ਆਮ ਵਰਗੇ ਹੋਣ ਲੱਗੇ ਹਲਾਤ, 5 ਦਿਨਾਂ ਤੋਂ ਬੰਦ ਅੰਮ੍ਰਿਤਸਰ ਤੇ ਚੰਡੀਗੜ੍ਹ ਹਵਾਈ ਅੱਡੇ ਮੁੜ ਤੋਂ ਖੁੱਲ੍ਹੇ, ਸਰਹੱਦੀ ਜ਼ਿਲ੍ਹਿਆਂ 'ਚ ਸਕੂਲ ਅਜੇ ਵੀ ਬੰਦ
ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਪੰਜਾਬ ਵਿੱਚ ਦੋ ਦਿਨਾਂ ਤੋਂ ਸਥਿਤੀ ਆਮ ਹੈ। ਚੰਡੀਗੜ੍ਹ ਤੇ ਅੰਮ੍ਰਿਤਸਰ ਹਵਾਈ ਅੱਡੇ ਜੋ 5 ਦਿਨਾਂ ਤੋਂ ਬੰਦ ਸਨ, ਸਵੇਰੇ 10:30 ਵਜੇ ਤੋਂ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਪਹਿਲਾਂ, 6-7 ਮਈ ਦੀ ਰਾਤ ਨੂੰ ਹੋਏ 'ਆਪ੍ਰੇਸ਼ਨ ਸਿੰਦੂਰ' ਹਵਾਈ ਹਮਲੇ ਤੋਂ ਬਾਅਦ ਉਨ੍ਹਾਂ ਨੂੰ 15 ਮਈ ਤੱਕ ਬੰਦ ਕਰ ਦਿੱਤਾ ਗਿਆ ਸੀ।

Punjab News: ਭਾਰਤ ਤੇ ਪਾਕਿਸਤਾਨ ਵਿਚਕਾਰ ਜੰਗਬੰਦੀ ਤੋਂ ਬਾਅਦ ਪੰਜਾਬ ਵਿੱਚ ਦੋ ਦਿਨਾਂ ਤੋਂ ਸਥਿਤੀ ਆਮ ਹੈ। ਚੰਡੀਗੜ੍ਹ ਤੇ ਅੰਮ੍ਰਿਤਸਰ ਹਵਾਈ ਅੱਡੇ ਜੋ 5 ਦਿਨਾਂ ਤੋਂ ਬੰਦ ਸਨ, ਸਵੇਰੇ 10:30 ਵਜੇ ਤੋਂ ਖੋਲ੍ਹ ਦਿੱਤੇ ਗਏ ਹਨ। ਇਸ ਤੋਂ ਪਹਿਲਾਂ, 6-7 ਮਈ ਦੀ ਰਾਤ ਨੂੰ ਹੋਏ 'ਆਪ੍ਰੇਸ਼ਨ ਸਿੰਦੂਰ' ਹਵਾਈ ਹਮਲੇ ਤੋਂ ਬਾਅਦ ਉਨ੍ਹਾਂ ਨੂੰ 15 ਮਈ ਤੱਕ ਬੰਦ ਕਰ ਦਿੱਤਾ ਗਿਆ ਸੀ।
ਜ਼ਿਕਰ ਕਰ ਦਈਏ ਕਿ ਚੰਡੀਗੜ੍ਹ ਹਵਾਈ ਅੱਡਾ ਖੋਲ੍ਹ ਦਿੱਤਾ ਗਿਆ ਹੈ। 6-7 ਮਈ ਦੀ ਰਾਤ ਨੂੰ ਪਾਕਿਸਤਾਨ 'ਤੇ ਭਾਰਤ ਦੇ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ ਇਹ 15 ਮਈ ਤੱਕ ਬੰਦ ਕਰ ਦਿੱਤਾ ਗਿਆ ਸੀ ਹਾਲਾਂਕਿ, ਹੁਣ ਦੋਵਾਂ ਦੇਸ਼ਾਂ ਵਿਚਕਾਰ ਜੰਗਬੰਦੀ ਹੈ। ਇਸ ਕਾਰਨ ਸੋਮਵਾਰ ਨੂੰ ਹਵਾਈ ਅੱਡਾ ਅਧਿਕਾਰੀਆਂ ਦੀ ਮੀਟਿੰਗ ਵਿੱਚ ਹਵਾਈ ਅੱਡਾ ਖੋਲ੍ਹਣ ਦਾ ਫੈਸਲਾ ਲਿਆ ਗਿਆ।
Flight Operations Resumed
— Chandigarh International Airport (@ixcairport) May 12, 2025
Flight services to and from Shaheed Bhagat Singh International Airport, Chandigarh, have resumed as of 10:30 AM on 12th May 2025.
Passengers are advised to check with their respective airlines for updated schedules.
Thank you for your patience and…
ਇਸ ਤੋਂ ਇਲਾਵਾ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਵੀ ਖੋਲ੍ਹ ਦਿੱਤਾ ਗਿਆ ਹੈ। ਇਸ ਸੰਬੰਧੀ, ਹਵਾਈ ਅੱਡਾ ਅਧਿਕਾਰੀਆਂ ਨੇ ਇੱਕ ਨੋਟਿਸ ਜਾਰੀ ਕਰਕੇ ਕਿਹਾ- ਸਾਰੇ ਸਬੰਧਤਾਂ ਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਅੰਮ੍ਰਿਤਸਰ ਅੰਤਰਰਾਸ਼ਟਰੀ ਹਵਾਈ ਅੱਡਾ ਹੁਣ 12.05.25 ਨੂੰ ਸਵੇਰੇ 10:18 ਵਜੇ ਤੋਂ ਸਾਰੀਆਂ ਵਪਾਰਕ/ਨਾਗਰਿਕ, ਘਰੇਲੂ ਅਤੇ ਅੰਤਰਰਾਸ਼ਟਰੀ ਉਡਾਣਾਂ ਦੇ ਸੰਚਾਲਨ ਲਈ ਖੁੱਲ੍ਹਾ ਹੈ।
ਲੁਧਿਆਣਾ ਦਾ ਸਾਹਨੇਵਾਲ ਹਵਾਈ ਅੱਡਾ ਵੀ ਖੁੱਲ੍ਹਿਆ
ਲੁਧਿਆਣਾ ਵਿੱਚ ਸਾਹਨੇਵਾਲ ਹਵਾਈ ਅੱਡਾ ਵੀ ਅੱਜ ਸ਼ੁਰੂ ਹੋ ਗਿਆ ਹੈ। ਇਹ 7 ਮਈ ਨੂੰ ਬੰਦ ਹੋ ਗਿਆ ਸੀ।
ਹਿਮਾਚਲ 'ਚ ਧਰਮਸ਼ਾਲਾ ਹਵਾਈ ਅੱਡਾ ਵੀ ਖੋਲ੍ਹਿਆ ਗਿਆ
ਹਿਮਾਚਲ ਪ੍ਰਦੇਸ਼ ਦੇ ਧਰਮਸ਼ਾਲਾ ਵਿੱਚ ਹਵਾਈ ਅੱਡਾ, ਜੋ ਕਿ 5 ਦਿਨਾਂ ਤੋਂ ਬੰਦ ਸੀ, ਨੂੰ ਵੀ ਖੋਲ੍ਹ ਦਿੱਤਾ ਗਿਆ ਹੈ। 6-7 ਮਈ ਦੀ ਰਾਤ ਨੂੰ ਹੋਏ ਆਪ੍ਰੇਸ਼ਨ ਸਿੰਦੂਰ ਹਵਾਈ ਹਮਲੇ ਤੋਂ ਬਾਅਦ ਇਸਨੂੰ ਬੰਦ ਕਰ ਦਿੱਤਾ ਗਿਆ ਸੀ।
ਪਠਾਨਕੋਟ ਤੋਂ ਜੰਮੂ ਸਮੇਤ ਸਾਰੇ ਹਿੱਸਿਆਂ ਲਈ ਬੱਸ ਸੇਵਾ ਬਹਾਲ
ਪਠਾਨਕੋਟ ਤੋਂ ਜੰਮੂ ਅਤੇ ਹੋਰ ਰਾਜਾਂ ਦੇ ਨਾਲ-ਨਾਲ ਪੰਜਾਬ ਦੇ ਹੋਰ ਹਿੱਸਿਆਂ ਲਈ ਬੱਸ ਸੇਵਾ ਹੁਣ ਪੂਰੀ ਤਰ੍ਹਾਂ ਬਹਾਲ ਕਰ ਦਿੱਤੀ ਗਈ ਹੈ।






















