(Source: ECI/ABP News)
Punjab News: ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਬਣੇ ਨਵੇਂ ਮੇਅਰ
AAP Moga Mayor: ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਬਲਜੀਤ ਸਿੰਘ ਚੰਨੀ ਮੋਗਾ ਦੇ ਨਵੇਂ ਮੇਅਰ ਬਣੇ ਹਨ। ਮੋਗਾ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰਾਂ ਵਿੱਚੋਂ 42 ਕੌਂਸਲਰਾਂ ਨੇ ਬਲਜੀਤ...
![Punjab News: ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਬਣੇ ਨਵੇਂ ਮੇਅਰ Aam Aadmi Party's takeover of Moga Municipal Corporation, Baljit Singh Channi became the new mayor Punjab News: ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ, ਬਲਜੀਤ ਸਿੰਘ ਚੰਨੀ ਬਣੇ ਨਵੇਂ ਮੇਅਰ](https://feeds.abplive.com/onecms/images/uploaded-images/2023/08/21/512220f63bee400cff280ca077a7c05e1692605288433496_original.jpeg?impolicy=abp_cdn&imwidth=1200&height=675)
AAP Moga Mayor: ਮੋਗਾ ਨਗਰ ਨਿਗਮ 'ਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਹੋ ਗਿਆ ਹੈ। ਆਮ ਆਦਮੀ ਪਾਰਟੀ ਵੱਲੋਂ ਬਲਜੀਤ ਸਿੰਘ ਚੰਨੀ ਮੋਗਾ ਦੇ ਨਵੇਂ ਮੇਅਰ ਬਣੇ ਹਨ। ਮੋਗਾ ਨਗਰ ਨਿਗਮ ਵਿੱਚ ਕੁੱਲ 50 ਕੌਂਸਲਰਾਂ ਵਿੱਚੋਂ 42 ਕੌਂਸਲਰਾਂ ਨੇ ਬਲਜੀਤ ਸਿੰਘ ਚੰਨੀ ਦਾ ਸਮਰਥਨ ਕੀਤਾ। ਵੋਟਿੰਗ ਦੌਰਾਨ ਅੱਠ ਕੌਂਸਲਰ ਗੈਰ-ਹਾਜ਼ਰ ਰਹੇ। ਇਸ ਤੋਂ ਬਾਅਦ ਚੰਨੀ ਨੂੰ ਸਰਬਸੰਮਤੀ ਨਾਲ ਮੇਅਰ ਚੁਣ ਲਿਆ ਗਿਆ।
ਦੱਸ ਦਈਏ ਕਿ ਨਵੇਂ ਮੇਅਰ ਵਾਰਡ ਨੰਬਰ 8 ਤੋਂ ਕੌਂਸਲਰ ਹਨ। ਉਨ੍ਹਾਂ ਨੇ 2021 ਦੀਆਂ ਨਿਗਮ ਚੋਣਾਂ ਆਮ ਆਦਮੀ ਦੇ ਚੋਣ ਨਿਸ਼ਾਨ 'ਤੇ ਲੜੀਆਂ ਸਨ। ਬਲਜੀਤ ਚੰਨੀ ਸਮਾਜ ਸੇਵੀ ਹਨ ਤੇ ਗੱਡੀਆਂ ਦੀ ਮੁਰੰਮਤ ਦਾ ਕੰਮ ਵੀ ਕਰਦੇ ਹਨ। ਇਸ ਦੌਰਾਨ ਮਿੰਨੀ ਸਕੱਤਰੇਤ ਵਿੱਚ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਗਏ ਸਨ। ਇਸ ਲਈ ਡਿਵੀਜ਼ਨਲ ਕਮਿਸ਼ਨਰ ਉਥੇ ਪੁੱਜੇ ਸਨ।
ਇਸ ਤੋਂ ਪਹਿਲਾਂ ਬੀਤੀ 4 ਜੁਲਾਈ ਨੂੰ ਨਗਰ ਨਿਗਮ ਦੀ ਮੇਅਰ ਨੀਤਿਕਾ ਭੱਲਾ ਨੂੰ ਵਿਧਾਇਕ ਧੜੇ ਦੇ ਕੌਂਸਲਰਾਂ ਨੇ ਬੇਭਰੋਸਗੀ ਮਤਾ ਪਾ ਕੇ ਬਾਹਰ ਕਰ ਦਿੱਤਾ ਸੀ। ਨੀਤਿਕਾ ਭੱਲਾ ਕਰੀਬ ਦੋ ਸਾਲ ਮੇਅਰ ਦੇ ਅਹੁਦੇ 'ਤੇ ਰਹੀ। ਇਸ ਤੋਂ ਬਾਅਦ ਵਿਧਾਇਕ ਵੱਲੋਂ ਸੀਨੀਅਰ ਡਿਪਟੀ ਮੇਅਰ ਪ੍ਰਵੀਨ ਸ਼ਰਮਾ ਨੂੰ ਵਾਧੂ ਚਾਰਜ ਦੇ ਕੇ ਕਾਰਜਕਾਰੀ ਮੇਅਰ ਬਣਾਇਆ ਗਿਆ ਸੀ।
ਇਹ ਵੀ ਪੜ੍ਹੋ: Viral Video: ਘਰ ਦੀ ਛੱਤ 'ਤੇ ਸੱਪਾਂ ਨੇ ਲਾਏ ਡੇਰੇ, ਬਚਾਅ ਦੌਰਾਨ ਔਰਤ 'ਤੇ ਕੀਤਾ ਹਮਲਾ
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।
ਇਹ ਵੀ ਪੜ੍ਹੋ: Viral News: 'ਧਰਤੀ 'ਤੇ ਜਲਦ ਹੀ ਫੈਲੇਗੀ ਏਲੀਅਨ ਫੰਗਸ, ਲੱਖਾਂ ਲੋਕ ਮਰਨਗੇ', ਵਿਗਿਆਨੀ ਨੇ ਦਿੱਤੀ ਸਖ਼ਤ ਚੇਤਾਵਨੀ!
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)