ਬੇਲਾਰੂਸ ਦੇ ਐਥੈਲੇਟਿਕਸ ਕੋਚ ਦੀ ਹੋਈ ਪਟਿਆਲਾ 'ਚ ਮੌਤ, ਪੋਸਟਮਾਰਟਮ ਹੋਣਾ ਅਜੇ ਬਾਕੀ
ਬੇਲਾਰੂਸ ਦੇ ਰਾਸ਼ਟਰੀ ਰਨਿੰਗ ਕੋਚ ਨਿਕੋਲਾਈ ਸਨੇਸਾਰੇਵ ਪਿਛਲੇ ਦਿਨੀਂ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਸਿਖਲਾਈ ਵਾਰਡ ਵਿੱਚ ਆਪਣੇ ਕਮਰੇ ਵਿੱਚ ਮ੍ਰਿਤ ਮਿਲੇ।
ਪਟਿਆਲਾ: ਬੇਲਾਰੂਸ ਦੇ ਰਾਸ਼ਟਰੀ ਰਨਿੰਗ ਕੋਚ ਨਿਕੋਲਾਈ ਸਨੇਸਾਰੇਵ ਪਿਛਲੇ ਦਿਨੀਂ ਪਟਿਆਲਾ ਦੇ ਨੇਤਾ ਜੀ ਸੁਭਾਸ਼ ਨੈਸ਼ਨਲ ਇੰਸਟੀਚਿਊਟ ਆਫ ਸਪੋਰਟਸ ਦੇ ਸਿਖਲਾਈ ਵਾਰਡ ਵਿੱਚ ਆਪਣੇ ਕਮਰੇ ਵਿੱਚ ਮ੍ਰਿਤ ਮਿਲੇ। ਦੱਸ ਦਈਏ ਕਿ 72 ਸਾਲਾ ਨਿਕੋਲਾਈ ਦੀ ਲਾਸ਼ ਉਨ੍ਹਾਂ ਦੇ ਬੈਡ 'ਤੇ ਪਈ ਸੀ। ਨਿਕੋਲਾਈ ਸੇਨਾਸਰੇਵ ਦੇ ਪੋਸਟ ਮਾਰਟਮ ਦੀ ਪ੍ਰਕਿਰਿਆ ਅਜੇ ਸ਼ੁਰੂ ਨਹੀਂ ਹੋਈ।
ਅਫਸਰ ਕਲੋਨੀ ਪੁਲਿਸ ਚੌਕੀ ਦੀ ਐਸਆਈ ਕਲੋਨੀ ਗੁਰਪਿੰਦਰ ਸਿੰਘ ਨੇ ਦੱਸਿਆ ਕਿ ਅਜੇ ਤੱਕ ਕਿਸੇ ਵੀ ਐਨਆਈਐਸ ਅਧਿਕਾਰੀ ਨੇ ਬਿਆਨ ਦਰਜ ਨਹੀਂ ਕੀਤਾ ਹੈ। ਕਾਰਜਕਾਰੀ ਡਾਇਰੈਕਟਰ (ਈਡੀ) ਦੇ ਬਿਆਨ ਦਰਜ ਕਰਨ ਤੋਂ ਬਾਅਦ ਪੋਸਟ ਮਾਰਟਮ ਦੀ ਪ੍ਰਕਿਰਿਆ ਸ਼ੁਰੂ ਕੀਤੀ ਜਾਵੇਗੀ। ਫਿਲਹਾਲ ਨਿਕੋਲਾਈ ਦੀ ਲਾਸ਼ ਨੂੰ ਸਥਾਨਕ ਰਾਜਿੰਦਰਾ ਹਸਪਤਾਲ ਵਿੱਚ ਰੱਖਿਆ ਗਿਆ ਹੈ।
ਦੱਸ ਦਈਏ ਕਿ ਬੇਲਾਰੂਸ ਦੇ ਨਿਕੋਲਾਈ 2 ਮਾਰਚ ਨੂੰ ਭਾਰਤ ਆਏ ਸੀ ਅਤੇ ਬੀਤੀ ਸ਼ਾਮ ਜਦੋਂ ਇਹ ਕਮਰੇ ਚੋਂ ਬਾਹਰ ਨਹੀਂ ਆਏ ਤਾਂ ਉੱਥੇ ਸਟਾਫ ਨੇ ਉਨ੍ਹਾਂ ਦੇ ਕਮਰੇ 'ਚ ਜਾ ਕੇ ਵੇਖਿਆ ਤਾਂ ਉਹ ਬੇਸੁੱਧ ਪਏ ਸੀ। ਜਿਸ ਮਗਰੋਂ ਉਨ੍ਹਾਂ ਨੂੰ ਤੁਰੰਤ ਰਾਜਿੰਦਰਾ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਐਲਾਨ ਦਿੱਤਾ।
ਇਹ ਵੀ ਪੜ੍ਹੋ: JEE Main 2021 Result: ਜਾਣੋ ਕਦੋਂ ਆ ਰਿਹਾ ਹੈ JEE Main 2021 ਫੇਜ਼-1 ਦਾ ਰਿਜ਼ਲਟ, ਇੱਥੇ ਕਰ ਸਕੋਗੇ ਚੈੱਕ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin
https://apps.apple.com/in/app/abp-live-news/id811114904