(Source: ECI/ABP News/ABP Majha)
Tourism Summit: ਪੰਜਾਬ ਖੋਲ੍ਹ ਰਿਹਾ ਈਕੋ ਟੂਰਿਜ਼ਮ, ਐਡਵੈਂਚਰ ਟੂਰਿਜ਼ਮ ਤੇ ਵਾਟਰ ਟੂਰਿਜ਼ਮ ਲਈ ਸਾਰੇ ਦਰਵਾਜ਼ੇ: ਅਨਮੋਲ ਗਗਨ ਮਾਨ
CM ਮਾਨ ਸਾਰੇ ਨਿਵੇਸ਼ਕਾਂ ਲਈ ਸੂਬੇ ਵਿੱਚ ਅਨੁਕੂਲ ਮਾਹੌਲ ਸਿਰਜ ਰਹੇ ਹਨ। ਸਾਡੀ ਹਵਾ ਵਿੱਚ ਦੇਸ਼ ਭਗਤੀ ਹੈ ਤੇ ਸਾਡੇ ਕੋਲ ਕੁਦਰਤ ਦੀ ਕੋਈ ਕਮੀ ਨਹੀਂ। ਅਸੀਂ ਈਕੋ ਟੂਰਿਜ਼ਮ, ਐਡਵੈਂਚਰ ਟੂਰਿਜ਼ਮ ਤੇ ਵਾਟਰ ਟੂਰਿਜ਼ਮ ਲਈ ਸਾਰੇ ਦਰਵਾਜ਼ੇ ਖੋਲ੍ਹ ਰਹੇ ਹਾਂ।
Tourism Summit and Travel Mart: ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਨੇ ਕਿਹਾ ਹੈ ਕਿ ਭਗਵੰਤ ਮਾਨ ਸਰਕਾਰ ਨੇ ਟੂਰਿਜ਼ਮ ਸਮਿਟ ਦੇ ਰੂਪ ਵਿੱਚ ਧਾਰਮਿਕ ਤੇ ਸਰਹੱਦੀ ਸੈਰ ਸਪਾਟੇ ਨੂੰ ਉਤਸ਼ਾਹਿਤ ਕਰਨ ਲਈ ਇੱਕ ਅਹਿਮ ਕਦਮ ਚੁੱਕਿਆ ਹੈ। ਉਨ੍ਹਾਂ ਨੇ ਕਿਹਾ ਕਿ ਰੋਜ਼ਾਨਾ ਡੇਢ ਲੱਖ ਤੋਂ ਵੱਧ ਲੋਕ ਸ੍ਰੀ ਅੰਮ੍ਰਿਤਸਰ ਸਾਹਿਬ ਆਉਂਦੇ ਹਨ। ਇਨ੍ਹਾਂ ਵਿੱਚੋਂ 25-30 ਹਜ਼ਾਰ ਲੋਕ ਵਾਹਗਾ ਬਾਰਡਰ 'ਤੇ ਸਮਾਗਮ ਦੇਖਣ ਜਾਂਦੇ ਹਨ।
1.5 लाख से ज़्यादा लोग रोज़ श्री अमृतसर साहिब आते हैं, 25-30,000 लोग वाघा बॉर्डर की सेरेमनी देखने जाते हैं
— AAP Punjab (@AAPPunjab) September 11, 2023
आज #PunjabTourismSummit के रूप में @BhagwantMann सरकार ने धार्मिक और बॉर्डर टूरिज्म को बढ़ावा देने की ओर एक अहम कदम उठाया है।
—Cabinet Minister @AnmolGaganMann pic.twitter.com/LcN3RGb4sS
ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਸਾਰੇ ਨਿਵੇਸ਼ਕਾਂ ਲਈ ਸੂਬੇ ਵਿੱਚ ਅਨੁਕੂਲ ਮਾਹੌਲ ਸਿਰਜ ਰਹੇ ਹਨ। ਸਾਡੀ ਹਵਾ ਵਿੱਚ ਦੇਸ਼ ਭਗਤੀ ਹੈ ਤੇ ਸਾਡੇ ਕੋਲ ਕੁਦਰਤ ਦੀ ਕੋਈ ਕਮੀ ਨਹੀਂ। ਅਸੀਂ ਈਕੋ ਟੂਰਿਜ਼ਮ, ਐਡਵੈਂਚਰ ਟੂਰਿਜ਼ਮ ਤੇ ਵਾਟਰ ਟੂਰਿਜ਼ਮ ਲਈ ਸਾਰੇ ਦਰਵਾਜ਼ੇ ਖੋਲ੍ਹ ਰਹੇ ਹਾਂ।
CM @BhagwantMann जी सभी investors के लिए राज्य में अनुकूल माहौल बना रहे हैं
— AAP Punjab (@AAPPunjab) September 11, 2023
हमारी हवा में देशभक्ति है और हमारे पास nature की कोई कमी नहीं है। हम eco-tourism, adventure-tourism और water-tourism के लिए सभी दरवाज़े खोल रहे हैं
—Cabinet Minister @AnmolGaganMann#PunjabTourismSummit pic.twitter.com/ADl78rTi5y
ਦੱਸ ਦਈਏ ਕਿ ਪੰਜਾਬ ਦਾ ਪਹਿਲਾ ਤਿੰਨ ਰੋਜ਼ਾ ਟੂਰਿਜ਼ਮ ਸਮਿਟ ਐਂਡ ਟਰੈਵਲ ਮਾਰਟ ਅੱਜ ਮੁਹਾਲੀ ਦੇ ਸੈਕਟਰ-82 ਵਿੱਚ ਸ਼ੁਰੂ ਹੋ ਗਿਆ ਹੈ। ਪ੍ਰੋਗਰਾਮ ਦਾ ਉਦਘਾਟਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ। ਇਸ ਮੌਕੇ ਪਹੁੰਚੇ ਕਾਮੇਡੀ ਕਲਾਕਾਰ ਕਪਿਲ ਸ਼ਰਮਾ ਨੇ ਸੀਐਮ ਭਗਵੰਤ ਮਾਨ ਦੀ ਤਾਰੀਫ ਕਰਦਿਆਂ ਕਿਹਾ ਕਿ ਤੁਸੀਂ ਜਿਸ ਤਰ੍ਹਾਂ ਪੰਜਾਬ ਲਈ ਕੰਮ ਕਰ ਰਹੇ ਹੋ, ਮੈਨੂੰ ਤੁਹਾਡੇ ‘ਤੇ ਬਹੁਤ ਮਾਣ ਹੈ।
ਉਨ੍ਹਾਂ ਨੇ ਕਿਹਾ ਕਿ ਮੈਨੂੰ ‘ਰੰਗਲਾ ਪੰਜਾਬ’ ਟੀਮ ਦਾ ਹਿੱਸਾ ਬਣਾਉਣ ਲਈ ਮੈਂ ਤੁਹਾਡਾ ਬਹੁਤ ਧੰਨਵਾਦੀ ਹਾਂ। ਪੰਜਾਬ ‘ਚ ਬਹੁਤ ਸਾਰੀਆਂ ਟੂਰਿਜ਼ਮ ਦੀਆਂ ਜਗ੍ਹਾਂ ਹਨ ਜਿਸ ਬਾਰੇ ਲੋਕ ਨਹੀਂ ਜਾਣਦੇ ਸੀ। ਮੈਂ ਇਸ ਸਰਕਾਰ ਤੇ ਅਫ਼ਸਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਜਿਨ੍ਹਾਂ ਕਰਕੇ ਇਹ ਜਗ੍ਹਾ ਲੋਕਾਂ ਸਾਹਮਣੇ ਆ ਸਕੀਆਂ। ਉਨ੍ਹਾਂ ਕਿਹਾ ਕਿ ਪੰਜਾਬ ਬਹੁਤ ਖੂਬਸੂਰਤ ਹੈ ਤੇ ਮੈਂ ਚਾਹੁੰਦਾ ਹਾਂ ਇਸ ਦੀ ਖੂਬਸੂਰਤੀ ਦੀ ਮਹਿਕ ਪੂਰੀ ਦੁਨੀਆ ‘ਚ ਜਾਵੇ।