ਭਗਵੰਤ ਬਾਰੇ ਸਵਾਲ 'ਤੇ ਅਨਮੋਲ ਗਗਨ ਮਾਨ ਨੂੰ ਆਇਆ ਗੁੱਸਾ, ਬੋਲੀ ਕੋਈ ਹੋਰ ਸਵਾਲ ਪੁੱਛੋ
ਅਨਮੋਲ ਗਗਨ ਮਾਨ ਨੂੰ ਜਦੋਂ ਭਗਵੰਤ ਮਾਨ ਨੂੰ ਅਕਾਲੀ ਦਲ ਵੱਲੋਂ ਸ਼ਰਾਬੀ ਹੋਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਸਵਾਲ ਤੁਹਾਨੂੰ ਕਰਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਕੋਈ ਹੋਰ ਸਵਾਲ ਪੁੱਛੋ
ਲੁਧਿਆਣਾ: ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਪੰਜਾਬ ਦਾ ਸਿਆਸੀ ਮਾਹੌਲ ਗਰਮਾ ਰਿਹਾ ਹੈ। ਅੱਜ ਆਤਮ ਨਗਰ ਦੇ ਹਲਕਾ ਇੰਚਾਰਜ ਲਈ ਪ੍ਰਚਾਰ ਕਰਨ ਪੁੱਜੀ ਅਨਮੋਲ ਗਗਨ ਮਾਨ ਭਗਵੰਤ ਮਾਨ ਬਾਰੇ ਪੁੱਛੇ ਸਵਾਲ ਤੋਂ ਖਫਾ ਹੋ ਗਈ। ਉਨ੍ਹਾਂ ਨੇ ਪੱਤਰਕਾਰਾਂ ਨੂੰ ਕਿਹਾ ਕਿ ਕੋਈ ਹੋਰ ਸਵਾਲ ਪੁੱਛੋ।
ਦੱਸ ਦਈਏ ਕਿ ਆਮ ਆਦਮੀ ਪਾਰਟੀ ਵੱਲੋਂ ਭਾਵੇਂ 10 ਸੀਟਾਂ ਤੋਂ ਹੀ ਆਪਣੇ ਉਮੀਦਵਾਰ ਉਤਾਰੇ ਗਏ ਹਨ ਪਰ ਲੁਧਿਆਣਾ ਵਿੱਚ ਹੋਰ ਪਾਰਟੀਆਂ ਤੋਂ 'ਆਪ' ਵਿੱਚ ਸ਼ਾਮਲ ਹੋਏ ਆਗੂ ਖੁਦ ਹੀ ਆਪੋ-ਆਪਣੇ ਹਲਕਿਆਂ ਵਿੱਚ ਬਿਨਾਂ ਟਿਕਟ ਐਲਾਨੇ ਹੀ ਪ੍ਰਚਾਰ ਕਰ ਰਹੇ ਹਨ। ਅੱਜ ਅਨਮੋਲ ਗਗਨ ਮਾਨ ਆਤਮ ਨਗਰ ਤੋਂ 'ਆਪ' ਦੇ ਹਲਕਾ ਇੰਚਾਰਜ ਕੁਲਵੰਤ ਸਿੱਧੂ ਲਈ ਪ੍ਰਚਾਰ ਕਰਨ ਪੁੱਜੀ। ਇਸ ਦੌਰਾਨ ਉਹ ਪੱਤਰਕਾਰਾਂ ਵੱਲੋਂ ਪੁੱਛੇ ਸਵਾਲ ਤੋਂ ਨਾਰਾਜ਼ ਹੁੰਦੀ ਵਿਖਾਈ ਦਿੱਤੀ।
ਅਨਮੋਲ ਗਗਨ ਮਾਨ ਨੂੰ ਜਦੋਂ ਭਗਵੰਤ ਮਾਨ ਨੂੰ ਅਕਾਲੀ ਦਲ ਵੱਲੋਂ ਸ਼ਰਾਬੀ ਹੋਣ ਸਬੰਧੀ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਅਜਿਹਾ ਸਵਾਲ ਤੁਹਾਨੂੰ ਕਰਨਾ ਨਹੀਂ ਚਾਹੀਦਾ। ਉਨ੍ਹਾਂ ਕਿਹਾ ਕਿ ਕੋਈ ਹੋਰ ਸਵਾਲ ਪੁੱਛੋ। ਇਸ ਦੌਰਾਨ ਸੀਐਮ ਚਿਹਰੇ ਤੇ ਵੀ ਉਨ੍ਹਾਂ ਕਿਹਾ ਕਿ ਜਲਦ ਐਲਾਨ ਕੀਤਾ ਜਾਵੇਗਾ। ਜਦੋਂ ਉਨ੍ਹਾਂ ਨੂੰ ਸਵਾਲ ਕੀਤਾ ਗਿਆ ਕਿ ਆਪ ਦੇ ਵਿਧਾਇਕ ਦੂਜੀਆਂ ਪਾਰਟੀਆਂ ਵਿੱਚ ਜਾ ਰਹੇ ਹਨ ਤਾਂ ਅਨਮੋਲ ਗਗਨ ਇਸ ਦਾ ਵੀ ਕੋਈ ਢੁਕਵਾਂ ਜਵਾਬ ਨਹੀਂ ਦੇ ਸਕੀ। ਉਨ੍ਹਾਂ ਕਿਹਾ ਕਿ ਜੋ ਕੰਮ ਕਰੇਗਾ, ਉਸ ਨੂੰ ਹੀ ਟਿਕਟ ਮਿਲੇਗੀ।
ਇਹ ਵੀ ਪੜ੍ਹੋ: ਸਿਰਫ 7 ਦਿਨ ਲਗਾਤਾਰ ਲਸਣ ਤੇ ਸ਼ਹਿਦ ਖਾਣ ਦੇ ਵੇਖੋ ਕਮਾਲ
ਸਿਰਫ 7 ਦਿਨ ਲਗਾਤਾਰ ਲਸਣ ਤੇ ਸ਼ਹਿਦ ਖਾਣ ਦੇ ਵੇਖੋ ਕਮਾਲ
ਪੰਜਾਬੀ ‘ਚ ਤਾਜ਼ਾ ਖਬਰਾਂ ਪੜ੍ਹਨ ਲਈ ਕਰੋ ਐਪ ਡਾਊਨਲੋਡ:
https://play.google.com/store/apps/details?id=com.winit.starnews.hin