ਪੜਚੋਲ ਕਰੋ

ਦਿੱਲੀ ਚੋਣ ਨਤੀਜੇ 2025

(Source: ECI/ABP News)

ਗੈਂਗਸਟਰ ਲਾਰੇਂਸ ਇੰਟਰਵਿਊ ਮਾਮਲੇ 'ਚ 7 ਅਧਿਕਾਰੀ ਸਸਪੈਂਡ, ਪੰਜਾਬ ਪੁਲਿਸ ਦੇ 2 DSP ਸਣੇ ਹੈੱਡ ਕਾਂਸਟੇਬਲ ਸ਼ਾਮਲ

Punjab News: ਗੈਂਗਸਟਰ ਲਾਰੈਂਸ ਦੀ ਜੇਲ੍ਹ ਇੰਟਰਵਿਊ ਮਾਮਲੇ 'ਚ ਸਰਕਾਰ ਨੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਹੈ।

Punjab News: ਗੈਂਗਸਟਰ ਲਾਰੈਂਸ ਦੀ ਜੇਲ੍ਹ ਇੰਟਰਵਿਊ ਮਾਮਲੇ 'ਚ ਸਰਕਾਰ ਨੇ ਦੋਸ਼ੀ ਅਧਿਕਾਰੀਆਂ ਅਤੇ ਕਰਮਚਾਰੀਆਂ ਖਿਲਾਫ ਕਾਰਵਾਈ ਕੀਤੀ ਹੈ। ਪੰਜਾਬ ਅਤੇ ਹਰਿਆਣਾ ਹਾਈਕੋਰਟ ਦੀਆਂ ਹਦਾਇਤਾਂ 'ਤੇ ਬਣਾਈ ਗਈ ਐਸਆਈਟੀ ਨੇ 7 ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਡਿਊਟੀ ਦੌਰਾਨ ਕੁਤਾਹੀ ਅਤੇ ਲਾਪਰਵਾਹੀ ਵਰਤਣ ਦਾ ਦੋਸ਼ੀ ਮੰਨਿਆ ਹੈ। ਜਿਸ ਤੋਂ ਬਾਅਦ ਸਾਰਿਆਂ ਨੂੰ ਮੁਅੱਤਲ ਕਰਨ ਦੇ ਹੁਕਮ ਜਾਰੀ ਕੀਤੇ ਗਏ ਹਨ।

ਇਹ ਹੁਕਮ ਸੂਬੇ ਦੇ ਗ੍ਰਹਿ ਵਿਭਾਗ ਦੇ ਪ੍ਰਮੁੱਖ ਸਕੱਤਰ ਗੁਰਕੀਰਤ ਕ੍ਰਿਪਾਲ ਸਿੰਘ ਨੇ ਸ਼ੁੱਕਰਵਾਰ ਦੇਰ ਸ਼ਾਮ ਜਾਰੀ ਕੀਤੇ ਹਨ। ਜਿਨ੍ਹਾਂ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਮੁਅੱਤਲ ਕੀਤਾ ਗਿਆ ਹੈ, ਉਨ੍ਹਾਂ ਵਿੱਚ ਡੀਐਸਪੀ ਤੋਂ ਲੈ ਕੇ ਹੈੱਡ ਕਾਂਸਟੇਬਲ ਰੈਂਕ ਦੇ ਅਧਿਕਾਰੀ ਸ਼ਾਮਲ ਹਨ।

ਇਸ ਵਿੱਚ ਡੀਐਸਪੀ ਗੁਰਸ਼ੇਰ ਸਿੰਘ (ਅੰਮ੍ਰਿਤਸਰ ਸਥਿਤ 9 ਬਟਾਲੀਅਨ), ਡੀਐਸਪੀ ਸਮਰ ਵਨੀਤ, ਸਬ ਇੰਸਪੈਕਟਰ ਰੀਨਾ (CIA ਖਰੜ ਵਿੱਚ ਤਾਇਨਾਤ), ਸਬ ਇੰਸਪੈਕਟਰ ਜਗਤਪਾਲ ਜੰਗੂ (ਏਜੀਟੀਐਫ ਵਿੱਚ ਤਾਇਨਾਤ), ਸਬ ਇੰਸਪੈਕਟਰ ਸ਼ਗਨਜੀਤ ਸਿੰਘ (ਏਜੀਟੀਐਫ), ਏਐਸਆਈ ਮੁਖਤਿਆਰ ਸਿੰਘ ਅਤੇ ਹੈੱਡ ਕਾਂਸਟੇਬਲ ਓਮ ਪ੍ਰਕਾਸ਼ ਸ਼ਾਮਲ ਹਨ।

ਗੈਂਗਸਟਰ ਦੇ ਦੋ ਇੰਟਰਵਿਊ ਵਾਇਰਲ ਹੋਏ ਸਨ। ਐਸਆਈਟੀ ਦੀ ਰਿਪੋਰਟ ਮੁਤਾਬਕ ਪਹਿਲਾ ਇੰਟਰਵਿਊ 3 ਅਤੇ 4 ਸਤੰਬਰ 2022 ਨੂੰ ਹੋਇਆ ਸੀ। ਲਾਰੈਂਸ ਉਸ ਸਮੇਂ ਸੀਆਈਏ ਖਰੜ ਵਿੱਚ ਰੱਖਿਆ ਗਿਆ ਸੀ। ਦੂਜੀ ਇੰਟਰਵਿਊ ਰਾਜਸਥਾਨ ਦੇ ਜੈਪੁਰ ਸਥਿਤ ਕੇਂਦਰੀ ਜੇਲ੍ਹ ਵਿੱਚ ਹੋਈ ਹੈ।

ਪਹਿਲੀ ਇੰਟਰਵਿਊ 'ਚ ਲਈ ਸੀ ਮੂਸੇਵਾਲਾ ਨੂੰ ਮ*ਰਵਾਉਣ ਦੀ ਜ਼ਿੰਮੇਵਾਰੀ

ਦੱਸ ਦਈਏ ਕਿ ਲਾਰੈਂਸ ਦਾ ਪਹਿਲਾ ਇੰਟਰਵਿਊ 14 ਮਾਰਚ, 2022 ਨੂੰ ਬ੍ਰਾਡਕਾਸਟ ਕੀਤਾ ਗਿਆ ਸੀ। ਜਿਸ ਵਿੱਚ ਲਾਰੈਂਸ ਨੇ ਸਿੱਧੂ ਮੂਸੇਵਾਲਾ ਦਾ ਕਤਲ ਕਰਵਾਉਣ ਦੀ ਗੱਲ ਕਬੂਲੀ ਸੀ। ਲਾਰੈਂਸ ਨੇ ਕਿਹਾ ਕਿ ਮੂਸੇਵਾਲਾ ਗਾਉਣ ਦੀ ਬਜਾਏ ਗੈਂਗ ਵਾਰ ਵਿੱਚ ਫਸ ਰਿਹਾ ਸੀ। ਮੂਸੇਵਾਲਾ ਦਾ ਆਪਣੇ ਕਾਲਜ ਦੇ ਦੋਸਤ, ਅਕਾਲੀ ਆਗੂ ਵਿੱਕੀ ਮਿੱਡੂਖੇੜਾ ਦੇ ਕਤਲ ਵਿੱਚ ਵੀ ਹੱਥ ਸੀ। ਇਸੇ ਲਈ ਉਸ ਨੂੰ ਮਰਵਾਇਆ। ਐਸਆਈਟੀ ਦੀ ਰਿਪੋਰਟ ਅਨੁਸਾਰ ਇਹ ਉਹੀ ਇੰਟਰਵਿਊ ਹੈ ਜੋ ਉਸ ਨੇ ਸੀਆਈਏ ਦੀ ਹਿਰਾਸਤ ਵਿੱਚੋਂ ਦਿੱਤਾ ਸੀ।

ਦੂਜੀ ਇੰਟਰਵਿਊ ਵਿੱਚ ਉਸ ਨੇ ਬੈਰਕਾਂ ਤੋਂ ਕਾਲ ਕਰਨ ਦਾ ਦਿੱਤਾ ਸਬੂਤ 
ਆਪਣੇ ਦੂਜੇ ਇੰਟਰਵਿਊ ਵਿੱਚ ਲਾਰੈਂਸ ਨੇ ਜੇਲ੍ਹ ਦੇ ਅੰਦਰੋਂ ਇੰਟਰਵਿਊ ਦੇਣ ਦਾ ਸਬੂਤ ਵੀ ਦਿੱਤਾ ਸੀ। ਉਸ ਨੇ ਆਪਣੀ ਬੈਰਕ ਦਿਖਾਉਂਦਿਆਂ ਹੋਇਆਂ ਦੱਸਿਆ ਸੀ ਕਿ ਉਸ ਨੂੰ ਬਾਹਰ ਜਾਣ ਦੀ ਇਜਾਜ਼ਤ ਨਹੀਂ ਹੈ ਪਰ ਉਸ ਕੋਲ ਮੋਬਾਈਲ ਫੋਨ ਆ ਜਾਂਦਾ ਹੈ ਅਤੇ ਉਸ ਵਿਚ ਸਿਗਨਲ ਵੀ ਹੈ। ਲਾਰੈਂਸ ਨੇ ਆਪਣੇ ਇੰਟਰਵਿਊ 'ਚ ਕਿਹਾ ਕਿ ਜੇਲ ਦੇ ਗਾਰਡ ਰਾਤ ਨੂੰ ਘੱਟ ਹੀ ਆਉਂਦੇ-ਜਾਂਦੇ ਹਨ, ਇਸ ਲਈ ਉਹ ਰਾਤ ਨੂੰ ਕਾਲ ਕਰ ਲੈਂਦਾ ਹੈ।

ਲਾਰੈਂਸ ਨੇ ਅੰਦਰੋਂ ਮੋਬਾਈਲ ਆਉਣ ਦੀ ਜਾਣਕਾਰੀ ਵੀ ਦਿੱਤੀ ਸੀ। ਲਾਰੈਂਸ ਮੁਤਾਬਕ ਜੇਲ੍ਹ ਦੇ ਅੰਦਰ ਮੋਬਾਈਲ ਫ਼ੋਨ ਬਾਹਰੋਂ ਸੁੱਟੇ ਜਾਂਦੇ ਹਨ। ਕਈ ਵਾਰ ਜੇਲ੍ਹ ਸਟਾਫ਼ ਉਨ੍ਹਾਂ ਨੂੰ ਫੜ ਵੀ ਲੈਂਦਾ ਹੈ ਪਰ ਬਹੁਤੀ ਵਾਰ ਮੋਬਾਈਲ ਫ਼ੋਨ ਉਨ੍ਹਾਂ ਤੱਕ ਪਹੁੰਚ ਜਾਂਦਾ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਸਿੱਖ ਪੰਥ 'ਚ ਨਰੈਣੂ ਮਹੰਤ ਕੇਵਲ ਇੱਕ ਵਿਅਕਤੀ ਨਹੀ ਸਗੋਂ ਇੱਕ ਸੋਚ, ਗਿਆਨੀ ਹਰਪ੍ਰੀਤ ਸਿੰਘ ਨੇ ਛੱਡਿਆ ਗੁੱਝਾ ਤੀਰ
ਸਿੱਖ ਪੰਥ 'ਚ ਨਰੈਣੂ ਮਹੰਤ ਕੇਵਲ ਇੱਕ ਵਿਅਕਤੀ ਨਹੀ ਸਗੋਂ ਇੱਕ ਸੋਚ, ਗਿਆਨੀ ਹਰਪ੍ਰੀਤ ਸਿੰਘ ਨੇ ਛੱਡਿਆ ਗੁੱਝਾ ਤੀਰ
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਦੀ ਤਿਆਰੀ! ਹਾਈ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਮੇਟੀ ਬਣਾਈ ਜਾਂ ਨਹੀਂ...
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਦੀ ਤਿਆਰੀ! ਹਾਈ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਮੇਟੀ ਬਣਾਈ ਜਾਂ ਨਹੀਂ...
Punjab Congress: ਪੰਜਾਬ ਦੀ ਸੱਤਾ 'ਤੇ ਮੁੜ ਕਾਬਜ਼ ਹੋਣ ਲਈ ਕਾਂਗਰਸ ਦਾ ਵੱਡਾ ਐਲਾਨ! ਪੁਰਾਣਿਆਂ ਦੀ ਛੁੱਟੀ, ਨਵਿਆਂ 'ਤੇ ਦਾਅ
Punjab Congress: ਪੰਜਾਬ ਦੀ ਸੱਤਾ 'ਤੇ ਮੁੜ ਕਾਬਜ਼ ਹੋਣ ਲਈ ਕਾਂਗਰਸ ਦਾ ਵੱਡਾ ਐਲਾਨ! ਪੁਰਾਣਿਆਂ ਦੀ ਛੁੱਟੀ, ਨਵਿਆਂ 'ਤੇ ਦਾਅ
ਇੰਨੀ ਤਰੀਕ ਨੂੰ ਕਿਸਾਨੇ ਦੇ ਖਾਤੇ 'ਚ ਆਵੇਗੀ 19ਵੀਂ ਕਿਸ਼ਤ, ਇਦਾਂ ਚੈੱਕ ਕਰੋ ਸਟੇਟਸ
ਇੰਨੀ ਤਰੀਕ ਨੂੰ ਕਿਸਾਨੇ ਦੇ ਖਾਤੇ 'ਚ ਆਵੇਗੀ 19ਵੀਂ ਕਿਸ਼ਤ, ਇਦਾਂ ਚੈੱਕ ਕਰੋ ਸਟੇਟਸ
Advertisement
ABP Premium

ਵੀਡੀਓਜ਼

ਭ੍ਰਿਸ਼ਟਾਚਾਰੀਆਂ ਖ਼ਿਲਾਫ਼ ਸਰਕਾਰ ਦਾ ਐਕਸ਼ਨ   ਪੁਲਿਸ ਦੇ 8 ਮੁਲਾਜ਼ਮ ਹੋਰ ਬਰਖ਼ਾਸਤ!ਅਮਰੀਕਾ ਦੀ ਦਿਲ ਦਹਿਲਾਉਣ ਵਾਲ਼ੀ ਘਟਨਾ  ਡਿਪੋਰਟ ਦੇ ਡਰ ਤੋਂ 11 ਸਾਲ ਦੀ ਬੱਚੀ ਨੇ ਕੀਤੀ ਖ਼ੁਦਖੁਸ਼ੀ!ਧਾਮੀ ਦੇ ਅਸਤੀਫ਼ੇ 'ਤੇ ਅੱਜ ਹੋਵੇਗਾ ਵੱਡਾ ਫ਼ੈਸਲਾ! ਬਦਲੇਗਾ SGPC ਦਾ ਪ੍ਰਧਾਨ?ਗਿਆਨੀ ਜੀ ਅੱਜ ਸਮੁੱਚਾ ਪੰਥ ਤੁਹਾਡੇ ਇਹ ਡਰਾਮੇ ਦੇਖ ਰਿਹਾ! ਗਿਆਨੀ ਹਰਪ੍ਰੀਤ ਸਿੰਘ 'ਤੇ ਵਰ੍ਹੇ ਅਕਾਲੀ ਲੀਡਰ

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਸਿੱਖ ਪੰਥ 'ਚ ਨਰੈਣੂ ਮਹੰਤ ਕੇਵਲ ਇੱਕ ਵਿਅਕਤੀ ਨਹੀ ਸਗੋਂ ਇੱਕ ਸੋਚ, ਗਿਆਨੀ ਹਰਪ੍ਰੀਤ ਸਿੰਘ ਨੇ ਛੱਡਿਆ ਗੁੱਝਾ ਤੀਰ
ਸਿੱਖ ਪੰਥ 'ਚ ਨਰੈਣੂ ਮਹੰਤ ਕੇਵਲ ਇੱਕ ਵਿਅਕਤੀ ਨਹੀ ਸਗੋਂ ਇੱਕ ਸੋਚ, ਗਿਆਨੀ ਹਰਪ੍ਰੀਤ ਸਿੰਘ ਨੇ ਛੱਡਿਆ ਗੁੱਝਾ ਤੀਰ
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਦੀ ਤਿਆਰੀ! ਹਾਈ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਮੇਟੀ ਬਣਾਈ ਜਾਂ ਨਹੀਂ...
Amritpal Singh: ਅੰਮ੍ਰਿਤਪਾਲ ਸਿੰਘ ਦੀ ਮੈਂਬਰਸ਼ਿਪ ਰੱਦ ਕਰਨ ਦੀ ਤਿਆਰੀ! ਹਾਈ ਕੋਰਟ ਨੇ ਕੇਂਦਰ ਤੋਂ ਪੁੱਛਿਆ ਕਮੇਟੀ ਬਣਾਈ ਜਾਂ ਨਹੀਂ...
Punjab Congress: ਪੰਜਾਬ ਦੀ ਸੱਤਾ 'ਤੇ ਮੁੜ ਕਾਬਜ਼ ਹੋਣ ਲਈ ਕਾਂਗਰਸ ਦਾ ਵੱਡਾ ਐਲਾਨ! ਪੁਰਾਣਿਆਂ ਦੀ ਛੁੱਟੀ, ਨਵਿਆਂ 'ਤੇ ਦਾਅ
Punjab Congress: ਪੰਜਾਬ ਦੀ ਸੱਤਾ 'ਤੇ ਮੁੜ ਕਾਬਜ਼ ਹੋਣ ਲਈ ਕਾਂਗਰਸ ਦਾ ਵੱਡਾ ਐਲਾਨ! ਪੁਰਾਣਿਆਂ ਦੀ ਛੁੱਟੀ, ਨਵਿਆਂ 'ਤੇ ਦਾਅ
ਇੰਨੀ ਤਰੀਕ ਨੂੰ ਕਿਸਾਨੇ ਦੇ ਖਾਤੇ 'ਚ ਆਵੇਗੀ 19ਵੀਂ ਕਿਸ਼ਤ, ਇਦਾਂ ਚੈੱਕ ਕਰੋ ਸਟੇਟਸ
ਇੰਨੀ ਤਰੀਕ ਨੂੰ ਕਿਸਾਨੇ ਦੇ ਖਾਤੇ 'ਚ ਆਵੇਗੀ 19ਵੀਂ ਕਿਸ਼ਤ, ਇਦਾਂ ਚੈੱਕ ਕਰੋ ਸਟੇਟਸ
ਦਿੱਲੀ ਦੀ CM ਰੇਖਾ ਗੁਪਤਾ ਕੋਲ ਨਹੀਂ ਹੋਣਗੀਆਂ ਇਹ ਸ਼ਕਤੀਆਂ, ਜੋ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਕੋਲ?
ਦਿੱਲੀ ਦੀ CM ਰੇਖਾ ਗੁਪਤਾ ਕੋਲ ਨਹੀਂ ਹੋਣਗੀਆਂ ਇਹ ਸ਼ਕਤੀਆਂ, ਜੋ ਦੂਜੇ ਰਾਜਾਂ ਦੇ ਮੁੱਖ ਮੰਤਰੀਆਂ ਕੋਲ?
ਜਲਦੀ ਭਾਰ ਘਟਾਉਣਾ ਹੈ ਤਾਂ ਖਾਣੀ ਸ਼ੁਰੂ ਕਰੋ ਇਹ ਹਰੀ ਸਬਜ਼ੀ, ਸਰੀਰ ਨੂੰ ਮਿਲਣਗੇ  ਕਈ ਹੋਰ ਫਾਇਦੇ
ਜਲਦੀ ਭਾਰ ਘਟਾਉਣਾ ਹੈ ਤਾਂ ਖਾਣੀ ਸ਼ੁਰੂ ਕਰੋ ਇਹ ਹਰੀ ਸਬਜ਼ੀ, ਸਰੀਰ ਨੂੰ ਮਿਲਣਗੇ ਕਈ ਹੋਰ ਫਾਇਦੇ
ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੋਵੇਗਾ ਮਨਜ਼ੂਰ? ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ‘ਚ ਹੋਵੇਗੀ ਚਰਚਾ
ਹਰਜਿੰਦਰ ਸਿੰਘ ਧਾਮੀ ਦਾ ਅਸਤੀਫਾ ਹੋਵੇਗਾ ਮਨਜ਼ੂਰ? ਕਾਰਜਕਾਰਨੀ ਮੈਂਬਰਾਂ ਦੀ ਮੀਟਿੰਗ ‘ਚ ਹੋਵੇਗੀ ਚਰਚਾ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
ਪੰਜਾਬ ‘ਚ ਫਿਰ ਬਦਲੇਗਾ ਮੌਸਮ, ਮੌਸਮ ਵਿਭਾਗ ਨੇ ਜਾਰੀ ਕਰ’ਤਾ ਅਲਰਟ
Embed widget