(Source: ECI/ABP News)
ਸ਼ਾਮ ਤੋਂ ਲਾਪਤਾ 6 ਸਾਲਾ ਲੜਕੀ ਦੀ ਲਾਸ਼ ਸਵੇਰੇ ਜੰਗਲੀ ਖੇਤਰ ਵਿੱਚ ਮਿਲੀ, ਬਲਾਤਕਾਰ ਤੋਂ ਬਾਅਦ ਕਤਲ ਦਾ ਖਦਸ਼ਾ
ਇਹ ਘਟਨਾ ਚੰਡੀਗੜ੍ਹ ਦੇ ਹੈਲੋ ਮਾਜਰਾ ਦੇ ਜੰਗਲ ਖੇਤਰ ਵਿੱਚ ਵਾਪਰੀ। ਜਿਸ ਤੋਂ ਬਾਅਦ ਘਟਨਾ ਵਾਲੀ ਥਾਂ 'ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ।

ਚੰਡੀਗੜ੍ਹ: ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਦੇ ਹੈਲੋਮਾਜਰਾ ਦੇ ਜੰਗਲੀ ਖੇਤਰ ਚੋਂ ਸਵੇਰੇ ਇੱਕ 6 ਸਾਲਾ ਲੜਕੀ ਦੀ ਮ੍ਰਿਤਕ ਦੇਹ ਮਿਲੀ। ਜਿਸ ਨਾਲ ਇਲਾਕੇ 'ਚ ਸਨਸਨੀ ਫੈਲ ਗਈ। ਹਾਸਲ ਜਾਣਕਾਰੀ ਮੁਤਾਬਕ ਲੜਕੀ ਸ਼ੁੱਕਰਵਾਰ ਸ਼ਾਮ ਤੋਂ ਘਰੋਂ ਲਾਪਤਾ ਸੀ। ਜਿਸ ਦੇ ਰਿਸ਼ਤੇਦਾਰ ਅਤੇ ਸਬੰਧਿਤ ਥਾਣੇਦਾਰ ਰਾਤ ਭਰ ਉਸ ਦੀ ਭਾਲ ਕਰਦੇ ਰਹੇ। ਪਰ ਸਵੇਰੇ ਜੰਗਲੀ ਖੇਤਰ ਚੋਂ ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਅੱਗੇ ਦੀ ਜਾਂਚ ਸ਼ੁਰੂ ਕਰ ਦਿੱਤੀ। ਇਸ ਦੇ ਨਾਲ ਹੀਮੌਕੇ 'ਤੇ ਭਾਰੀ ਪੁਲਿਸ ਬਲ ਤਾਇਨਾਤ ਕੀਤੀ ਗਈ ਅਤੇ ਇਲਾਕੇ ਦੇ ਲੋਕਾਂ ਦੀ ਭੀੜ ਇੱਥੇ ਲੱਗੀ ਗਈ।
ਮ੍ਰਿਤਕ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਸਦੀ ਲੜਕੀ ਸਰਕਾਰੀ ਸਕੂਲ ਦੀ ਨਰਸਰੀ ਦੀ ਵਿਦਿਆਰਥਣ ਸੀ। ਉਹ ਪਿਛਲੇ 30 ਸਾਲਾਂ ਤੋਂ ਚੰਡੀਗੜ੍ਹ ਵਿਚ ਪਰਿਵਾਰ ਨਾਲ ਰਹਿ ਰਿਹਾ ਹੈ ਅਤੇ ਤਿੰਨ ਬੱਚਿਆਂ ਚੋਂ ਬੇਟੀ ਸਭ ਤੋਂ ਵੱਡੀ ਸੀ। ਬੱਚੀ ਰੋਜ਼ਾਨਾ ਸਵੇਰੇ 11:00 ਵਜੇ ਅਤੇ ਸ਼ਾਮ 5:00 ਵਜੇ ਗੁਆਂਢ ਵਿਚ ਦੋ ਟਿਊਸ਼ਨ ਕਲਾਸਾਂ ਲਈ ਜਾਂਦੀ ਸੀ। ਸ਼ੁੱਕਰਵਾਰ ਸਵੇਰ ਦੀ ਕਲਾਸ ਤੋਂ ਬਾਅਦ ਉਨ੍ਹਾਂ ਨੂੰ ਜਾਣਕਾਰੀ ਦਿੱਤੀ ਗਈ ਕਿ ਉਹ ਸ਼ਾਮ 5:00 ਵਜੇ ਟਿਊਸ਼ਨ ਕਲਾਸ ਵਿਚ ਨਹੀਂ ਪਹੁੰਚੀ। ਜਿਸ ਤੋਂ ਬਾਅਦ ਆਸ ਪਾਸ ਭਾਲ ਕਰਨ 'ਤੇ ਵੀ ਲੜਕੀ ਨਹੀਂ ਮਿਲੀ। ਸ਼ਾਮ 7:30 ਵਜੇ ਪਿਤਾ ਨੇ ਲੜਕੀ ਦੇ ਲਾਪਤਾ ਹੋਣ ਬਾਰੇ ਸਬੰਧਤ ਸੈਕਟਰ 31 ਥਾਣੇ ਨੂੰ ਸੂਚਿਤ ਕੀਤਾ। ਸੂਚਨਾ ਤੋਂ ਬਾਅਦ ਤੁਰੰਤ ਹਰਕਤ ਵਿੱਚ ਆਈ ਪੁਲਿਸ ਨੇ ਆਸ-ਪਾਸ ਦੇ ਲੋਕਾਂ ਅਤੇ ਰਿਸ਼ਤੇਦਾਰਾਂ ਸਮੇਤ ਇਲਾਕੇ ਦੀ ਭਾਲ ਕੀਤੀ ਅਤੇ ਪੁੱਛਗਿੱਛ ਸ਼ੁਰੂ ਕੀਤੀ।
ਸਵੇਰੇ 7.16 ਵਜੇ ਜੰਗਲ ਖੇਤਰ ਵਿਚ ਮਿਲੀ ਲੜਕੀ ਦੀ ਮ੍ਰਿਤਕ ਦੇਹ
ਮ੍ਰਿਤਕ ਲੜਕੀ ਦੇ ਪਿਤਾ ਨੇ ਦੱਸਿਆ ਕਿ ਦੇਰ ਰਾਤ ਤੱਕ ਪੁਲਿਸ ਟੀਮ ਉਨ੍ਹਾਂ ਨਾਲ ਖੇਤਰ ਵਿੱਚ ਲੜਕੀ ਦੀ ਭਾਲ ਕਰ ਰਹੀ ਸੀ। ਸਵੇਰੇ ਸਮਸ਼ਾਨ ਘਾਟ ਦੇ ਪਿਛਲੇ ਪਾਸੇ ਦੇ ਜੰਗਲਾਤ ਖੇਤਰ ਦੀ ਭਾਲ ਕੀਤੀ ਗਈ। ਇਸ ਭਾਲ ਦੇ ਲਗਪਗ 15 ਮਿੰਟਾਂ ਵਿੱਚ ਬੱਚੀ ਦੀ ਮ੍ਰਿਤਕ ਦੇਹ ਮਿਲੀ। ਜਿਸ ਤੋਂ ਬਾਅਦ ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟਮਾਰਟ ਲਈ ਭੇਜ ਦਿੱਤਾ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
