Truck Operators : ਪੰਜਾਬ ਦੇ ਟਰੱਕ ਆਪਰੇਟਰਾਂ ਨੂੰ ਦਿੱਲੀ ਵੱਲੋਂ ਵੱਡਾ ਝਟਕਾ, ਸਰਕਾਰ ਨੇ ਲਿਆ ਇਹ ਸਖ਼ਤ ਫ਼ੈਸਲਾ
ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਇਹ ਫੈਸਲਾ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਲਿਆ ਹੈ। ਇਸ ਫੈਸਲੇ ਅਨੁਸਾਰ ਸਿਰਫ਼ ਸੀਐਨਸੀ ਉੱਤੇ ਚੱਲਦੇ ਜਾਂ ਬਿਜਲਈ ਟਰੱਕ ਜਾਂ ਫਿਰ ਬੀਐੱਸ 6 ਨਾਰਮਜ਼ ਦੀ ਪਾਲਣਾ...
Punjab News : ਪੰਜਾਬ ਸਮੇਤ ਦੇਸ਼ ਭਰ ਦੇ ਹਜ਼ਾਰਾਂ ਟਰੱਕ ਆਪਰੇਟਰਾਂ ਨੂੰ ਉਦੋਂ ਵੱਡਾ ਝਟਕਾ ਲੱਗਾ, ਜਦੋਂ ਦਿੱਲੀ ਸਰਕਾਰ ਨੇ ਇੱਕ ਅਕਤੂਬਰ ਤੋਂ ਕਈ ਤਰ੍ਹਾਂ ਦੇ ਟਰੱਕਾਂ ਦੇ ਦਿੱਲੀ ਦਾਖ਼ਲੇ ਉੱਤੇ ਪਾਬੰਦੀ ਲਾ ਦਿੱਤੀ ਹੈ। ਜਾਣਕਾਰੀ ਅਨੁਸਾਰ ਦਿੱਲੀ ਸਰਕਾਰ ਇਹ ਫੈਸਲਾ ਕੌਮੀ ਰਾਜਧਾਨੀ ਵਿੱਚ ਪ੍ਰਦੂਸ਼ਣ ਘਟਾਉਣ ਲਈ ਲਿਆ ਹੈ। ਇਸ ਫੈਸਲੇ ਅਨੁਸਾਰ ਸਿਰਫ਼ ਸੀਐਨਸੀ ਉੱਤੇ ਚੱਲਦੇ ਜਾਂ ਬਿਜਲਈ ਟਰੱਕ ਜਾਂ ਫਿਰ ਬੀਐੱਸ 6 ਨਾਰਮਜ਼ ਦੀ ਪਾਲਣਾ ਕਰਦੇ ਟਰੱਕ ਹੀ ਦਿੱਲੀ ਵਿੱਚ ਇੱਕ ਅਕਤੂਬਰ ਤੋਂ ਬਾਅਦ ਦਾਖ਼ਲ ਹੋ ਸਕਦੇ ਹਨ। ਫੈਸਲੇ ਮੁਤਾਬਕ ਬੀਐਸ 6 ਨਾਰਮਜ਼ ਦੀ ਪਾਲਣਾ ਨਾ ਕਰਨ ਵਾਲੇ ਡੀਜ਼ਲ ਟਰੱਕਾਂ ਦਾ ਕੌਮੀ ਰਾਜਧਾਨੀ ਵਿੱਚ ਐਂਟਰੀ ਬੰਦ ਹੋ ਜਾਵੇਗੀ।
ਬੀਐਸ 6 ਨਾਰਮਜ਼ ਇੱਕ ਅਪ੍ਰੈਲ 2020 ਤੋਂ ਲਾਗੂ ਹਨ। ਅਸਲ ਵਿੱਚ ਇਹ ਨਾਰਮਜ਼ ਕਿਸੇ ਵੀ ਵਾਹਨ ਵੱਲੋਂ ਛੱਡੇ ਜਾਣ ਵਾਲੇ ਪ੍ਰਦੂਸ਼ਣ ਨਾਲ ਸਬੰਧਤ ਹਨ। ਬੀਐਸ 6 ਨਾਰਮਜ਼ 1 ਅਪ੍ਰੈਲ 2020 ਤੋਂ ਲਾਗੂ ਹੋਣ ਦਾ ਮਤਲਬ ਇਹ ਹੈ ਕਿ ਇਸ ਮਿਤੀ ਤੋਂ ਪਹਿਲਾਂ ਜਿਹੜੇ ਟਰੱਕ ਬੀਐਸ 6 ਨਾਰਮਜ਼ ਦੀ ਪਾਲਣਾ ਨਹੀਂ ਕਰਦੇ, ਭਾਵ ਬੀਐਸ 5 ਜਾਂ ਬੀਐਸ 4 ਨਾਰਮਜ਼ ਮੁਤਾਬਕ ਉਹਨਾਂ ਦਾ ਇੰਜਣ ਕੰਮ ਕਰਦਾ ਹੈ ਤਾਂ ਕੌਮੀ ਰਾਜਧਾਨੀ ਵਿੱਚ ਉਹਨਾਂ ਦਾ ਦਾਖਲਾ ਨਹੀਂ ਹੋ ਸਕੇਗਾ।
ਭਾਰਤ ਵਿੱਚ ਬੇਸ਼ੱਕ ਸੀਐਨਜੀ ਗੈਸ ਦੀ ਵਰਤੋਂ ਸ਼ੁਰੂ ਹੋਈ ਨੂੰ ਕੁੱਝ ਸਮਾਂ ਹੋਇਆ ਹੋ ਚੁੱਕਾ ਹੈ ਪਰ ਅਸਲੀਅਤ ਇਹ ਹੈ ਕਿ ਟਰਾਂਸਪੋਰਟ ਸੈਕਟਰ ਵਿੱਚ ਸੀਐਨਜੀ ਉੱਤੇ ਚੱਲਣ ਵਾਲੇ ਟਰੱਕਾਂ ਦੀ ਗਿਣਤੀ ਬਹੁਤ ਘੱਟ ਹੈ। ਬਿਜਲਈ ਭਾਵ ਇਲੈਕਟ੍ਰਿਕ ਟਰੱਕਾਂ ਗਿਣਤੀ ਬੇਹੱਦ ਘੱਟ ਹੈ। ਜੇ ਦਿੱਲੀ ਸਰਕਾਰ 1 ਅਕਤੂਬਰ ਤੋਂ ਇਹ ਫੈਸਲਾ ਲਾਗੂ ਕਰਨ ਉੱਤੇ ਬਜਿੱਦ ਰਹਿੰਦੀ ਹੈ ਤਾਂ ਇਸ ਨਾਲ ਲੱਖਾਂ ਲੋਕਾਂ ਦੇ ਬੇਰੁਜ਼ਗਾਰ ਹੋਣ ਦਾ ਖਦਸ਼ਾ ਬਣ ਜਾਂਦਾ ਹੈ। ਦੱਸਣਯੋਗ ਹੈ ਕਿ ਕੁੱਝ ਸਮਾਂ ਪਹਿਲਾਂ ਦਿੱਲੀ ਵਿੱਚ 15 ਸਾਲ ਪੁਰਾਣੇ ਡੀਜ਼ਲ ਵਾਹਨਾਂ ਉੱਤੇ ਪਾਬੰਦੀ ਲਾਈ ਗਈ ਸੀ। ਬਾਅਦ ਵਿੱਚ ਇਸ ਵਿੱਚ ਹੋਰ ਸੋਧ ਕਰਦਿਆ ਐਨਜੀਟੀ ਨੇ 10 ਸਾਲ ਪੁਰਾਣੀਆਂ ਡੀਜ਼ਲ ਗੱਡੀਆਂ ਤੇ 15 ਪੁਰਾਣੀਆਂ ਪੈਟਰੋਲ ਗੱਡੀਆਂ ਉੱਤੇ ਪਾਬੰਦੀ ਲਾ ਦਿੱਤੀ ਸੀ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ : Refrigerator Using Mistakes: ਬਹੁਤੇ ਲੋਕ ਨਹੀਂ ਜਾਣਦੇ ਫਰਿੱਜ ਦੀ ਸਹੀ ਵਰਤੋਂ, ਅਕਸਰ ਕਰਦੇ 3 ਖਤਰਨਾਕ ਗਲਤੀਆਂ
ਇਹ ਵੀ ਪੜ੍ਹੋ : ਕੀਤੇ ਤੁਹਾਡਾ ਬੱਚਾ ਵੀ ਤਾਂ ਨਹੀਂ ਹੋ ਰਿਹਾ ਚਿੜਚਿੜਾ! ਇਸ ਵਿਟਾਮਿਨ ਦੀ ਹੋ ਸਕਦੀ ਹੈ ਕਮੀ, ਜਾਣੋ
ਇੱਥੇ ਪੜ੍ਹੋ ਪੰਜਾਬ ਅਤੇ ਦੇਸ਼ ਦੁਨਿਆ ਨਾਲ ਜੁੜੀਆਂ ਹੋਰ ਖ਼ਬਰਾਂ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ABP NEWS ਦਾ ਐਪ ਡਾਊਨਲੋਡ ਕਰੋ :
Android ਫੋਨ ਲਈ ਕਲਿਕ ਕਰੋ
Iphone ਲਈ ਕਲਿਕ ਕਰੋ