ਪੜਚੋਲ ਕਰੋ

AGTF ਦੀ ਪੰਜਾਬ ਤੇ ਜੰਮੂ 'ਚ ਵੱਡੀ ਕਾਰਵਾਈ ! ਫ਼ਰਾਰ ਗੈਂਗਸਟਰ ਤੇ ਉਸ ਦੇ 10 ਗੁਰਗੇ ਹਥਿਆਰਾਂ ਸਮੇਤ ਗ੍ਰਿਫ਼ਤਾਰ

ਗੈਂਗਸਟਰ ਰਾਜੂ ਸ਼ੂਟਰ ਮਾਝਾ ਖੇਤਰ ਵਿੱਚ ਮੁੱਖ ਤੌਰ 'ਤੇ ਤਰਨਤਾਰਨ, ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿਹਾਤੀ ਸਮੇਤ ਜ਼ਿਲ੍ਹਿਆਂ ਵਿੱਚ ਸਰਗਰਮ ਇੱਕ ਸੰਗਠਿਤ ਅਪਰਾਧੀ ਗਿਰੋਹ ਦਾ ਸਰਗਨਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਇਰਾਦਾ ਕਤਲ, ਡਕੈਤੀ, ਨਸ਼ਾ ਤਸਕਰੀ ਸਮੇਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।

Punjab News: ਪੰਜਾਬ ਪੁਲਿਸ ਦੀ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਨੇ ਕੇਂਦਰੀ ਏਜੰਸੀਆਂ ਅਤੇ ਜੰਮੂ-ਕਸ਼ਮੀਰ ਪੁਲਿਸ ਦੇ ਨਾਲ ਸਾਂਝੇ ਆਪ੍ਰੇਸ਼ਨ ਦੌਰਾਨ ਵੱਡੀ ਸਫ਼ਲਤਾ ਹਾਸਲ ਕਰਦਿਆਂ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਵਿੱਚ 48 ਘੰਟਿਆਂ ਤੱਕ ਚੱਲੇ ਆਪ੍ਰੇਸ਼ਨ ਦੌਰਾਨ ਗੈਂਗਸਟਰ ਚਰਨਜੀਤ ਸਿੰਘ ਉਰਫ਼ ਰਾਜੂ ਸ਼ੂਟਰ- ਜੋ ਕਿ ਸਿਵਲ ਹਸਪਤਾਲ ਤਰਨਤਾਰਨ ਤੋਂ ਫਰਾਰ ਹੋ ਗਿਆ ਸੀ, ਅਤੇ ਉਸਦੇ 10 ਗੁਰਗਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪੰਜਾਬ ਪੁਲਿਸ ਦੇ ਡੀਜੀਪੀ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਉਨ੍ਹਾਂ ਕੋਲੋਂ ਡਬਲ ਬੈਰਲ ਰਾਈਫਲ, ਜੋ 28 ਫਰਵਰੀ 2024 ਨੂੰ ਤਰਨਤਾਰਨ ਸਥਿਤ ਮੀਤ ਗੰਨ ਹਾਊਸ ਤੋਂ ਚੋਰੀ ਹੋ ਗਈ ਸੀ, ਅਤੇ ਤਿੰਨ ਪਿਸਤੌਲਾਂ ਸਮੇਤ 26 ਜਿੰਦਾ ਕਾਰਤੂਸ ਬਰਾਮਦ ਕੀਤੇ ਹਨ।

ਗ੍ਰਿਫ਼ਤਾਰ ਕੀਤੇ ਗਏ ਬਾਕੀ 10 ਵਿਅਕਤੀਆਂ ਦੀ ਪਛਾਣ ਹੁਸਨਪ੍ਰੀਤ ਸਿੰਘ ਉਰਫ਼ ਹੁਸਨ ਵਾਸੀ ਪਿੰਡ ਪਿਧੀ, ਤਰਨਤਾਰਨ; ਗੁਲਾਬ ਸਿੰਘ ਉਰਫ਼ ਗੁਲਾਬ ਵਾਸੀ ਪਿੰਡ ਬਛੜੇ, ਤਰਨਤਾਰਨ; ਅੰਮ੍ਰਿਤਪਾਲ ਸਿੰਘ ਉਰਫ਼ ਚਿੜੀ ਵਾਸੀ ਮੁਹੱਲਾ ਜਸਵੰਤ ਸਿੰਘ, ਤਰਨਤਾਰਨ; ਬਲਜਿੰਦਰ ਸਿੰਘ ਉਰਫ਼ ਲੋਕਾ ਵਾਸੀ ਪਿੰਡ ਲੋਕਾ; ਬੌਬੀ ਵਾਸੀ ਅਜਨਾਲਾ; ਲਵਪ੍ਰੀਤ ਸਿੰਘ ਉਰਫ਼ ਲਵ, ਅੰਮ੍ਰਿਤਪਾਲ ਸਿੰਘ ਉਰਫ਼ ਸੰਦੀਪ ਸਿੰਘ ਅਤੇ ਸੱਜਨ ਉਰਫ਼ ਕਾਲੂ ਦਿਨੋਂ ਵਾਸੀ ਪਿੰਡ ਠੱਠੀਆਂ ਮਹੰਤਾਂ, ਤਰਨਤਾਰਨ; ਸੁਖਚੈਨ ਸਿੰਘ ਉਰਫ਼ ਮੋਗਲੀ ਅਤੇ ਹਰਮੇਸ਼ ਸਿੰਘ ਉਰਫ਼ ਚੀਚੂ ਦੋਵੇਂ ਵਾਸੀ ਸ੍ਰੀ ਪਿੰਡ ਵਡੀਆ, ਮੁਕਤਸਰ ਸਾਹਿਬ ਵਜੋਂ ਹੋਈ ਹੈ।

ਜਾਣਕਾਰੀ ਮੁਤਾਬਿਕ ਗੈਂਗਸਟਰ ਰਾਜੂ ਸ਼ੂਟਰ ਮਾਝਾ ਖੇਤਰ ਵਿੱਚ ਮੁੱਖ ਤੌਰ 'ਤੇ ਤਰਨਤਾਰਨ, ਅੰਮ੍ਰਿਤਸਰ ਅਤੇ ਅੰਮ੍ਰਿਤਸਰ ਦਿਹਾਤੀ ਸਮੇਤ ਜ਼ਿਲ੍ਹਿਆਂ ਵਿੱਚ ਸਰਗਰਮ ਇੱਕ ਸੰਗਠਿਤ ਅਪਰਾਧੀ ਗਿਰੋਹ ਦਾ ਸਰਗਨਾ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਮੁਲਜ਼ਮ ਇਰਾਦਾ ਕਤਲ, ਡਕੈਤੀ, ਨਸ਼ਾ ਤਸਕਰੀ ਸਮੇਤ ਅਪਰਾਧਿਕ ਗਤੀਵਿਧੀਆਂ ਵਿੱਚ ਸ਼ਾਮਲ ਸਨ।

ਦੱਸਣਯੋਗ ਹੈ ਕਿ ਸਤੰਬਰ 2023 ਵਿੱਚ, ਇਸ ਗਿਰੋਹ ਵੱਲੋਂ ਪਿੰਡ ਢੋਟੀਆਂ, ਤਰਨਤਾਰਨ ਵਿਖੇ ਬੈਂਕ ਨੂੰ ਲੁੱਟਣ ਦੀ ਅਸਫਲ ਕੋਸ਼ਿਸ਼ ਕੀਤੀ ਗਈ ਸੀ, ਜਿਸ ਵਿੱਚ ਮੁਲਜ਼ਮਾਂ ਵੱਲੋਂ ਕੀਤੀ ਗੋਲੀਬਾਰੀ ਦੌਰਾਨ ਇੱਕ ਪੁਲਿਸ ਮੁਲਾਜ਼ਮ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ ਸੀ। 16 ਅਪ੍ਰੈਲ 2024 ਨੂੰ ਰਾਜੂ ਸ਼ੂਟਰ ਦੇ ਸਾਥੀ ਸਿਵਲ ਹਸਪਤਾਲ ਤਰਨਤਾਰਨ ਜਿੱਥੇ ਉਸ ਦਾ ਇਲਾਜ ਚੱਲ ਰਿਹਾ ਸੀ, ਤੋਂ ਉਸ ਨੂੰ ਫਰਾਰ ਕਰਕੇ ਲੈ ਗਏ ਸਨ।

ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ ਭਰੋਸੇਮੰਦ ਸੂਹ ‘ਤੇ ਕਾਰਵਾਈ ਕਰਦਿਆਂ ਏਡੀਜੀਪੀ ਪ੍ਰਮੋਦ ਬਾਨ ਦੀ ਅਗਵਾਈ ਵਾਲੀ ਏਜੀਟੀਐਫ ਪੰਜਾਬ ਨੇ ਗੈਂਗਸਟਰ ਰਾਜੂ ਸ਼ੂਟਰ ਅਤੇ ਉਸਦੇ ਗੁਰਗਿਆਂ ਦਾ ਪਤਾ ਲਗਾਉਣ ਲਈ ਏਆਈਜੀ ਸੰਦੀਪ ਗੋਇਲ ਦੀ ਨਿਗਰਾਨੀ ਅਧੀਨ 12 ਪੁਲਿਸ ਟੀਮਾਂ ਗਠਿਤ ਕੀਤੀਆਂ। ਡੀਐਸਪੀ ਰਾਜਨ ਪਰਮਿੰਦਰ, ਡੀਐਸਪੀ ਬਿਕਰਮਜੀਤ ਸਿੰਘ ਬਰਾੜ, ਡੀਐਸਪੀ ਹਰਮਿੰਦਰ ਸਿੰਘ ਅਤੇ ਡੀਐਸਪੀ ਜਸਪਾਲ ਸਿੰਘ ਵੀ ਇਸ ਕਾਰਵਾਈ ਵਿੱਚ ਸ਼ਾਮਲ ਸਨ।

ਡੀਜੀਪੀ ਨੇ ਜੰਮੂ-ਕਸ਼ਮੀਰ ਪੁਲਿਸ ਅਤੇ ਕੇਂਦਰੀ ਏਜੰਸੀਆਂ ਵੱਲੋਂ ਇਸ ਆਪ੍ਰੇਸ਼ਨ ਨੂੰ ਨੇਪਰੇ ਚਾੜ੍ਹਨ ਵਿੱਚ ਭਰਪੂਰ ਸਹਿਯੋਗ ਦੇਣ ਲਈ ਉਨ੍ਹਾਂ ਦਾ ਧੰਨਵਾਦ ਕਰਦਿਆਂ ਕਿਹਾ ਕਿ 48 ਘੰਟੇ ਤੋਂ ਵੱਧ ਸਮਾਂ ਚੱਲੇ ਆਪ੍ਰੇਸ਼ਨ, ਜਿਸ ਵਿੱਚ ਸੂਝ-ਬੂਝ ਨਾਲ ਖੁਫੀਆ ਜਾਣਕਾਰੀ ਇਕੱਠੀ ਕਰਨ, ਤਕਨੀਕੀ ਵਿਸ਼ਲੇਸ਼ਣ ਅਤੇ ਤੁਰੰਤ ਕਾਰਵਾਈ ਸ਼ਾਮਲ ਸੀ, ਦੌਰਾਨ ਪੰਜਾਬ ਤੇ ਜੰਮੂ-ਕਸ਼ਮੀਰ ਦੇ ਵੱਖ-ਵੱਖ ਹਿੱਸਿਆਂ ਤੋਂ ਗੈਂਗਸਟਰ ਰਾਜੂ ਸ਼ੂਟਰ ਅਤੇ ਉਸਦੇ 10 ਗੁਰਗਿਆਂ ਨੂੰ ਗ੍ਰਿਫਤਾਰ ਕੀਤਾ ਗਿਆ।

ਹੋਰ ਪੜ੍ਹੋ
Sponsored Links by Taboola

ਟਾਪ ਹੈਡਲਾਈਨ

ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ

ਵੀਡੀਓਜ਼

ਘਰ ਵਿੱਚ ਸਿਰਫ਼ ਪੱਖਾ ਤੇ ਦੋ ਲਾਈਟਾਂ ,ਫਿਰ ਵੀ ਆਇਆ 68 ਹਜ਼ਾਰ ਦਾ ਬਿੱਲ
ਕਿਸਾਨ ਸਾੜ ਰਹੇ ਬਿਜਲੀ ਬਿਲਾਂ ਦੀਆ ਕਾਪੀਆਂ , ਉਗਰਾਹਾਂ ਨੇ ਵੀ ਕਰ ਦਿੱਤਾ ਵੱਡਾ ਐਲਾਨ
ਇੰਡੀਗੋ ਨੇ ਕਰ ਦਿੱਤਾ ਬੁਰਾ ਹਾਲ, ਰੋ ਰੋ ਕੇ ਸੁਣਾਏ ਲੋਕਾਂ ਨੇ ਹਾਲਾਤ
Kanchanpreet Kaur Arrest :Akali Dal ਲੀਡਰ ਕੰਚਨਪ੍ਰੀਤ ਕੌਰ ਗ੍ਰਿਫ਼ਤਾਰ, ਪੰਜਾਬ ਸਰਕਾਰ 'ਤੇ ਭੜ੍ਹਕੇ ਵਲਟੋਹਾ!
Sangrur Prtc Protest | ਸੰਗਰੂਰ ਵਿੱਚ PRTC ਮੁਲਾਜ਼ਮਾਂ ਦਾ ਵਿਦਰੋਹ, ਆਤਮਦਾਹ ਦੀ ਧਮਕੀ! | Abp Sanjha

ਫੋਟੋਗੈਲਰੀ

ABP Premium

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਹਥਿਆਰ ਰੱਖਣ ਵਾਲਿਆਂ ਲਈ ਵੱਡਾ Alert! ਲਾਇਸੈਂਸ ਹੋ ਜਾਣਗੇ ਰੱਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਪਿਆਕੜਾਂ ਲਈ ਜ਼ਰੂਰੀ ਖ਼ਬਰ! ਪੰਜਾਬ ਦੇ ਇਸ ਜ਼ਿਲ੍ਹੇ 'ਚ ਦੋ ਦਿਨ ਠੇਕੇ ਰਹਿਣਗੇ ਬੰਦ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਚਾਂਦੀ ਨੇ ਬਣਾਇਆ ਇਤਿਹਾਸ! 2 ਲੱਖ ਤੋਂ ਪਾਰ ਹੋਈ ਚਾਂਦੀ ਦੀ ਕੀਮਤ; ਸੋਨਾ ਨੇ ਮਚਾਈ ਹਾਹਾਕਾਰ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
ਵੱਧ ਗਈ ਖੁਦਰਾ ਮਹਿੰਗਾਈ ਦਰ, ਅਕਤੂਬਰ 'ਚ 0.25 ਫੀਸਦੀ ਦੇ ਮੁਕਾਬਲੇ ਨਵੰਬਰ 'ਚ 0.71 ਫੀਸਦੀ; ਜਾਣੋ ਵਜ੍ਹਾ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
18-19 ਤਰੀਕ ਨੂੰ ਲੈਕੇ ਕਿਸਾਨਾਂ ਦਾ ਵੱਡਾ ਐਲਾਨ, 20 ਤਰੀਕ ਨੂੰ ਰੇਲ ਰੋਕੋ ਅੰਦੋਲਨ ਦੀ ਦਿੱਤੀ ਚੇਤਾਵਨੀ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
ਪੰਜਾਬ ਦੇ ਇਸ ਜ਼ਿਲ੍ਹੇ 'ਚ High Alert, ਸਾਰੇ ਸਕੂਲ ਕਰਵਾਏ ਬੰਦ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
IPL 2026 ਨਿਲਾਮੀ 'ਚ ਇਨ੍ਹਾਂ ਖਿਡਾਰੀਆਂ ਨੂੰ ਮਿਲ ਸਕਦੀ ਮੋਟੀ ਰਕਮ, ਦੇਖੋ ਲਿਸਟ 'ਚ ਕੌਣ-ਕੌਣ ਸ਼ਾਮਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
ਈ-ਰਿਕਸ਼ਾ ‘ਚ ਮਿਲਿਆ ਮੀਟ! ਮੱਚੀ ਹਫੜਾ-ਦਫੜੀ, ਬਣਿਆ ਤਣਾਅ ਦਾ ਮਾਹੌਲ
Embed widget