ਬਾਰਸ਼ ਮਗਰੋਂ ਲੋਕਾਂ ਨੂੰ ਇੱਕ ਹੋਰ ਝਟਕਾ, ਸਬਜ਼ੀਆਂ ਦੇ ਰੇਟ ਨੇ ਮਚਾਈ ਹਾਹਾਕਾਰ
ਪੰਜਾਬ ਦੇ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਵੱਲਾ ਸਬਜੀ ਮੰਡੀ 'ਚ ਹੋਲਸੇਲ ਦੇ ਵਧੇ ਰੇਟ ਤਕਰੀਬਨ ਸੱਤ ਅੱਠ ਜਿਲ੍ਹਿਆਂ ਦੇ ਆਮ ਲੋਕਾਂ ਦੀ ਜੇਬ 'ਤੇ ਅਸਰ ਪਾਉਂਦੇ ਹਨ
ਅੰਮ੍ਰਿਤਸਰ: ਪੰਜਾਬ ਸਮੇਤ ਹਿਮਾਚਲ ਆਦਿ ਗੁਆਂਢੀ ਸੂਬਿਆਂ 'ਚ ਹੋਈ ਬਾਰਸ਼ ਕਾਰਨ ਸਬਜ਼ੀਆਂ ਦੇ ਰੇਟਾਂ 'ਚ ਵਾਧਾ ਹੋਇਆ ਹੈ। ਦੋ ਦਿਨਾਂ ਵਿੱਚ ਸਬਜੀਆਂ ਦੇ ਰੇਟ ਕਾਫੀ ਵਧ ਗਏ ਹਨ, ਜਿਸ ਦਾ ਅਸਰ ਆਮ ਲੋਕਾਂ ਦੀ ਜੇਬ ਤੇ ਪਵੇਗਾ। ਨਵਰਾਤਰਿਆਂ ਦੇ ਨਾਲ ਹੀ ਵਿਆਹਾਂ ਦਾ ਸੀਜਨ ਵੀ ਸ਼ੁਰੂ ਹੋਣ ਕਾਰਨ ਸਬਜੀ ਦੀ ਖਪਤ ਵਧ ਰਹੀ ਹੈ ਜਿਸ ਕਾਰਨ ਵੀ ਸਬਜੀ ਦੇ ਰੇਟ ਵਧੇ ਹਨ।
ਪੰਜਾਬ ਦੇ ਸਭ ਤੋਂ ਵੱਡੀ ਅੰਮ੍ਰਿਤਸਰ ਦੀ ਵੱਲਾ ਸਬਜੀ ਮੰਡੀ 'ਚ ਹੋਲਸੇਲ ਦੇ ਵਧੇ ਰੇਟ ਤਕਰੀਬਨ ਸੱਤ ਅੱਠ ਜਿਲ੍ਹਿਆਂ ਦੇ ਆਮ ਲੋਕਾਂ ਦੀ ਜੇਬ 'ਤੇ ਅਸਰ ਪਾਉਂਦੇ ਹਨ ਤੇ ਅੱਜ ਦੇ ਰੇਟਾਂ ਮੁਤਾਬਕ ਸ਼ਿਮਲਾ ਮਿਰਚ 15 ਰੁਪਏ ਵਧ ਕੇ 88-90 ਰੁਪਏ ਪ੍ਰਤੀ ਕਿਲੋ, ਹਰੀ ਮਿਰਚ 60 ਰੁਪਏ (35 ਰੁਪਏ ਦਾ ਵਾਧਾ), ਧਨੀਆ 300 ਰੁਪਏ ਕਿਲੋ (ਸਭ ਤੋਂ ਜਿਆਦਾ), ਆਲੂ 15 ਰੁਪਏ ਤੋਂ ਵੱਧ ਕੇ 20 ਰੁਪਏ, ਫਲੀਆਂ 85 ਰੁਪਏ ਕਿਲੋ (20 ਰੁਪਏ ਵੱਧ), ਗੋਭੀ 50 ਰੁਪਏ ਕਿਲੋ (15 ਰੁਪਏ ਵੱਧ), ਬੰਦ ਗੋਭੀ 40 ਰੁਪਏ ਕਿਲੋ (15 ਰੁਪਏ ਵੱਧ) ਤਹਿਤ ਵਿਕ ਰਹੇ ਹਨ।
ਹਾਸਲ ਜਾਣਕਾਰੀ ਮੁਤਾਬਕ ਭਿੰਡੀਆਂ ਤੇ ਖੁੰਭਾਂ ਦੇ ਰੇਟਾਂ 'ਚ ਵੀ ਵਾਧਾ ਹੋਇਆ ਹੈ ਜਦਕਿ ਨਿੰਬੂ ਤੇ ਪਿਆਜ ਦੇ ਰੇਟਾਂ 'ਚ ਗਿਰਾਵਟ ਆਈ ਤੇ ਬੈਂਗਨ ਦੇ ਰੇਟ ਸਥਿਰ ਹਨ। ਮੰਡੀ 'ਚ ਹੋਲ ਸੇਲ ਸਬਜੀ ਵਿਕ੍ਰੇਤਾਵਾਂ ਦਾ ਕਹਿਣਾ ਹੈ ਕਿ ਬਾਰਸ਼ ਕਾਰਨ ਇਕ ਤਾਂ ਟਰਾਂਸਪੋਟੇਸ਼ਨ ਵੇਲੇ ਜਾਂ ਸੰਭਾਲਣ ਮੌਕੇ ਸਬਜੀ ਖਰਾਬ ਹੋ ਜਾਂਦੀ ਹੈ, ਜਿਸ ਦਾ ਰੇਟਾਂ 'ਤੇ ਅਸਰ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਨਵਰਾਤਰਿਆਂ 'ਚ ਵੀ ਸਬਜੀ ਦੀ ਮੰਗ ਵਧ ਜਾਂਦੀ ਹੈ ਕਿਉਂਕਿ ਵਿਆਹ ਸਮਾਗਮ ਵੀ ਵੱਧ ਜਾਂਦੇ ਹਨ ਤੇ ਸਰਦੀ ਦੇ ਮੌਸਮ 'ਚ ਪੰਜਾਬ ਦੀ ਸਬਜੀ ਸ਼ੁਰੂ ਹੋਣ ਤੇ ਹਿਮਾਚਲ ਤੋਂ ਸਬਜੀ ਬੰਦ ਹੋਣ ਕਾਰਨ ਇਕ ਵਾਰ ਇਨ੍ਹਾਂ ਦਿਨਾਂ 'ਚ ਰੇਟ ਵਧਣੇ ਸੁਭਾਵਕ ਹਨ। ਜਦਕਿ ਦੂਜੇ ਪਾਸੇ ਆਮ ਲੋਕ ਵੀ ਸਬਜੀਆਂ ਦੇ ਰੇਟ ਵਧਣ ਕਾਰਨ ਬੋਝ ਮਹਿਸੂਸ ਕਰਦੇ ਨਜਰ ਆਏ।
ਨੋਟ: ਪੰਜਾਬੀ ਦੀਆਂ ਬ੍ਰੇਕਿੰਗ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੇ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ ABP ਸਾਂਝਾ ਦੇ YouTube ਚੈਨਲ ਨੂੰ Subscribe ਕਰ ਲਵੋ। ABP ਸਾਂਝਾ ਸਾਰੇ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਉਪਲੱਬਧ ਹੈ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ, ਕੂ, ਸ਼ੇਅਰਚੈੱਟ ਤੇ ਡੇਲੀਹੰਟ 'ਤੇ ਵੀ ਫੌਲੋ ਕਰ ਸਕਦੇ ਹੋ।