ਪੜਚੋਲ ਕਰੋ

ਸ਼੍ਰੀ ਅਨੰਦਪੁਰ ਸਾਹਿਬ ਦਾ 359ਵਾਂ ਸਥਾਪਨਾ ਦਿਵਸ ਮਨਾਇਆ ਗਿਆ, ਸ੍ਰੀ ਅਖੰਡ ਪਾਠ ਸਾਹਿਬ ਦੇ ਪਾਏ ਭੋਗ

Sri Anandpur Sahib: ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦਾ ਅੱਜ 359ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਪਰਸੋਂ ਤੋਂ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ।

Sri Anandpur Sahib: ਗੁਰੂ ਨਗਰੀ ਸ਼੍ਰੀ ਅਨੰਦਪੁਰ ਸਾਹਿਬ ਦਾ ਅੱਜ 359ਵਾਂ ਸਥਾਪਨਾ ਦਿਵਸ ਮਨਾਇਆ ਜਾ ਰਿਹਾ ਹੈ। ਇਸ ਮੌਕੇ ਜਿੱਥੇ ਪਰਸੋਂ ਤੋਂ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਵਿਖੇ ਰੱਖੇ ਗਏ ਸ੍ਰੀ ਅਖੰਡ ਪਾਠ ਸਾਹਿਬ ਦੇ ਪਾਠਾਂ ਦੇ ਭੋਗ ਪਾਏ ਗਏ। ਉੱਥੇ ਹੀ ਰਾਗੀ ਸਿੰਘਾਂ ਵੱਲੋਂ  ਗੁਰਬਾਣੀ ਰਾਹੀਂ ਗੁਰੂ ਜਸ ਕੀਤਾ ਗਿਆ। 

ਉੱਥੇ ਹੀ ਅੱਜ ਸਵੇਰੇ ਸ਼੍ਰੀ ਅਖੰਡ ਪਾਠ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ ਅਤੇ ਦੇਰ ਸ਼ਾਮ ਗੁਰਦੁਆਰਾ ਗੁਰੂ ਕਾ ਮਹਿਲ ਭੋਰਾ ਸਾਹਿਬ ਵਿਖੇ ਇੱਕ ਵਿਸ਼ਾਲ ਗੁਰਮਤ ਸਮਾਗਮ ਕਰਵਾਇਆ ਜਾਵੇਗਾ। ਦੱਸਣਯੋਗ ਹੈ ਕਿ ਸ੍ਰੀ ਅਨੰਦਪੁਰ ਸਾਹਿਬ ਦੀ ਮੋੜੀ ਹਿੰਦ ਦੀ ਚਾਦਰ ਨੋਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਨੇ 19 ਜੂਨ 1665 ਈਸਵੀ ਨੂੰ ਬਾਬਾ ਗੁਰਦਿੱਤਾ ਜੀ ਪਾਸੋਂ ਗਡਵਾਈ।

ਸ਼ਿਵਾਲਿਕ ਦੀਆਂ ਪਹਾੜੀਆਂ ਦੇ ਪੈਰਾਂ ਵਿੱਚ ਵੱਸੇ ਸ੍ਰੀ ਅਨੰਦਪੁਰ ਸਾਹਿਬ ਦੀ ਸਿੱਖ ਪੰਥ ਵਿੱਚ ਇੱਕ ਅਹਿਮ ਤੇ ਇਤਿਹਾਸਕ ਮਹੱਤਤਾ ਹੈ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਗੁਰਿਆਈ ਦੀ ਜ਼ਿੰਮੇਵਾਰੀ ਸੰਭਾਲਣ ਉਪਰੰਤ 1665 ਵਿੱਚ ਸ੍ਰੀ ਅਨੰਦਪੁਰ ਸਾਹਿਬ ਦੀ ਸਥਾਪਨਾ ਕੀਤੀ ਸੀ। ਸ੍ਰੀ ਗੁਰੂ ਤੇਗ ਬਹਾਦਰ ਜੀ ਨੇ ਬਿਲਾਸਪੁਰ ਦੀ ਰਾਣੀ ਚੰਪਾ ਤੋਂ ਜਮੀਨ ਮੁੱਲ ਖਰੀਦ ਕੇ ਅਨੰਦਪੁਰ ਸ਼ਹਿਰ ਵਸਾਇਆ,ਇਸ ਸ਼ਹਿਰ ਦਾ ਪਹਿਲਾ ਨਾਮ ਮਾਖੋਵਾਲ ਸੀ ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੋੜੀ ਗਡਵਾ ਕੇ ਆਪਣੀ ਪੂਜਨੀਕ ਮਾਤਾ ਨਾਨਕੀ ਜੀ ਦੇ ਨਾਂ ‘ਤੇ ਚੱਕ ਮਾਤਾ ਨਾਨਕੀ ਨਾਮੀ ਨਗਰ ਵਸਾਇਆ। 

ਇਹ ਵੀ ਪੜ੍ਹੋ: Horoscope Today: ਅੱਜ ਆਹ 4 ਰਾਸ਼ੀਆਂ ਵਾਲੇ ਰਹਿਣਗੇ ਤਣਾਅ 'ਚ, ਜਾਣੋ ਬਾਕੀ ਰਾਸ਼ੀਆਂ ਦਾ ਹਾਲ

ਜਿਸ ਥਾਂ ਤੇ ਗੁਰੂ ਸਾਹਿਬ ਨੇ ਮੋੜੀ ਗਡਵਾਈ ਸੀ ਉਸ ਅਸਥਾਨ ਤੇ ਅੱਜ ਗੁਰੂ ਕਾ ਮਹਿਲ ਗੁ:ਭੋਰਾ ਸਾਹਿਬ ਸੁਸ਼ੋਭਿਤ ਹੈ, ਕਸ਼ਮੀਰੀ ਪੰਡਿਤ ਵੀ ਅਪਣੇ ਧਰਮ ਬਚਾਉਣ ਦੀ ਫਰਿਆਦ ਲੈ ਕੇ ਇਸੀ ਅਸਥਾਨ ਤੇ ਆਏ ਸਨ ਤੇ 9 ਸਾਲ ਦੀ ਉਮਰ ਵਿੱਚ ਬਾਲ ਗੋਬਿੰਦ ਰਾਏ ਨੇ ਇਸੀ ਅਸਥਾਨ ਤੋਂ ਆਪਣੇ ਪਿਤਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹਾਦਤ ਦੇਣ ਲਈ ਆਪਣੇ ਹੱਥੀਂ ਦਿੱਲੀ ਵੱਲ ਤੋਰਿਆ ਸੀ।

ਸ੍ਰੀ ਅਨੰਦਪੁਰ ਸਾਹਿਬ ਨੂੰ ਸਿੱਖ ਬੌਧਿਕਤਾ, ਵਿਦਵਤਾ ਅਤੇ ਵਕਤ ਦੇ ਵਿਦਵਾਨਾਂ ਦਾ ਕੇਂਦਰ ਬਣਾਉਣਾ ਲਈ ਪੰਜ ਕਿਲ੍ਹਿਆਂ ਅਨੰਦਗੜ੍ਹ, ਲੋਹਗੜ੍ਹ, ਹੋਲਗੜ੍ਹ, ਤਾਰਾਗੜ੍ਹ ਅਤੇ ਫ਼ਤਹਿਗੜ੍ਹ ਸਾਹਿਬ ਦੀ ਉਸਾਰੀ ਕੀਤੀ ਗਈ। ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਕੇਸਗੜ੍ਹ ਸਾਹਿਬ ਨੂੰ ਕੇਂਦਰ ਵਿੱਚ ਰੱਖ ਕੇ ਇਸ ਦੇ ਆਲੇ-ਦੁਆਲੇ ਪੰਜ ਕਿਲੇ ਉਸਾਰੇ। ਕੇਸਗੜ੍ਹ ਸਾਹਿਬ ਦੇ ਅਸਥਾਨ ‘ਤੇ ਸੰਨ 1699 ਦੀ ਵਿਸਾਖੀ ਵਾਲੇ ਦਿਨ ਇੱਕ ਵਿਸ਼ਾਲ ਇਕੱਠ ਵਿੱਚ ਗੁਰੂ ਸਾਹਿਬ ਨੇ ਪੰਜ ਪਿਆਰਿਆਂ ਦੀ ਚੋਣ ਕਰਕੇ ਖ਼ਾਲਸਾ ਪੰਥ ਦੀ ਸਾਜਨਾ ਕੀਤੀ ਸੀ ਤੇ ਪੰਜ ਪਿਆਰਿਆਂ ਨੂੰ ਅੰਮ੍ਰਿਤ ਛਕਾ ਆਪ ਵੀ ਉਨਾਂ ਤੋਂ ਅੰਮ੍ਰਿਤ ਛੱਕ ਕੇ ਸਿੰਘ ਸਜੇ ਸਨ।

ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਗੁਰਦੁਆਰਾ ਗੁਰੂ ਕੇ ਮਹਿਲ ਭੋਰਾ ਸਾਹਿਬ ਵਿਖੇ ਵਿਸ਼ਾਲ ਸਮਾਗਮ ਕਰਵਾਏ ਜਾ ਰਹੇ ਹਨ, ਤਖਤ ਸ਼੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਸੁਲਤਾਨ ਸਿੰਘ ਵੱਲੋਂ ਵੀ ਸੰਗਤਾਂ ਨੂੰ ਵਿਸ਼ੇਸ਼ ਅਪੀਲ ਕੀਤੀ ਗਈ ਹੈ। 

ਇਹ ਵੀ ਪੜ੍ਹੋ: Hukamnama Sahib: ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ (19-06-2024)

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
Advertisement
ABP Premium

ਵੀਡੀਓਜ਼

Shahzad Bhatti| Roger Sandhu | ਪਾਕਿਸਤਾਨੀ ਡੋਨ ਦੇ ਗੁਰਗੇ ਦਾ ਪੁਲਿਸ ਨੇ ਕੀਤਾ ਐਂਨ.ਕਾਉਂਟਰ| Punjab News|Bikram Majithia|ਮੇਰੇ ਖਿ਼ਲਾਫ ਕੋਈ ਸਬੂਤ ਹੈ ਹੀ ਨਹੀਂ, CM Mannਮੇਰੀ ਐਨਕਾਂ ਲਾਵੇ ਦੁਨੀਆ ਸੋਹਣੀ ਦਿਖੇਗੀ|Patiala|ਨਵੇਂ ਅਕਾਲੀ ਦਲ ਦੀ ਭਰਤੀ ਮੁੰਹਿਮ ਦੀ ਅੱਜ ਹੋਏਗੀ ਸ਼ੁਰੂਆਤਬਿਕਰਮ ਮਜੀਠੀਆ, ਹੁਣ ਸਿਆਸਤ ਨਹੀਂ ਚੱਲਣੀ.....

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਅਰਦਾਸ ਕਰਨ ਤੋਂ ਬਾਅਦ ਅਕਾਲੀ ਦਲ ਦੀ ਭਰਤੀ ਮੁਹਿੰਮ ਹੋਈ ਸ਼ੁਰੂ, ਦੇਖੋ ਤਸਵੀਰਾਂ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
Amazon Layoffs: ਵਿਸ਼ਵ ਪੱਧਰ 'ਤੇ 14,000 ਕਰਮਚਾਰੀਆਂ ਦੀ ਛਾਂਟੀ ਕਰੇਗਾ Amazon, ਐਲਾਨ ਤੋਂ ਬਾਅਦ ਮੱਚਿਆ ਹੜਕੰਪ, ਜਾਣੋ ਕਿਉਂ ਲਿਆ ਫ਼ੈਸਲਾ
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਵੱਡੀ ਖ਼ਬਰ! ਹਰਜਿੰਦਰ ਸਿੰਘ ਧਾਮੀ ਨੇ ਅਸਤੀਫਾ ਲਿਆ ਵਾਪਸ, ਕਿਹਾ- ਦੋ ਚਾਰ ਦਿਨਾਂ 'ਚ ਸਾਂਭਣਗੇ...
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
ਕੇਂਦਰ ਸਰਕਾਰ ਨੇ ਕਿਸਾਨਾਂ ਨੂੰ ਭੇਜਿਆ ਮੀਟਿੰਗ ਦਾ ਸੱਦਾ, ਜਾਣੋ ਕਦੋਂ ਅਤੇ ਕਿੱਥੇ ਹੋਵੇਗੀ ਮੀਟਿੰਗ
Amritsar News: ਮੈਂਬਰਸ਼ਿੱਪ ਸ਼ੁਰੂ ਕਰਨ ਤੋਂ ਪਹਿਲਾਂ ਭਰਤੀ ਕਮੇਟੀ ਨੂੰ ਜਥੇਦਾਰ ਗੜਗੱਜ ਨੇ ਦਿੱਤਾ ਸੱਦਾ, ਚੱਲ ਰਹੇ ਵਿਵਾਦ 'ਤੇ ਹੋਵੇਗੀ ਚਰਚਾ, ਅਕਾਲੀ ਦਲ ਨੇ ਵੀ ਚੁੱਕੇ ਸਵਾਲ
Amritsar News: ਮੈਂਬਰਸ਼ਿੱਪ ਸ਼ੁਰੂ ਕਰਨ ਤੋਂ ਪਹਿਲਾਂ ਭਰਤੀ ਕਮੇਟੀ ਨੂੰ ਜਥੇਦਾਰ ਗੜਗੱਜ ਨੇ ਦਿੱਤਾ ਸੱਦਾ, ਚੱਲ ਰਹੇ ਵਿਵਾਦ 'ਤੇ ਹੋਵੇਗੀ ਚਰਚਾ, ਅਕਾਲੀ ਦਲ ਨੇ ਵੀ ਚੁੱਕੇ ਸਵਾਲ
Bhindranwala Poster: ਸੰਤ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ...ਹਿਮਾਚਲ 'ਚ ਪੋਸਟਰ ਉਤਾਰਣਾ ਬਰਦਾਸ਼ਤ ਨਹੀਂ, ਜਥੇਦਾਰ ਗੜਗੱਜ ਦਾ ਵੱਡਾ ਐਲਾਨ
Bhindranwala Poster: ਸੰਤ ਭਿੰਡਰਾਂਵਾਲੇ ਸਿੱਖਾਂ ਦੇ ਕੌਮੀ ਸ਼ਹੀਦ ਤੇ ਨਾਇਕ...ਹਿਮਾਚਲ 'ਚ ਪੋਸਟਰ ਉਤਾਰਣਾ ਬਰਦਾਸ਼ਤ ਨਹੀਂ, ਜਥੇਦਾਰ ਗੜਗੱਜ ਦਾ ਵੱਡਾ ਐਲਾਨ
Bhindranwale Flags: ਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ...ਦਲ ਖਾਲਸਾ ਦਾ ਐਲਾਨ
Bhindranwale Flags: ਜੇ ਹਿਮਾਚਲ ਵਾਲਿਆਂ ਪੰਜਾਬ ਵੜਨਾ ਤਾਂ ਵਾਹਨਾਂ 'ਤੇ ਸੰਤ ਭਿੰਡਰਾਵਾਲਾ ਦੇ ਪੋਸਟਰ ਲਾ ਕੇ ਆਓ...ਦਲ ਖਾਲਸਾ ਦਾ ਐਲਾਨ
Shiromani Akali Dal: ਹੁਕਮਨਾਮਾ ਸ਼ੇਅਰ ਕਰ ਖੋਲ੍ਹ ਦਿੱਤੀ ਬਾਦਲ ਧੜੇ ਦੀ ਪੋਲ...ਭਗੌੜਿਆਂ ਬੜਾ ਰਾਗ ਅਲਾਪਿਆ
Shiromani Akali Dal: ਹੁਕਮਨਾਮਾ ਸ਼ੇਅਰ ਕਰ ਖੋਲ੍ਹ ਦਿੱਤੀ ਬਾਦਲ ਧੜੇ ਦੀ ਪੋਲ...ਭਗੌੜਿਆਂ ਬੜਾ ਰਾਗ ਅਲਾਪਿਆ
Embed widget