ਪੰਜਾਬ 'ਚ ਵੀਆਈਪੀ ਨੰਬਰਾਂ 'ਤੇ ਐਕਸ਼ਨ: ਟਰਾਂਸਪੋਰਟ ਮੰਤਰੀ ਵੱਲੋਂ ਗੱਡੀਆਂ ਜ਼ਬਤ ਕਰਨ ਦੇ ਹੁਕਮ
ਪੰਜਾਬ ਵਿੱਚ ਗੱਡੀਆਂ ਦੇ ਛੋਟੇ VIP ਨੰਬਰਾਂ ਵਾਲੇ ਵਾਹਨ ਜ਼ਬਤ ਕੀਤੇ ਜਾਣਗੇ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲ੍ਹਾ ਕੋਡ ਤੋਂ ਬਿਨਾਂ ਇਹ ਨੰਬਰ ਅਪਰਾਧ ਲਈ ਸੁਰੱਖਿਆ ਖਤਰਾ ਸਨ
ਚੰਡੀਗੜ੍ਹ : ਪੰਜਾਬ ਵਿੱਚ ਗੱਡੀਆਂ ਦੇ ਛੋਟੇ VIP ਨੰਬਰਾਂ ਵਾਲੇ ਵਾਹਨ ਜ਼ਬਤ ਕੀਤੇ ਜਾਣਗੇ। ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਇਸ ਸਬੰਧੀ ਹੁਕਮ ਜਾਰੀ ਕਰ ਦਿੱਤੇ ਹਨ। ਜ਼ਿਲ੍ਹਾ ਕੋਡ ਤੋਂ ਬਿਨਾਂ ਇਹ ਨੰਬਰ ਅਪਰਾਧ ਲਈ ਸੁਰੱਖਿਆ ਖਤਰਾ ਸਨ ਜਿਸ 'ਤੇ 30 ਦਸੰਬਰ 2020 ਨੂੰ ਹੀ ਪਾਬੰਦੀ ਲਗਾ ਦਿੱਤੀ ਗਈ ਸੀ। ਹਾਲਾਂਕਿ ਜ਼ਮੀਨੀ ਪੱਧਰ 'ਤੇ ਉਨ੍ਹਾਂ ਖਿਲਾਫ ਕੋਈ ਕਾਰਵਾਈ ਨਹੀਂ ਕੀਤੀ ਗਈ। ਦਰਅਸਲ, ਪੰਜਾਬ ਵਿੱਚ ਪਹਿਲਾਂ PIB, PIM, PAK ਵਰਗੀਆਂ ਸੀਰੀਜ਼ ਤੋਂ ਵਾਹਨਾਂ ਦੇ ਨੰਬਰ ਜਾਰੀ ਕੀਤੇ ਜਾਂਦੇ ਸਨ।
ਹਾਲਾਂਕਿ, ਜਦੋਂ 1989 ਵਿੱਚ ਮੋਟਰ ਵਹੀਕਲ ਐਕਟ ਲਾਗੂ ਹੋਇਆ ਸੀ ਤਾਂ ਪੰਜਾਬ ਦੇ ਨੰਬਰ PB ਤੋਂ ਸ਼ੁਰੂ ਹੋਣ ਲੱਗੇ। ਇਸ ਤੋਂ ਇਲਾਵਾ ਇਸ ਦੇ ਅੱਗੇ 01, 02 ਜਿਵੇਂ ਜ਼ਿਲ੍ਹੇ ਦਾ ਕੋਡ ਹੁੰਦਾ ਹੈ। ਜੇਕਰ ਤੁਸੀਂ ਕਿਸੇ ਵੀ ਵਾਹਨ ਦਾ ਵੇਰਵਾ ਜਾਨਣਾ ਚਾਹੁੰਦੇ ਹੋ ਤਾਂ ਤੁਰੰਤ ਉਸ ਜ਼ਿਲ੍ਹੇ ਨਾਲ ਕੋਡ ਰਾਹੀਂ ਸੰਪਰਕ ਕੀਤਾ ਜਾ ਸਕਦਾ ਹੈ।
ਟਰਾਂਸਪੋਰਟ ਮੰਤਰੀ ਲਾਲਜੀਤ ਭੁੱਲਰ ਨੇ ਕਿਹਾ ਕਿ ਇਹ ਨੰਬਰ ਜ਼ਿਲ੍ਹਾ ਕੋਡ ਦੇ ਮਾਪਦੰਡਾਂ 'ਤੇ ਪੂਰੇ ਨਹੀਂ ਉਤਰਦੇ। 12 ਜੂਨ 1989 ਤੋਂ ਬਾਅਦ ਰਾਜਿਸਟਡ ਹੋਏ ਅਜਿਹੇ ਸਾਰੇ ਨੰਬਰਾਂ 'ਤੇ ਕਾਰਵਾਈ ਕੀਤੀ ਜਾਵੇਗੀ। ਇਹ ਨੰਬਰ ਹੁਣ ਟਰਾਂਸਪੋਰਟ ਰਿਕਾਰਡ ਵਿੱਚ ਬੈਨ ਕੀਤੇ ਜਾਣਗੇ। ਵਾਹਨਾਂ ਦੀ ਆਲ ਇੰਡੀਆ ਵੈੱਬਸਾਈਟ ਵੀ ਬਲਾਕ ਕਰ ਦਿੱਤੀ ਜਾਵੇਗੀ। ਭੁੱਲਰ ਨੇ ਕਿਹਾ ਕਿ ਲੋਕ ਇਨ੍ਹਾਂ ਨੰਬਰਾਂ ਨੂੰ ਵਾਪਸ ਕਰਕੇ ਨਵਾਂ ਫੈਂਸੀ ਨੰਬਰ ਲੈ ਸਕਦੇ ਹਨ। ਨਿਯਮਾਂ ਦੇ ਉਲਟ ਅਜਿਹੇ ਨੰਬਰਾਂ ਵਾਲੇ ਵਾਹਨਾਂ ਦੇ ਚਲਾਨ ਅਤੇ ਜ਼ਬਤ ਕੀਤੇ ਜਾਣਗੇ।
ਜ਼ਿਲ੍ਹਾ ਕੋਡ ਵਾਲੇ ਨੰਬਰਾਂ ਤੋਂ ਇਲਾਵਾ ਪੰਜਾਬ ਦੇ ਪ੍ਰਭਾਵਸ਼ਾਲੀ ਲੋਕਾਂ ਨੇ ਪੁਰਾਣੇ ਵੀਆਈਪੀ ਨੰਬਰ ਲੈਣੇ ਸ਼ੁਰੂ ਕਰ ਦਿੱਤੇ ਹਨ। ਇਹ ਨਵੇਂ ਵਾਹਨਾਂ ਵਿੱਚ ਲਗਾਏ ਗਏ ਸਨ। ਇਸ ਨਾਲ ਸੁਰੱਖਿਆ ਨੂੰ ਖਤਰਾ ਪੈਦਾ ਹੋ ਗਿਆ। ਵੱਡੀ ਸਮੱਸਿਆ ਇਹ ਸੀ ਕਿ ਜੇਕਰ ਇਹ ਵਾਹਨ ਸ਼ੱਕੀ ਨਜ਼ਰ ਆਉਂਦੇ ਹਨ ਜਾਂ ਕਿਸੇ ਅਪਰਾਧ ਵਿੱਚ ਸ਼ਾਮਲ ਹਨ ਤਾਂ ਉਨ੍ਹਾਂ ਦੇ ਵੇਰਵੇ ਦਾ ਪਤਾ ਲਗਾਉਣਾ ਬਹੁਤ ਮੁਸ਼ਕਲ ਹੈ। ਉਨ੍ਹਾਂ ਦੇ ਨੰਬਰਾਂ ਨੂੰ ਦੇਖ ਕੇ ਇਹ ਪਤਾ ਨਹੀਂ ਲੱਗ ਸਕਦਾ ਕਿ ਉਹ ਕਿਸ ਜ਼ਿਲ੍ਹੇ ਵਿੱਚ ਰਜਿਸਟਰਡ ਹਨ। ਇਸ ਕਾਰਨ ਉਨ੍ਹਾਂ 'ਤੇ ਲੰਬੇ ਸਮੇਂ ਤੋਂ ਸਵਾਲ ਉੱਠ ਰਹੇ ਹਨ।
ਇਹ ਵੀ ਪੜ੍ਹੋ : ਪੰਜਾਬ ਕੈਬਨਿਟ ਵੱਲੋਂ ਵਿਧਾਨ ਸਭਾ ਦੇ ਮੌਜੂਦਾ ਸੈਸ਼ਨ ਵਿੱਚ ਸੂਬੇ ਦੇ ਵਿੱਤ ਬਾਰੇ ਵਾਈਟ ਪੇਪਰ ਪੇਸ਼ ਕਰਨ ਦੀ ਪ੍ਰਵਾਨਗੀ