ਵਿਧਾਇਕ ਦੇ ਦਫ਼ਤਰ ਨੇੜੇ ਅੱਖਾਂ 'ਚ ਮਿਰਚਾਂ ਪਾ ਕੇ ਪੈਟਰੋਲ ਪੰਪ ਦੇ ਕਰਿੰਦਿਆਂ ਤੋਂ ਲੁੱਟੇ 7 ਲੱਖ
Punjab News: ਨੈਸ਼ਨਲ ਹਾਈਵੇ 'ਤੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਦਫ਼ਤਰ ਸਾਹਮਣੇ ਪੈਟਰੋਲ ਪੰਪ ਦੇ ਦੋ ਬਾਈਕ ਸਵਾਰਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਹਾਈਵੇ ਲੁਟੇਰਿਆਂ ਨੇ 7 ਲੱਖ ਰੁਪਏ ਲੁੱਟ ਲਏ।
Punjab News: ਨੈਸ਼ਨਲ ਹਾਈਵੇ 'ਤੇ ਵਿਧਾਇਕ ਤਰੁਨਪ੍ਰੀਤ ਸਿੰਘ ਸੌਂਦ ਦੇ ਦਫ਼ਤਰ ਸਾਹਮਣੇ ਪੈਟਰੋਲ ਪੰਪ ਦੇ ਦੋ ਬਾਈਕ ਸਵਾਰਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਹਾਈਵੇ ਲੁਟੇਰਿਆਂ ਨੇ 7 ਲੱਖ ਰੁਪਏ ਲੁੱਟ ਲਏ। ਮੰਡੀ ਗੋਬਿੰਦਗੜ੍ਹ ਸਥਿਤ ਪੰਜਾਬ ਪੈਟਰੋਲ ਪੰਪ ਦੇ ਅਧਿਕਾਰੀ ਮੰਡੀ ਗੋਬਿੰਦਗੜ੍ਹ ਤੋਂ ਖੰਨਾ ਦੇ ਕੈਪੀਟਲ ਬੈਂਕ 'ਚ ਨਕਦੀ ਜਮ੍ਹਾ ਕਰਵਾਉਣ ਲਈ ਆ ਰਹੇ ਸਨ, ਜਦੋਂ ਉਹ ਖੰਨਾ 'ਚ ਵਿਧਾਇਕ ਦੇ ਦਫਤਰ ਦੇ ਸਾਹਮਣੇ ਪਹੁੰਚੇ ਤਾਂ ਸਕੂਟੀ ਸਵਾਰਾਂ ਨੇ ਉਨ੍ਹਾਂ ਦੀਆਂ ਅੱਖਾਂ 'ਚ ਮਿਰਚਾਂ ਪਾ ਕੇ ਉਨ੍ਹਾਂ ਦੇ ਬੈਗ 'ਚ ਪਏ 7 ਲੱਖ ਰੁਪਏ ਲੁੱਟ ਲਏ। ਬਣ ਗਏ ਹਨ।
ਲੁੱਟ ਦਾ ਸ਼ਿਕਾਰ ਹੋਏ ਪਰਮਜੀਤ ਅਤੇ ਉਸ ਦੇ ਨਾਲ ਬੈਠੇ ਪ੍ਰਦੀਪ ਸਿੰਘ ਨੇ ਦੱਸਿਆ ਕਿ ਉਹ ਮੰਡੀ ਗੋਬਿੰਦਗੜ੍ਹ ਸਥਿਤ ਪੈਟਰੋਲ ਪੰਪ ਪੰਜਾਬ ਸਰਵਿਸਿਜ਼ ਤੋਂ ਨਕਦੀ ਲੈ ਕੇ ਖੰਨਾ ਆ ਰਹੇ ਸਨ। ਜਦੋਂ ਖੰਨਾ ਪਹੁੰਚਿਆ ਤਾਂ ਦੋ ਸਕੂਟੀ ਸਵਾਰ ਲੁਟੇਰਿਆਂ ਨੇ ਉਸ ਕੋਲੋਂ ਸੱਤ ਲੱਖ ਦੀ ਨਕਦੀ ਵਾਲਾ ਬੈਗ ਖੋਹ ਲਿਆ ਅਤੇ ਅੱਖਾਂ ਵਿੱਚ ਮਿਰਚਾਂ ਪਾ ਕੇ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦਿਆਂ ਹੀ ਖੰਨਾ ਦੇ ਐਸਪੀ (ਆਈ) ਡਾ ਪ੍ਰਗਿਆ ਜੈਨ, ਡੀਐਸਪੀ ਵਿਲੀਅਮ ਜੇਜੀ, ਤਿੰਨੋਂ ਥਾਣਿਆਂ ਦੇ ਐਸਐਚਓ ਮੌਕੇ ’ਤੇ ਪੁੱਜੇ। ਐਸਪੀ ਡਾਕਟਰ ਪ੍ਰਗਿਆ ਜੈਨ ਨੇ ਦੱਸਿਆ ਕਿ ਲੁੱਟ ਦਾ ਸ਼ਿਕਾਰ ਹੋਏ ਨੌਜਵਾਨਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਆਸਪਾਸ ਲੱਗੇ ਸੀਸੀਟੀਵੀ ਕੈਮਰਿਆਂ ਦੀ ਰਿਕਾਰਡਿੰਗ ਦੀ ਜਾਂਚ ਕੀਤੀ ਜਾ ਰਹੀ ਹੈ। ਖੰਨਾ 'ਚ ਨਾਕਾਬੰਦੀ ਕੀਤੀ ਗਈ ਹੈ।
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :