ਪੰਜਾਬ ਦੇ ਇਸ ਹਵਾਈ ਅੱਡੇ 'ਤੇ ਬਦਲਿਆ ਉਡਾਣਾਂ ਦਾ ਸਮਾਂ, ਜਾਣੋ ਨਵੀਂ Timing
Jalandhar News: ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਉਡਾਣਾਂ ਨੂੰ ਲੈਕੇ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ।

Jalandhar News: ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਉਡਾਣਾਂ ਨੂੰ ਲੈਕੇ ਇੱਕ ਮਹੱਤਵਪੂਰਨ ਖ਼ਬਰ ਸਾਹਮਣੇ ਆਈ ਹੈ। ਰਿਪੋਰਟਾਂ ਅਨੁਸਾਰ ਸਰਦੀਆਂ ਦੇ ਮੌਸਮ ਕਰਕੇ ਆਦਮਪੁਰ ਹਵਾਈ ਅੱਡੇ ਤੋਂ ਚੱਲਣ ਵਾਲੀਆਂ ਦੋਹਾਂ ਉਡਾਣਾਂ ਦੇ ਸਮੇਂ ਵਿੱਚ ਬਦਲਾਅ ਕੀਤਾ ਗਿਆ ਹੈ।
ਹਵਾਈ ਅੱਡੇ ਦੇ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਠੰਡੇ ਮੌਸਮ ਦੌਰਾਨ ਯਾਤਰੀਆਂ ਨੂੰ ਹੋਣ ਵਾਲੀ ਅਸੁਵਿਧਾ ਤੋਂ ਬਚਣ ਲਈ ਲਿਆ ਗਿਆ ਹੈ।
ਮੁੰਬਈ ਤੋਂ ਆਦਮਪੁਰ ਲਈ ਇੰਡੀਗੋ ਦੀ ਉਡਾਣ ਹੁਣ ਮੁੰਬਈ ਤੋਂ ਦੁਪਹਿਰ 2:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:20 ਵਜੇ ਆਦਮਪੁਰ ਪਹੁੰਚੇਗੀ। ਵਾਪਸੀ ਦੀ ਉਡਾਣ ਆਦਮਪੁਰ ਤੋਂ ਸ਼ਾਮ 4:50 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 7:20 ਵਜੇ ਮੁੰਬਈ ਪਹੁੰਚੇਗੀ।
ਹਿੰਡਨ-ਆਦਮਪੁਰ ਉਡਾਣ ਹਿੰਡਨ ਤੋਂ ਦੁਪਹਿਰ 2:00 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 3:00 ਵਜੇ ਆਦਮਪੁਰ ਪਹੁੰਚੇਗੀ। ਵਾਪਸੀ ਦੀ ਉਡਾਣ ਆਦਮਪੁਰ ਤੋਂ ਦੁਪਹਿਰ 3:25 ਵਜੇ ਰਵਾਨਾ ਹੋਵੇਗੀ ਅਤੇ ਸ਼ਾਮ 4:25 ਵਜੇ ਹਿੰਡਨ ਪਹੁੰਚੇਗੀ।





















