ਪੜਚੋਲ ਕਰੋ
ਜਲੰਧਰ ਤੋਂ 'ਆਪ' ਦੇ ਬੇਦਾਗ਼ ਕਰੋੜਪਤੀ ਉਮੀਦਵਾਰ ਜਸਟਿਸ ਜ਼ੋਰਾ ਸਿੰਘ ਨੇ ਭਰਿਆ ਨਾਮਜ਼ਦਗੀ ਪਰਚਾ
ਜ਼ੋਰਾ ਸਿੰਘ ਦੀ ਕੁੱਲ ਚੱਲ ਤੇ ਅਚੱਲ ਜਾਇਦਾਦ ਦੀ ਕੀਮਤ 2,54,93,842 ਰੁਪਏ ਹੈ। ਉਨ੍ਹਾਂ ਦੀ ਪਤਨੀ ਜਿੰਦਰ ਕੌਰ ਦੀ ਕੁੱਲ ਚੱਲ ਤੇ ਅਚੱਲ ਜਾਇਦਾਦ ਵੀ 2,90,89,351 ਰੁਪਏ ਹੈ।
ਜਲੰਧਰ: ਆਮ ਆਦਮੀ ਪਾਰਟੀ ਵੱਲੋਂ ਜਲੰਧਰ ਲੋਕ ਸਭਾ ਹਲਕੇ ਤੋਂ ਉਮੀਦਵਾਰ ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਨੇ ਅੱਜ ਨਾਮਜ਼ਦਗੀ ਪਰਚਾ ਦਾਖਲ ਕਰ ਦਿੱਤਾ ਹੈ। ਉਨ੍ਹਾਂ ਦਾ ਪਰਚਾ ਦਾਖਲ ਕਰਵਾਉਣ ਪਾਰਟੀ ਦੇ ਸੀਨੀਅਰ ਨੇਤਾ ਅਮਨ ਅਰੋੜਾ ਪਹੁੰਚੇ। ਜਿਵੇਂ-ਜਿਵੇਂ ਚੋਣਾਂ ਨੇੜੇ ਆ ਰਹੇ ਹਨ ਆਮ ਆਦਮੀ ਪਾਰਟੀ ਦੀਆਂ ਸਭਾਵਾਂ ਛੋਟੀਆਂ ਹੁੰਦੀਆਂ ਜਾ ਰਹੀਆਂ ਹਨ।
ਦੋ ਦਿਨ ਪਹਿਲਾਂ ਜਲੰਧਰ ਦੇ ਡਿਪਟੀ ਕਮਿਸ਼ਨਰ ਦਫਤਰ ਸਾਹਮਣੇ ਜਿਸ ਥਾਂ 'ਤੇ ਕਾਂਗਰਸ ਨੇ ਇਕੱਠ ਕੀਤਾ ਸੀ ਉਸੇ ਥਾਂ 'ਤੇ ਅੱਜ 'ਆਪ' ਦਾ ਚੋਣ ਪ੍ਰੋਗਰਾਮ ਹੋਇਆ। ਗਰਮੀ ਜ਼ਿਆਦਾ ਸੀ ਅਤੇ ਲੋਕਾਂ ਦੀ ਗਿਣਤੀ ਬਹੁਤ ਘੱਟ। ਫਿਰ ਵੀ ਪਰਚਾ ਦਾਖਲ ਕਰਨ ਤੋਂ ਬਾਅਦ ਰਿਟਾਇਰਡ ਜਸਟਿਸ ਨੇ ਜਿੱਤ ਦਾ ਦਾਅਵਾ ਕੀਤਾ ਅਤੇ ਕਿਹਾ ਕਿ ਉਨ੍ਹਾਂ ਦਾ ਮੁਕਾਬਲਾ ਨਾ ਤੇ ਅਕਾਲੀ-ਬੀਜੇਪੀ ਉਮੀਦਵਾਰ ਨਾਲ ਹੈ ਅਤੇ ਨਾ ਹੀ ਕਾਂਗਰਸ ਦੇ ਉਮੀਦਵਾਰ ਨਾਲ।
ਜਸਟਿਸ (ਸੇਵਾਮੁਕਤ) ਜ਼ੋਰਾ ਸਿੰਘ ਵੱਲੋਂ ਚੋਣ ਕਮਿਸ਼ਨ ਨੂੰ ਸੌਂਪੇ ਹਲਫੀਆ ਬਿਆਨ ਮੁਤਾਬਕ ਉਨ੍ਹਾਂ 'ਤੇ ਕੋਈ ਅਪਰਾਧਿਕ ਕੇਸ ਦਰਜ ਨਹੀਂ ਹੈ। ਜਸਟਿਸ ਜ਼ੋਰਾ ਸਿੰਘ ਕਰੋੜਾਂ ਦੀ ਜ਼ਮੀਨ ਦੇ ਮਾਲਕ ਵੀ ਹਨ। ਜ਼ੋਰਾ ਸਿੰਘ ਦੀ ਕੁੱਲ ਚੱਲ ਤੇ ਅਚੱਲ ਜਾਇਦਾਦ ਦੀ ਕੀਮਤ 2,54,93,842 ਰੁਪਏ ਹੈ। ਉਨ੍ਹਾਂ ਦੀ ਪਤਨੀ ਜਿੰਦਰ ਕੌਰ ਦੀ ਕੁੱਲ ਚੱਲ ਤੇ ਅਚੱਲ ਜਾਇਦਾਦ ਵੀ 2,90,89,351 ਰੁਪਏ ਹੈ।
ਜਸਟਿਸ (ਸੇਵਾਮੁਕਤ) ਦੇ ਅਸਾਸਿਆਂ ਦੇ ਵੇਰਵੇ-
- ਜਸਟਿਸ ਜ਼ੋਰਾ ਸਿੰਘ ਦੇ ਤਿੰਨ ਬੈਂਕ ਖਾਤਿਆਂ ਵਿੱਚ 80 ਹਜ਼ਾਰ ਰੁਪਏ, ਦੂਜੇ ਖਾਤੇ ਵਿੱਚ 16 ਲੱਖ 16 ਹਜ਼ਾਰ ਤੇ 893 ਰੁਪਏ ਅਤੇ ਤੀਜੇ ਅਕਾਊਂਟ ਵਿੱਚ 11,702 ਰੁਪਏ ਹਨ। ਇਸ ਤੋਂ ਇਲਾਵਾ ਉਨ੍ਹਾਂ ਕੋਲ 6-6 ਲੱਖ ਰੁਪਏ ਦੀ ਕੀਮਤ ਦੀਆਂ ਦੋ ਨਿਵੇਸ਼ ਸਕੀਮਾਂ ਵੀ ਹਨ।
- ਜ਼ੋਰਾ ਸਿੰਘ ਦੀ ਪਤਨੀ ਦੇ ਦੋ ਬੈਂਕ ਖਾਤਿਆਂ ਵਿੱਚੋਂ ਪਹਿਲੇ 'ਚ 8,10,722 ਰੁਪਏ ਤੇ ਦੂਜੇ ਵਿੱਚ 24, 194 ਰੁਪਏ। ਇਸ ਤੋਂ ਇਲਾਵਾ 55 ਲੱਖ ਰੁਪਏ ਕੀਮਤ ਦੀ ਐਫਡੀ ਵੀ ਹਨ। 55 ਲੱਖ ਰੁਪਏ ਦੀ ਕੀਮਤ ਦੀ ਇੱਕ ਹੋਰ ਨਿਵੇਸ਼ ਸਕੀਮ ਜ਼ੋਰਾ ਸਿੰਘ ਦੀ ਪਤਨੀ ਦੇ ਨਾਂ 'ਤੇ ਮੌਜੂਦ ਹੈ।
- ਜ਼ੋਰਾ ਸਿੰਘ ਸਿਰ ਦੋ ਲੱਖ ਰੁਪਏ ਦਾ ਕਰਜ਼ਾ ਵੀ ਹੈ ਅਤੇ ਪਤਨੀ 'ਤੇ 9,69,208 ਰੁਪਏ ਦਾ ਕਾਰ ਲੋਨ ਹੈ।
- ਕਾਰਾਂ - ਜਸਟਿਸ ਜ਼ੋਰਾ ਸਿੰਘ ਕੋਲ ਲੈਂਡ ਰੋਵਰ ਕਾਰ ਜਿਸ ਦੀ ਮਾਰਕੀਟ ਕੀਮਤ 31 ਲੱਖ 15 ਹਜ਼ਾਰ ਰੁਪਏ ਹੈ।
- ਸੋਨਾ - ਜ਼ੋਰਾ ਸਿੰਘ ਕੋਲ 60 ਗ੍ਰਾਮ ਸੋਨਾ ਹੈ ਜਿਸ ਦੀ ਕੀਮਤ 1,92,000 ਰੁਪਏ ਹੈ। ਉਨ੍ਹਾਂ ਦੀ ਪਤਨੀ ਜਿੰਦਰ ਕੌਰ ਕੋਲ 250 ਗ੍ਰਾਮ ਸੋਨਾ ਹੈ ਜਿਸ ਦੀ ਬਜ਼ਾਰ ਵੈਲਿਊ ਅੱਠ ਲੱਖ ਰੁਪਏ ਹੈ।
- ਜ਼ਮੀਨਾਂ - 1,85,15000 ਕੀਮਤ ਦੀ ਜਾਇਦਾਦ
- ਮੁਹਾਲੀ ਵਿੱਚ ਖੇਤੀਯੋਗ ਜ਼ਮੀਨ ਜਿਸ ਦੀ ਕੀਮਤ 42 ਲੱਖ ਰੁਪਏ ਹੈ। 50 ਲੱਖ 15 ਹਜ਼ਾਰ ਰੁਪਏ ਕੀਮਤ ਦੀ ਇੱਕ ਹੋਰ ਜ਼ਮੀਨ ਹੈ। 53 ਲੱਖ ਬਜ਼ਾਰ ਵੈਲਿਊ ਦੀ ਇੱਕ ਪ੍ਰਾਪਰਟੀ ਹੈ।
- ਪਤਨੀ ਜਿੰਦਰ ਕੌਰ ਦੇ ਨਾਂ 'ਤੇ ਦੋ ਕਰੋੜ 11 ਲੱਖ ਰੁਪਏ ਦੀ ਰਿਹਾਇਸ਼ੀ ਪ੍ਰਾਪਰਟੀ ਹੈ।
Follow Breaking News on abp LIVE for more latest stories and trending topics. Watch breaking news and top headlines online on abp sanjha LIVE TV
ਹੋਰ ਵੇਖੋ
Advertisement
Advertisement
Advertisement
ਟਾਪ ਹੈਡਲਾਈਨ
ਕਾਰੋਬਾਰ
ਸਿਹਤ
ਲਾਈਫਸਟਾਈਲ
ਆਟੋ
Advertisement