ਮੋਦੀ ਤੇ ਕੈਪਟਨ ਦੀ ਯੋਜਨਾ ਹੋਈ ਫੇਲ੍ਹ, ਕਿਸਾਨ ਅੰਦੋਲਨ ਰਿਹਾ ਜਾਰੀ, 'ਆਪ' ਨੇ ਦੱਸੀ ਸੱਚਾਈ
'ਆਪ' ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਜੇਲ੍ਹ ਵਿੱਚ ਪਾਉਣ ਦੀ ਯੋਜਨਾ ਫ਼ੇਲ੍ਹ ਹੋਣ ਤੋਂ ਬਾਅਦ ਬੀਜੇਪੀ ਅਤੇ ਕੈਪਟਨ ਨੇ ਸੈਟਿੰਗ ਕਰਕੇ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਅਤੇ ਕਾਲੇ ਕਾਨੂੰਨ ਪਾਸ ਕਰਨ ਦਾ ਝੂਠਾ ਦੋਸ਼ ਲਗਾ ਦਿੱਤਾ।
ਚੰਡੀਗੜ੍ਹ: ਆਮ ਆਦਮੀ ਪਾਰਟੀ ਦੀ ਪੰਜਾਬ ਇਕਾਈ ਨੇ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਬੀਜੇਪੀ ਦਾ ਗਠਜੋੜ ਹੋਣ ਕਾਰਨ ਤਿੰਨੇ ਕਾਲੇ ਕਾਨੂੰਨਾਂ ਨੂੰ ਦਿੱਲੀ ਵਿੱਚ ਲਾਗੂ ਕਰਨ ਦਾ ਆਮ ਆਦਮੀ ਪਾਰਟੀ 'ਤੇ ਝੂਠਾ ਦੋਸ਼ ਲਗਾ ਰਹੇ ਹਨ। ਮੋਦੀ ਸਰਕਾਰ ਦੀ ਤਿਆਰੀ ਸੀ ਕਿ ਕਿਸਾਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਵੇ, ਪਰ ਕੇਜਰੀਵਾਲ ਸਰਕਾਰ ਵੱਲੋਂ ਸਟੇਡੀਅਮ ਨੂੰ ਜੇਲ੍ਹ ਬਣਾਉਣ ਤੋਂ ਮਨਾ ਕਰ ਦੇਣ ਨਾਲ ਇਨ੍ਹਾਂ ਦੀ ਸਾਰੀ ਯੋਜਨਾ ਫ਼ੇਲ੍ਹ ਹੋ ਗਈ।
'ਆਪ' ਦਾ ਦਾਅਵਾ ਹੈ ਕਿ ਕਿਸਾਨਾਂ ਨੂੰ ਜੇਲ੍ਹ ਵਿੱਚ ਪਾਉਣ ਦੀ ਯੋਜਨਾ ਫ਼ੇਲ੍ਹ ਹੋਣ ਤੋਂ ਬਾਅਦ ਬੀਜੇਪੀ ਅਤੇ ਕੈਪਟਨ ਨੇ ਸੈਟਿੰਗ ਕਰਕੇ ਕੇਜਰੀਵਾਲ ਨੂੰ ਬਦਨਾਮ ਕਰਨ ਦੀ ਯੋਜਨਾ ਬਣਾਈ ਅਤੇ ਕਾਲੇ ਕਾਨੂੰਨ ਪਾਸ ਕਰਨ ਦਾ ਝੂਠਾ ਦੋਸ਼ ਲਗਾ ਦਿੱਤਾ। ਸਾਰਾ ਪੰਜਾਬ ਜਾਣਦਾ ਹੈ ਕਿ ਕੈਪਟਨ ਅਮਰਿੰਦਰ ਅਤੇ ਅਕਾਲੀ ਦਲ ਨੇ ਤਿੰਨਾਂ ਕਾਲੇ ਕਾਨੂੰਨਾਂ ਨੂੰ ਪਾਸ ਕਰਵਾਉਣ ਵਿੱਚ ਮੋਦੀ ਦਾ ਸਾਥ ਦਿੱਤਾ ਸੀ।
ਆਮ ਆਦਮੀ ਪਾਰਟੀ ਦਾ ਕਹਿਣਾ ਹੈ ਕਿ ਕੈਪਟਨ ਭਾਜਪਾ ਦਾ ਮੁੱਖ ਮੰਤਰੀ ਹੈ ਤੇ ਮੋਦੀ ਦਾ ਆਦਮੀ ਹੈ। ਕੇਜਰੀਵਾਲ ਨੇ ਜਿਸ ਤਰਾਂ ਕਿਸਾਨਾਂ ਦੀ ਮਦਦ ਕੀਤੀ ਹੈ ਉਸ ਤੋਂ ਮੋਦੀ ਬਹੁਤ ਨਾਰਾਜ਼ ਹੈ। ਇਸੇ ਲਈ ਮੋਦੀ ਦੇ ਕਹਿਣ 'ਤੇ ਅੱਜ ਕੈਪਟਨ ਨੇ ਕੇਜਰੀਵਾਲ 'ਤੇ ਝੂਠੇ ਇਲਜ਼ਾਮ ਲਗਾਏ ਹਨ। ਕੈਪਟਨ ਖੁੱਲ੍ਹੇ ਆਮ ਮੋਦੀ ਦੇ ਨਾਲ ਹੈ ਅਤੇ ਕਿਸਾਨਾਂ ਨੂੰ ਧੋਖਾ ਦੇ ਰਹੇ ਹਨ।
ਇਵਾਂਕਾ ਟਰੰਪ ਨੂੰ ਆਈ ਮੋਦੀ ਦੀ ਯਾਦ, ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀਆਂ ਤਸਵੀਰਾਂਨਹੀਂ ਬਣੀ ਸਰਕਾਰ 'ਤੇ ਕਿਸਾਨਾਂ ਵਿਚਾਲੇ ਸਹਿਮਤੀ, ਸਰਕਾਰ ਵੱਲੋਂ ਦਿੱਤੇ ਪ੍ਰਸਤਾਵ ਨੂੰ ਠੋਕਰ
ਪੰਜਾਬੀ 'ਚ ਤਾਜ਼ਾ ਖਬਰਾਂ ਪੜ੍ਹਨ ਲਈ ਏਬੀਪੀ ਸਾਂਝਾ ਦੀ ਐਪ ਹੁਣੇ ਕਰੋ ਡਾਊਨਲੋਡ