Bathinda: ਮਿੰਨੀ ਸਕੱਤਰੇਤ ਦੀ ਛੱਤ 'ਤੇ ਪੈਟਰੋਲ ਦੀ ਬੋਤਲ ਲੈ ਕੇ ਚੜਿਆ ਸਾਬਕਾ ਫ਼ੌਜੀ, ਪੁਲਿਸ ਨੇ ਮੁਸ਼ੱਕਤ ਨਾਲ ਕੀਤਾ ਕਾਬੂ
ਬੁੱਧ ਸਿੰਘ ਮਾਨ ਪਿੰਡ ਸੰਦੋਹਾ ਮੌੜ ਦਾ ਰਹਿਣ ਵਾਲਾ ਹੈ ਉਸਦਾ ਕਹਿਣਾ ਹੈ ਕਿ ਪਿੰਡ ਵਿਚ ਪੰਚਾਇਤੀ ਜਗ੍ਹਾ 'ਤੇ ਉਨ੍ਹਾਂ ਦੇ ਹੀ ਪਿੰਡ ਦੇ ਕੁੱਝ ਧਨਾਢ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।
ਬਠਿੰਡਾ ਚੋਂ ਵਿਕਰਮ ਕੁਮਾਰ ਦੀ ਰਿਪੋਰਟ
Bathinda News: ਬਠਿੰਡਾ ਦੇ ਮਿੰਨੀ ਸਕੱਤਰੇਤ ਵਿੱਚ ਬਣੀ ਤਹਿਸੀਲ ਦੀ ਛੱਤ ਤੇ ਸਾਬਕਾ ਫੌਜੀ ਹੱਥ ਵਿੱਚ ਪੈਟਰੋਲ ਦੀ ਬੋਤਲ ਫੜ੍ਹ ਕੇ ਇਨਸਾਫ਼ ਦੀ ਮੰਗ ਕਰ ਰਿਹਾ ਸੀ ਜਿਸ ਤੋਂ ਬਾਅਦ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਉਸ ਨੂੰ ਕਾਬੂ ਕੀਤਾ।
ਇਹ ਵੀ ਪੜ੍ਹੋ: Dera premi Murder: ਪੰਜਾਬ ਪੁਲਿਸ ਦੀ ਕਾਰਵਾਈ, ਡੇਰਾ ਪ੍ਰੇਮੀ ਦੇ ਕਤਲ ਮਾਮਲੇ ਵਿੱਚ 2 ਹੋਰ ਗ੍ਰਿਫ਼ਤਾਰ
ਜ਼ਿਕਰ ਕਰ ਦਈਏ ਕਿ ਬੁੱਧ ਸਿੰਘ ਮਾਨ ਪਿੰਡ ਸੰਦੋਹਾ ਮੌੜ ਦਾ ਰਹਿਣ ਵਾਲਾ ਹੈ ਉਸਦਾ ਕਹਿਣਾ ਹੈ ਕਿ ਪਿੰਡ ਵਿਚ ਪੰਚਾਇਤੀ ਜਗ੍ਹਾ 'ਤੇ ਉਨ੍ਹਾਂ ਦੇ ਹੀ ਪਿੰਡ ਦੇ ਕੁੱਝ ਧਨਾਢ ਲੋਕਾਂ ਨੇ ਕਬਜ਼ਾ ਕੀਤਾ ਹੋਇਆ ਹੈ।
ਬੁੱਧ ਸਿੰਘ ਦਾ ਕਹਿਣਾ ਹੈ ਕਿ ਲਗਭਗ ਡੇਢ ਸਾਲ ਹੋ ਗਿਆ ਮੈਨੂੰ ਸੰਘਰਸ਼ ਕਰਦੇ ਹੋਇਆ, ਇਸ ਲਈ ਮੈਂ ਮੁੱਖ ਮੰਤਰੀ ਤੋਂ ਲੈ ਕੇ ਐਮ ਐਲ ਏ ਅਤੇ ਸਬੰਧਤ ਅਧਿਕਾਰੀਆਂ ਤੱਕ ਪਹੁੰਚ ਕੀਤੀ ਪਰ ਕਿਸੇ ਨੇ ਮੇਰੀ ਕੋਈ ਗੱਲ ਨਹੀਂ ਸੁਣੀ ਜਿਸ ਲਈ ਮੈਨੂੰ ਅੱਜ ਮਜਬੂਰ ਹੋ ਕੇ ਇਹ ਕਦਮ ਚੁੱਕਣਾ ਪਿਆ
ਓਧਰ ਦੂਜੇ ਪਾਸੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਅਸੀਂ ਇਸ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ ਅਤੇ ਤੇ ਇਸ ਦੇ ਬਿਆਨਾਂ ਦੇ ਆਧਾਰ 'ਤੇ ਪੁੱਛਗਿੱਛ ਕੀਤੀ ਜਾਵੇਗੀ ਕਿ ਆਖ਼ਰ ਇਹ ਕਿਉਂ ਮਿੰਨੀ ਸਕੱਤਰੇਤ ਉਪਰ ਕਿਉਂ ਚੜ੍ਹਿਆ ਸੀ। ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਇਸ ਕੋਲ ਪੈਟਰੋਲ ਦੀ ਬੋਤਲ ਅਤੇ ਇੱਕ ਪਿਸਟਲ ਵੀ ਮਿਲੀ ਹੈ ਜਿਸ ਦੀ ਛਾਣਬੀਣ ਕਰਨੀ ਹੈ ਕੀ ਇਹ ਲਾਇਸੈਂਸ ਹੈ ਜਾਂ ਫਿਰ ਨਜਾਇਜ਼।
Fateh Diwas: ਸੰਯੁਕਤ ਕਿਸਾਨ ਮੋਰਚਾ 19 ਨਵੰਬਰ ਨੂੰ ਮਨਾਏਗਾ 'ਫਤਿਹ ਦਿਵਸ', 26 ਨਵੰਬਰ ਨੂੰ ਵੀ ਮਾਰਚ ਕਰਨ ਦਾ ਐਲਾਨ
ਨੋਟ- ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ।ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।