ਅਮਲੋਹ 'ਚ ਦਾਦੀ ਨਾਲ ਜਾ ਰਹੀ 10-12 ਸਾਲ ਦੀ ਬੱਚੀ ਅਗਵਾ, ਪਰਿਵਾਰ ਵਾਲਿਆਂ ਨੇ ਕਾਰ ਦਾ ਪਿੱਛਾ ਕਰਕੇ ਲੜਕੀ ਨੂੰ ਛੁਡਾਇਆ
ਅਮਲੋਹ ਦੇ ਨਾਭਾ ਰੋਡ ਸਥਿਤ ਬਾਜੀਗਰ ਬਸਤੀ ਤੋਂ ਇੱਕ 10-12 ਸਾਲ ਦੇ ਕਰੀਬ ਬੱਚੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।
ਖੰਨਾ: ਅਮਲੋਹ ਦੇ ਨਾਭਾ ਰੋਡ ਸਥਿਤ ਬਾਜੀਗਰ ਬਸਤੀ ਤੋਂ ਇੱਕ 10-12 ਸਾਲ ਦੇ ਕਰੀਬ ਬੱਚੀ ਨੂੰ ਕੁਝ ਅਣਪਛਾਤੇ ਵਿਅਕਤੀਆਂ ਵੱਲੋਂ ਕਥਿਤ ਅਗਵਾ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮਿਲੀ ਜਾਣਕਾਰੀ ਅਨੁਸਾਰ ਇਹ ਬੱਚੀ ਆਪਣੀ ਦਾਦੀ ਨਾਲ ਬਾਹਰ ਰੋਡ 'ਤੇ ਮੌਜੂਦ ਸੀ ਕਿ ਕੁਝ ਨੌਜਵਾਨਾਂ ਵੱਲੋਂ ਖਿੱਚ ਕੇ ਬੱਚੀ ਨੂੰ ਗੱਡੀ ਵਿੱਚ ਬੈਠਾ ਲਿਆ ਗਿਆ।
ਇਸ ਤੋਂ ਬਾਅਦ ਬੱਚੀ ਦੇ ਪਰਿਵਾਰਕ ਮੈਂਬਰਾਂ ਨੇ ਗੱਡੀ ਦਾ ਪਿੱਛਾ ਕਰਕੇ ਮੰਡੀ ਗੋਬਿੰਦਗੜ੍ਹ ਰੋਡ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਕੋਲ ਅਗਵਾ ਕਰਨ ਵਾਲਿਆਂ ਨੂੰ ਕਾਬੂ ਕੀਤਾ। ਇਸ ਦੌਰਾਨ ਲੋਕਾਂ ਨੇ ਅਗਵਾ ਕਰਨ ਵਾਲਿਆਂ ਦੀ ਕੁੱਟਮਾਰ ਕੀਤੀ ਤੇ ਕਾਰ ਦੀ ਭੰਨਤੋੜ ਕੀਤੀ ਗਈ। ਉਥੇ ਹੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਕਾਰਵਾਈ ਸ਼ੁਰੂ ਕੀਤੀ।
ਅਮਲੋਹ ਦੇ ਨਾਭਾ ਰੋਡ ਸਥਿਤ ਬਾਜੀਗਰ ਬਸਤੀ ਦੇ ਨਜ਼ਦੀਕ ਤਿੰਨ ਕਾਰ ਸਵਾਰਾਂ ਵੱਲੋਂ ਇੱਕ 10-12 ਸਾਲ ਦੇ ਕਰੀਬ ਬੱਚੀ ਨੂੰ ਅਗਵਾ ਕਰਕੇ ਲੈ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਉਨ੍ਹਾਂ ਦੀ ਬੱਚੀ ਆਪਣੀ ਦਾਦੀ ਨਾਲ ਕੁਝ ਸਾਮਾਨ ਲੈਣ ਲਈ ਜਾ ਰਹੀ ਸੀ ਕਿ ਇੱਕ ਕਾਰ ਵਿੱਚ ਤਿੰਨ ਦੇ ਕਰੀਬ ਸਵਾਰ ਨੌਜਵਾਨਾਂ ਨੇ ਬੱਚੀ ਨੂੰ ਅਗਵਾ ਕਰਨ ਦੀ ਕੋਸ਼ਿਸ਼ ਕਰਦੇ ਹੋਏ ਗੱਡੀ ਵਿੱਚ ਖਿੱਚ ਕੇ ਬੈਠਾ ਲਿਆ।
ਜਦੋਂ ਉਨ੍ਹਾਂ ਵੱਲੋਂ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਤੇ ਵੀ ਕਾਰ ਨਾਲ ਹਮਲਾ ਕੀਤਾ ਗਿਆ ਪਰ ਇਸ ਦੌਰਾਨ ਇੱਕ ਅਗਵਾਕਾਰ ਨੂੰ ਫੜ ਲਿਆ ਗਿਆ। ਇਸ ਤੋਂ ਬਾਅਦ ਉਨ੍ਹਾਂ ਨੇ ਕਾਰ ਦਾ ਪਿੱਛਾ ਕੀਤਾ ਤੇ ਮੰਡੀ ਗੋਬਿੰਦਗੜ ਰੋਡ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਕੋਲ ਕਾਰ ਨੂੰ ਘੇਰਕੇ ਬੱਚੀ ਨੂੰ ਬਚਾਇਆ।
ਇਸ ਦੌਰਾਨ ਦੋ ਹੋਰ ਨੌਜਵਾਨਾਂ ਵਿੱਚੋਂ ਇੱਕ ਨੌਜਵਾਨ ਨੂੰ ਕਾਬੂ ਕਰ ਪੁਲਿਸ ਹਵਾਲੇ ਕੀਤਾ ਗਿਆ। ਜਦੋਂਕਿ ਇੱਕ ਨੌਜਵਾਨ ਭੱਜ ਨਿਕਲਿਆ। ਉਨ੍ਹਾਂ ਨੇ ਪ੍ਰਸ਼ਾਸ਼ਨ ਤੋਂ ਮੰਗ ਕੀਤੀ ਕਿ ਇਨ੍ਹਾਂ ਖਿਲਾਫ ਸਖਤ ਤੋਂ ਸਖ਼ਤ ਕਾਰਵਾਈ ਕੀਤੀ ਜਾਵੇ।
ਉਥੇ ਹੀ ਇਸ ਮਾਮਲੇ ਸਬੰਧੀ ਥਾਣਾ ਅਮਲੋਹ ਦੇ ਮੁਖੀ ਮਨਪ੍ਰੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ 112 ਤੇ ਸ਼ਿਕਾਇਤ ਮਿਲੀ ਸੀ ਕਿ ਇੱਕ ਬੱਚੀ ਨੂੰ ਅਗਵਾ ਕੀਤਾ ਜਾ ਰਿਹਾ ਹੈ। ਮੌਕੇ ਤੇ ਪਹੁੰਚ ਕੇ ਪੁਲਿਸ ਵਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਬੱਚੀ ਹੈ ਉਹ ਵਾਰਿਸ਼ਾਂ ਦੇ ਕੋਲ ਹੈ। ਅਗਲੀ ਕਾਰਵਾਈ ਕੀਤੀ ਜਾ ਹੀ ਹੈ।