Election Update: ਵੋਟਾਂ ਤੋਂ ਪਹਿਲਾਂ ਝਾਰਖੰਡ ਚੋਂ ਪੰਜਾਬ ਪਹੁੰਚੀ 300 ਕਿੱਲੋ ਭੁੱਕੀ, ਲੈਂਡ ਹੋਣ ਤੋਂ ਪਹਿਲਾਂ ਹੀ 'ਜਹਾਜ਼' ਜ਼ਬਤ !
ਮਾਨਸਾ ਦੇ ਥਾਣਾ ਭੀਖੀ ਦੀ ਪੁਲਿਸ ਨੇ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 300 ਕਿਲੋ ਭੁੱਕੀ ਬਰਾਮਦ ਹੋਈ ਹੈ। ਪੁਲੀਸ ਨੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।
Punjab News: ਪੰਜਾਬ ਵਿੱਚ ਵਧ ਰਹੇ ਨਸ਼ੇ ਦੀਆਂ ਗੱਲਾਂ ਪਿਛਲੇ ਤਰਕੀਬਨ ਇੱਕ ਦਹਾਕੇ ਤੋਂ ਸੁਰਖੀਆ ਵਿੱਚ ਹਨ। ਇਸ ਦੌਰਾਨ ਪੰਜਾਬੀਆਂ ਨੇ ਤਿੰਨ ਸਰਕਾਰਾਂ ਤੇ 4 ਮੁੱਖ ਮੰਤਰੀ ਦੇਖ ਲਏ ਹਨ ਪਰ ਹਾਲੇ ਵੀ ਨਸ਼ਾ ਜਿਓਂ ਦੀ ਤਿਓਂ ਪੰਜਾਬ ਵਿੱਚ ਵਿਕ ਰਿਹਾ ਤੇ ਵੋਟਾਂ ਆਉਂਦਿਆਂ ਹੀ ਤਸਕਰਾਂ ਦੀ 'ਦੀਵਾਲੀ' ਆ ਜਾਂਦੀ ਹੈ।
ਇਸ ਉੱਤੇ ਕਾਰਵਾਈ ਕਰਦਿਆਂ ਮਾਨਸਾ ਦੇ ਥਾਣਾ ਭੀਖੀ ਦੀ ਪੁਲਿਸ ਨੇ 6 ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਮੁਲਜ਼ਮਾਂ ਕੋਲੋਂ 300 ਕਿਲੋ ਭੁੱਕੀ ਬਰਾਮਦ ਹੋਈ ਹੈ। ਪੁਲੀਸ ਨੇ ਤਸਕਰਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ। ਜਲਦੀ ਹੀ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ। ਪੁੱਛਗਿੱਛ ਵਿੱਚ ਵੇਰਵੇ ਦੇ ਖੁਲਾਸੇ ਹੋਣ ਦੀ ਉਮੀਦ ਹੈ।
ਐਸਐਸਪੀ ਮਾਨਸਾ ਨੇ ਦੱਸਿਆ ਕਿ ਪੁਲੀਸ ਥਾਣਾ ਭੀਖੀ ਵੱਲੋਂ ਕੀਤੀ ਗਈ ਨਾਕਾਬੰਦੀ ਦੌਰਾਨ ਨਿਰਮਲ ਸਿੰਘ ਵਾਸੀ ਅਸਪਾਲ ਕਲਾਂ, ਸੁਖਵਿੰਦਰ ਸਿੰਘ ਉਰਫ਼ ਗਾਂਧੀ ਵਾਸੀ ਅਸਪਾਲ ਕਲਾਂ, ਹਰਮਨਪ੍ਰੀਤ ਸਿੰਘ ਅਤੇ ਹਨੀ ਅਸਪਾਲ ਖ਼ੁਰਦ, ਨਵਜੋਤ ਸਿੰਘ ਉਰਫ਼ ਜੋਤੀ ਵਾਸੀ ਅਸਪਾਲ ਖੁਰਦ ਨੂੰ ਗ੍ਰਿਫ਼ਤਾਰ ਕਰਕੇ ਉਨ੍ਹਾਂ ਕੋਲੋਂ 300 ਕਿਲੋ ਭੁੱਕੀ ਬਰਾਮਦ ਕੀਤੀ ਹੈ। ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ।
ਉਨ੍ਹਾਂ ਨੇ ਦੱਸਿਆ ਕਿ ਉਕਤ ਵਿਅਕਤੀ ਝਾਰਖੰਡ ਤੋਂ ਨਸ਼ਾ ਲੈ ਕੇ ਆਇਆ ਸੀ ਅਤੇ ਇਸ ਤੋਂ ਪਹਿਲਾਂ ਵੀ ਉਹ ਕਈ ਵਾਰ ਇਹ ਨਸ਼ੇ ਪੰਜਾਬ 'ਚ ਵੇਚਦਾ ਰਿਹਾ ਹੈ ਅਤੇ ਉਸ ਖਿਲਾਫ ਲੜਾਈ-ਝਗੜੇ ਦੇ ਕੇਸ ਵੀ ਦਰਜ ਹਨ। ਉਨ੍ਹਾਂ ਦੱਸਿਆ ਕਿ ਹੁਣ ਇਨ੍ਹਾਂ ਵਿਅਕਤੀਆਂ ਨੂੰ ਰਿਮਾਂਡ 'ਤੇ ਲਿਆ ਗਿਆ ਹੈ। ਨਸ਼ੀਲੇ ਪਦਾਰਥ ਕਿਸ ਕੀਮਤ 'ਤੇ ਵੇਚੇ ਜਾ ਰਹੇ ਸਨ, ਇਸ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਹੈ।
ਨੋਟ : - ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ। ਸਾਡੀ ABP ਸਾਂਝਾ ਦੀ ਵੈੱਬਸਾਈਟ https://punjabi.abplive.com/ 'ਤੇ ਜਾ ਕੇ ਵੀ ਖ਼ਬਰਾਂ ਨੂੰ ਤਫ਼ਸੀਲ ਨਾਲ ਪੜ੍ਹ ਸਕਦੇ ਹੋ ।
Join Our Official Telegram Channel : -
https://t.me/abpsanjhaofficial