ਕੋਰੋਨਾ ਕਾਰਨ ਹੁਸ਼ਿਆਰਪੁਰ 'ਚ 10 ਤੇ ਜਲੰਧਰ 'ਚ 7 ਮੌਤਾਂ, ਜਾਣੋ ਪੰਜਾਬ ਦਾ ਹਾਲ
ਕਰੋਨਾ ਵਾਇਰਸ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼ੁਕਰਵਾਰ ਨੂੰ 10 ਅਤੇ ਜਲੰਧਰ ਵਿੱਚ 7 ਮਰੀਜ਼ਾਂ ਦੀ ਮੌਤ ਹੋ ਗਈ। ਜਲੰਧਰ ਵਿੱਚ 253 ਅਤੇ ਹੁਸ਼ਿਆਰਪੁਰ ਵਿੱਚ ਸੂਬੇ ਦੇ ਸਭ ਤੋਂ ਵੱਧ 416 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ।
ਚੰਡੀਗੜ੍ਹ: ਕਰੋਨਾ ਵਾਇਰਸ ਕਾਰਨ ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਸ਼ੁਕਰਵਾਰ ਨੂੰ 10 ਅਤੇ ਜਲੰਧਰ ਵਿੱਚ 7 ਮਰੀਜ਼ਾਂ ਦੀ ਮੌਤ ਹੋ ਗਈ। ਜਲੰਧਰ ਵਿੱਚ 253 ਅਤੇ ਹੁਸ਼ਿਆਰਪੁਰ ਵਿੱਚ ਸੂਬੇ ਦੇ ਸਭ ਤੋਂ ਵੱਧ 416 ਨਵੇਂ ਪੌਜ਼ੇਟਿਵ ਕੇਸ ਸਾਹਮਣੇ ਆਏ।ਜਲੰਧਰ ਵਿੱਚ ਕਰੋਨਾ ਨਾਲ ਹੋਣ ਵਾਲੀਆਂ ਮੌਤਾਂ ਦਾ ਅੰਕੜਾ 798 ਹੋ ਗਿਆ ਜਦ ਕਿ ਹੁਸ਼ਿਆਰਪੁਰ ਵਿੱਚ ਇਹ ਅੰਕੜਾ 439 ਹੈ।ਜਲੰਧਰ ਵਿੱਚ ਪੌਜ਼ੇਟਿਵ ਕੇਸਾਂ ਦੀ ਗਿਣਤੀ 25200 ਤੱਕ ਪੁੱਜੀ ਹੈ।ਹੁਸ਼ਿਆਰਪੁਰ ਵਿੱਚ ਇਹ ਅੰਕੜਾ 11888 ਹੈ।
ਪਿੱਛਲੇ 24 ਘੰਟਿਆਂ ਦੌਰਾਨ 2490 ਨਵੇਂ ਕੋਰੋਨਾ ਕੇਸ ਸਾਹਮਣੇ ਆਏ ਹਨ।ਇਸ ਦੇ ਨਾਲ ਹੀ ਹੁਣ ਤੱਕ 38 ਲੋਕਾਂ ਦੀ ਕੋਰੋਨਾ ਕਾਰਨ ਮੌਤ ਹੋ ਚੁੱਕੀ ਹੈ।ਪੰਜਾਬ ਵਿੱਚ 15459 ਐਕਟਿਵ ਕੋਰੋਨਾ ਕੇਸ ਹਨ।ਦੱਸ ਦੇਈਏ ਕੇ ਸੂਬੇ ਵਿੱਚ ਮਰਨ ਵਾਲਿਆਂ ਦੀ ਗਿਣਤੀ 6242 ਹੋ ਗਈ ਹੈ।
ਸਿਹਤ ਵਿਭਾਗ ਦੇ ਤਾਜ਼ਾ ਅੰਕੜਿਆਂ ਮੁਤਾਬਿਕ 207888 ਲੋਕ ਪੰਜਾਬ ਅੰਦਰ ਕੋਰੋਨਾ ਨਾਲ ਸੰਕਰਮਿਤ ਹੋ ਚੁੱਕੇ ਹਨ।ਹਾਲਾਂਕਿ ਅੱਜ 1339 ਲੋਕ ਕੋਰੋਨਾ ਤੋਂ ਸਿਹਤਯਾਬ ਵੀ ਹੋ ਚੁੱਕੇ ਹਨ।ਪਿੱਛਲੇ 24 ਘੰਟਿਆਂ 'ਚ ਅੰਮ੍ਰਿਤਸਰ -1, ਫਾਜ਼ਿਲਕਾ -1, ਫਿਰੋਜ਼ਪੁਰ -1, ਫਤਿਹਗੜ੍ਹ ਸਾਹਿਬ -1, ਗੁਰਦਾਸਪੁਰ -3, ਹੁਸ਼ਿਆਰਪੁਰ -10,ਜਲੰਧਰ -7, ਕਪੂਰਥਲਾ -2, ਲੁਧਿਆਣਾ -4, ਮੁਕਤਸਰ -1, ਪਟਿਆਲਾ -1, ਐਸਬੀਐਸ ਨਗਰ -5 ਅਤੇ ਤਰਨਤਾਰਨ-1 ਵਿਅਕਤੀ ਦੀ ਮੌਤ ਹੋਈ ਹੈ।
ਦੱਸ ਦੇਈਏ ਪੰਜਾਬ ਸਰਕਾਰ ਨੇ ਕੋਰੋਨਾ ਦੇ ਵੱਧਦੇ ਕੇਸਾਂ ਨੂੰ ਸੂਬੇ ਅੰਦਰ 11 ਜ਼ਿਲ੍ਹਿਆਂ ਵਿੱਚ ਸਖ਼ਤੀ ਕਰ ਦਿੱਤੀ ਹੈ।ਰਾਤ ਦਾ ਕਰਫਿਊ ਰਾਤ 11 ਦੀ ਬਜਾਏ ਹੁਣ 9 ਵਜੇ ਤੋਂ ਸਵੇਰ 5ਵਜੇ ਤੱਕ ਲਾਗੂ ਕੀਤਾ ਜਾਏਗਾ।ਇਸ ਦੇ ਨਾਲ ਹੀ ਪੰਜਾਬ 'ਚ ਕੋਰੋਨਾ ਦੇ ਕਹਿਰ ਨੂੰ ਵੇਖਦਿਆਂ ਪੰਜਾਬ ਸਰਕਾਰ ਨੇ ਬੀਤੇ ਕੱਲ੍ਹ ਸਖ਼ਤ ਫੈਸਲੇ ਲਏ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਉੱਚ ਅਧਿਕਾਰੀਆਂ ਨਾਲ ਵੀਡੀਓ ਕਾਨਫਰੰਸਿੰਗ ਰਾਹੀਂ ਕੀਤੀ ਗਈ ਬੈਠਕ ਦੌਰਾਨ ਸਖ਼ਤੀ ਦੇ ਹੁਕਮ ਜਾਰੀ ਕੀਤੇ।
1. ਇਸ ਦੌਰਾਨ ਫ਼ੈਸਲਾ ਲਿਆ ਗਿਆ ਹੈ ਕਿ 31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ। ਮੈਡੀਕਲ ਕਾਲਜਾਂ ਨੂੰ ਛੋਟ ਰਹੇਗੀ।
2. ਸਿਨੇਮਾ ਹਾਲ 'ਚ ਦਰਸ਼ਕਾਂ ਦੀ ਬੈਠਣ ਸਮਰਥਾ 50 ਫ਼ੀਸਦੀ ਤੱਕ ਸੀਮਤ ਕੀਤੀ ਗਈ ਹੈ।
3. ਮਾਲਾਂ ਵਿੱਚ 100 ਵਿਅਕਤੀ ਦੀ ਸਮਰਥਾ ਰੱਖੀ ਗਈ ਹੈ।
4. ਸੂਬੇ ਦੇ 11 ਜ਼ਿਲ੍ਹਿਆਂ ਵਿੱਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫ਼ਿਊ ਹੋਵੇਗਾ।
5. ਸਮਾਜਿਕ ਇਕੱਠ ਕਰਨ 'ਤੇ ਪਾਬੰਦੀ ਲਗਾਈ ਗਈ ਹੈ।
6. ਅੰਤਿਮ ਸਸਕਾਰ ਕਰਨ ਦੌਰਾਨ 20 ਵਿਅਕਤੀ ਹੀ ਇਕੱਠੇ ਹੋਣਗੇ।
7. ਵਿਆਹ ਸਮਾਗਮ ਵਿੱਚ ਵੀ 20 ਤੋਂ ਵਧੇਰੇ ਵਿਅਕਤੀ ਹਿੱਸਾ ਨਹੀਂ ਲੈ ਸਕਦੇ।
8. ਮਾਈਕਰੋ ਕੰਟੇਨਮੈਂਟ ਜੋਨ ਨੀਤੀ ਸਾਰੇ ਜ਼ਿਲ੍ਹਿਆਂ ਵਿਚ ਲਾਗੂ ਹੋਵੇਗੀ।
9. ਕੋਰੋਨਾ ਜਾਂਚ ਦੀ ਪ੍ਰੀਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ।
10. ਉੱਚ ਪੱਧਰੀ ਹਸਪਤਾਲਾਂ ਨੂੰ ਕੋਵਿਡ ਬੈੱਡ ਮੁੜ ਬਹਾਲ ਕਰਨ ਲਈ ਕਿਹਾ ਗਿਆ ਹੈ।