ਪੜਚੋਲ ਕਰੋ

ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਦੇਸ਼ ਦੇ ਉਪ- ਰਾਸ਼ਟਰਪਤੀ ਨੂੰ ਮਿਲੇਗਾ 'ਆਪ' ਦਾ ਵਫ਼ਦ

ਕੇਂਦਰ ਦੀ ਨਰਿੰਦਰ ਮੋਦੀ  ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ ਦੀਆਂ ਲਗਾਤਾਰ ਟਾਲੀਆ ਜਾ ਰਹੀਆਂ ਸੈਨੇਟ ਚੋਣਾ ਨੂੰ ਤੁਰੰਤ ਕਰਾਏ ਜਾਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਮਰਥਨ ਕੀਤਾ।

ਚੰਡੀਗੜ੍ਹ: ਕੇਂਦਰ ਦੀ ਨਰਿੰਦਰ ਮੋਦੀ  ਸਰਕਾਰ ਵੱਲੋਂ ਪੰਜਾਬ ਯੂਨੀਵਰਸਿਟੀ ਚੰਡੀਗੜ ਦੀਆਂ ਲਗਾਤਾਰ ਟਾਲੀਆ ਜਾ ਰਹੀਆਂ ਸੈਨੇਟ ਚੋਣਾ ਨੂੰ ਤੁਰੰਤ ਕਰਾਏ ਜਾਣ ਦੀ ਮੰਗ ਨੂੰ ਲੈ ਕੇ ਵਿਦਿਆਰਥੀਆਂ ਵੱਲੋਂ ਲਾਏ ਧਰਨੇ ਦਾ ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਸਮਰਥਨ ਕੀਤਾ ਹੈ। 

ਇਸ ਧਰਨੇ ਨੂੰ ਹਿਮਾਇਤ ਦੇਣ ਲਈ 'ਆਪ' ਦੇ ਸੀਨੀਅਰ ਆਗੂ ਅਤੇ ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਦੀ ਅਗਵਾਈ ਹੇਠ 'ਆਪ' ਵਿਧਾਇਕਾਂ ਤੇ ਆਗੂਆਂ ਨੇ ਮੰਗਲਵਾਰ ਨੂੰ ਉਪ- ਕੁਲਪਤੀ (ਵੀ.ਸੀ) ਦਫ਼ਤਰ ਅੱਗੇ ਲੱਗੇ ਵਿਦਿਅਰਥੀਆਂ ਦੇ ਧਰਨੇ 'ਚ ਉਚੇਚੇ ਤੌਰ 'ਤੇ ਸ਼ਿਰਕਤ ਕੀਤੀ।

ਇਸ ਮੌਕੇ ਹਰਪਾਲ ਸਿੰਘ ਚੀਮਾ ਅਤੇ ਕੁਲਤਾਰ ਸਿੰਘ ਸੰਧਵਾਂ ਨੇ ਐਲਾਨ ਕੀਤਾ ਕਿ ਪੰਜਾਬ ਯੂਨੀਵਰਸਿਟੀ ਦੇ ਮੁੱਦੇ 'ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਸੰਸਦ ਮੈਂਬਰ ਯੂਨੀਵਰਸਿਟੀ ਦੇ ਵਿਦਿਆਰਥੀ ਆਗੂਆਂ, ਟੀਚਿੰਗ ਸਟਾਫ਼ ਦੇ ਆਗੂਆਂ ਅਤੇ ਨਾਨ- ਟੀਚਿੰਗ ਸਟਾਫ਼ ਦੇ ਆਗੂਆਂ ਦੇ ਵਫ਼ਦ ਨੂੰ ਨਾਲ ਲੈ ਕੇ ਦੇਸ਼ ਦੇ ਉਪ- ਰਾਸ਼ਟਰਪਤੀ ਅਤੇ ਪੀ.ਯੂ ਦੇ ਕੁਲਪਤੀ ਵੈਂਕਈਆ ਨਾਇਡੂ ਨੂੰ ਮਿਲਣਗੇ, ਜਿਸ ਸੰਬੰਧੀ ਉਪ- ਰਾਸ਼ਟਰਪਤੀ ਤੋਂ ਸਮਾਂ ਲੈ ਲਿਆ ਗਿਆ ਹੈ। 

ਉਨਾਂ ਹੋਰਨਾਂ ਪਾਰਟੀ ਆਗੂਆਂ ਨੂੰ ਇਸ ਮੁੱਦੇ 'ਤੇ ਇੱਕਜੁਟ ਹੋ ਕੇ ਕੇਂਦਰ ਦੀ ਮੋਦੀ ਸਰਕਾਰ 'ਤੇ ਦਬਾਅ ਪਾਉਣ ਦੀ ਅਪੀਲ ਕੀਤੀ।ਚੀਮਾ ਨੇ ਦੱਸਿਆ ਕਿ ਆਮ ਆਦਮੀ ਪਾਰਟੀ ਲਈ ਸਿੱਖਿਆ ਅਤੇ ਸਿਹਤ ਸਭ ਤੋਂ ਪ੍ਰਮੁੱਖ ਮੁੱਦੇ ਹਨ। ਦਿੱਲੀ ਦੀ ਕੇਜਰੀਵਾਲ ਸਰਕਾਰ ਸਿੱਖਿਆ 'ਤੇ ਸਾਢੇ 26 ਫ਼ੀਸਦੀ ਬਜਟ ਖਰਚ ਕਰਦੀ ਹੈ, ਜਿਸ ਕਰਕੇ ਦਿੱਲੀ 'ਚ ਸਕੂਲ ਅਤੇ ਉੱਚ ਸਿੱਖਿਆ ਦੀ ਕਾਇਆ ਕਲਪ ਹੋ ਗਈ ਹੈ। 

ਉਨਾਂ ਐਲਾਨ ਕੀਤਾ ਜੇ 'ਆਪ' ਸੱਤਾ 'ਚ ਆਉਂਦੀ ਹੈ ਤਾਂ ਪੰਜਾਬ ਵਿੱਚ ਵੀ ਸਿਹਤ ਅਤੇ ਸਿੱਖਿਆ ਪ੍ਰਾਥਮਿਕ ਮੁੱਦੇ ਹੋਣਗੇ। ਪੰਜਾਬ ਦੇ ਦਮ ਤੋੜ ਰਹੇ ਸਰਕਾਰੀ ਕਾਲਜਾਂ ਅਤੇ ਯੂਨੀਵਰਸਿਟੀਆਂ ਨੂੰ ਵਿੱਤੀ ਤੇ ਪ੍ਰਸ਼ਾਸ਼ਨਿਕ ਸੰਕਟ 'ਚੋਂ ਕੱਢਿਆ ਜਾਵੇਗਾ। ਚੀਮਾ ਨੇ ਕਿਹਾ ਪੰਜਾਬ ਯੂਨੀਵਰਸਿਟੀ ਚੰਡੀਗੜ ਲਈ ਪੰਜਾਬ ਸਰਕਾਰ ਦੇ ਬਜਟ ਨੂੰ ਦੁੱਗਣਾ ਕੀਤਾ ਜਾਵੇਗਾ।

ਹਰਪਾਲ ਸਿੰਘ ਚੀਮਾ ਨੇ ਕਿਹਾ, 'ਭਾਰਤੀ ਜਨਤਾ ਪਾਰਟੀ ਰਾਸ਼ਟਰੀ ਸਵੈਮ ਸੰਘ ਦੇ ਇਸ਼ਾਰੇ 'ਤੇ ਪੰਜਾਬ ਯੂਨੀਵਰਸਿਟੀ ਦਾ ਭਗਵਾਕਰਨ  ਕਰਨਾ ਚਾਹੁੰਦੀ ਹੈ, ਜਿਸ ਨੂੰ ਕਦੇਂ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ ਇੱਕ ਲੋਕਤੰਤਰੀ ਬਾਡੀ ਹੈ, ਜਿਸ 'ਚ ਵਿਦਿਅਕ ਖੇਤਰ ਨਾਲ ਜੁੜੇ ਹਰੇਕ ਵਰਗ ਨੂੰ ਨੁਮਾਇੰਦਗੀ ਮਿਲਦੀ ਹੈ, ਪਰ ਮੌਜ਼ੂਦਾ ਵਾਇਸ ਚਾਂਸਲਰ ਮੋਦੀ ਸਰਕਾਰ ਦੇ ਇਸਾਰੇ 'ਤੇ ਸੈਨੇਟ ਚੋਣਾ ਨਹੀਂ ਕਰਵਾ ਰਿਹਾ ਤਾਂ ਜੋ ਯੂਨੀਵਰਸਿਟੀ ਤੋਂ ਪੰਜਾਬ ਦੀ ਨੁਮਾਇੰਦਗੀ ਖ਼ਤਮ ਕੀਤੀ ਜਾਵੇ।' 

ਉਨਾਂ ਖੁਲਾਸਾ ਕਰਦਿਆਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ 'ਚ ਗਰੈਜ਼ੂਏਟ ਹਲਕਿਆਂ ਵਿੱਚ ਪੰਜਾਬ ਦੇ 15 ਨੌਜਵਾਨ ਚੁੱਣ ਕੇ ਜਾਣੇ ਹਨ ਅਤੇ ਇਹ ਚੁੱਣੇ ਹੋਏ ਨੌਜਵਾਨ ਪੰਜਾਬ ਦੇ ਵਿਦਿਆਰਥੀਆਂ ਦੇ ਹੱਕਾਂ ਅਤੇ ਮੰਗਾਂ ਲਈ ਆਵਾਜ਼ ਬੁਲੰਦ ਕਰਨਗੇ।

ਚੀਮਾ ਨੇ ਦੋਸ਼ ਲਾਇਆ ਕਿ ਯੂਨੀਵਰਸਿਟੀ ਦਾ ਵੀ.ਸੀ ਮਾਣਯੋਗ ਹਾਈਕੋਰਟ ਦੇ ਆਦੇਸ਼ਾਂ ਤੋਂ ਬਾਅਦ ਵੀ ਭਾਜਪਾ ਦੀ ਮੋਦੀ ਸਰਕਾਰ  ਦੇ ਇਸ਼ਾਰੇ 'ਤੇ ਇਹ ਸੈਨੇਟ ਚੋਣਾ ਨਹੀਂ ਕਰਵਾ ਰਿਹਾ ਕਿਉਂਕਿ ਉਹ ਸੈਨੇਟ ਦੀ ਲੋਕਸ਼ਾਹੀ ਪ੍ਰੀਕ੍ਰਿਆ ਨੂੰ ਖ਼ਤਮ ਕਰਨਾ ਚਾਹੁੰਦਾ ਹੈ ਅਤੇ ਆਪਣੇ ਨੁਮਾਇੰਦੇ ਨਾਮਜਦ ਕਰਕੇ ਰਾਸ਼ਟਰੀ ਸਵੈਮ ਸੇਵਕ ਸੰਘ (ਆਰ.ਐਸ.ਐਸ) ਦਾ ਏਜੰਡਾ ਲਾਗੂ ਕਰਨਾ ਚਾਹੁੰਦਾ ਹੈ।

ਵਿਰੋਧੀ ਧਿਰ ਦੇ ਨੇਤਾ ਨੇ ਸਪਸ਼ਟ ਕੀਤਾ ਕਿ ਪੰਜਾਬ ਯੂਨੀਵਰਸਿਟੀ ਕੇਵਲ ਇੱਕ ਵਿਦਿਅਕ ਅਦਾਰਾ ਨਹੀਂ, ਸਗੋਂ ਪੰਜਾਬ ਦੀ ਸ਼ਾਨ ਅਤੇ ਧਰੋਹਰ ਹੈ। ਇਸ ਲਈ ਇਸ ਧਰੋਹਰ ਨੂੰ ਹੜੱਪਣ ਦੀਆਂ ਭਾਰਤੀ ਜਨਤਾ ਪਾਰਟੀ ਦੀਆਂ ਸਾਰੀਆਂ ਸਾਜ਼ਿਸ਼ਾਂ ਨੂੰ ਨਾਕਾਮ ਕੀਤਾ ਜਾਵੇਗਾ। ਚੀਮਾ ਨੇ ਮੰਗ ਕੀਤੀ ਕਿ ਪੰਜਾਬ ਯੂਨੀਵਰਸਿਟੀ ਦੀ ਸੈਨੇਟ  ਲਈ ਜਲਦ ਤੋਂ ਜਲਦ ਚੋਣਾ ਕਰਵਾਈਆਂ ਜਾਣ ਅਤੇ ਸੈਨੇਟ ਦੀ ਲੋਕਤੰਤਰਿਕ ਪ੍ਰਣਾਲੀ ਬਹਾਲ ਕੀਤੀ ਜਾਵੇ।

ਟਾਪ ਹੈਡਲਾਈਨ

Punjab News: ਪੰਜਾਬ ਸਿਆਸਤ 'ਚ ਹਲਚਲ ਜਾਰੀ, ਭਾਜਪਾ ਨੇ ਚੋਣਾਂ ਤੋਂ ਪਹਿਲਾਂ 27 ਅਹੁਦੇਦਾਰਾਂ ਦੀਆਂ ਨਿਯੁਕਤੀਆਂ, ਵੇਖੋ ਲਿਸਟ...
ਪੰਜਾਬ ਸਿਆਸਤ 'ਚ ਹਲਚਲ ਜਾਰੀ, ਭਾਜਪਾ ਨੇ ਚੋਣਾਂ ਤੋਂ ਪਹਿਲਾਂ 27 ਅਹੁਦੇਦਾਰਾਂ ਦੀਆਂ ਨਿਯੁਕਤੀਆਂ, ਵੇਖੋ ਲਿਸਟ...
ਮਲੇਰਕੋਟਲਾ 'ਚ ਆਪਸ 'ਚ ਭਿੜੇ ਕਾਂਗਰਸੀ ਆਗੂ, ਸਾਬਕਾ ਵਿਧਾਇਕ ਜੱਸੀ ਅਤੇ ਰਜੀਆ ਸੁਲਤਾਨਾ ਦੇ ਸਮਰਥਕ ਆਹਮੋ-ਸਾਹਮਣੇ; ਮੱਚਿਆ ਹੰਗਾਮਾ
ਮਲੇਰਕੋਟਲਾ 'ਚ ਆਪਸ 'ਚ ਭਿੜੇ ਕਾਂਗਰਸੀ ਆਗੂ, ਸਾਬਕਾ ਵਿਧਾਇਕ ਜੱਸੀ ਅਤੇ ਰਜੀਆ ਸੁਲਤਾਨਾ ਦੇ ਸਮਰਥਕ ਆਹਮੋ-ਸਾਹਮਣੇ; ਮੱਚਿਆ ਹੰਗਾਮਾ
ਮਾਨਸਾ 'ਚ ਸਾਬਕਾ ਫੌਜੀ ਦਾ ਕਤਲ, ਘਰ ਚੋਂ ਮਿਲੀ ਲਾਸ਼, ਪਤਨੀ ਨੂੰ ਲਿਆ ਹਿਰਾਸਤ 'ਚ; ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਮਾਨਸਾ 'ਚ ਸਾਬਕਾ ਫੌਜੀ ਦਾ ਕਤਲ, ਘਰ ਚੋਂ ਮਿਲੀ ਲਾਸ਼, ਪਤਨੀ ਨੂੰ ਲਿਆ ਹਿਰਾਸਤ 'ਚ; ਮਾਮਲਾ ਜਾਣ ਕੇ ਉੱਡ ਜਾਣਗੇ ਹੋਸ਼
ਪੀਐਮ ਮੋਦੀ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਸੱਦ ਲਈ ਬੈਠਕ, ਹੋਵੇਗਾ SAD-BJP ਦਾ ਗੱਠਜੋੜ?
ਪੀਐਮ ਮੋਦੀ ਨਾਲ ਮੁਲਾਕਾਤ ਮਗਰੋਂ ਸੁਖਬੀਰ ਬਾਦਲ ਨੇ ਸੱਦ ਲਈ ਬੈਠਕ, ਹੋਵੇਗਾ SAD-BJP ਦਾ ਗੱਠਜੋੜ?

ਵੀਡੀਓਜ਼

ਆਂਗਣਵਾੜੀ ਵਰਕਰਾਂ ਦਾ ਸਰਕਾਰ ਖਿਲਾਫ਼ ਹੱਲਾ ਬੋਲ! ਮੰਤਰੀ ਦੇ ਦਫ਼ਤਰ ਅੱਗੇ ਧਰਨਾ
ਕਾਂਗਰਸ 'ਚ ਫਿਰ ਦਿਖੀ ਖਿੱਚੋਤਾਣ! ਵੜਿੰਗ ਦੇ ਭਾਸ਼ਣ ਦੌਰਾਨ ਗੂੰਜੇ ਚੰਨੀ ਦੇ ਨਾਅਰੇ
ਕੈਨੇਡਾ 'ਚ ਸੈਂਕੜੇ ਵਿਦਿਆਰਥੀਆਂ ਦਾ ਭਵਿੱਖ ਖ਼ਤਰੇ 'ਚ? PGWP ਨੂੰ ਲੈ ਕੇ ਵੱਡੀ ਚਿੰਤਾ
CM ਮਾਨ ਦਾ ਤਿੱਖਾ ਵਾਰ! 'ਵਿਰੋਧੀ ਲੋਕਾਂ ਨੂੰ ਭੜਕਾ ਰਹੇ ਹਨ'
CM ਮਾਨ ਦਾ ਦਾਅਵਾ! 'ਆਪ ਸਰਕਾਰ ਨੇ ਹਰ ਵਾਅਦਾ ਪੂਰਾ ਕੀਤਾ'

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
Punjab News: ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਵੱਡੀ ਵਾਰਦਾਤ ਨਾਲ ਕੰਬਿਆ ਪੰਜਾਬ, ਕਾਰੋਬਾਰੀ ਦਾ ਕਤਲ, ਪਠਾਨਕੋਟ ਵਿੱਚ 2 ਭਰਾਵਾਂ ਨੇ ਮਿਲ ਕੇ ਇੰਝ ਰਚੀ ਸਾਜ਼ਿਸ਼; ਫਿਰ...
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
ਅਮਰੀਕਾ ਦਾ ਨਵਾਂ ਬਿੱਲ, ਰੂਸ ਤੋਂ ਤੇਲ-ਗੈਸ ਖਰੀਦਿਆ ਤਾਂ ਲੱਗੇਗਾ 100% ਟੈਰਿਫ! ਭਾਰਤ ਸਣੇ ਕਿਸ 'ਤੇ ਹੋਵੇਗਾ ਅਸਰ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
12 ਸਤੰਬਰ ਨੂੰ ਅੰਮ੍ਰਿਤਸਰ 'ਚ ਲੱਗੇਗੀ ਰਾਸ਼ਟਰੀ ਲੋਕ ਅਦਾਲਤ, ਆਪਸੀ ਸਹਿਮਤੀ ਨਾਲ ਸੁਲਝਾਏ ਜਾਣਗੇ ਕੋਰਟ ਦੇ ਪੈਂਡਿੰਗ ਮਾਮਲੇ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਪੰਜਾਬ 'ਚ 4 ਦਿਨਾਂ ਲਈ ਮੀਂਹ ਦਾ ਅਲਰਟ, ਪਵੇਗਾ ਮੀਂਹ, ਹੁੰਮਸ ਤੋਂ ਮਿਲੇਗੀ ਰਾਹਤ; ਜਾਣੋ ਕਿਵੇਂ ਦਾ ਰਹੇਗਾ ਮੌਸਮ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਵੱਡੀ ਖ਼ਬਰ! ਗੁਰਸਿਮਰਨ ਮੰਡ 'ਤੇ ਹਮਲਾ ਅਤੇ ਗੱਡੀ ਦੀ ਕੀਤੀ ਭੰਨਤੋੜ, ਪੈ ਗਿਆ ਭੜਥੂ; ਭੱਖਿਆ ਮਾਹੌਲ
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਪੜ੍ਹੋ ਅੱਜ ਦਾ ਮੁੱਖਵਾਕ 8 ਅਗਸਤ 2026
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Sukhbir Badal  ਅਤੇ PM ਮੋਦੀ ਵਿਚਾਲੇ ਹੋਈ ਮੁਲਾਕਾਤ 'ਤੇ ਕੇਵਲ ਸਿੰਘ ਢਿੱਲੋਂ ਦਾ ਬਿਆਨ , ਕੇਜਰੀਵਾਲ ਨੇ ਵੀ ਕਸਿਆ ਤੰਜ 
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Bank Holiday : ਕੀ ਰੱਖੜੀ 'ਤੇ ਬੈਂਕ ਬੰਦ ਰਹਿਣਗੇ? ਜਾਣੋ 28 ਅਗਸਤ ਨੂੰ ਛੁੱਟੀ ਹੋਵੇਗੀ ਜਾਂ ਨਹੀਂ
Embed widget