ਪੜਚੋਲ ਕਰੋ

ਪੰਜਾਬ ਪੁਲਿਸ ਵੱਲੋਂ 13 ਮਹੀਨਿਆਂ 'ਚ 2643 ਵੱਡੀਆਂ ਮੱਛੀਆਂ ਸਮੇਤ 18079 ਨਸ਼ਾ ਤਸਕਰ ਗ੍ਰਿਫ਼ਤਾਰ, 1407 ਕਿੱਲੋ ਹੈਰੋਇਨ ਬਰਾਮਦ

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਫੈਸਲਾਕੁੰਨ ਜੰਗ ਦੇ 13 ਮਹੀਨੇ ਪੂਰੇ ਹੋ ਗਏ ਹਨ ,ਜਿਸ ਤਹਿਤ ਪੰਜਾਬ ਪੁਲਿਸ (PUNJAB POLICE) ਨੇ 5 ਜੁਲਾਈ 2022

Punjab News : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਨਿਰਦੇਸ਼ਾਂ ‘ਤੇ ਨਸ਼ਿਆਂ ਦੇ ਖ਼ਾਤਮੇ ਲਈ ਵਿੱਢੀ ਫੈਸਲਾਕੁੰਨ ਜੰਗ ਦੇ 13 ਮਹੀਨੇ ਪੂਰੇ ਹੋ ਗਏ ਹਨ ,ਜਿਸ ਤਹਿਤ ਪੰਜਾਬ ਪੁਲਿਸ (PUNJAB POLICE) ਨੇ 5 ਜੁਲਾਈ 2022 ਤੋਂ ਹੁਣ ਤੱਕ 2643 ਵੱਡੀਆਂ ਮੱਛੀਆਂ ਸਮੇਤ 18079 ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਦੱਸਣਯੋਗ ਹੈ ਕਿ ਪੁਲਿਸ ਵੱਲੋਂ ਕੁੱਲ 13458 ਐਫਆਈਆਰਜ਼ ਦਰਜ ਕੀਤੀਆਂ ਹਨ ਜਿਨ੍ਹਾਂ ਵਿੱਚੋਂ 1630 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ।

ਅੱਜ ਇੱਥੇ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈ.ਜੀ.ਪੀ.) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਦੱਸਿਆ ਕਿ ਪੁਲਿਸ ਟੀਮਾਂ ਨੇ ਸੂਬੇ ਭਰ ਵਿੱਚ ਸੰਵੇਦਨਸ਼ੀਲ ਥਾਵਾਂ ‘ਤੇ ਨਾਕੇ ਲਗਾਉਣ ਤੋਂ ਇਲਾਵਾ ਨਸ਼ਾ ਪ੍ਰਭਾਵਿਤ ਇਲਾਕਿਆਂ ਵਿੱਚ ਘੇਰਾਬੰਦੀ ਅਤੇ ਤਲਾਸ਼ੀ ਮੁਹਿੰਮਾਂ ਚਲਾਉਂਦਿਆਂ 1259.66 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ।

ਜ਼ਿਕਰਯੋਗ ਹੈ ਕਿ ਪੰਜਾਬ ਪੁਲਿਸ (PUNJAB POLICE) ਦੀਆਂ ਟੀਮਾਂ ਵੱਲੋਂ ਗੁਜਰਾਤ ਅਤੇ ਮਹਾਰਾਸ਼ਟਰ ਦੀਆਂ ਸਮੁੰਦਰੀ ਬੰਦਰਗਾਹਾਂ ਤੋਂ 147.5 ਕਿਲੋਗ੍ਰਾਮ ਹੈਰੋਇਨ ਵੀ ਬਰਾਮਦ ਕੀਤੀ ਗਈ ਸੀ, ਜਿਸ ਨਾਲ ਸਿਰਫ਼ 13 ਮਹੀਨਿਆਂ ਵਿੱਚ ਹੈਰੋਇਨ ਦੀ ਕੁੱਲ ਰਿਕਵਰੀ 1407.16 ਕਿਲੋ ਹੋ ਗਈ ਹੈ।

ਆਈ.ਜੀ.ਪੀ. ਨੇ ਦੱਸਿਆ ਕਿ ਹੈਰੋਇਨ ਦੀ ਵੱਡੀ ਖੇਪ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਨੇ ਸੂਬੇ ਭਰ ਵਿੱਚੋਂ 837.42 ਕਿਲੋ ਅਫੀਮ, 951.37 ਕਿਲੋ ਗਾਂਜਾ, 404.45 ਕੁਇੰਟਲ ਭੁੱਕੀ ਅਤੇ 89 ਲੱਖ ਗੋਲੀਆਂ/ਕੈਪਸੂਲ/ਟੀਕੇ/ਸ਼ੀਸ਼ੀਆਂ ਬਰਾਮਦ ਕੀਤੀਆਂ ਹਨ। ਇਸ ਤੋਂ ਇਲਾਵਾ ਪੁਲਿਸ ਨੇ ਪਿਛਲੇ 13 ਮਹੀਨਿਆਂ ਦੌਰਾਨ ਫੜੇ ਗਏ ਨਸ਼ਾ ਤਸਕਰਾਂ ਤੋਂ 13.29 ਕਰੋੜ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਹਫ਼ਤਾਵਾਰੀ ਅਪਡੇਟ ਦਿੰਦਿਆਂ, ਆਈਜੀਪੀ ਨੇ ਦੱਸਿਆ ਕਿ ਪਿਛਲੇ ਹਫ਼ਤੇ ਪੁਲਿਸ ਨੇ 316 ਨਸ਼ਾ ਤਸਕਰਾਂ/ਸਪਲਾਇਰਾਂ ਨੂੰ ਗ੍ਰਿਫਤਾਰ ਕਰਕੇ 231 ਐਫਆਈਆਰਜ਼, ਜਿਨ੍ਹਾਂ ਵਿੱਚੋਂ 30 ਵਪਾਰਕ ਮਾਮਲਿਆਂ ਨਾਲ ਸਬੰਧਤ ਹਨ, ਦਰਜ ਕਰਦਿਆਂ 99.12 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ। ਦੱਸਣਯੋਗ ਹੈ ਕਿ ਪੁਲਿਸ ਨੇ ਪਿਛਲੇ ਹਫ਼ਤੇ ਹੈਰੋਇਨ ਬਰਾਮਦ ਕਰਨ ਤੋਂ ਇਲਾਵਾ ਪੁਲਿਸ ਟੀਮਾਂ ਨੇ 9.20 ਕਿਲੋ ਅਫੀਮ, 11.40 ਕਿਲੋ ਗਾਂਜਾ, 3.47 ਕੁਇੰਟਲ ਭੁੱਕੀ, 36018 ਗੋਲੀਆਂ/ਕੈਪਸੂਲ/ਟੀਕੇ/ਫਾਰਮਾ ਓਪੀਓਡ ਦੀਆਂ ਸ਼ੀਸ਼ੀਆਂ ਬਰਾਮਦ ਕਰਨ ਤੋਂ ਇਲਾਵਾ 3.31 ਲੱਖ ਰੁਪਏ ਦੀ ਡਰੱਗ ਮਨੀ ਵੀ ਬਰਾਮਦ ਕੀਤੀ ਹੈ।

ਉਨ੍ਹਾਂ ਕਿਹਾ ਕਿ ਪਿਛਲੇ ਹਫ਼ਤੇ ਐਨਡੀਪੀਐਸ ਦੇ ਕੇਸਾਂ ਵਿੱਚ 13 ਹੋਰ ਵਿਅਤੀਆਂ ਦੀ ਗ੍ਰਿਫ਼ਤਾਰੀ ਨਾਲ 5 ਜੁਲਾਈ, 2022 ਨੂੰ ਪੀ.ਓਜ਼/ਭਗੌੜਿਆਂ ਨੂੰ ਗ੍ਰਿਫ਼ਤਾਰ ਕਰਨ ਲਈ ਵਿੱਢੀ ਵਿਸ਼ੇਸ਼ ਮੁਹਿੰਮ ਤਹਿਤ ਹੁਣ ਤੱਕ 1026 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ), ਪੰਜਾਬ ਗੌਰਵ ਯਾਦਵ ਨੇ ਸਾਰੇ ਸੀਪੀਜ਼/ਐਸਐਸਪੀਜ਼ ਨੂੰ ਸਖ਼ਤ ਹਦਾਇਤਾਂ ਦਿੱਤੀਆਂ ਹਨ ਕਿ ਹਰੇਕ ਮਾਮਲੇ, ਖਾਸ ਕਰਕੇ ਡਰੱਗ ਰਿਕਵਰੀ ਨਾਲ ਸਬੰਧਤ ਮਾਮਲਿਆਂ, ਵਿੱਚ ਅਗਲੇ-ਪਿਛਲੇ ਸਬੰਧਾਂ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ, ਭਾਵੇਂ ਇਹ ਥੋੜ੍ਹੀ ਮਾਤਰਾ ਵਿੱਚ ਨਸ਼ੇ ਦੀ ਬਰਾਮਦਗੀ ਹੀ ਕਿਉਂ ਨਾ ਹੋਵੇ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਵੱਡੀ ਖ਼ਬਰ ! ਜਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ-ਮੈਂ ਹੱਥ ਜੋੜ ਕੇ ਛੱਡ ਦਿਆਂਗੇ ਇਹ ਸੇਵਾ
ਵੱਡੀ ਖ਼ਬਰ ! ਜਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ-ਮੈਂ ਹੱਥ ਜੋੜ ਕੇ ਛੱਡ ਦਿਆਂਗੇ ਇਹ ਸੇਵਾ
ਕਨਸੋਆਂ ਹੋਈਆਂ ਸੱਚ....! ਪੰਜਾਬ ਦੀ ਸਿਆਸਤ 'ਚ ਮੁੜ ਸਰਗਰਮ ਹੋਏ ਅਰਵਿੰਦ ਕੇਜਰੀਵਾਲ,  ਸਿਵਲ ਹਸਪਤਾਲ 'ਚ ਕਰਨਗੇ ਉਦਘਾਟਨ
ਕਨਸੋਆਂ ਹੋਈਆਂ ਸੱਚ....! ਪੰਜਾਬ ਦੀ ਸਿਆਸਤ 'ਚ ਮੁੜ ਸਰਗਰਮ ਹੋਏ ਅਰਵਿੰਦ ਕੇਜਰੀਵਾਲ, ਸਿਵਲ ਹਸਪਤਾਲ 'ਚ ਕਰਨਗੇ ਉਦਘਾਟਨ
FASTag New Rules: ਵਾਹਨ ਚਾਲਕਾਂ ਨੂੰ ਵੱਡੀ ਰਾਹਤ, ਹੁਣ ਫਾਸਟੈਗ ਤੋਂ ਨਹੀਂ ਕੱਟਿਆ ਜਾਵੇਗਾ ਫਾਲਤੂ ਟੋਲ ਟੈਕਸ; ਜਾਣੋ ਕਿਵੇਂ ਹੋਏਗਾ ਲਾਭ...?
ਵਾਹਨ ਚਾਲਕਾਂ ਨੂੰ ਵੱਡੀ ਰਾਹਤ, ਹੁਣ ਫਾਸਟੈਗ ਤੋਂ ਨਹੀਂ ਕੱਟਿਆ ਜਾਵੇਗਾ ਫਾਲਤੂ ਟੋਲ ਟੈਕਸ; ਜਾਣੋ ਕਿਵੇਂ ਹੋਏਗਾ ਲਾਭ...?
Advertisement
ABP Premium

ਵੀਡੀਓਜ਼

ਹਉਮੈ ਤੇ ਹੰਕਾਰ ਨੇ ਪੰਥ ਨੂੰ ਇਹ ਦਿਨ ਦਿਖਾਏ, ਹਰਨਾਮ ਸਿੰਘ ਧੁੰਮਾ ਦਾ ਤਿੱਖਾ ਵਾਰਜਥੇਦਾਰ ਬਣਦਿਆਂ ਹੀ ਗਿਆਨੀ ਕੁਲਦੀਪ ਸਿੰਘ ਗੜਗੱਜ ਦਾ ਕੌਮ ਦੇ ਨਾਮ ਸੰਦੇਸ਼ਸੁਨੰਦਾ ਵਾਂਗ ਹਿਮਾਂਸ਼ੀ ਨੇ ਦੱਸੀ ਕਹਾਣੀ , ਮੈਂ ਵੀ ਰੋਂਦੀ ਸੀ ਕੀ ਮੇਰਾ ਕੰਮ ਨਾ ਖੋਵੋਬੱਬੂ ਮਾਨ ਨੇ ਦਿੱਤਾ ਸੁਨੰਦਾ ਦਾ ਸਾਥ , ਬੀਬੀ ਤੇਰੇ ਨਾਲ ਡੱਟ ਕੇ ਖੜੇ ਹਾਂ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਰਤ 'ਚ UAE ਦੇ ਰਾਜਦੂਤ ਨਾਲ ਕੀਤੀ ਮੁਲਾਕਾਤ, ਵੇਖੋ ਤਸਵੀਰਾਂ
ਵੱਡੀ ਖ਼ਬਰ ! ਜਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ-ਮੈਂ ਹੱਥ ਜੋੜ ਕੇ ਛੱਡ ਦਿਆਂਗੇ ਇਹ ਸੇਵਾ
ਵੱਡੀ ਖ਼ਬਰ ! ਜਥੇਦਾਰ ਬਣਦਿਆਂ ਹੀ ਕੁਲਦੀਪ ਸਿੰਘ ਗੜਗੱਜ ਦਾ ਵੱਡਾ ਬਿਆਨ, ਕਿਹਾ-ਮੈਂ ਹੱਥ ਜੋੜ ਕੇ ਛੱਡ ਦਿਆਂਗੇ ਇਹ ਸੇਵਾ
ਕਨਸੋਆਂ ਹੋਈਆਂ ਸੱਚ....! ਪੰਜਾਬ ਦੀ ਸਿਆਸਤ 'ਚ ਮੁੜ ਸਰਗਰਮ ਹੋਏ ਅਰਵਿੰਦ ਕੇਜਰੀਵਾਲ,  ਸਿਵਲ ਹਸਪਤਾਲ 'ਚ ਕਰਨਗੇ ਉਦਘਾਟਨ
ਕਨਸੋਆਂ ਹੋਈਆਂ ਸੱਚ....! ਪੰਜਾਬ ਦੀ ਸਿਆਸਤ 'ਚ ਮੁੜ ਸਰਗਰਮ ਹੋਏ ਅਰਵਿੰਦ ਕੇਜਰੀਵਾਲ, ਸਿਵਲ ਹਸਪਤਾਲ 'ਚ ਕਰਨਗੇ ਉਦਘਾਟਨ
FASTag New Rules: ਵਾਹਨ ਚਾਲਕਾਂ ਨੂੰ ਵੱਡੀ ਰਾਹਤ, ਹੁਣ ਫਾਸਟੈਗ ਤੋਂ ਨਹੀਂ ਕੱਟਿਆ ਜਾਵੇਗਾ ਫਾਲਤੂ ਟੋਲ ਟੈਕਸ; ਜਾਣੋ ਕਿਵੇਂ ਹੋਏਗਾ ਲਾਭ...?
ਵਾਹਨ ਚਾਲਕਾਂ ਨੂੰ ਵੱਡੀ ਰਾਹਤ, ਹੁਣ ਫਾਸਟੈਗ ਤੋਂ ਨਹੀਂ ਕੱਟਿਆ ਜਾਵੇਗਾ ਫਾਲਤੂ ਟੋਲ ਟੈਕਸ; ਜਾਣੋ ਕਿਵੇਂ ਹੋਏਗਾ ਲਾਭ...?
Punjab News: ਪੰਜਾਬ ਯੂਨੀਵਰਸਿਟੀ 'ਚ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੰਡਣਗੇ ਡਿਗਰੀਆਂ, ਸੁਰੱਖਿਆ ਦੇ ਸਖਤ ਪ੍ਰਬੰਧ
Punjab News: ਪੰਜਾਬ ਯੂਨੀਵਰਸਿਟੀ 'ਚ ਅੱਜ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਵੰਡਣਗੇ ਡਿਗਰੀਆਂ, ਸੁਰੱਖਿਆ ਦੇ ਸਖਤ ਪ੍ਰਬੰਧ
Punjab Weather: ਪੰਜਾਬ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਤੇਜ਼ ਗਰਜ ਨਾਲ ਆਏਗਾ ਤੂਫ਼ਾਨ; ਜਾਣੋ ਕਿੱਥੇ-ਕਿੱਥੇ ਵਰ੍ਹੇਗਾ ਮੀਂਹ...
ਪੰਜਾਬ 'ਚ ਵੈਸਟਰਨ ਡਿਸਟਰਬੈਂਸ ਐਕਟਿਵ, ਤੇਜ਼ ਗਰਜ ਨਾਲ ਆਏਗਾ ਤੂਫ਼ਾਨ; ਜਾਣੋ ਕਿੱਥੇ-ਕਿੱਥੇ ਵਰ੍ਹੇਗਾ ਮੀਂਹ...
Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸੇਵਾ ਸੰਭਾਲ ਸਬੰਧੀ ਸਮਾਗਮ ਬਾਰੇ SGPC ਦੀ ਪ੍ਰਤੀਕਰਮ, ਬੋਲੇ- 'ਸੰਗਤਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਰਹਿਣ ਸੁਚੇਤ'
Punjab News: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਦੇ ਸੇਵਾ ਸੰਭਾਲ ਸਬੰਧੀ ਸਮਾਗਮ ਬਾਰੇ SGPC ਦੀ ਪ੍ਰਤੀਕਰਮ, ਬੋਲੇ- 'ਸੰਗਤਾਂ ਗੁੰਮਰਾਹਕੁੰਨ ਪ੍ਰਚਾਰ ਤੋਂ ਰਹਿਣ ਸੁਚੇਤ'
Crime News: ਰੋਡ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਇਲਾਕੇ 'ਚ ਦਹਿਸ਼ਤ
Crime News: ਰੋਡ 'ਤੇ ਸ਼ਰੇਆਮ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ ਨੌਜਵਾਨ, ਇਲਾਕੇ 'ਚ ਦਹਿਸ਼ਤ
Embed widget