ਪੜਚੋਲ ਕਰੋ

Amritpal Singh News: ਭਾਈ ਅੰਮ੍ਰਿਤਪਾਲ ਸਿੰਘ ਦੀ ਸਿਆਸਤ 'ਚ ਹੋਏਗੀ ਧਮਾਕੇਦਾਰ ਐਂਟਰੀ! ਡਿਬਰੂਗੜ੍ਹ ਜੇਲ੍ਹ ਤੋਂ ਹੋ ਰਹੇ ਜਲਦ ਰਿਹਾਅ?

Amritpal Singh News: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜਲਦ ਹੀ ਪੰਜਾਬ ਦੀ ਸਿਆਸਤ ਵਿੱਚ ਧਮਾਕੇਦਾਰ ਐਂਟਰੀ ਕਰ ਸਕਦੇ ਹਨ। ਇਸ ਵਾਰ ਉਹ ਧਰਮ ਪ੍ਰਚਾਰ ਦੀ ਬਜਾਏ ਬਾਕਾਇਦਾ ਸਿਆਸੀ ਪਾਰਟੀ ਬਣਾ ਕੇ ਮੈਦਾਨ ਵਿੱਚ ਉਤਰਣਗੇ।

Amritpal Singh News: ਖਡੂਰ ਸਾਹਿਬ ਲੋਕ ਸਭਾ ਹਲਕੇ ਤੋਂ ਸੰਸਦ ਮੈਂਬਰ ਭਾਈ ਅੰਮ੍ਰਿਤਪਾਲ ਸਿੰਘ ਜਲਦ ਹੀ ਪੰਜਾਬ ਦੀ ਸਿਆਸਤ ਵਿੱਚ ਧਮਾਕੇਦਾਰ ਐਂਟਰੀ ਕਰ ਸਕਦੇ ਹਨ। ਇਸ ਵਾਰ ਉਹ ਧਰਮ ਪ੍ਰਚਾਰ ਦੀ ਬਜਾਏ ਬਾਕਾਇਦਾ ਸਿਆਸੀ ਪਾਰਟੀ ਬਣਾ ਕੇ ਮੈਦਾਨ ਵਿੱਚ ਉਤਰਣਗੇ। ਇਸ ਵੇਲੇ ਡਿਬਰੂਗੜ੍ਹ ਜੇਲ੍ਹ ਵਿੱਚ ਨਜ਼ਰਬੰਦ ਅੰਮ੍ਰਿਤਪਾਲ ਸਿੰਘ ਦੇ ਸਾਥੀ ਸ੍ਰੀ ਮੁਕਤਸਰ ਸਾਹਿਬ ਮਾਘੀ ਮੇਲੇ ’ਤੇ ਪਾਰਟੀ ਦਾ ਐਲਾਨ ਕਰ ਸਕਦੇ ਹਨ। ਭਾਈ ਅੰਮ੍ਰਿਤਪਾਲ ਸਿੰਘ ਦੇ ਸਾਥੀਆਂ ਨੇ ਇਹ ਵੀ ਦਾਅਵਾ ਕੀਤਾ ਹੈ ਕਿ ਮਾਘੀ ਮੇਲੇ ਤੋਂ ਪਹਿਲਾਂ ਭਾਈ ਅੰਮ੍ਰਿਤਪਾਲ ਸਿੰਘ ਡਿਬਰੂਗੜ੍ਹ ਜੇਲ੍ਹ ਤੋਂ ਰਿਹਾਅ ਹੋ ਜਾਣਗੇ।

ਹਾਸਲ ਜਾਣਕਾਰੀ ਮੁਤਾਬਕ ਪੰਜਾਬ ਵਿੱਚ ਮਾਘੀ ਵਾਲੇ ਦਿਨ 14 ਜਨਵਰੀ ਨੂੰ ਨਵੀਂ ਪੰਥਕ ਪਾਰਟੀ ਦਾ ਐਲਾਨ ਹੋ ਸਕਦਾ ਹੈ। ਫਰੀਦਕੋਟ ਦੇ ਲੋਕ ਸਭਾ ਮੈਂਬਰ ਭਾਈ ਸਰਬਜੀਤ ਸਿੰਘ ਤੇ ਖਡੂਰ ਸਾਹਿਬ ਤੋਂ ਲੋਕ ਸਭਾ ਮੈਂਬਰ ਅੰਮ੍ਰਿਤਪਾਲ ਸਿੰਘ ਦੀ ਅਗਵਾਈ ਹੇਠ ਨਵੀਂ ਪੰਥਕ ਪਾਰਟੀ ਬਣ ਰਹੀ ਹੈ। ਸੂਤਰਾਂ ਅਨੁਸਾਰ ਇਨ੍ਹਾਂ ਆਗੂਆਂ ਨੇ ਨਵੇਂ ਪਾਰਟੀ ਦੇ ਗਠਨ ਲਈ ਆਪਣੇ ਵੱਧ ਤੋਂ ਵੱਧ ਸਮਰਥਕਾਂ ਨੂੰ ਮਾਘੀ ਮੇਲੇ ’ਤੇ ਸ੍ਰੀ ਮੁਕਤਸਰ ਸਾਹਿਬ ਪਹੁੰਚਣ ਦੀ ਅਪੀਲ ਕੀਤੀ ਹੈ। ਦੋਵੇਂ ਲੰਘੀਆਂ ਲੋਕ ਸਭਾ ਚੋਣਾਂ ਵਿੱਚ ਆਜ਼ਾਦ ਉਮੀਦਵਾਰ ਵਜੋਂ ਵੱਡੇ ਫਰਕ ਨਾਲ ਚੋਣ ਜਿੱਤੇ ਸਨ। 

ਦਰਅਸਲ ਕਈ ਦਹਾਕਿਆਂ ਤੋਂ ਸਿੱਖ ਸਿਆਸਤ ਉਪਰ ਕਾਬਜ਼ ਸ਼੍ਰੋਮਣੀ ਅਕਾਲੀ ਦਲ ਬਾਦਲ ਪਿਛਲੀਆਂ ਤਿੰਨ ਚੋਣਾਂ ਲਗਾਤਾਰ ਬੁਰੀ ਤਰ੍ਹਾਂ ਹਾਰਿਆ ਹੈ। ਇਸ ਤੋਂ ਇਲਾਵਾ ਲੀਡਰਸ਼ਿਪ ਬਦਲਣ ਨੂੰ ਲੈ ਕੇ ਪਾਰਟੀ ਅੰਦਰ ਕਲੇਸ਼ ਚੱਲ ਰਿਹਾ ਹੈ। ਇਸ ਲਈ ਨਵੀਂ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਹਾਰ ਕਾਰਨ ਪੈਦਾ ਹੋਏ ਖਲਾਅ ਵਿੱਚ ਆਪਣਾ ਭਵਿੱਖ ਭਾਲ ਰਹੀ ਹੈ। ਭਾਈ ਸਰਬਜੀਤ ਸਿੰਘ ਪਹਿਲਾਂ ਹੀ ਕਹਿ ਚੁੱਕੇ ਹਨ ਕਿ ਉਹ ਸਿੱਖਾਂ ਤੇ ਪੰਜਾਬੀਆਂ ਦੇ ਮੁੱਦੇ ਚੁੱਕਣ ਲਈ ਪੰਜਾਬ ਵਿੱਚ ਨਵੀਂ ਪੰਥਕ ਪਾਰਟੀ ਬਣਾਉਣ ਲਈ ਜੱਦੋ-ਜਹਿਦ ਕਰ ਰਹੇ ਹਨ। 

ਇਸ ਧੜੇ ਨਾਲ ਸਬੰਧਤ ਸੂਤਰਾਂ ਦਾ ਕਹਿਣਾ ਹੈ ਕਿ ਦੋਵੇਂ ਲੋਕ ਸਭਾ ਮੈਂਬਰਾਂ ਨੇ ਆਪਣੇ ਸਮਰਥਕਾਂ ਤੇ ਪੰਥਕ ਵਿਚਾਰਧਾਰਾ ਵਾਲੇ ਵਿਅਕਤੀਆਂ ਨੂੰ 14 ਜਨਵਰੀ ਨੂੰ ਸ੍ਰੀ ਮੁਕਤਸਰ ਸਾਹਿਬ ਦੇ ਮਾਘੀ ਮੇਲੇ ’ਤੇ ਸੱਦਿਆ ਹੈ ਤਾਂ ਜੋ ਨਵੀਂ ਪੰਥਕ ਪਾਰਟੀ ਸਥਾਪਤ ਕੀਤੀ ਜਾ ਸਕੇ। ਇਸ ਦੇ ਨਾਲ ਹੀ ਪੰਥਕ ਏਕਤਾ ਦੀ ਗੱਲ ਵੀ ਜ਼ੋਰ ਬੜਦੀ ਜਾ ਰਹੀ ਹੈ। ਇਸ ਲਈ ਹੋਰ ਗਰਮ ਖਿਆਲੀ ਧੜੇ ਵੀ ਨਵੀਂ ਪਾਪਟੀ ਨਾਲ ਜੁੜ ਸਕਦੇ ਹਨ। ਜੇਕਰ ਅਜਿਹਾ ਹੁੰਦਾ ਹੈ ਤਾਂ ਅਗਲੇ ਸਮੇਂ ਦੌਰਾਨ ਪੰਜਾਬ ਦੀ ਸਿਆਸਤ ਨਵਾਂ ਮੋੜ ਲੈ ਸਕਦੀ ਹੈ।

ਹੋਰ ਵੇਖੋ
Advertisement
Advertisement
Advertisement

ਟਾਪ ਹੈਡਲਾਈਨ

ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
Advertisement
ABP Premium

ਵੀਡੀਓਜ਼

Bhagwant Mann | Sukhpal Khaira | ਪੰਜਾਬ ਯੁਨੀਵਰਸਿਟੀ 'ਤੇ ਹੋਏਗਾ ਕੇਂਦਰ ਸਰਕਾਰ ਦਾ ਕਬਜ਼ਾJagjit Dhallewal | ਜਿੰਦਾ ਸ਼ਹੀਦ ਸਿੰਘ ਸਾਹਿਬ ਬਾਬਾ ਨਿਹਾਲ ਸਿੰਘ ਹਰੀਆਂ ਵੇਲਾਂ ਵਾਲਿਆਂ ਨੇ ਡੱਲੇਵਾਲ ਲਈ ਕੀਤੀ ਅਰਦਾਸਨਵੇਂ ਸਾਲ ਮੌਕੇ ਕੇਂਦਰ ਸਰਕਾਰ ਵੱਲੋਂ ਕਿਸਾਨਾਂ ਨੂੰ ਵੱਡਾ ਤੋਹਫਾ!Farmers Protest | ਸੰਯੁਕਤ ਕਿਸਾਨ ਮੋਰਚਾ ਦਾ ਯੂ-ਟਰਨ! | SKM | JAGJIT SINGH DALLEWAL |ABP SANJHA

ਫੋਟੋਗੈਲਰੀ

ਪਰਸਨਲ ਕਾਰਨਰ

ਟੌਪ ਆਰਟੀਕਲ
ਟੌਪ ਰੀਲਜ਼
ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੀਐਮ ਮੋਦੀ ਨੂੰ ਮਿਲੇ ਦਿਲਜੀਤ ਦੋਸਾਂਝ, ਕਿਹਾ- ਚੰਗਾ ਲੱਗਦਾ ਜਦੋਂ ਪਿੰਡ ਦਾ ਮੁੰਡਾ...., ਵੋਖੇ ਦਿਲ ਨੂੰ ਛੋਹ ਲੈਣ ਵਾਲੀ ਵੀਡੀਓ
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਪੰਜਾਬ 'ਚ ਪਵੇਗਾ ਮੀਂਹ, ਵਧੇਗੀ ਠੰਡ, ਮੌਸਮ ਵਿਭਾਗ ਨੇ ਜਾਰੀ ਕੀਤਾ Alert
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਡੱਲੇਵਾਲ ਨੂੰ ਅੱਜ ਲੈਕੇ ਸੁਪਰੀਮ ਕੋਰਟ 'ਚ ਹੋਵੇਗੀ ਸੁਣਵਾਈ, ਪੰਜਾਬ ਸਰਕਾਰ ਪੇਸ਼ ਕਰੇਗੀ ਰਿਪੋਰਟ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
ਬੱਚਿਆਂ ਦੀਆਂ ਲੱਗਣਗੀਆਂ ਆਨਲਾਈਨ ਕਲਾਸਾਂ, ਛੁੱਟੀਆਂ ਵਧਣ ਤੋਂ ਬਾਅਦ ਕੀਤਾ ਫੈਸਲਾ
BSNL ਨੇ Jio, Airtel ਨੂੰ ਛੱਡਿਆ ਪਿੱਛੇ, ਯੂਜ਼ਰਸ ਨੂੰ ਮਿਲੇਗਾ ਲੰਬੀ ਵੈਲੀਡਿਟੀ ਨਾਲ ਹਾਈ ਸਪੀਡ ਡੇਟਾ ਅਤੇ ਫ੍ਰੀ ਕਾਲਿੰਗ
BSNL ਨੇ Jio, Airtel ਨੂੰ ਛੱਡਿਆ ਪਿੱਛੇ, ਯੂਜ਼ਰਸ ਨੂੰ ਮਿਲੇਗਾ ਲੰਬੀ ਵੈਲੀਡਿਟੀ ਨਾਲ ਹਾਈ ਸਪੀਡ ਡੇਟਾ ਅਤੇ ਫ੍ਰੀ ਕਾਲਿੰਗ
Social Media ਚਲਾਉਣ ਵਾਲੇ ਹੋ ਜਾਓ ਸਾਵਧਾਨ, ਇਨ੍ਹਾਂ ਤਿੰਨ Apps 'ਤੇ ਹੋ ਰਹੀ ਸਭ ਤੋਂ ਜ਼ਿਆਦਾ ਠੱਗੀ, ਸਰਕਾਰ ਨੇ ਕੀਤਾ Alert
Social Media ਚਲਾਉਣ ਵਾਲੇ ਹੋ ਜਾਓ ਸਾਵਧਾਨ, ਇਨ੍ਹਾਂ ਤਿੰਨ Apps 'ਤੇ ਹੋ ਰਹੀ ਸਭ ਤੋਂ ਜ਼ਿਆਦਾ ਠੱਗੀ, ਸਰਕਾਰ ਨੇ ਕੀਤਾ Alert
ਪਹਿਲੀ ਸਟੇਜ 'ਚ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਦਵਾਈ ਨਾਲ ਹੋ ਸਕਦਾ ਠੀਕ?
ਪਹਿਲੀ ਸਟੇਜ 'ਚ ਕੈਂਸਰ ਦਾ ਪਤਾ ਲੱਗ ਜਾਵੇ ਤਾਂ ਦਵਾਈ ਨਾਲ ਹੋ ਸਕਦਾ ਠੀਕ?
ਨਵੇਂ ਸਾਲ 'ਤੇ ਇਸ ਦੇਸ਼ ਨੇ ਬੁਰਕਾ ਪਾਉਣ 'ਤੇ ਲਾਈ ਪਾਬੰਦੀ! ਜੇਕਰ ਕਰ'ਤੀ ਗਲਤੀ ਤਾਂ ਭਰਨਾ ਪਵੇਗਾ ਹਜ਼ਾਰਾਂ ਦਾ ਜ਼ੁਰਮਾਨਾ
ਨਵੇਂ ਸਾਲ 'ਤੇ ਇਸ ਦੇਸ਼ ਨੇ ਬੁਰਕਾ ਪਾਉਣ 'ਤੇ ਲਾਈ ਪਾਬੰਦੀ! ਜੇਕਰ ਕਰ'ਤੀ ਗਲਤੀ ਤਾਂ ਭਰਨਾ ਪਵੇਗਾ ਹਜ਼ਾਰਾਂ ਦਾ ਜ਼ੁਰਮਾਨਾ
Embed widget