਕੈਪਟਨ ਅਮਰਿੰਦਰ ਦੇ ਖਾਸ ਮੰਨੇ ਜਾਂਦੇ ਕਰਨ ਅਵਤਾਰ ਸਿੰਘ ਨੂੰ ਹੁਣ ਜਿਸ ਮਲਾਈਦਾਰ ਅਹੁਦੇ 'ਤੇ ਬਿਠਾਇਆ ਗਿਆ ਹੈ, ਉੱਥੇ ਕਰਨ ਅਵਤਾਰ ਸਿੰਘ ਦੀ ਤਨਖਾਹ ਤੇ ਸਹੂਲਤਾਂ ਹਾਈਕੋਰਟ ਦੇ ਜੱਜ ਦੇ ਬਰਾਬਰ ਦੀਆਂ ਦੱਸੀਆਂ ਜਾ ਰਹੀਆਂ ਹਨ।
ਸਾਬਕਾ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਪੰਜਾਬ ਵਾਟਰ ਰੈਗੂਲੇਸ਼ਨ ਐਂਡ ਡਿਵੈਲਪਮੈਂਟ ਅਥਾਰਟੀ (ਪੀਡਬਲਯੂਆਰਡੀਏ) ਦੇ ਚੇਅਰਮੈਨ ਵਜੋਂ ਨਿਯੁਕਤ ਕੀਤਾ ਗਿਆ ਹੈ। ਇਸ ਤੋਂ ਬਾਅਦ ਇਹ ਕਿਹਾ ਜਾ ਰਿਹਾ ਹੈ ਕਿ ਕਰਨ ਅਵਤਾਰ ਨੂੰ ਹਾਈ ਕੋਰਟ ਦੇ ਜੱਜ ਦੇ ਬਰਾਬਰ ਤਨਖਾਹ ਤੇ ਭੱਤੇ ਮਿਲਣਗੇ।
ਚੇਅਰਮੈਨ ਲਈ 21% ਦੇ ਮਹਿੰਗਾਈ ਭੱਤੇ (ਡੀਏ) ਦੇ ਨਾਲ 2.25 ਲੱਖ ਰੁਪਏ ਦੀ ਮੁਢਲੀ ਤਨਖਾਹ ਤੋਂ ਇਲਾਵਾ, ਹੋਰ ਹੱਕਾਂ ਵਿੱਚ ਘਰ ਲਈ ਸਬਸਿਡੀ ਵਾਲੀ ਬਿਜਲੀ ਸਪਲਾਈ, ਆਲੀਸ਼ਾਨ ਰਿਹਾਇਸ਼, ਜੀਵਨ ਭਰ ਲਈ ਨੌਕਰ ਤੇ ਸਾਲ ਵਿੱਚ ਦੋ ਵਾਰ ਯਾਤਰਾ ਭੱਤਾ ਸ਼ਾਮਲ ਹੈ।
ਸ਼੍ਰੋਮਣੀ ਅਕਾਲੀ ਦਲ ਟਕਸਾਲੀ 'ਤੇ ਢੀਂਡਸਾ ਦੀ ਗੁੱਝੀ ਸੱਟ, ਖੇਰੂੰ-ਖੇਰੂੰ ਬ੍ਰਹਮਪੁਰਾ ਦੀ ਪਾਰਟੀ
ਭੱਤਾ ਤੇ ਤਨਖਾਹ ਪੈਨਸ਼ਨ ਦੀ ਕਟੌਤੀ ਤੋਂ ਬਾਅਦ ਅਦਾ ਕੀਤੀ ਜਾਏਗੀ। ਜਲ ਸਰੋਤ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਕਰਨ ਅਵਤਾਰ ਸਿੰਘ ਦੀ ਚੇਅਰਮੈਨ ਵਜੋਂ ਕੱਢੀ ਗਈ ਤਨਖਾਹ ਓਨੀਂ ਹੋਵੇਗੀ ਜਿੰਨੀ ਉਹ ਮੁੱਖ ਸਕੱਤਰ ਵਜੋਂ ਲੈ ਰਹੇ ਸੀ।
ਖੈਰ ਲੋਕਾਂ ਨੂੰ ਸਹੂਲਤ ਦੇਣ ਸਮੇਂ ਕੈਪਟਨ ਸਰਕਾਰ ਖ਼ਾਲੀ ਖਜ਼ਾਨੇ ਤੇ ਸੂਬੇ ਸਿਰ ਪਏ ਕਰਜ਼ੇ ਦੇ ਬੌਝ ਦਾ ਰੋਣਾ ਰੋਂਦੀ ਹੈ ਪਰ ਸੱਤਾ ਦਾ ਨਿੱਘ ਮਾਣ ਰਹੇ ਲੀਡਰ ਤੇ ਲੀਡਰਾਂ ਦੇ ਕਰੀਬੀ ਅਫਸਰ ਇਸ ਸਮੇਂ ਖੂਬ 'ਮਲਾਈਆਂ' ਖਾ ਰਹੇ ਹਨ।
ਅਕਾਲੀ ਦਲ ਦੇ ਵਿਰੋਧ ਮਗਰੋਂ ਅੱਜ ਕੈਬਨਿਟ ਮੀਟਿੰਗ, ਹੋਵੇਗੀ ਤਾਜ਼ਾ ਹਾਲਾਤ ਦੀ ਸਮੀਖਿਆ!
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕ੍ਰਿਕਟ
ਮਨੋਰੰਜਨ
ਪੰਜਾਬ
ਪੰਜਾਬ
Advertisement