Holiday Announced in Punjab: ਪੰਜਾਬ 'ਚ ਆ ਗਈ ਇੱਕ ਹੋਰ ਛੁੱਟੀ, ਸਰਕਾਰੀ ਦਫ਼ਤਰ ਸਣੇ ਸਕੂਲ-ਕਾਲਜ ਰਹਿਣਗੇ ਬੰਦ
ਲਓ ਜੀ ਇਸ ਹਫਤੇ ਲਗਾਤਾਰ ਦੋ ਛੁੱਟੀਆਂ ਪੈ ਰਹੀਆਂ ਹਨ। ਜੀ ਹਾਂ ਪੰਜਾਬ ਸਰਕਾਰ ਵੱਲੋਂ 7 ਜੂਨ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ 8 ਜੂਨ ਨੂੰ ਹਫਤਾਵਾਰ ਛੁੱਟੀ ਰਹੇਗੀ।

Holiday Announced in Punjab: ਅਪ੍ਰੈਲ ਤੇ ਮਈ ਦਾ ਮਹੀਨਾ ਛੁੱਟੀਆਂ ਤੋਂ ਪੱਖ ਤੋਂ ਮੁਲਾਜ਼ਮਾਂ ਅਤੇ ਬੱਚਿਆਂ ਦੇ ਲਈ ਕਾਫੀ ਖਾਸ ਰਿਹਾ ਸੀ। ਇਨ੍ਹਾਂ ਦੋਵੇਂ ਮਹੀਨੇ ਬੈਕ-ਟੂ-ਬੈਕ ਕਈ ਛੁੱਟੀਆਂ ਆਈਆਂ ਸਨ। ਜੂਨ ਦਾ ਮਹੀਨਾ ਬੱਚਿਆਂ ਦੇ ਲਈ ਖਾਸ ਰਿਹਾ ਕਿਉਂਕਿ ਉਨ੍ਹਾਂ ਨੂੰ ਗਰਮੀਆਂ ਦੀਆਂ ਛੁੱਟੀਆਂ ਮਿਲ ਗਈਆਂ। ਪਰ ਮੁਲਾਜ਼ਮਾਂ ਦੇ ਲਈ ਜੂਨ ਦਾ ਮਹੀਨਾ ਕੋਈ ਖਾਸ ਛੁੱਟੀਆਂ ਨਹੀਂ ਲੈ ਕੇ ਆਇਆ। ਇਸ ਹਫਤੇ ਇੱਕ ਛੁੱਟੀ ਆ ਰਹੀ ਹੈ। ਪੰਜਾਬ ਵਿੱਚ 7 ਜੂਨ ਸ਼ਨੀਵਾਰ ਨੂੰ ਸਰਕਾਰੀ ਛੁੱਟੀ ਰਹੇਗੀ।
ਜੀ ਹਾਂ 7 ਜੂਨ ਵਾਲੇ ਦਿਨ ਬਕਰੀਦ (ਈਦ-ਉਲ-ਅਜ਼ਹਾ) ਦਾ ਤਿਉਹਾਰ ਮਨਾਇਆ ਜਾਵੇਗਾ। ਇਸ ਮੌਕੇ ‘ਤੇ ਪੰਜਾਬ ਸਰਕਾਰ ਨੇ ਸੂਬੇ ਭਰ ਵਿੱਚ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਕਰਕੇ ਪੰਜਾਬ ਦੇ ਸਾਰੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਸ ਤੋਂ ਬਾਅਦ ਜੂਨ ਦੇ ਵਿੱਚ ਬਸ ਇੱਕ ਹੋਰ ਛੁੱਟੀ ਆਵੇਗੀ ਉਹ ਵੀ 11 ਜੂਨ ਦੀ। ਪੰਜਾਬ ਸਰਕਾਰ ਵੱਲੋਂ ਸ਼ੇਅਰ ਕੀਤੀਆਂ ਗਜ਼ਟਡ ਛੁੱਟੀਆਂ ਦੇ ਅਨੁਸਾਰ ਕਬੀਰ ਜੈਯੰਤੀ 11 ਜੂਨ ਦੀ ਦਿਨ ਬੁੱਧਵਾਰ ਦੀ ਛੁੱਟੀ ਹੋਏਗੀ।
ਜਾਣੋ ਈਦ-ਉਲ-ਅਜ਼ਹਾ ਬਾਰੇ
ਈਦ-ਉਲ-ਅਜ਼ਹਾ ਜਾਂ ਈਦ-ਉਲ-ਜ਼ੁਹਾ ਯਾਨੀ ਬਕਰੀਦ ਇਸ ਸਾਲ 7 ਜੂਨ ਨੂੰ ਮਨਾਈ ਜਾ ਰਹੀ ਹੈ। ਬਕਰੀਦ ਇਸਲਾਮ ਦੇ ਸਭ ਤੋਂ ਪਵਿੱਤਰ ਤਿਉਹਾਰਾਂ 'ਚੋਂ ਇੱਕ ਹੈ। ਇਸਲਾਮ ਵਿੱਚ ਸਾਲ ਵਿੱਚ ਦੋ ਈਦ ਮਨਾਈਆਂ ਜਾਂਦੀਆਂ ਹਨ। ਇਕ ਨੂੰ ‘ਮਿੱਠੀ ਈਦ’ ਕਿਹਾ ਜਾਂਦਾ ਹੈ ਅਤੇ ਦੂਜੇ ਨੂੰ ‘ਬਕਰੀਦ’।
ਈਦ ਸਭ ਨੂੰ ਪਿਆਰ ਕਰਨ ਦਾ ਸੰਦੇਸ਼ ਦਿੰਦੀ ਹੈ, ਜਦੋਂ ਕਿ ਬਕਰੀਦ ਆਪਣੇ ਫਰਜ਼ ਨਿਭਾਉਣ ਅਤੇ ਅੱਲ੍ਹਾ ਵਿੱਚ ਵਿਸ਼ਵਾਸ ਰੱਖਣ ਦਾ ਸੰਦੇਸ਼ ਦਿੰਦੀ ਹੈ। ਈਦ-ਉਲ-ਜ਼ੁਹਾ ਕੁਰਬਾਨੀ ਦਾ ਦਿਨ ਵੀ ਹੈ। ਇਸੇ ਲਈ ਬਕਰੀਦ ਦੇ ਦਿਨ ਬੱਕਰੇ ਜਾਂ ਕਿਸੇ ਹੋਰ ਜਾਨਵਰ ਦੀ ਬਲੀ ਦਿੱਤੀ ਜਾਂਦੀ ਹੈ।
ਹੱਜ ਧੂ-ਅਲ-ਹਿੱਜਾ ਦੇ ਅੱਠਵੇਂ ਦਿਨ ਸ਼ੁਰੂ ਹੁੰਦਾ ਹੈ ਜੋ ਕਿ ਇਸਲਾਮੀ ਕੈਲੰਡਰ ਦਾ ਆਖਰੀ ਮਹੀਨਾ ਹੈ ਅਤੇ ਤੇਰ੍ਹਵੇਂ ਦਿਨ ਖਤਮ ਹੁੰਦਾ ਹੈ। ਅਤੇ ਈਦ-ਉਲ-ਅਜ਼ਹਾ ਯਾਨੀ ਬਕਰੀਦ ਇਸ ਇਸਲਾਮੀ ਮਹੀਨੇ ਦੀ 10 ਤਰੀਕ ਨੂੰ ਇਸ ਦੌਰਾਨ ਮਨਾਈ ਜਾਂਦੀ ਹੈ।
ਇਹ ਤਾਰੀਖ ਗ੍ਰੈਗੋਰੀਅਨ ਕੈਲੰਡਰ ਦੇ ਅਨੁਸਾਰ ਹਰ ਸਾਲ ਬਦਲਦੀ ਹੈ, ਕਿਉਂਕਿ ਚੰਦਰਮਾ ‘ਤੇ ਅਧਾਰਤ ਇਸਲਾਮੀ ਕੈਲੰਡਰ ਅੰਗਰੇਜ਼ੀ ਕੈਲੰਡਰ ਨਾਲੋਂ 11 ਦਿਨ ਛੋਟਾ ਹੁੰਦਾ ਹੈ।
ਦੱਸ ਦਈਏ ਕਿ ਪੰਜਾਬ ਦੇ ਸਕੂਲਾਂ ਅਤੇ ਕਾਲਜਾਂ ਵਿੱਚ ਪਹਿਲਾਂ ਹੀ ਗਰਮੀਆਂ ਦੀਆਂ ਛੁੱਟੀਆਂ ਐਲਾਨੀ ਜਾ ਚੁੱਕੀਆਂ ਹਨ। ਪੰਜਾਬ ਸਰਕਾਰ ਦੇ ਹੁਕਮ ਅਨੁਸਾਰ, 2 ਜੂਨ ਤੋਂ 30 ਜੂਨ ਤੱਕ ਸਕੂਲਾਂ ਵਿੱਚ ਛੁੱਟੀਆਂ ਰਹਿਣਗੀਆਂ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਅਤੇ ਡੇਲੀਹੰਟ 'ਤੇ ਵੀ ਫੋਲੋ ਕਰ ਸਕਦੇ ਹੋ।






















