ਅਫਗਾਨਿਸਤਾਨੀ ਖਾਣਗੇ ਭਾਰਤੀ ਆਟੇ ਦੀਆਂ ਰੋਟੀਆਂ! ਅੰਮ੍ਰਿਤਸਰ ਤੋਂ ਦੋ ਹਜ਼ਾਰ ਟਨ ਕਣਕ ਦੀ ਖੇਪ ਭੇਜੀ
ਵਿਦੇਸ਼ ਮੰਤਰਾਲੇ ਦੇ ਸਕੱਤਰ ਅਰਵਿੰਦ ਬਾਗਚੀ ਨੇ ਕਿਹਾ, ''ਭਾਰਤ ਅਫਗਾਨਿਸਤਾਨ ਨਾਲ ਵਿਸ਼ੇਸ਼ ਸਬੰਧਾਂ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ 22 ਫਰਵਰੀ ਨੂੰ ਭਾਰਤ ਨੇ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਨੂੰ 2500 ਟਨ ਕਣਕ ਭੇਜੀ ਸੀ।
ਅੰਮ੍ਰਿਤਸਰ: ਭਾਰਤ ਵੱਲੋਂ ਮਨੁੱਖੀ ਸਹਾਇਤਾ ਤਹਿਤ ਦੋ ਹਜ਼ਾਰ ਮੀਟ੍ਰਿਕ ਟਨ ਕਣਕ ਦਾ ਦੂਜਾ ਕਾਫਲਾ ਅਟਾਰੀ ਸਰਹੱਦ ਰਾਹੀਂ ਅਨਾਜ ਸੰਕਟ ਨਾਲ ਜੂਝ ਰਹੇ ਅਫਗਾਨਿਸਤਾਨ ਭੇਜਿਆ ਗਿਆ। ਇਹ ਅਫਗਾਨਿਸਤਾਨ ਦੇ ਜਲਾਲਾਬਾਦ ਪਹੁੰਚੇਗਾ। ਇਹ ਜਾਣਕਾਰੀ ਵਿਦੇਸ਼ ਮੰਤਰਾਲੇ ਨੇ ਦਿੱਤੀ, ਜਿਸ 'ਚ ਦੱਸਿਆ ਗਿਆ ਕਿ ਇਹ ਸੰਯੁਕਤ ਰਾਜ ਵਿਸ਼ਵ ਖੁਰਾਕ ਪ੍ਰੋਗਰਾਮ ਰਾਹੀਂ ਵੰਡਿਆ ਜਾਵੇਗਾ।
ਵਿਦੇਸ਼ ਸਕੱਤਰ ਨੇ ਕੀਤਾ ਰਵਾਨਾ
ਵਿਦੇਸ਼ ਮੰਤਰਾਲੇ ਦੇ ਸਕੱਤਰ ਅਰਵਿੰਦ ਬਾਗਚੀ ਨੇ ਕਿਹਾ, ''ਭਾਰਤ ਅਫਗਾਨਿਸਤਾਨ ਨਾਲ ਵਿਸ਼ੇਸ਼ ਸਬੰਧਾਂ ਲਈ ਵਚਨਬੱਧ ਹੈ। ਇਸ ਤੋਂ ਪਹਿਲਾਂ 22 ਫਰਵਰੀ ਨੂੰ ਭਾਰਤ ਨੇ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਨੂੰ 2500 ਟਨ ਕਣਕ ਭੇਜੀ ਸੀ। ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤ ਨੇ ਐਲਾਨ ਕੀਤਾ ਸੀ ਕਿ ਭਾਰਤ ਦੁਆਰਾ ਕੁੱਲ 50,000 ਟਨ ਕਣਕ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਭੇਜੀ ਜਾਣੀ ਹੈ।
Second convoy of India’s humanitarian assistance carrying 2000 MTs of wheat left Attari, Amritsar today for Jalalabad, Afghanistan.
— Arindam Bagchi (@MEAIndia) March 3, 2022
This is part of India’s commitment of 50,000 MTs of wheat for the Afghan people and will be distributed by @WFP_Afghanistan. pic.twitter.com/5iDIoN51K7
ਭਾਰਤ ਅਫਗਾਨਿਸਤਾਨ ਨੂੰ ਮਨੁੱਖੀ ਸਹਾਇਤਾ ਪ੍ਰਦਾਨ ਕਰਨ 'ਤੇ ਜ਼ੋਰ ਦਿੰਦਾ ਰਿਹਾ ਹੈ। ਵਿਦੇਸ਼ ਸਕੱਤਰ ਹਰਸ਼ਵਰਧਨ ਸ਼੍ਰਿੰਗਲਾ ਨੇ ਅੰਮ੍ਰਿਤਸਰ ਤੋਂ ਪਹਿਲੀ ਖੇਪ ਨੂੰ ਹਰੀ ਝੰਡੀ ਦੇ ਕੇ ਰਵਾਨਾ ਕੀਤਾ। ਪਿਛਲੇ ਮਹੀਨੇ MEA ਨੇ ਕਿਹਾ ਸੀ ਕਿ ਭਾਰਤ ਅਫਗਾਨਿਸਤਾਨ ਨੂੰ ਅਨਾਜ ਕੋਵਿਡ ਵੈਕਸੀਨ ਅਤੇ ਹੋਰ ਜ਼ਰੂਰੀ ਦਵਾਈਆਂ ਭੇਜੇਗਾ।
ਪਾਕਿਸਤਾਨ ਤੋਂ ਮੰਗਿਆ ਸੀ ਰਸਤਾ ਤਾਂ ਜੋ ਅਫਗਾਨ ਕਣਕ ਭੇਜ ਸਕੇ
ਭਾਰਤ ਨੇ 7 ਅਕਤੂਬਰ 2021 ਨੂੰ ਪਾਕਿਸਤਾਨ ਸਰਕਾਰ ਨੂੰ ਇੱਕ ਪ੍ਰਸਤਾਵ ਭੇਜਿਆ ਸੀ, ਜਿਸ ਵਿੱਚ ਪਾਕਿਸਤਾਨ ਦੇ ਰਸਤੇ ਅਫਗਾਨਿਸਤਾਨ ਦੇ ਲੋਕਾਂ ਨੂੰ 50,000 ਟਨ ਕਣਕ ਭੇਜਣ ਲਈ ਟਰਾਂਜ਼ਿਟ ਸਹੂਲਤ ਦੀ ਮੰਗ ਕੀਤੀ ਗਈ ਸੀ। ਪਾਕਿਸਤਾਨ ਨੇ 24 ਨਵੰਬਰ 2021 ਨੂੰ ਇਸ 'ਤੇ ਸਹਿਮਤੀ ਜਤਾਈ ਸੀ। ਇਸ ਤੋਂ ਬਾਅਦ 12 ਫਰਵਰੀ 2022 ਨੂੰ ਭਾਰਤ ਸਰਕਾਰ ਨੇ ਕਣਕ ਦੀ ਵੰਡ ਲਈ ਵਿਸ਼ਵ ਖੁਰਾਕ ਪ੍ਰੋਗਰਾਮ ਤਹਿਤ ਅਫਗਾਨਿਸਤਾਨ ਨਾਲ ਸਮਝੌਤਾ ਕੀਤਾ।