13 ਸਾਲ ਦੇ ਬੱਚੇ ਦਾ ਕਬੂਤਰਾਂ ਲਈ ਕਤਲ ! ਪਹਿਲਾਂ ਲੱਤਾਂ ਤੋੜੀਆਂ ਫਿਰ ਮਾਰ ਦਿੱਤਾ ਜੁਆਕ, ਅੱਧੀ ਰਾਤ ਨੂੰ ਮਿਲੀ ਲਾਸ਼
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਨਜ਼ਦੀਕ ਪਿੰਡ ਰੋਡਕੀ ਦੇ ਵਿੱਚ ਸੱਤਵੀਂ ਕਲਾਸ ਦੇ ਵਿਦਿਆਰਥੀ ਰਾਜਾ ਸਿੰਘ ਜੋ ਕਿ ਕਬੂਤਰਾਂ ਦਾ ਸ਼ੌਕੀਨ ਸੀ ਅਕਸਰ ਹੀ ਕਬੂਤਰਾਂ ਦੇ ਪਿੱਛੇ ਦੌੜਦਾ ਰਹਿੰਦਾ ਸੀ ਅਜੇ ਵੀ ਕਬੂਤਰ ਮਾਲਕਾਂ ਵੱਲੋਂ ਕਬੂਤਰ ਫੜਨ ਨੂੰ ਲੈ ਕੇ ਰਾਜਾ ਸਿੰਘ 13 ਸਾਲਾ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ।
Punjab News: ਸਰਦੂਲਗੜ੍ਹ ਦੇ ਨਜ਼ਦੀਕੀ ਪਿੰਡ ਵਿੱਚ ਕਬੂਤਰਾਂ ਦੇ ਸ਼ੌਕੀਨ ਸੱਤਵੀਂ ਕਲਾਸ ਵਿੱਚ ਪੜ੍ਹਦੇ 13 ਸਾਲ ਦੇ ਬੱਚੇ ਦਾ ਕਬੂਤਰ ਫੜਨ ਨੂੰ ਲੈ ਕੇ ਕਬੂਤਰ ਮਾਲਕਾਂ ਵੱਲੋਂ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਨਜ਼ਦੀਕ ਪਿੰਡ ਰੋਡਕੀ ਦੇ ਵਿੱਚ ਸੱਤਵੀਂ ਕਲਾਸ ਦੇ ਵਿਦਿਆਰਥੀ ਰਾਜਾ ਸਿੰਘ ਜੋ ਕਿ ਕਬੂਤਰਾਂ ਦਾ ਸ਼ੌਕੀਨ ਸੀ ਅਕਸਰ ਹੀ ਕਬੂਤਰਾਂ ਦੇ ਪਿੱਛੇ ਦੌੜਦਾ ਰਹਿੰਦਾ ਸੀ ਅਜੇ ਵੀ ਕਬੂਤਰ ਮਾਲਕਾਂ ਵੱਲੋਂ ਕਬੂਤਰ ਫੜਨ ਨੂੰ ਲੈ ਕੇ ਰਾਜਾ ਸਿੰਘ 13 ਸਾਲਾ ਬੱਚੇ ਦਾ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਗਿਆ ਹੈ।
ਮ੍ਰਿਤਕ ਰਾਜਾ ਸਿੰਘ ਦੇ ਪਿਤਾ ਲਖਵਿੰਦਰ ਸਿੰਘ ਨੇ ਦੱਸਿਆ ਕਿ ਰਾਜਾ ਕਬੂਤਰਾਂ ਦਾ ਸ਼ੌਕੀਨ ਸੀ ਅਤੇ ਉਹ ਕਬੂਤਰਾਂ ਦੇ ਪਿੱਛੇ ਰੋਜ਼ਾਨਾ ਹੀ ਦੌੜਦਾ ਰਹਿੰਦਾ ਸੀ ਪਰ ਗੁਆਂਢੀ ਜੋ ਕਿ ਕਬੂਤਰ ਮਾਲਕ ਸੀ ਉਸਨੂੰ ਕਬੂਤਰ ਫੜਨ ਨੂੰ ਲੈ ਕੇ ਪਹਿਲਾਂ ਵੀ ਕਈ ਵਾਰ ਧਮਕੀਆਂ ਦੇ ਚੁੱਕੇ ਸੀ ਅਤੇ ਬੀਤੇ ਕੱਲ ਉਨਾਂ ਨੇ ਰਾਜਾ ਸਿੰਘ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਜਿਸ ਤੋਂ ਪਹਿਲਾਂ ਉਹਨਾਂ ਨੇ ਰਾਜੇ ਦੀਆਂ ਲੱਤਾਂ ਤੋੜੀਆਂ ਬਾਅਦ ਦੇ ਵਿੱਚ ਉਸ ਨੂੰ ਕਤਲ ਕਰ ਦਿੱਤਾ ਗਿਆ ਰਾਤ 12 ਵਜੇ ਦੇ ਕਰੀਬ ਉਸਦੀ ਲਾਸ਼ ਪਰਿਵਾਰ ਨੂੰ ਮਿਲੀ ਹੈ ਪਰਿਵਾਰ ਵੱਲੋਂ ਸਰਦੂਲਗੜ੍ਹ ਪੁਲਿਸ ਨੂੰ ਅਪੀਲ ਕੀਤੀ ਕਿ ਤੁਰੰਤ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਖਤ ਸਜ਼ਾ ਦਿੱਤੀ ਜਾਵੇ।
ਸਰਦੂਲਗੜ੍ਹ ਦੇ ਐਸਐਚਓ ਬਿਕਰਮਜੀਤ ਸਿੰਘ ਨੇ ਦੱਸਿਆ ਕਿ ਮ੍ਰਿਤਕ ਰਾਜਾ ਸਿੰਘ ਦੇ ਪਿਤਾ ਦੇ ਬਿਆਨਾਂ ਤੇ ਪੁਲਿਸ ਵੱਲੋਂ ਤਿੰਨ ਵਿਅਕਤੀਆਂ ਦੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।





















