(Source: ECI/ABP News)
ਦਿਨੇਸ਼ ਬੱਸੀ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ, ਸਰਕਾਰ 'ਤੇ ਬਦਲਾਖੋਰੀ ਦੇ ਲਾਏ ਇਲਜ਼ਾਮ
ਅੰਮ੍ਰਿਤਸਰ: ਜ਼ਮੀਨ ਦੀ ਹੇਰਾਫੇਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਅਦਾਲਤ ਨੇ ਚਾਰ ਦਿਨਾਂ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ।
![ਦਿਨੇਸ਼ ਬੱਸੀ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ, ਸਰਕਾਰ 'ਤੇ ਬਦਲਾਖੋਰੀ ਦੇ ਲਾਏ ਇਲਜ਼ਾਮ Amritsar improvement trust former chairman Dinesh Bassi sent on 4 day police remand ਦਿਨੇਸ਼ ਬੱਸੀ ਚਾਰ ਦਿਨਾਂ ਦੇ ਪੁਲਿਸ ਰਿਮਾਂਡ 'ਤੇ, ਸਰਕਾਰ 'ਤੇ ਬਦਲਾਖੋਰੀ ਦੇ ਲਾਏ ਇਲਜ਼ਾਮ](https://feeds.abplive.com/onecms/images/uploaded-images/2022/07/07/d568409ceeaea1f34aa376e75e4166851657195236_original.webp?impolicy=abp_cdn&imwidth=1200&height=675)
ਅੰਮ੍ਰਿਤਸਰ: ਪਲਾਟ ਅਲਾਟਮੈਂਟ ਦੀ ਹੇਰਾਫੇਰੀ ਦੇ ਦੋਸ਼ਾਂ ਤਹਿਤ ਗ੍ਰਿਫਤਾਰ ਕੀਤੇ ਗਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਅਦਾਲਤ ਨੇ ਚਾਰ ਦਿਨਾਂ ਪੁਲਸ ਰਿਮਾਂਡ 'ਤੇ ਭੇਜ ਦਿੱਤਾ ਗਿਆ ਹੈ। ਹੁਣ ਸੋਮਵਾਰ ਨੂੰ ਦੁਬਾਰਾ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।
ਅਦਾਲਤ ਦੇ ਬਾਹਰ ਦਿਨੇਸ਼ ਬੱਸੀ ਨੇ ਭਗਵੰਤ ਮਾਨ ਸਰਕਾਰ 'ਤੇ ਬਦਲਾਖੋਰੀ ਤਹਿਤ ਉਨਾਂ ਨੂੰ ਗ੍ਰਿਫਤਾਰ ਕੀਤੇ ਜਾਣ ਦਾ ਇਲਜਾਮ ਲਾਇਆ। ਦਿਨੇਸ਼ ਬੱਸੀ ਨੇ ਕਿਹਾ ਕਿ ਸਿਰਫ ਮੇਰੇ ਨਾਲ ਹੀ ਨਹੀਂ ਪੂਰੇ ਪੰਜਾਬ 'ਚ ਮਾਨ ਸਰਕਾਰ ਅਜਿਹਾ ਕਰ ਰਹੀ ਹੈ। ਉਹਨਾਂ ਕਿਹਾ ਕਿ ਜਿਸ ਵੇਲੇ ਨਵਜੋਤ ਸਿੱਧੂ ਨੇ ਉਹਨਾਂ ਨੂੰ ਚੇਅਰਮੈਨੀ ਤੋਂ ਹਟਾਇਆ ਸੀ ਉਸ ਵੇਲੇ ਵਿਜੀਲੈਂਸ ਛੇ ਮਹੀਨੇ ਚੁੱਪ ਕਿਉਂ ਰਹੀ। ਉਹਨਾਂ ਕਿਹਾ ਕਿ ਮੇਰੇ ਨਾਲ ਕਈ ਅਧਿਕਾਰੀਆ ਦੇ ਅਲਾਟਮੈਂਟ 'ਤੇ ਹਸਤਾਖਰ ਹਨ ਪਰ ਸਿਰਫ ਮੈਨੂੰ ਸਿਆਸੀ ਬਦਲਾਖੋਰੀ ਤਹਿਤ ਗ੍ਰਿਫਤਾਰ ਕੀਤਾ ਗਿਆ ਹੈ।
ਉਹਨਾਂ ਕਿਹਾ ਕਿ ਮੈਂ ਸਰਕਾਰ ਨੂੰ ਅਲਾਟਮੈਂਟ ਦਾ ਮਤਾ ਪਾ ਕੇ ਭੇਜਿਆ ਸੀ।
ਬੀਤੇ ਦਿਨ ਪੰਜਾਬ ਵਿਜੀਲੈਂਸ ਵੱਲੋਂ ਵੱਡੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕਾਂਗਰਸੀ ਆਗੂ ਬੱਸੀ ’ਤੇ ਪਲਾਟ ਅਲਾਟਮੈਂਟ ਵਿੱਚ ਹੇਰਾਫੇਰੀ ਦੇ ਦੋਸ਼ ਲੱਗੇ ਹਨ। ਦਸ ਦਈਏ ਕਿ ਦਿਨੇਸ਼ ਬੱਸੀ ਕੈਪਟਨ ਸਰਕਾਰ ਸਮੇਂ ਇੰਪਰੂਵਮੈਂਟ ਟਰੱਸਟ ਦੇ ਚੇਅਰਮੈਨ ਸਨ। ਸੋਹਨ ਸਿੰਘ ਨਾਮ ਦੇ ਇੱਕ ਵਿਅਕਤੀ ਨੇ ਦਸਿਆ ਸੀ ਕਿ ਉਸਨੂੰ 1988 ਚ ਪਲਾਟ ਅਲਾਟ ਹੋਇਆ ਜਿਸਦੀ ਉਸਨੇ ਅਡਵਾਂਸ ਮਨੀ 4 ਹਜ਼ਾਰ ਰੁਪਏ ਜਮਾ ਕਰਵਾਈ ਸੀਪਰ ਉਸਨੂੰ ਅੰਮ੍ਰਿਤਸਰ ਇੰਮਪਰੂਵਮੇਂਟ ਟਰਸਟ ਵਲੋ ਕੋਈ ਫੋਰਮਲ ਅਲਾਟਮੇਂਟ ਨਹੀਂ ਕੀਤੀ ਗਈ ।
23 ਸਾਲ ਬਾਅਦ 2011 ਚ ਸੋਹਨ ਸਿੰਘ ਨੇ ਕੇਸ ਕੀਤਾ, ਜੋ ਡਿਸਮਿਸ ਹੋ ਗਿਆ ਅੰਮ੍ਰਿਤਸਰ ਕੋਰਟ ਤੋਂ ਫਿਰ 2 ਅਪੀਲਾਂ ਹੋਰ ਡਿਸਮਿਸ ਹੋਈਆਂ। ਉਸ ਤੋਂ ਬਾਅਦ ਇਲਜ਼ਾਮ ਹੈ ਕਿ ਅੰਮ੍ਰਿਤਸਰ ਇੰਮਪਰੂਵਮੇਂਟ ਟਰਸਟ ਦੇ ਸਾਬਰਾ ਚੇਅਰਮੈਨ ਦਿਨੇਸ਼ ਬੱਸੀ ਨੇ ਰਾਘਵ ਸ਼ਰਮਾ ਤੇ ਵਿਕਾਸ ਖੰਨਾ ਨਾਲ ਮਿਲੀਭੁਗਤ ਕਰਕੇ ਇਸੇ ਪਲਾਟ ਨੂੰ ਸੋਹਨ ਸਿੰਘ ਦੀ ਧੀ ਸੁਰਜੀਤ ਕੌਰ ਨੂੰ 20-05-2021 ਨੂੰ ਅਲਾਟ ਕਰ ਦਿਤਾ ਅਤੇ ਦਿਨੇਸ਼ ਬਸੀ ਨੇ ਸੁਰਜੀਤ ਕੌਰ ਦੇ ਹੱਕ ਚ ਵਿਕਰੀ ਕਰਵਾ ਦਿਤੀ।
ਇਲਜਾਮ ਹਨ ਕਿ ਇਹ ਪਲਾਟ 1410 ਰੁ ਪ੍ਰਤੀ sq ਯਾਰਡ ਦੇ ਹਿਸਾਬ ਨਾਲ ਅਲਾਟ ਕਰ ਦਿਤਾ ਗਿਆ ਜਦੋਂ ਕਿ ਉਸ ਦੀ ਮਾਰਕਿਟ ਵੈਲਯੂ 70 ਹਜ਼ਾਰ ਪ੍ਰਤੀ sq ਯਾਰਡ ਹੈ। ਵਿਕਰੀ ਤੇ ਰਜਿਸਟਰੀ ਹੋਣ ਬਾਅਦ ਇਸੇ ਪ੍ਰਾਪਰਟੀ ਨੂੰ ਓਪਨ ਮਾਰਕਿਟ ਚ ਵੇਚਣ ਲਈ ਲਗਾ ਦਿਤਾ। ਜੁਲਾਈ 2022 'ਚ ਅੰਮ੍ਰਿਤਸਰ ਇੰਮਪਰੂਵਮੇਂਟ ਟਰਸਟ ने ਇੱਕ ਚਿੱਠੀ ਲਿਖੀ ਅਤੇ ਮਾਮਲਾ ਦਰਜ ਕਰਨ ਦੀ ਮੰਗ ਕੀਤੀ।
ਟਾਪ ਹੈਡਲਾਈਨ
ਟ੍ਰੈਂਡਿੰਗ ਟੌਪਿਕ
![ABP Premium](https://cdn.abplive.com/imagebank/metaverse-mid.png)